Cristiano Ronaldo ਨੇ ਰਚਿਆ ਇਤਿਹਾਸ! 1 ਬਿਲੀਅਨ ਹੋਏ ਫਾਲੋਅਰ

ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਇਕ ਹੋਰ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਰੋਨਾਲਡੋ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ 1 ਬਿਲੀਅਨ ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ। ਜਿਸਤੋਂ ਬਾਦ ਓਨਾਂ ਨੇ ਪੰਸਟ ਪਾ ਕੇ ਆਪਣੇ ਫੈਨਸ ਦਾ ਧੰਨਵਾਦ ਵੀ ਕੀਤਾ।;

Update: 2024-09-14 08:32 GMT

ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਇਕ ਹੋਰ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਰੋਨਾਲਡੋ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ 1 ਬਿਲੀਅਨ ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ। ਜਿਸਤੋਂ ਬਾਦ ਓਨਾਂ ਨੇ ਪੰਸਟ ਪਾ ਕੇ ਆਪਣੇ ਫੈਨਸ ਦਾ ਧੰਨਵਾਦ ਵੀ ਕੀਤਾ। ਰੋਨਾਲਡੋ ਨੇ ਹਾਲ ਹੀ ਵਿੱਚ ਆਪਣੇ ਕਰੀਅਰ ਦਾ 900ਵਾਂ ਗੋਲ ਕਰਕੇ ਇਤਿਹਾਸ ਰਚਿਆ ਸੀ। 39 ਸਾਲਾ ਰੋਨਾਲਡੋ ਦੀ ਦੁਨੀਆ ਭਰ ‘ਚ ਫੈਨ ਫਾਲੋਇੰਗ ਹੈ।

ਦੁਨੀਆ ਦੇ ਸਭ ਤੋਂ ਸਫਲ ਫੁੱਟਬਾਲਰਾਂ 'ਚੋਂ ਇਕ ਕ੍ਰਿਸਟੀਆਨੋ ਰੋਨਾਲਡੋ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਮੈਦਾਨ ਦੇ ਅੰਦਰ ਅਤੇ ਬਾਹਰ ਰਿਕਾਰਡ ਤੋੜਨ ਲਈ ਜਾਣੇ ਜਾਂਦੇ ਹਨ। ਪੁਰਤਗਾਲੀ ਸਟਾਰ ਨੇ ਇਕ ਵਾਰ ਫਿਰ ਇਤਿਹਾਸ ਰਚਿਆ ਹੈ, ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ 1 ਬਿਲੀਅਨ ਫਾਲੋਅਰਜ਼ ਤੱਕ ਪਹੁੰਚਣ ਵਾਲੇ ਪਹਿਲੇ ਵਿਅਕਤੀ ਬਣ ਗਏ ਹਨ। ਰੋਨਾਲਡੋ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਵਿਅਕਤੀ ਹਨ। ਰੋਨਾਲਡੋ ਦੇ ਇੰਸਟਾਗ੍ਰਾਮ 'ਤੇ 639 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਰੋਨਾਲਡੋ ਦੇ ਫੇਸਬੁੱਕ 'ਤੇ 170 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ।

ਰੋਨਾਲਡੋ ਦੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ 113 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਇਸੇ ਦੇ ਨਾਲ ਹੀ ਰੋਨਾਲਡੋ ਨੇ ਹਾਲ ਹੀ 'ਚ ਆਪਣਾ ਯੂਟਿਊਬ ਚੈਨਲ 'UR Cristiano' ਸ਼ੁਰੂ ਕੀਤਾ ਹੈ। ਇਸ ਚੈਨਲ ਨੇ ਇੱਕ ਹਫ਼ਤੇ ਦੇ ਅੰਦਰ 50 ਮਿਲੀਅਨ ਸਬਸਕ੍ਰਾਈਬਰਜ਼ ਦਰਜ ਕੀਤੇ ਹਨ। ਇਸ ਫੁੱਟਬਾਲਰ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਯੂਟਿਊਬ 'ਤੇ 10 ਲੱਖ ਗਾਹਕਾਂ ਦੇ ਅੰਕੜੇ ਨੂੰ ਛੂਹਣ 'ਚ ਸਿਰਫ 90 ਮਿੰਟ ਲੱਗੇ। ਹੁਣ ਓਨ੍ਹਾਂ ਦੇ ਯੂਟਿਊਬ ਉੱਤੇ 61 ਮਿਲੀਅਨ ਸਬਸਕ੍ਰਾਈਬਰਜ਼ ਨੇ ਯੂਟਿਊਬ ‘ਤੇ ਆਉਂਦੇ ਹੀ ਰੋਨਾਲਡੋ ਨੂੰ ਕੁਝ ਹੀ ਘੰਟਿਆਂ ‘ਚ ਸਿਲਵਰ, ਗੋਲਡਨ ਅਤੇ ਡਾਇਮੰਡ ਬਟਨ ਮਿਲ ਗਏ।

