ਦਿਲਜੀਤ ਦੀ ਫਿਲਮ ਨੇ ਪਾਕਿਸਤਾਨ ’ਚ ਕਰਵਾਈ ਬੱਲੇ-ਬੱਲੇ

ਪੰਜਾਬੀ ਫਿਲਮ ਅਦਾਕਾਰ ਅਤੇ ਵਿਸ਼ਵ ਪ੍ਰਸਿੱਧ ਗਾਇਕ ਦਿਲਜੀਤ ਦੁਸਾਂਝ ਨੇ ਜਿੱਥੇ ਕੈਨੇਡਾ ਵਿਚ ਬੱਲੇ ਬੱਲੇ ਕਰਵਾਈ ਹੋਈ ਐ, ਉਥੇ ਹੀ ਉਸ ਦੀ ਫਿਲਮ ਜੱਟ ਐਂਡ ਜੂਲੀਅਟ-3 ਨੇ ਪਾਕਿਸਤਾਨ ਵਿਚ ਵੀ ਧੂਮ ਮਚਾਈ ਹੋਈ ਐ। ਹੈਰਾਨੀ ਦੀ ਗੱਲ ਇਹ ਐ ਕਿ ਪਾਕਿਸਤਾਨ ਨੇ ਭਾਰਤੀ ਫਿਲਮਾਂ ’ਤੇ ਬੈਨ ਲਗਾਇਆ ਹੋਇਆ ਏ ਪਰ ਇਸ ਦੇ ਬਾਵਜੂਦ

Update: 2024-07-22 14:39 GMT

ਲਾਹੌਰ : ਪੰਜਾਬੀ ਫਿਲਮ ਅਦਾਕਾਰ ਅਤੇ ਵਿਸ਼ਵ ਪ੍ਰਸਿੱਧ ਗਾਇਕ ਦਿਲਜੀਤ ਦੁਸਾਂਝ ਨੇ ਜਿੱਥੇ ਕੈਨੇਡਾ ਵਿਚ ਬੱਲੇ ਬੱਲੇ ਕਰਵਾਈ ਹੋਈ ਐ, ਉਥੇ ਹੀ ਉਸ ਦੀ ਫਿਲਮ ਜੱਟ ਐਂਡ ਜੂਲੀਅਟ-3 ਨੇ ਪਾਕਿਸਤਾਨ ਵਿਚ ਵੀ ਧੂਮ ਮਚਾਈ ਹੋਈ ਐ। ਹੈਰਾਨੀ ਦੀ ਗੱਲ ਇਹ ਐ ਕਿ ਪਾਕਿਸਤਾਨ ਨੇ ਭਾਰਤੀ ਫਿਲਮਾਂ ’ਤੇ ਬੈਨ ਲਗਾਇਆ ਹੋਇਆ ਏ ਪਰ ਇਸ ਦੇ ਬਾਵਜੂਦ ਦਿਲਜੀਤ ਦੁਸਾਂਝ ਦੀ ਫਿਲਮ ਪਾਕਿਸਤਾਨ ’ਚ ਵਿਚ ਬਾਕੀ ਸਾਰੀਆਂ ਫਿਲਮਾਂ ਨੂੰ ਪਛਾੜ ਕੇ ਰੱਖ ਦਿੱਤਾ ਏ। ਆਖ਼ਰਕਾਰ ਭਾਰਤੀ ਫਿਲਮਾਂ ’ਤੇ ਬੈਨ ਦੇ ਬਾਵਜੂਦ ਪਾਕਿਸਤਾਨ ’ਚ ਕਿਵੇਂ ਚੱਲ ਰਹੀਆਂ ਨੇ ਦਿਲਜੀਤ ਦੀਆਂ ਫਿਲਮਾਂ, ਦੇਖੋ ਇਹ ਖ਼ਾਸ ਰਿਪੋਰਟ।

ਪਾਕਿਸਤਾਨ ਵਿਚ ਹਰ ਈਦ ਨੂੰ ਸਿਨੇਮਾ ਘਰਾਂ ਵਿਚ ਬਹੁਤ ਸਾਰੀਆਂ ਫਿਲਮਾਂ ਲਗਦੀਆਂ ਨੇ। ਇਸ ਵਾਰ ਵੀ ਈਦ ਉਲ ਜੁਹਾ ਦੇ ਮੌਕੇ ’ਤੇ ਪਾਕਿਸਤਾਨ ਵਿਚ ਦਰਜਨਾਂ ਫਿਲਮਾਂ ਲੱਗੀਆਂ ਪਰ ਇਨ੍ਹਾਂ ਸਾਰੀਆਂ ਫਿਲਮਾਂ ਵਿਚੋਂ ਸਿਰਫ਼ ਇਕ ਹੀ ਫਿਲਮ ਦੀ ਚਰਚਾ ਹੋ ਰਹੀ ਐ, ਉਹ ਦਿਲਜੀਤ ਦੁਸਾਂਝ ਦੀ ਪੰਜਾਬੀ ਫਿਲਮ ‘ਜੱਟ ਐਂਡ ਜੂਲੀਅਟ-3’। ਈਦ ਬਕਰੀਦ ਹੀ ਜ਼ਿਆਦਾਤਰ ਅਜਿਹੇ ਮੌਕੇ ਹੁੰਦੇ ਨੇ ਜਦੋਂ ਬਹੁਤ ਸਾਰੀਆਂ ਫਿਲਮਾਂ ਦੇ ਨਾਲ ਪਾਕਿਸਤਾਨੀ ਸਿਨੇਮਾ ਘਰਾਂ ਵਿਚ ਰੌਣਕ ਪਰਤਦੀ ਐ, ਉਂਝ ਆਮ ਤੌਰ ’ਤੇ ਇਹ ਖਾਲੀ ਹੀ ਰਹਿੰਦੇ ਨੇ।

ਪਾਕਿਸਤਾਨ ਵਿਚ ਫਿਲਮ ਡਿਸਟ੍ਰਿਬਿਊਸ਼ਨ ਕੰਪਨੀ ‘ਵਾਲੀ ਇੰਟਰਪ੍ਰਾਈਜ਼ਜ਼’ ਦੇ ਸੀਈਓ ਜੈਨ ਵਾਲੀ ਦਾ ਕਹਿਣਾ ਏ ਕਿ ਇਸ ਵਾਰ ਬਕਰੀਦ ਮੌਕੇ ਪਾਕਿਸਤਾਨ ਦੇ ਸਿਨੇਮਾ ਘਰਾਂ ਵਿਚ 12 ਫਿਲਮਾਂ ਰਿਲੀਜ਼ ਹੋਈਆਂ ਪਰ ਦਿਲਜੀਤ ਦੁਸਾਂਝ ਦੀ ਫਿਲਮ ਜੱਟ ਐਂਡ ਜੂਲੀਅਟ 3 ਨੇ ਪਾਕਿਸਤਾਨ ਦੀਆਂ ਬਾਕੀ ਫਿਲਮਾਂ ਨੂੰ ਧੂੜ ਵਿਚ ਰੋਲ ਕੇ ਰੱਖ ਦਿੱਤਾ। ਜਿੰਨਾ ਕਾਰੋਬਾਰੀ ਇਸ ਫਿਲਮ ਨੇ ਕੁੱਝ ਹਫ਼ਤਿਆਂ ਵਿਚ ਕਰ ਲਿਆ, ਓਨਾ ਸਾਰੀਆਂ ਫਿਲਮਾਂ ਮਿਲ ਕੇ ਵੀ ਨਹੀਂ ਕਰ ਸਕੀਆਂ। ਜਿਸ ਕਾਰਨ ਉਹ ਫਿਲਮਾਂ ਮਹਿਜ਼ ਦੋ ਦਿਨ ਤੱਕ ਹੀ ਚੱਲ ਸਕੀਆਂ।

