UK ਵਿਚ ਲਾਗੂ ਹੋਇਆ Digital travel ਸਿਸਟਮ
ਯੂ.ਕੇ. ਵਿਚ ਬੁੱਧਵਾਰ ਤੋਂ ਨਵਾਂ ਡਿਜੀਟਲ ਟਰੈਵਲ ਸਿਸਟਮ ਲਾਗੂ ਹੋ ਗਿਆ ਜਿਸ ਤਹਿਤ ਭਾਰਤੀ ਲੋਕਾਂ ਵਾਸਤੇ ਈ-ਵੀਜ਼ਾ ਲਾਜ਼ਮੀ ਕਰ ਦਿਤਾ ਗਿਆ ਹੈ ਜਦਕਿ ਅਮਰੀਕਾ ਅਤੇ ਕੈਨੇਡਾ ਦੇ ਲੋਕਾਂ ਵਾਸਤੇ ਇਲੈਕਟ੍ਰਾਨਿਕ ਟਰੈਵਲ ਆਥੋਰਾਈਜ਼ੇਸ਼ਨ ਲਾਜ਼ਮੀ ਹੋ ਗਿਆ
ਲੰਡਨ : ਯੂ.ਕੇ. ਵਿਚ ਬੁੱਧਵਾਰ ਤੋਂ ਨਵਾਂ ਡਿਜੀਟਲ ਟਰੈਵਲ ਸਿਸਟਮ ਲਾਗੂ ਹੋ ਗਿਆ ਜਿਸ ਤਹਿਤ ਭਾਰਤੀ ਲੋਕਾਂ ਵਾਸਤੇ ਈ-ਵੀਜ਼ਾ ਲਾਜ਼ਮੀ ਕਰ ਦਿਤਾ ਗਿਆ ਹੈ ਜਦਕਿ ਅਮਰੀਕਾ ਅਤੇ ਕੈਨੇਡਾ ਦੇ ਲੋਕਾਂ ਵਾਸਤੇ ਇਲੈਕਟ੍ਰਾਨਿਕ ਟਰੈਵਲ ਆਥੋਰਾਈਜ਼ੇਸ਼ਨ ਲਾਜ਼ਮੀ ਹੋ ਗਿਆ। ਨਵੀਂ ਪ੍ਰਕਿਰਿਆ ਤਹਿਤ ਭਾਰਤੀ ਲੋਕਾਂ ਨੂੰ ਪਾਸਪੋਰਟ ’ਤੇ ਮੋਹਰ ਵਾਲੇ ਵੀਜ਼ਾ ਸਟਿੱਕਰਾਂ ਤੋਂ ਆਜ਼ਾਦੀ ਮਿਲ ਗਈ ਹੈ ਪਰ ਵੀਜ਼ਾ ਐਪਲੀਕੇਸ਼ਨ ਦਾਖਲ ਕਰਨ ਵੇਲੇ ਬਾਇਓਮੀਟ੍ਰਿਕਸ ਦੇਣੇ ਹੋਣਗੇ ਅਤੇ ਖੁਦ ਐਪਲੀਕੇਸ਼ਨ ਸੈਂਟਰ ਵਿਚ ਹਾਜ਼ਰੀ ਯਕੀਨੀ ਬਣਾਉਣੀ ਹੋਵੇਗੀ। ਯੂ.ਕੇ. ਦੇ ਮਾਇਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮਾਮਲਿਆਂ ਬਾਰੇ ਮੰਤਰੀ ਮਾਈਕ ਟੈਪ ਨੇ ਦੱਸਿਆ ਕਿ ਉਨ੍ਹਾਂ ਦੇ ਮੁਲਕ ਆਉਣ ਦੇ ਇੱਛਕ ਹਰ ਸ਼ਖਸ ਕੋਲ ਵੈਲਿਡ ਈ-ਵੀਜ਼ਾ ਜਾਂ ਇਲੈਕਟ੍ਰਾਨਿਕ ਟਰੈਵਲ ਆਥੋਰਾਈਜ਼ੇਸ਼ਨ ਹੋਣੀ ਚਾਹੀਦਾ ਹੈ।
ਈ-ਵੀਜ਼ਾ ਤੋਂ ਬਗੈਰ ਦਾਖਲ ਨਹੀਂ ਹੋ ਸਕਣਗੇ ਭਾਰਤੀ ਲੋਕ
