ਰੂਸੀ ਤੇਲ ਡਿੱਪੂ ਵਿਚ ਧਮਾਕੇ ਦੀਆਂ ਵੀਡੀਓ ਬਣਾਉਣੀ ਪਈ ਮਹਿੰਗੀ

ਯੂਕਰੇਨ ਵੱਲੋਂ ਕੀਤੇ ਵੱਡੇ ਡਰੋਨ ਹਮਲੇ ਦੌਰਾਨ ਰਸ਼ੀਅਨ ਤੇਲ ਡਿੱਪੂ ਸੜ ਕੇ ਸੁਆਹ ਹੋਣ ਦੀ ਵੀਡੀਓ ਬਣਾਉਣ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਵਾਲੀਆਂ 2 ਕੁੜੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ

Update: 2025-08-04 12:45 GMT

ਮਾਸਕੋ : ਯੂਕਰੇਨ ਵੱਲੋਂ ਕੀਤੇ ਵੱਡੇ ਡਰੋਨ ਹਮਲੇ ਦੌਰਾਨ ਰਸ਼ੀਅਨ ਤੇਲ ਡਿੱਪੂ ਸੜ ਕੇ ਸੁਆਹ ਹੋਣ ਦੀ ਵੀਡੀਓ ਬਣਾਉਣ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਵਾਲੀਆਂ 2 ਕੁੜੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਦੋਹਾਂ ਨੂੰ ਸਖ਼ਤ ਸਜ਼ਾ ਸੁਣਾਈ ਜਾ ਸਕਦੀ ਹੈ ਜਦਕਿ ਤਸਵੀਰਾਂ ਵਿਚ ਦੋਹਾਂ ਨਾਲ ਇਕ ਨੌਜਵਾਨ ਵੀ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਐਤਵਾਰ ਨੂੰ ਰੂਸ ਦੇ ਸੋਚੀ ਇਲਾਕੇ ਵਿਚ ਇਕ ਤੇਲ ਡਿਪੂ ’ਤੇ ਡਰੋਨ ਹਮਲਾ ਹੋਇਆ। ਕ੍ਰਾਸਨੋਡਾਰ ਸੂਬੇ ਦੇ ਗਵਰਨਰ ਵੈਨੀਆਮਿਨ ਕੌਂਦਰਾਤੇਵ ਨੇ ਦੱਸਿਆ ਕਿ ਤੇਲ ਡਿਪੂ ਵਿਚ ਲੱਗੀ ਅੱਗ ਬੁਝਾਉਣ ਲਈ ਫਾਇਰ ਸਰਵਿਸ ਦੇ 120 ਤੋਂ ਵੱਧ ਮੁਲਾਜ਼ਮਾਂ ਦੀ ਤੈਨਾਤੀ ਕੀਤੀ ਗਈ।

2 ਕੁੜੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓਵਿਚ ਡਿਪੂ ਤੋਂ ਕਾਲਾ ਧੂੰਆਂ ਉਠਦਾ ਦੇਖਿਆ ਜਾ ਸਕਦਾ ਹੈ। ਹਮਲੇ ਦੇ ਮੱਦੇਨਜ਼ਰ ਰੂਸ ਦੀ ਸਿਵਲ ਐਵੀਏਸ਼ਨ ਏਜੰਸੀ ਵੱਲੋਂ ਕੁਝ ਸਮੇਂ ਲਈ ਸੋਚੀ ਹਵਾਈ ਅੱਡੇ ’ਤੇ ਉਡਾਣਾ ਦੀ ਆਵਾਜਾਈ ਰੋਕ ਦਿਤੀ ਗਈ। ਇਸੇ ਦੌਰਾਨ ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਸ਼ਨਿੱਚਰਵਾਰ ਤੋਂ ਐਤਵਾਰ ਤੱਕ ਯੂਕਰੇਨ ਦੇ 93 ਡਰੋਨ ਹਵਾ ਵਿਚ ਹੀ ਖ਼ਤਮ ਕਰ ਦਿਤੇ ਗਏ। ਦੂਜੇ ਪਾਸੇ ਰੂਸ ਵੱਲੋਂ ਵੀ ਯੂਕਰੇਨ ਉਤੇ ਲਗਾਤਾਰ ਮਿਜ਼ਾਈਲ ਹਮਲੇ ਕੀਤੇ ਜਾ ਰਹੇ ਹਨ।

ਯੂਕਰੇਨੀ ਡਰੋਨ ਹਮਲੇ ਮਗਰੋਂ ਹੋਇਆ ਸੀ ਧਮਾਕਾ

ਯੂਕਰੇਨੀ ਹਵਾਈ ਫੌਜ ਮੁਤਾਬਕ ਸ਼ਨਿੱਚਰਵਾਰ ਰਾਤ ਰੂਸ ਨੇ 76 ਡਰੋਨ ਅਤੇ 7 ਮਿਜ਼ਾਈਲਾਂ ਦਾਗੀਆਂ ਜਿਨ੍ਹਾਂ ਵਿਚੋਂ 60 ਡਰੋਨ ਅਤੇ ਇਕ ਮਿਜ਼ਾਈਲ ਹਵਾ ਵਿਚ ਹੀ ਤਬਾਹ ਕਰ ਦਿਤੇ ਗਏ। ਇਥੇ ਦਸਣਾ ਬਣਦਾ ਹੈ ਕਿ 31 ਜੁਲਾਈ ਨੂੰ ਰੂਸੀ ਹਮਲਿਆਂ ਦੌਰਾਨ 31 ਯੂਕਰੇਨੀ ਲੋਕ ਮਾਰੇ ਗਏ ਸਨ ਜਦਕਿ 150 ਤੋਂ ਵੱਧ ਜ਼ਖਮੀ ਹੋਏ।

Tags:    

Similar News