ਸਟਾਰ ਨੇ ਸੋਸ਼ਲ ਮੀਡੀਆ 'ਤੇ ਇਸ ਖ਼ਬਰ ਦਾ ਐਲਾਨ ਕੀਤਾ। ਐਕਸ 'ਤੇ ਉਨ੍ਹਾਂ ਨੇ ਲਿਖਿਆ, 'ਅਸੀਂ ਇਤਿਹਾਸ ਰਚਿਆ ਹੈ - 1 ਬਿਲੀਅਨ ਫਾਲੋਅਰਜ਼! ਇਹ ਸਿਰਫ਼ ਇੱਕ ਨੰਬਰ ਨਹੀਂ ਹੈ - ਇਹ ਸਾਡੇ ਸਾਂਝੇ ਜਨੂੰਨ, ਉਤਸ਼ਾਹ ਅਤੇ ਖੇਡ ਲਈ ਅਤੇ ਇਸ ਤੋਂ ਅੱਗੇ ਪਿਆਰ ਦਾ ਪ੍ਰਮਾਣ ਹੈ'। ਉਨ੍ਹਾਂ ਨੇ ਲਿਖਿਆ, 'ਮਡੇਰਾ ਦੀਆਂ ਗਲੀਆਂ ਤੋਂ ਲੈ ਕੇ ਦੁਨੀਆ ਦੇ ਸਭ ਤੋਂ ਵੱਡੇ ਮੰਚਾਂ ਤੱਕ, ਮੈਂ ਹਮੇਸ਼ਾ ਆਪਣੇ ਪਰਿਵਾਰ ਅਤੇ ਤੁਹਾਡੇ ਲਈ ਖੇਡਿਆ ਹੈ, ਅਤੇ ਹੁਣ ਸਾਡੇ ਵਿੱਚੋਂ 1 ਬਿਲੀਅਨ ਲੋਕ ਇਕੱਠੇ ਖੜੇ ਹਨ। ਤੁਸੀਂ ਹਰ ਪੜਾਅ 'ਤੇ, ਸਾਰੇ ਉਤਰਾਅ-ਚੜ੍ਹਾਅ ਦੇ ਦੌਰਾਨ ਮੇਰੇ ਨਾਲ ਰਹੇ ਹੋ। ਇਹ ਯਾਤਰਾ ਸਾਡੀ ਯਾਤਰਾ ਹੈ, ਅਤੇ ਅਸੀਂ ਮਿਲ ਕੇ ਦਿਖਾਇਆ ਹੈ ਕਿ ਅਸੀਂ ਜੋ ਪ੍ਰਾਪਤ ਕਰ ਸਕਦੇ ਹਾਂ ਉਸ ਦੀਆਂ ਕੋਈ ਸੀਮਾਵਾਂ ਨਹੀਂ ਹਨ'।

ਰੋਨਾਲਡੋ ਨੇ ਇਸ ਪੋਸਟ 'ਚ ਲਿਖਿਆ, 'ਮੇਰੇ 'ਤੇ ਵਿਸ਼ਵਾਸ ਕਰਨ, ਤੁਹਾਡੇ ਸਮਰਥਨ ਲਈ ਅਤੇ ਮੇਰੀ ਜ਼ਿੰਦਗੀ ਦਾ ਹਿੱਸਾ ਬਣਨ ਲਈ ਤੁਹਾਡਾ ਧੰਨਵਾਦ। ਸਭ ਤੋਂ ਵਧੀਆ ਅਜੇ ਆਉਣਾ ਹੈ, ਅਤੇ ਅਸੀਂ ਅੱਗੇ ਵਧਦੇ ਰਹਾਂਗੇ, ਜਿੱਤਦੇ ਰਹਾਂਗੇ ਅਤੇ ਇਕੱਠੇ ਇਤਿਹਾਸ ਰਚਦੇ ਰਹਾਂਗੇ। ਦੱਸ ਦਈਏ ਕਿ ਰੋਨਾਲਡੋ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਕਰੀਅਰ ਦੇ 900 ਗੋਲ ਕਰਨ ਵਾਲੇ ਪਹਿਲੇ ਫੁੱਟਬਾਲ ਖਿਡਾਰੀ ਬਣ ਗਏ ਸੀ। ਉਨ੍ਹਾਂ ਨੇ ਪੁਰਤਗਾਲ ਦੇ ਨੇਸ਼ਨਜ਼ ਲੀਗ ਮੈਚ ਵਿੱਚ ਕ੍ਰੋਏਸ਼ੀਆ ਖ਼ਿਲਾਫ਼ ਜੇਤੂ ਗੋਲ ਕਰਕੇ ਇਹ ਉਪਲਬਧੀ ਹਾਸਲ ਕੀਤੀ।

