ਸਿੱਖ ਰੈਜੀਮੈਂਟ ਦੇ ਮੁਕਾਬਲੇ ਚੀਨ ਬਣਾ ਰਿਹਾ ਮਹਾਂਬਲੀਆਂ ਦੀ ਫ਼ੌਜ!
ਭਾਰਤ ਦੇ ਗੁਆਂਢੀ ਦੇਸ਼ ਚੀਨ ਨੇ ਪੂਰੀ ਦੁਨੀਆ ਨੂੰ ਚੱਕਰਾਂ ਵਿਚ ਪਾਇਆ ਹੋਇਆ ਏ, ਜਿਸ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੇ ਖ਼ਤਰਨਾਕ ਪ੍ਰਯੋਗ ਕੀਤੇ ਜਾ ਰਹੇ ਨੇ। ਹੁਣ ਇਹ ਜਾਣਕਾਰੀ ਸਾਹਮਣੇ ਆ ਰਹੀ ਐ ਕਿ ਚੀਨ ਵੱਲੋਂ ਜੀਨਜ਼ ਵਿਚ ਤਬਦੀਲੀ ਕਰਕੇ ‘ਸੁਪਰ ਹਿਊਮਨ’ ਬਣਾਉਣ ਦੀ ਯੋਜਨਾ ’ਤੇ ਕੰਮ ਕੀਤਾ ਜਾ ਰਿਹਾ ਏ,;
ਬੀਜਿੰਗ : ਦੁਨੀਆ ’ਤੇ ਅਪਣਾ ਦਬਦਬਾ ਕਾਇਮ ਰੱਖਣ ਲਈ ਜਿੱਥੇ ਅਮਰੀਕਾ ਵੱਲੋਂ ਯਤਨ ਕੀਤੇ ਜਾ ਰਹੇ ਨੇ, ਉਥੇ ਹੀ ਚੀਨ ਵੀ ਇਸ ਮਾਮਲੇ ਵਿਚ ਘੱਟ ਨਹੀਂ, ਉਹ ਦੋ ਕਦਮ ਅੱਗੇ ਹੋ ਕੇ ਅਜਿਹੇ ਖ਼ਤਰਨਾਕ ਪ੍ਰਯੋਗ ਕਰਨ ਵਿਚ ਲੱਗਿਆ ਹੋਇਆ ਏ, ਜਿਸ ਨੂੰ ਲੈ ਕੇ ਪੂਰੀ ਦੁਨੀਆ ਵਿਚ ਹਾਹਾਕਾਰ ਮੱਚੀ ਹੋਈ ਐ। ਕੋਰੋਨਾ ਵਾਇਰਸ ਫੈਲਾਉਣ ਨੂੰ ਲੈ ਕੇ ਦੁਨੀਆ ਭਰ ਦੀਆਂ ਜਾਂਚ ਏਜੰਸੀਆਂ ਦੀ ਨਜ਼ਰ ਵਿਚ ਆ ਚੁੱਕਿਆ ਚੀਨ ਹੁਣ ਸੁਪਰ ਹਿਊਮਨ ਪ੍ਰੋਜੈਕਟ ’ਤੇ ਤੇਜ਼ੀ ਨਾਲ ਕੰਮ ਕਰਨ ਲੱਗਿਆ ਹੋਇਆ ਏ। ਇਸ ਦੇ ਲਈ ਉਸ ਵੱਲੋਂ 52 ਦੇਸ਼ਾਂ ਦੀਆਂ 80 ਲੱਖ ਤੋਂ ਜ਼ਿਆਦਾ ਗਰਭਵਤੀ ਔਰਤਾਂ ਦੇ ਜੈਨੇਟਿਕ ਡਾਟਾ ਦਾ ਚੋਰੀ ਛੁਪੇ ਅਧਿਐਨ ਕੀਤਾ ਜਾ ਰਿਹੈ। ਸੋ ਕੀ ਐ ਚੀਨ ਦਾ ਇਹ ‘ਸੁਪਰ ਹਿਊਮਨ’ ਪ੍ਰੋਜੈਕਟ, ਆਓ ਜਾਣਦੇ ਆਂ।
ਭਾਰਤ ਦੇ ਗੁਆਂਢੀ ਦੇਸ਼ ਚੀਨ ਨੇ ਪੂਰੀ ਦੁਨੀਆ ਨੂੰ ਚੱਕਰਾਂ ਵਿਚ ਪਾਇਆ ਹੋਇਆ ਏ, ਜਿਸ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੇ ਖ਼ਤਰਨਾਕ ਪ੍ਰਯੋਗ ਕੀਤੇ ਜਾ ਰਹੇ ਨੇ। ਹੁਣ ਇਹ ਜਾਣਕਾਰੀ ਸਾਹਮਣੇ ਆ ਰਹੀ ਐ ਕਿ ਚੀਨ ਵੱਲੋਂ ਜੀਨਜ਼ ਵਿਚ ਤਬਦੀਲੀ ਕਰਕੇ ‘ਸੁਪਰ ਹਿਊਮਨ’ ਬਣਾਉਣ ਦੀ ਯੋਜਨਾ ’ਤੇ ਕੰਮ ਕੀਤਾ ਜਾ ਰਿਹਾ ਏ,,, ਉਹ ਅਜਿਹੇ ਮਨੁੱਖ ਤਿਆਰ ਕਰਨਾ ਚਾਹੁੰਦਾ ਏ ਜੋ ਬਹੁਤ ਸ਼ਕਤੀਸ਼ਾਲੀ ਹੋਣ। ਦਰਅਸਲ ਚੀਨ ਅਪਣੇ ਇਸ ਖ਼ਤਰਨਾਕ ਪ੍ਰੋਜੈਕਟ ਰਾਹੀਂ ਦੇਸ਼ ਵਿਚ ਪੈਦਾ ਹੋਣ ਵਾਲੀ ਨਵੀਂ ਪੀੜ੍ਹੀ ਦੇ ਜੀਨਜ਼ ਵਿਚ ਤਬਦੀਲੀ ਕਰਕੇ ਉਨ੍ਹਾਂ ਦੇ ਸਰੀਰਕ ਗੁਣਾਂ ਵਿਚ ਬਦਲਾਅ ਕਰਨ ਦੀ ਤਿਆਰੀ ਕਰ ਰਿਹਾ ਹੈ ਤਾਂ ਜੋ ਨਵੇਂ ਪੈਦਾ ਹੋਣ ਵਾਲੇ ਬੱਚਿਆਂ ਨੂੰ ਜ਼ਿਆਦਾ ਸ਼ਕਤੀਸ਼ਾਲੀ ਬਣਾਇਆ ਜਾ ਸਕੇ। ਚੀਨ ਦੇ ਵਿਗਿਆਨੀਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮਾਂ ਦੇ ਗਰਭ ਵਿਚਲੇ ਜੀਨ ਨੂੰ ਐਡਿਟ ਕਰਨ ਦੀ ਇਸ ਤਕਨੀਕ ’ਤੇ ਕੰਮ ਕੀਤਾ ਜਾ ਰਿਹਾ ਏ ਤਾਂ ਪੈਦਾ ਹੋਣ ਵਾਲੇ ਬੱਚੇ ਦੇ ਸਰੀਰਕ ਗੁਣਾਂ ਵਿਚ ਆਪਣੀ ਮਰਜ਼ੀ ਦੇ ਮੁਤਾਬਕ ਤਬਦੀਲੀ ਕੀਤੀ ਜਾ ਸਕੇ।
ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੀ ਫ਼ੌਜ ਵੱਲੋਂ ਇਸ ਕੰਮ ਦੇ ਲਈ ਚੀਨੀ ਕੰਪਨੀ ਬੀਜੀਆਈ ਦੀ ਮਦਦ ਲਈ ਜਾ ਰਹੀ ਐ। ਇਹ ਕੰਪਨੀ ਦੁਨੀਆ ਭਰ ਵਿਚ ਗਰਭਵਤੀ ਔਰਤਾਂ ਦੇ ਗਰਭ ਜਾਂਚ ਨਾਲ ਜੁੜੀ ਹੋਈ ਐ, ਜਿਸ ਨੇ ਜਾਂਚ ਦੇ ਬਹਾਨੇ ਵੱਡੀ ਗਿਣਤੀ ਵਿਚ ਗਰਭਵਤੀ ਔਰਤਾਂ ਦਾ ਜੀਨ ਡਾਟਾ ਇਕੱਠਾ ਕਰ ਲਿਆ ਹੈ। ਦਰਅਸਲ ਇਸ ਨੂੰ ਨਿਫਟੀ ਯਾਨੀ ਨਾਨ ਇਨਵੇਸਿਵ ਫੈਟਲ ਟ੍ਰਿਜ਼ੋਮੀ ਡਾਟਾ ਦੇ ਤੌਰ ’ਤੇ ਜਾਣਿਆ ਜਾਂਦੈ।
ਇਸ ਵਿਚ ਮਹਿਲਾ ਦੀ ਉਮਰ, ਵਜ਼ਨ, ਲੰਬਾਈ ਅਤੇ ਜਨਮ ਸਥਾਨ ਦੀ ਜਾਣਕਾਰੀ ਹੁੰਦੀ ਐ। ਅਜਿਹੇ ਹੀ ਕੁੱਝ ਤੱਥਾਂ ਦੇ ਆਧਾਰ ’ਤੇ ਆਰਟੀਫਿਸ਼ਲ ਇੰਟੈਲੀਜੈਂਸ ਜ਼ਰੀਏ ਅਜਿਹੇ ਗੁਣਾਂ ਦਾ ਪਤਾ ਲਗਾਇਆ ਜਾ ਰਿਹੈ, ਜਿਨ੍ਹਾਂ ਨਾਲ ਭਵਿੱਖ ਵਿਚ ਪੈਦਾ ਹੋਣ ਵਾਲੀ ਆਬਾਦੀ ਦੇ ਸਰੀਰਕ ਗੁਣਾਂ ਵਿਚ ਬਦਲਾਅ ਕੀਤਾ ਜਾ ਸਕੇ।
ਅਮਰੀਕਾ ਨੂੰ ਚੀਨ ਦੇ ਇਸ ਖ਼ਤਰਨਾਕ ਪ੍ਰਯੋਗ ਦੀ ਪਹਿਲਾਂ ਤੋਂ ਹੀ ਜਾਣਕਾਰੀ ਹੈ, ਇਸੇ ਲਈ ਬਾਇਡਨ ਪ੍ਰਸਾਸ਼ਨ ਦੇ ਸਲਾਹਕਾਰ ਮਾਰਚ ਮਹੀਨੇ ਚੀਨ ਨੂੰ ਚਿਤਾਵਨੀ ਵੀ ਦੇ ਚੁੱਕੇ ਨੇ। ਉਧਰ ਅਮਰੀਕੀ ਮਾਹਿਰਾਂ ਵਿਚ ਡਾਹਢੀ ਚਿੰਤਾ ਪਾਈ ਜਾ ਰਹੀ ਐ ਕਿ ਜੇਕਰ ਚੀਨ ਦਾ ਇਹ ਪ੍ਰਯੋਗ ਸਫ਼ਲ ਹੋ ਗਿਆ ਤਾਂ ਦੁਨੀਆ ਭਰ ਦੀਆਂ ਫਾਰਮਾ ਕੰਪਨੀਆਂ ਚੀਨ ਨਾਲ ਜੁੜ ਜਾਣਗੀਆਂ ਅਤੇ ਇਸ ਤੋਂ ਬਾਅਦ ਚੀਨ ਇਨ੍ਹਾਂ ਕੰਪਨੀਆਂ ’ਤੇ ਹਾਵੀ ਹੋ ਕੇ ਸਾਜਿਸ਼ ਕਰ ਸਕਦਾ ਏ। ਅਮਰੀਕੀ ਮਾਹਿਰਾਂ ਨੇ ