ਭੂਚਾਲ ਨੇ ਨਰਕ ਬਣਾ ਦਿਤੀ ਅਫ਼ਗਾਨ ਔਰਤਾਂ ਦੀ ਜ਼ਿੰਦਗੀ

ਅਫ਼ਗਾਨਿਸਤਾਨ ਵਿਚ ਆਏ ਭੂਚਾਲ ਦੌਰਾਨ ਮਰਨ ਵਾਲਿਆਂ ਦੀ ਗਿਣਤੀ 2200 ਤੋਂ ਟੱਪ ਚੁੱਕੀ ਹੈ ਅਤੇ 3600 ਤੋਂ ਵੱਧ ਜ਼ਖਮੀ ਹਨ ਪਰ ਔਰਤਾਂ ਅਤੇ ਬੱਚਿਆਂ ਦੀ ਜ਼ਿੰਦਗੀ ਬਿਲਕੁਲ ਨਰਕ ਬਣ ਗਈ।

Update: 2025-09-06 12:23 GMT

ਕਾਬੁਲ : ਅਫ਼ਗਾਨਿਸਤਾਨ ਵਿਚ ਆਏ ਭੂਚਾਲ ਦੌਰਾਨ ਮਰਨ ਵਾਲਿਆਂ ਦੀ ਗਿਣਤੀ 2200 ਤੋਂ ਟੱਪ ਚੁੱਕੀ ਹੈ ਅਤੇ 3600 ਤੋਂ ਵੱਧ ਜ਼ਖਮੀ ਹਨ ਪਰ ਔਰਤਾਂ ਅਤੇ ਬੱਚਿਆਂ ਦੀ ਜ਼ਿੰਦਗੀ ਬਿਲਕੁਲ ਨਰਕ ਬਣ ਗਈ। ਮਰਦ ਰਾਹਤ ਕਾਮਿਆਂ ਨੇ ਮਲਬੇ ਹੇਠ ਦਬੀਆਂ ਔਰਤਾਂ ਨੂੰ ਹੱਥ ਨਾ ਲਾਇਆ ਅਤੇ ਬੱਚਿਆਂ ਨੂੰ ਵੀ ਨਜ਼ਰਅੰਦਾਜ਼ ਕਰ ਦਿਤਾ ਗਿਆ। ਵਾਲੰਟੀਅਰ ਤਹਿਜ਼ੀਬਉਲ੍ਹਾ ਮੁਹਾਜਿਬ ਨੇ ਦੱਸਿਆ ਕਿ ਔਰਤਾਂ ਨੂੰ ਮਲਬੇ ਹੇਠੋਂ ਕੱਢਣ ਤੋਂ ਟਾਲਾ ਵੱਟਿਆ ਜਾ ਰਿਹਾ ਸੀ ਅਤੇ ਨਾਲ ਲਗਦੇ ਪਿੰਡਾਂ ਤੋਂ ਆਈਆਂ ਔਰਤਾਂ ਨੇ ਆ ਕੇ ਉਨ੍ਹਾਂ ਨੂੰ ਬਾਹਰ ਕੱਢਿਆ।

ਮਰਦ ਰਾਹਤ ਕਾਮਿਆਂ ਨੇ ਹੱਥ ਵੀ ਲਾਇਆ

ਮਲਬੇ ਹੇਠੋਂ ਬਾਹਰ ਆਉਣ ਤੋਂ ਬਾਅਦ ਵੀ ਮੁਸ਼ਕਲਾਂ ਖ਼ਤਮ ਨਾ ਹੋਈਆਂ ਕਿਉਂਕਿ ਕੋਈ ਇਲਾਜ ਕਰਨ ਨੂੰ ਤਿਆਰ ਨਹੀਂ ਸੀ। ਤਾਲਿਬਾਨ ਦੇ ਸਖ਼ਤ ਨਿਯਮਾਂ ਮੁਤਾਬਕ ਪਰਵਾਰ ਤੋਂ ਬਾਹਰਲੇ ਮਰਦ ਔਰਤਾਂ ਨੂੰ ਹੱਥ ਨਹੀਂ ਲਾ ਸਕਦੇ ਅਤੇ ਅਜਿਹੇ ਵਿਚ ਜ਼ਖਮੀ ਔਰਤਾਂ ਦੀ ਸ਼ਾਮਤ ਆ ਗਈ। ਕੁਨਾਰ ਸੂਬੇ ਦੀ 19 ਸਾਲ ਆਇਸ਼ਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਰਾਹਤ ਟੀਮ 36 ਘੰਟੇ ਬਾਅਦ ਪੁੱਜੀ ਪਰ ਉਸ ਵਿਚ ਵੀ ਕੋਈ ਮਹਿਲਾ ਸ਼ਾਮਲ ਨਹੀਂ ਸੀ। ਇਥੇ ਦਸਣਾ ਬਣਦਾ ਹੈ ਕਿ ਤਾਲਿਬਾਨ ਨੇ 4 ਸਾਲ ਪਹਿਲਾਂ ਸੱਤਾ ਸੰਭਾਲਣ ਮਗਰੋਂ ਔਰਤਾਂ ਦੀ ਆਜ਼ਾਦੀ ’ਤੇ ਰੋਕ ਲਾ ਦਿਤੀ।

2-2 ਦਿਨ ਮਲਬੇ ਹੇਠ ਦਬੀਆਂ ਰਹੀਆਂ

6ਵੀਂ ਤੋਂ ਬਾਅਦ ਔਰਤਾਂ ਪੜ੍ਹ ਨਹੀਂ ਸਕਦੀਆਂ ਅਤੇ ਬਗੈਰ ਕਿਸੇ ਮਰਦ ਰਿਸ਼ਤੇਦਾਰ ਤੋਂ ਲੰਮੀ ਦੂਰੀ ਦਾ ਸਫ਼ਰ ਨਹੀਂ ਕਰ ਸਕਦੀਆਂ। ਨੌਕਰੀਆਂ ਤੋਂ ਵੀ ਉਨ੍ਹਾਂ ਨੂੰ ਵਾਂਝਾ ਕੀਤਾ ਜਾ ਚੁੱਕਾ ਹੈ। ਗੈਰ ਸਰਕਾਰੀ ਜਥੇਬੰਦੀਆਂ ਅਤੇ ਸੰਯੁਕਤ ਰਾਸ਼ਟਰ ਵਿਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਹਨ। ਪਿਛਲੇ ਸਾਲ ਤਾਲਿਬਾਨ ਵੱਲੋਂ ਮੈਡੀਲਕ ਸਿੱਖਿਆ ਵਿਚ ਔਰਤਾਂ ਦਾ ਦਾਖਲਾ ਬੰਦ ਕਰ ਦਿਤਾ ਗਿਆ ਅਤੇ ਹੁਣ ਮਹਿਲਾ ਡਾਕਟਰਾਂ ਤੇ ਨਰਸਾਂ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ। ਆਇਸ਼ਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਬੇਟਾ ਰੱਬ ਦੀ ਮਿਹਰ ਸਦਕਾ ਬਚ ਗਏ ਪਰ ਮਨੁੱਖ ਵੱਲੋਂ ਕੋਈ ਕਸਰ ਬਾਕੀ ਨਹੀਂ ਸੀ ਛੱਡੀ ਗਈ।

Tags:    

Similar News