ਕ੍ਰਿਸਟੀਆਨੋ ਰੋਨਾਲਡੋ ਨੂੰ CR7 ਵੀ ਕਿਹਾ ਜਾਂਦਾ ਹੈ। ਆਪਣੀ ਸ਼ਾਨਦਾਰ ਖੇਡ ਦੇ ਦਮ ‘ਤੇ ਉਸ ਨੇ ਫੁੱਟਬਾਲ ਦੀ ਦੁਨੀਆ ‘ਚ ਬੇਮਿਸਾਲ ਰਿਕਾਰਡ ਬਣਾਏ ਹਨ। ਰੋਨਾਲਡੋ ਅਜਿਹਾ ਖਿਡਾਰੀ ਹੈ, ਜਿਸ ਤੋਂ ਦੁਨੀਆ ਭਰ ਦੇ ਨੌਜਵਾਨ ਪ੍ਰੇਰਣਾ ਲੈਂਦੇ ਹਨ ਅਤੇ ਉਸ ਵਰਗਾ ਬਣਨ ਦਾ ਸੁਪਨਾ ਲੈਂਦੇ ਹਨ। ਰੋਨਾਲਡੋ, ਦੁਨੀਆ ਦੇ ਸਭ ਤੋਂ ਅਮੀਰ ਐਥਲੀਟਾਂ ਵਿੱਚੋਂ ਇੱਕ, ਆਪਣੇ ਲੰਬੇ ਕਰੀਅਰ ਵਿੱਚ ਕਈ ਕਲੱਬਾਂ ਲਈ ਖੇਡਿਆ, ਜਿਸ ਵਿੱਚ ਮਾਨਚੈਸਟਰ ਯੂਨਾਈਟਿਡ, ਰੀਅਲ ਮੈਡਰਿਡ, ਜੁਵੈਂਟਸ ਅਤੇ ਅਲ-ਨਾਸਰ ਸ਼ਾਮਲ ਹਨ। ਉਨ੍ਹਾਂ ਨੇ ਇਨ੍ਹਾਂ ਕਲੱਬਾਂ ਤੋਂ ਤਨਖ਼ਾਹ ਅਤੇ ਬੋਨਸ ਦੇ ਰੂਪ ਵਿੱਚ ਵੱਡੀ ਰਕਮ ਹਾਸਲ ਕੀਤੀ ਹੈ।

ਖੇਡ ਜਗਤ ‘ਚ CR7 ਦੇ ਨਾਂ ਨਾਲ ਮਸ਼ਹੂਰ ਰੋਨਾਲਡੋ ਇਸ ਸਮੇਂ ਸਾਊਦੀ ਅਰਬ ਦੇ ਅਲ ਨਾਸਰ ਕਲੱਬ ਦੀ ਪ੍ਰਤੀਨਿਧਤਾ ਕਰ ਰਹੇ ਹਨ। ਉਨ੍ਹਾਂ ਨੂੰ ਇਸ ਕਲੱਬ ਤੋਂ 1600 ਕਰੋੜ ਰੁਪਏ ਸਾਲਾਨਾ ਦੇ ਕਰੀਬ ਮਿਲਦੇ ਹਨ। ਰੋਨਾਲਡੋ ਦੀ ਆਮਦਨ ਦਾ ਵੱਡਾ ਹਿੱਸਾ ਇਸ਼ਤਿਹਾਰਬਾਜ਼ੀ ਤੋਂ ਆਉਂਦਾ ਹੈ। ਉਨ੍ਹਾਂ ਕੋਲ ਵਰਤਮਾਨ ਵਿੱਚ ਨਾਈਕੀ, ਹਰਬਾਲਾਈਫ ਅਤੇ ਕਲੀਅਰ ਵਰਗੀਆਂ ਵੱਡੀਆਂ ਕੰਪਨੀਆਂ ਨਾਲ ਐਂਡੋਰਸਮੈਂਟ ਕੰਟਰੈਕਟ ਹਨ। ਨਾਈਕੀ ਵਰਗੇ ਵੱਡੇ ਬ੍ਰਾਂਡ ਨਾਲ ਉਨ੍ਹਾਂ ਦਾ ਜੀਵਨ ਭਰ ਦਾ ਕਰਾਰ ਕਥਿਤ ਤੌਰ ‘ਤੇ 8 ਹਜ਼ਾਰ ਕਰੋੜ ਰੁਪਏ ਦਾ ਹੈ। ਇੱਕ ਰਿਪੋਰਟ ਮੁਤਾਬਕ ਕ੍ਰਿਸਟੀਆਨੋ ਰੋਨਾਲਡੋ ਇੰਸਟਾਗ੍ਰਾਮ ‘ਤੇ ਇਕ ਪੋਸਟ ਲਈ ਲਗਭਗ 17 ਕਰੋੜ ਰੁਪਏ ਚਾਰਜ ਕਰਦੇ ਹਨ।

Tags:    

Similar News