America ’ਚ ਸ਼ਰਾਬੀ ਗੋਰੇ ਨੇ ਖ਼ਤਮ ਕੀਤਾ Indian ਪਰਵਾਰ

ਅਮਰੀਕਾ ਵਿਚ ਇਕ ਸ਼ਰਾਬੀ ਗੋਰੇ ਦੀ ਬਜਰ ਗ਼ਲਤੀ ਨੇ ਭਾਰਤੀ ਪਰਵਾਰ ਖੇਰੂੰ ਖੇਰੂੰ ਕਰ ਦਿਤਾ

Update: 2026-01-06 13:34 GMT

ਵਾਸ਼ਿੰਗਟਨ ਡੀ.ਸੀ. : ਅਮਰੀਕਾ ਵਿਚ ਇਕ ਸ਼ਰਾਬੀ ਗੋਰੇ ਦੀ ਬਜਰ ਗ਼ਲਤੀ ਨੇ ਭਾਰਤੀ ਪਰਵਾਰ ਖੇਰੂੰ ਖੇਰੂੰ ਕਰ ਦਿਤਾ। ਜੀ ਹਾਂ, ਦੋ ਗੱਡੀਆਂ ਦੀ ਆਹਮੋ-ਸਾਹਮਣੀ ਟੱਕਰ ਦੌਰਾਨ 49 ਸਾਲ ਦੇ ਕ੍ਰਿਸ਼ਨਾ ਕਿਸ਼ੋਰ ਅਤੇ ਉਨ੍ਹਾਂ ਦੀ 45 ਸਾਲਾ ਪਤਨੀ ਆਸ਼ਾ ਦੀ ਮੌਤ ਹੋ ਗਈ ਜੋ ਆਪਣੇ ਪਿੱਛੇ ਬਜ਼ੁਰਗ ਮਾਪੇ ਅਤੇ ਇਕ ਬੇਟੀ-ਬੇਟਾ ਛੱਡ ਗਏ ਹਨ। ਹਾਦਸਾ ਵਾਸ਼ਿੰਗਟਨ ਡੀ.ਸੀ. ਨੇੜੇ ਇੰਟਰਸਟੇਟ 95 ’ਤੇ ਵਾਪਰਿਆ ਅਤੇ ਹਾਵਰਡ ਕਾਊਂਟੀ ਦੀ ਪੁਲਿਸ ਨੇ ਸ਼ਰਾਬੀ ਗੋਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜੇ ਪਾਸੇ ਕ੍ਰਿਸ਼ਨਾ ਕਿਸ਼ੋਰ ਦੇ ਰਿਸ਼ਤੇਦਾਰ ਮਾਰੂਤੀ ਰਾਮ ਨੇ ਦੱਸਿਆ ਕਿ ਪਰਵਾਰ ਦੇ ਚਾਰੇ ਜੀਅ 23 ਦਸੰਬਰ ਨੂੰ ਭਾਰਤ ਆਏ ਸਨ ਪਰ ਕੋਈ ਨਹੀਂ ਸੀ ਜਾਣਦਾ ਕਿ ਮੁੜ ਅਮਰੀਕਾ ਵਿਚਲੇ ਘਰ ਦਾਖਲ ਨਹੀਂ ਹੋ ਸਕਣਗੇ। ਕ੍ਰਿਸ਼ਨਾ ਕਿਸ਼ੋਰ ਨਵਾਂ ਵਰ੍ਹਾ ਆਪਣੇ ਬਜ਼ੁਰਗ ਮਾਪਿਆਂ ਨਾਲ ਮਨਾਉਣ ਮਗਰੋਂ ਦੁਬਈ ਦੇ ਰਸਤੇ ਅਮਰੀਕਾ ਰਵਾਨਾ ਹੋ ਗਏ।