ਭਾਵੇਂ ਕਿ ਦਿਲਜੀਤ ਦੀ ਫਿਲਮ ‘ਜੱਟ ਐਂਡ ਜੂਲੀਅਟ 3’ ਬਕਰੀਦ ਤੋਂ ਦੋ ਹਫ਼ਤੇ ਬਾਅਦ ਜਾ ਕੇ ਰਿਲੀਜ਼ ਹੋਈ ਪਰ ਇਸ ਦੇ ਬਾਵਜੂਦ ਇਸ ਫਿਲਮ ਦੇ ਸ਼ੋਅ ਲੰਬੇ ਸਮੇਂ ਤੱਕ ਹਾਊਸ ਫੁੱਲ ਰਹੇ। ਜੇਕਰ ਮੁਹੱਰਮ ਨਾ ਆਉਂਦਾ ਤਾਂ ਇਸ ਫਿਲਮ ਨੇ ਹੋਰ ਧੂੜਾਂ ਪੁੱਟ ਦੇਣੀਆਂ ਸੀ। ਹੁਣ ਵੀ ਜ਼ਿਆਦਾਤਰ ਡਿਸਟ੍ਰੀਬਿਊਟਰ ਇਹੀ ਆਖ ਰਹੇ ਨੇ ਕਿ ਮੁਹੱਰਮ ਦਾ ਮਹੀਨਾ ਲੰਘ ਜਾਣ ਮਗਰੋਂ ਇਹ ਫਿਲਮ ਆਪਣਾ ਹੋਰ ਜਲਵਾ ਦਿਖਾਏਗੀ ਕਿਉਂਕਿ ਮੁਹੱਰਮ ਨੂੰ ਸੋਗ ਦੇ ਮਹੀਨੇ ਵਜੋਂ ਮਨਾਇਆ ਜਾਂਦਾ ਏ।

ਹੁਣ ਗੱਲ ਕਰਦੇ ਆਂ ਕਿ ਭਾਰਤੀ ਫਿਲਮਾਂ ’ਤੇ ਪਾਬੰਦੀ ਦੇ ਬਾਵਜੂਦ ਦਿਲਜੀਤ ਦੁਸਾਂਝ ਦੀ ਫਿਲਮ ਪਾਕਿਸਤਾਨ ਵਿਚ ਕਿਵੇਂ ਚੱਲ ਰਹੀ ਐ,,, ਤਾਂ ਇਸ ਦਾ ਜਵਾਬ ਇਹ ਐ ਕਿ ਪਾਕਿਸਤਾਨ ਵਿਚ ਇਨ੍ਹਾਂ ਫਿਲਮਾਂ ਨੂੰ ਭਾਰਤੀ ਫਿਲਮਾਂ ਹੀ ਨਹੀਂ ਮੰਨਿਆ ਜਾਂਦਾ ਕਿਉਂਕਿ ਇਨ੍ਹਾਂ ਫਿਲਮਾਂ ਦੇ ਪ੍ਰੋਡਿਊਸਰ ਭਾਰਤੀ ਨਹੀਂ ਬਲਕਿ ਵਿਦੇਸ਼ੀ ਨੇ। ਯਾਨੀ ਕਿ ਇਹ ਭਾਰਤੀ ਫਿਲਮਾਂ ਨਹੀਂ ਬਲਕਿ ਕੈਨੇਡੀਅਨ ਪੰਜਾਬੀ ਫਿਲਮਾਂ ਨੇ। ਜਿਸ ਤਰ੍ਹਾਂ ਜੱਟ ਐਂਡ ਜੂਲੀਅਨ ਦੇ ਨਿਰਮਾਤਾ ਕੈਨੇਡੀਅਨ ਨਾਗਰਿਕ ਨੇ ਅਤੇ ਫਿਲਮ ਬਣਾਉਣ ਵਾਲੀ ਕੰਪਨੀ ਇੰਗਲੈਂਡ ਦੀ ਐ। ਪਾਕਿਸਤਾਨ ਦੀ ਆਰਥਿਕਤਾ ਮੌਜੂਦਾ ਸਮੇਂ ਡਾਂਵਾਂਡੋਲ ਹੋਈ ਪਈ ਐ, ਜਿਸ ਕਰਕੇ ਵਿਦੇਸ਼ੀ ਫਿਲਮਾਂ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਸੀ।

ਪਾਕਿਸਤਾਨ ਵਿਚ ਵਿਦੇਸ਼ੀ ਫਿਲਮਾਂ ਨੂੰ ਚਲਾਉਣ ਲਈ ਪਹਿਲਾਂ ਸੂਚਨਾ ਮੰਤਰਾਲੇ ਤੋਂ ਨੋ ਅਬਜੈਕਸ਼ਨ ਦਾ ਸਰਟੀਫਿਕੇਟ ਲੈਣਾ ਪੈਂਦਾ ਏ, ਜਿਸ ਵੱਲੋਂ ਪਹਿਲਾਂ ਫਿਲਮ ਦੀ ਚੰਗੀ ਤਰ੍ਹਾਂ ਸਮੀਖਿਆ ਕੀਤੀ ਜਾਂਦੀ ਐ ਅਤੇ ਇਹ ਯਕੀਨੀ ਹੋਣ ਤੋਂ ਬਾਅਦ ਹੀ ਫਿਲਮ ਨੂੰ ਰਿਲੀਜ਼ ਕੀਤਾ ਜਾਂਦਾ ਏ, ਕਿ ਫਿਲਮ ਪਾਕਿਸਤਾਨ ਦੀਆਂ ਧਾਰਮਿਕ, ਸੱਭਿਆਚਾਰਕ ਅਤੇ ਵਿਚਾਰਧਾਰਕ ਕਦਰਾਂ ਕੀਮਤਾਂ ਦੇ ਖ਼ਿਲਾਫ਼ ਨਾ ਹੋਵੇ। ਦਿਲਜੀਤ ਦੀਆਂ ਫਿਲਮਾਂ ਵਿਚ ਅਜਿਹਾ ਕੁੱਝ ਨਹੀਂ ਬਲਕਿ ਲਹਿੰਦੇ ਪੰਜਾਬ ਵਿਚ ਵਸਦੇ ਪੰਜਾਬੀ ਦਰਸ਼ਕ ਖ਼ੁਦ ਨੂੰ ਇਨ੍ਹਾਂ ਫਿਲਮਾਂ ਨਾਲ ਜੁੜਿਆ ਮਹਿਸੂਸ ਕਰਦੇ ਨੇ।

ਸਭ ਤੋਂ ਖ਼ਾਸ ਗੱਲ ਇਹ ਐ ਕਿ ਅੱਜਕੱਲ੍ਹ ਜ਼ਿਆਦਾਤਰ ਇਨ੍ਹਾਂ ਪੰਜਾਬੀ ਫਿਲਮਾਂ ਵਿਚ ਬਹੁਤ ਸਾਰੇ ਪਾਕਿਸਤਾਨੀ ਕਲਾਕਾਰ ਵੀ ਦਿਖਾਈ ਦਿੰਦੇ ਨੇ, ਜਿਸ ਕਰਕੇ ਇਹ ਫਿਲਮਾਂ ਦੋਵੇਂ ਦੇਸ਼ਾਂ ਵਿਚ ਸਬੰਧਾਂ ਸੁਖਾਵੇਂ ਬਣਾਉਣ ਦਾ ਰੋਲ ਨਿਭਾਅ ਰਹੀਆਂ ਨੇ,,, ਜੋ ਬੀਤੇ ਸਮੇਂ ਵਿਚ ਕੁੱਝ ਘਟਨਾਵਾਂ ਦੇ ਚਲਦਿਆਂ ਖ਼ਰਾਬ ਹੋ ਗਏ ਸੀ।

Tags:    

Similar News