ਅਜਿਹਾ ਨਾ ਹੋਣ ਕੇ ਏਅਰਲਾਈਨਜ਼ ਵੱਲੋਂ ਜਹਾਜ਼ ਚੜ੍ਹਨ ਤੋਂ ਰੋਕਿਆ ਜਾ ਸਕਦਾ ਹੈ। ਦੱਸ ਦੇਈਏ ਕਿ ਯੂ.ਕੇ. ਸਰਕਾਰ ਵੱਲੋਂ ਪਿਛਲੇ ਸਾਲ ਈ ਵੀਜ਼ਾ ਸਿਸਟਮ ਆਰੰਭਿਆ ਗਿਆ ਪਰਜ ਬੀਤੇ ਹਫ਼ਤੇ ਤੱਕ ਸਾਧਾਰਣ ਦਸਤਾਵੇਜ਼ ਵੀ ਪ੍ਰਵਾਨ ਕੀਤੇ ਜਾਂਦੇ ਸਨ। ਗ੍ਰਹਿ ਵਿਭਾਗ ਦਾ ਕਹਿਣਾ ਹੈ ਕਿ ਈ-ਵੀਜ਼ਾ ਚੋਰੀ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਇਹ ਗੁੰਮ ਹੁੰਦਾ ਹੈ। ਸਿਰਫ਼ ਐਨਾ ਹੀ ਨਹੀਂ, ਇਸ ਨਾਲ ਛੇੜਛਾੜ ਵੀ ਨਹੀਂ ਕੀਤੀ ਜਾ ਸਕਦੀ। ਦੂਜੇ ਪਾਸੇ ਵਾਰ ਵਾਰ ਦਾਖਲੇ ਲਈ ਵੀਜ਼ਾ ਲੈਣ ਦੀ ਸਿਰਦਰਦੀ ਵੀ ਖ਼ਤਮ ਹੋ ਜਾਵੇਗੀ ਅਤੇ ਇੰਮੀਗ੍ਰੇਸ਼ਨ ਵਾਲਿਆਂ ਦਾ ਕੰਮ ਵੀ ਸੁਖਾਲਾ ਹੋਵੇਗਾ। ਦੂਜੇ ਪਾਸੇ ਅਮਰੀਕਾ, ਕੈਨੇਡਾ ਅਤੇ ਫਰਾਂਸ ਸਣੇ 85 ਮੁਲਕਾਂ ਦੇ ਲੋਕਾਂ ਨੂੰ ਈ.ਟੀ.ਏ. ਲੈਣਾ ਹੋਵੇਗਾ ਜਿਸ ਵਾਸਤੇ 16 ਪਾਊਂਡ ਫ਼ੀਸ ਤੈਅ ਕੀਤੀ ਗਈ ਹੈ ਅਤੇ ਕੋਈ ਵੀ ਸ਼ਖਸ ਦੋ ਸਾਲ ਦੇ ਸਮੇਂ ਦੌਰਾਨ ਜਿੰਨੇ ਮਰਜ਼ੀ ਗੇੜੇ ਲਾ ਸਕਦਾ ਹੈ।
ਅਮਰੀਕਾ-ਕੈਨੇਡਾ ਵਾਲਿਆਂ ਲਈ ਈ.ਟੀ.ਏ. ਹੋਏ ਲਾਜ਼ਮੀ
ਗ੍ਰਹਿ ਵਿਭਾਗ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਅਮਰੀਕਾ ਜਾਂ ਹੋਰਨਾਂ ਮੁਲਕਾਂ ਦੇ ਮੁਕਾਬਲੇ ਫੀਸ ਬਹੁਤ ਘੱਟ ਰੱਖੀ ਗਈ ਹੈ। ਮਿਸਾਲ ਵਜੋਂ ਅਮਰੀਕਾ ਦੇ ਇਲੈਕਟ੍ਰਾਨਿਕ ਟ੍ਰੈਵਲ ਆਥੋਰਾਈਜ਼ੇਸ਼ਨਵਾਸਤੇ 40 ਡਾਲਰ ਫ਼ੀਸ ਲਗਦੀ ਹੈ ਕਿ ਯੂਰਪੀ ਯੂਨੀਅਨ ਦੇ ਈ.ਟੀ.ਏ. ਵਾਸਤੇ 20 ਯੂਰੋ ਦੇਣੇ ਪੈਂਦੇ ਹਨ। ਗ੍ਰਹਿ ਵਿਭਾਗ ਦੇ ਅੰਕੜਿਆਂ ਮੁਤਾਬਕ 19 ਮਿਲੀਅਨ ਵਿਜ਼ਟਰ ਈ.ਟੀ. ਏ. ਵਾਸਤੇ ਅਰਜ਼ੀਆਂ ਦਾਖਲ ਕਰ ਚੁੱਕੇ ਹਨ ਅਤੇ ਯੂ.ਕੇ. ਸਰਕਾਰ ਨੂੰ 383 ਮਿਲੀਅਨ ਪਾਊਂਡ ਦੀ ਆਮਦਨ ਇਸ ਤਰੀਕੇ ਨਾਲ ਹੋਈ।