ਪਤੀ-ਪਤਨੀ ਦੀ ਹੋਈ ਮੌਤ, ਬੇਟੀ-ਬੇਟਾ ਗੰਭੀਰ ਜ਼ਖਮੀ

ਦੁਬਈ ਵਿਖੇ ਫਲਾਈਟ ਮਿਸ ਹੋਣ ਮਗਰੋਂ ਉਨ੍ਹਾਂ ਨੂੰ ਨੌਰਥ ਕੈਰੋਲਾਈਨਾ ਪੁੱਜਣ ਲਈ ਸਿੱਧੀ ਫਲਾਈਟ ਨਾ ਮਿਲੀ ਅਤੇ ਬਦਲਵੇਂ ਰਸਤੇ ਅਮਰੀਕਾ ਪੁੱਜਣ ਦਾ ਫ਼ੈਸਲਾ ਲਿਆ। ਕ੍ਰਿਸ਼ਨਾ ਕਿਸ਼ੋਰ ਦੇ ਪਿਤਾ ਨੂੰ ਅੱਖਾਂ ਤੋਂ ਬਿਲਕੁਲ ਨਜ਼ਰ ਨਹੀਂ ਆਉਂਦਾ ਅਤੇ ਬਜ਼ੁਰਗ ਮਾਂ ਵੀ ਜ਼ਿਆਦਾ ਤੁਰ-ਫ਼ਿਰ ਨਹੀਂ ਸਕਦੀ। ਦੋਵੇਂ ਬਜ਼ੁਰਗ ਪੱਛਮੀ ਗੋਦਾਵਰੀ ਜ਼ਿਲ੍ਹੇ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਹੰਝੂ ਪੂੰਝਣ ਵਾਲਾ ਕੋਈ ਨਹੀਂ। ਉਧਰ ਹਾਵਰਡ ਕਾਊਂਟੀ ਦੀ ਪੁਲਿਸ ਮੁਤਾਬਕ ਹਾਦਸੇ ਦੌਰਾਨ ਕ੍ਰਿਸ਼ਨਾ ਕਿਸ਼ੋਰ ਦੀ 21 ਸਾਲਾ ਬੇਟੀ ਅਤੇ 16 ਸਾਲ ਦਾ ਬੇਟਾ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਕ੍ਰਿਸ਼ਨਾ ਕਿਸ਼ੋਰ ਅਤੇ ਉਨ੍ਹਾਂ ਦੇ ਪਤਨੀ ਆਸ਼ਾ ਸਾਫ਼ਟਵੇਅਰ ਇੰਜਨੀਅਰ ਵਜੋਂ ਕੰਮ ਕਰਦੇ ਸਨ ਅਤੇ ਕ੍ਰਿਸ਼ਨਾ ਕਿਸ਼ੋਰ ਦੀ ਭੈਣ ਵੀ ਲੰਮੇ ਸਮੇਂ ਤੋਂ ਅਮਰੀਕਾ ਵਿਚ ਹੀ ਰਹਿ ਰਹੀ ਹੈ।

ਇੰਟਰਸਟੇਟ-95 ’ਤੇ ਗੱਡੀਆਂ ਦੀ ਆਹਮੋ-ਸਾਹਮਣੀ ਟੱਕਰ

ਪੁਲਿਸ ਮੁਤਾਬਕ 34 ਸਾਲ ਦੇ ਮਾਈਕਲ ਕੂਪੇ ਵਿਰੁੱਧ ਵਹੀਕੁਲਰ ਮੈਨਸਲੌਟਰ ਦੇ ਦੋਸ਼ ਆਇਦ ਕੀਤੇ ਗਏ ਹਨ ਅਤੇ ਬਗੈਰ ਜ਼ਮਾਨਤ ਤੋਂ ਹਾਵਰਡ ਕਾਊਂਟੀ ਡਿਟੈਨਸ਼ਨ ਸੈਂਟਰ ਵਿਚ ਡੱਕ ਦਿਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਵੈਂਕਟ ਆਸ਼ਾ ਅੱਪਨ ਅਤੇ ਕ੍ਰਿਸ਼ਨਾ ਕਿਸ਼ੋਰ, ਨੌਰਥ ਕੈਰੋਲਾਈਨਾ ਦੇ ਮਾਰਵਿਨ ਸ਼ਹਿਰ ਵਿਚ ਰਹਿੰਦੇ ਸਨ। ਆਸ਼ਾ ਗੱਡੀ ਚਲਾ ਰਹੀ ਸੀ ਜਿਸ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ ਜਦਕਿ ਕ੍ਰਿਸ਼ਨਾ ਕਿਸ਼ੋਰ ਦੀ ਮੌਤ ਹਸਪਤਾਲ ਪੁੱਜਣ ਮਗਰੋਂ ਹੋਈ। ਹਾਦਸੇ ਦੇ ਮੱਦੇਨਜ਼ਰ ਇੰਟਰਸਟੇਟ 95 ਦੇ ਰੂਟ 216 ’ਤੇ ਆਵਾਜਾਈ ਨੂੰ ਦੋ ਘੰਟੇ ਤੋਂ ਵੱਧ ਸਮਾਂ ਬੰਦ ਰੱਖਿਆ ਗਿਆ।

Tags:    

Similar News