ਚੀਨ ਦੀ ਸਰਕਾਰ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਵਾਰਨਿੰਗ

ਚੀਨ ਦੀ ਸਟੇਟ ਸਕਿਓਰਟੀ ਏਜੰਸੀ ਵੱਲੋਂ ਆਪਣੇ ਵਿਦਿਆਰਥੀਆਂ ਦੇ ਲਈ ਇਕ ਵਾਰਨਿੰਗ ਜਾਰੀ ਕੀਤੀ ਗਈ ਐ, ਜਿਸ ਵਿਚ ਏਜੰਸੀ ਨੇ ਸੰਵੇਦਨਸ਼ੀਲ ਜਾਣਕਾਰੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਚਿਤਾਵਨੀ ਦਿੱਤੀ ਐ ਕਿ ਉਹ ਸੁੰਦਰ ਪੁਰਸ਼ਾਂ ਜਾਂ ਸੁੰਦਰ ਕੁੜੀਆਂ ਦੇ ਬਹਿਕਾਵੇ ਵਿਚ ਨਾ ਆਉਣ।

Update: 2024-09-05 14:50 GMT

ਬੀਜਿੰਗ : ਚੀਨ ਦੀ ਸਟੇਟ ਸਕਿਓਰਟੀ ਏਜੰਸੀ ਵੱਲੋਂ ਆਪਣੇ ਵਿਦਿਆਰਥੀਆਂ ਦੇ ਲਈ ਇਕ ਵਾਰਨਿੰਗ ਜਾਰੀ ਕੀਤੀ ਗਈ ਐ, ਜਿਸ ਵਿਚ ਏਜੰਸੀ ਨੇ ਸੰਵੇਦਨਸ਼ੀਲ ਜਾਣਕਾਰੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਚਿਤਾਵਨੀ ਦਿੱਤੀ ਐ ਕਿ ਉਹ ਸੁੰਦਰ ਪੁਰਸ਼ਾਂ ਜਾਂ ਸੁੰਦਰ ਕੁੜੀਆਂ ਦੇ ਬਹਿਕਾਵੇ ਵਿਚ ਨਾ ਆਉਣ। ਦਰਅਸਲ ਇਹ ਚਿਤਾਵਨੀ ਵਿਦੇਸ਼ੀ ਏਜੰਸੀਆਂ ਦੀ ਜਾਸੂਸੀ ਤੋਂ ਬਚਣ ਲਈ ਜਾਰੀ ਕੀਤੀ ਗਈ ਐ ਤਾਂ ਜੋ ਦੇਸ਼ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ। 

ਬੀਜਿੰਗ ਵਿਚ ਮਨਿਸਟਰੀ ਆਫ਼ ਸਟੇਟ ਸਕਿਓਰਟੀ ਵੱਲੋਂ ਦਾਅਵਾ ਕੀਤਾ ਗਿਆ ਏ ਕਿ ਵਿਦੇਸ਼ੀ ਜਾਸੂਸ ਪਿਛਲੇ ਸਾਲ ਵੀਚੈਟ ਅਕਾਊਂਟ ਖੋਲ੍ਹਣ ਦੇ ਬਾਅਦ ਤੋਂ ਵਫ਼ਾਦਾਰ ਚੀਨੀ ਨਾਗਰਿਕਾਂ ਨੂੰ ਆਪਣੇ ਦੇਸ਼ ਦੇ ਨਾਲ ਵਿਸਵਾਸ਼ਘਾਤ ਕਰਨ ਦੇ ਲਈ ਲੁਭਾਉਣ ਦਾ ਕੰਮ ਕਰਨ ਵਿਚ ਜੁਟੇ ਹੋਏ ਨੇ। ਜਿਸ ਦੇ ਚਲਦਿਆਂ ਸਟੇਟ ਸਕਿਓਰਟੀ ਏਜੰਸੀ ਵੱਲੋਂ ਆਪਣੇ ਦੇਸ਼ ਦੇ ਵਿਦਿਆਰਥੀਆਂ ਨੂੰ ਸੁੰਦਰ ਪੁਰਸ਼ਾਂ ਅਤੇ ਸੁੰਦਰ ਔਰਤਾਂ ਦੇ ਬਹਿਕਾਵੇ ਤੋਂ ਬਚਣ ਦੀ ਚਿਤਾਵਨੀ ਜਾਰੀ ਕੀਤੀ ਗਈ ਐ ਤਾਂ ਜੋ ਉਹ ਵਿਦਿਆਰਥੀਆਂ ਨੂੰ ਬਹਿਕਾਵੇ ਵਿਚ ਲੈ ਕੇ ਕੋਈ ਜਾਣਕਾਰੀ ਹਾਸਲ ਨਾ ਕਰ ਲੈਣ। ਇਕ ਰਿਪੋਰਟ ਮੁਤਾਬਕ ਚੀਨੀ ਮੰਤਰਾਲੇ ਨੇ ਚਿਤਾਵਨੀ ਦਿੱਤੀ ਐ ਕਿ ਵਿਦੇਸ਼ ਜਾਸੂਸ ਵੱਖ ਵੱਖ ਤਰ੍ਹਾਂ ਦੇ ਭੇਸ ਧਾਰਨ ਕਰਦੇ ਨੇ, ਇੱਥੇ ਹੀ ਬਸ ਨਹੀਂ, ਉਹ ਖ਼ੁਫ਼ੀਆ ਜਾਣਕਾਰੀਆਂ ਹਾਸਲ ਕਰਨ ਲਈ ਆਪਣਾ ਜੈਂਡਰ ਤੱਕ ਵੀ ਬਦਲ ਸਕਦੇ ਨੇ।

ਚੀਨ ਦੇ ਮੰਤਰਾਲੇ ਨੇ 140 ਕਰੋੜ ਨਾਗਰਿਕਾ ਨੂੰ ਬੇਨਤੀ ਕੀਤੀ ਐ ਕਿ ਉਹ ਅਜਿਹੀਆਂ ਤਾਕਤਾਂ ਨੂੰ ਰੋਕਣ ਲਈ ਦੇਸ਼ ਵਿਚ 140 ਕਰੋੜ ਡਿਫੈਂਸ ਲਾਈਨ ਤਿਆਰ ਕਰਨ। ਮੰਤਰਾਲੇ ਦਾ ਕਹਿਣਾ ਏ ਕਿ ਵਿਦੇਸ਼ੀ ਇੰਟੈਲੀਜੈਂਸ ਏਜੰਸੀਆਂ ਦੇ ਜਾਸੂਸ ਚੀਨੀ ਵਿਦਿਆਰਥੀਆਂ ਨੂੰ ਲੁਭਾਉਣ ਲਈ ਨੌਕਰੀ ਦੇ ਇਸ਼ਤਿਹਾਰਾਂ ਅਤੇ ਆਨਲਾਈਨ ਡੇਟਿੰਗ ਦੀ ਵਰਤੋਂ ਕਰਕੇ ਨੌਜਵਾਨ ਵਿਦਿਆਰਥੀਆਂ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਖ਼ਾਸ ਤੌਰ ’ਤੇ ਉਨ੍ਹਾਂ ਵਿਦਿਆਰਥੀਆਂ ਦੇ ਨਾਲ ਅਜਿਹਾ ਕੀਤਾ ਜਾ ਰਿਹਾ ਏ, ਜਿਨ੍ਹਾਂ ਕੋਲ ਸੰਵੇਦਨਸ਼ੀਲ ਵਿਗਿਆਨਕ ਡਾਟਾ ਮੌਜੂਦ ਐ। ਹਾਲਾਂਕਿ ਮਨਿਸਟਰੀ ਆਫ਼ ਸਟੇਟ ਸਕਿਓਰਟੀ ਨੇ ਇਸ ਕਥਿਤ ਯੋਜਨਾ ਦੇ ਪਿੱਛੇ ਕਿਸੇ ਦੇਸ਼ ਦਾ ਨਾਮ ਨਹੀਂ ਲਿਆ ਪਰ ਉਸ ਨੇ ਚਿਤਾਵਨੀ ਦਿੱਤੀ ਐ ਕਿ ਜਾਸੂਸ ਖ਼ੁਦ ਨੂੰ ਯੂਨੀਵਰਸਿਟੀ ਦੇ ਵਿਦਵਾਨਾਂ, ਵਿਗਿਆਨਕ ਖੋਜਕਾਰਾਂ ਜਾਂ ਸਲਾਹਕਾਰਾਂ ਦੇ ਰੂਪ ਵਿਚ ਸਾਹਮਣੇ ਰੱਖ ਸਕਦੇ ਨੇ ਅਤੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰ ਸਕਦੇ ਨੇ।

ਦੱਸ ਦਈਏ ਕਿ ਇਸੇ ਸਾਲ ਜੂਨ ਵਿਚ ਮਨਿਸਟਰੀ ਆਫ਼ ਸਟੇਟ ਸਕਿਓਰਟੀ ਨੇ ਬ੍ਰਿਟੇਨ ਦੀ ਐਮਆਈ6 ਖ਼ੁਫ਼ੀਆ ਏਜੰਸੀ ’ਤੇ ਦੋਸ਼ ਲਗਾਏ ਸੀ ਕਿ ਉਸ ਨੇ ਚੀਨ ਦੀ ਸਰਕਾਰ ਦੇ ਲਈ ਕੰਮ ਕਰਨ ਵਾਲੇ ਇਕ ਜੋੜੇ ਨੂੰ ਬ੍ਰਿਟੇਨ ਦੇ ਲਈ ਜਾਸੂਸੀ ਕਰਨ ਲਈ ਭਰਤੀ ਕੀਤਾ ਸੀ। ਇੱਥੇ ਹੀ ਬਸ ਨਹੀਂ, ਇਸ ਤੋਂ ਪਹਿਲਾਂ ਮਈ ਮਹੀਨੇ ਵਿਚ ਜਾਂਚ ਕਰਤਾਵਾਂ ਨੇ ਚੀਨ ਦੇ ਲਈ ਜਾਸੂਸੀ ਕਰਨ ਦੇ ਸ਼ੱਕ ਵਿਚ ਇਕ ਜਰਮਨ ਯੂਰਪੀ ਸੰਸਦ ਮੈਂਬਰ ਦੇ ਬਰੁਸੇਲਜ਼ ਦਫ਼ਤਰ ਦੀ ਤਲਾਸ਼ੀ ਵੀ ਲਈ ਸੀ। ਸੋ ਚੀਨੀ ਸਰਕਾਰ ਆਪਣੀਆਂ ਖ਼ੁਫ਼ੀਆ ਜਾਣਕਾਰੀਆਂ ਨੂੰ ਲੈ ਕੇ ਕਾਫ਼ੀ ਚੌਕਸ ਰਹਿੰਦੀ ਐ, ਜਿਸ ਕਰਕੇ ਉਹ ਇਸ ਤਰ੍ਹਾਂ ਆਪਣੇ ਹਰ ਨਾਗਰਿਕ ਨੂੰ ਦੇਸ਼ ਪ੍ਰਤੀ ਵਫ਼ਾਦਾਰ ਰਹਿਣ ਲਈ ਜਾਗਰੂਕ ਕਰਦੀ ਰਹਿੰਦੀ ਐ।

Tags:    

Similar News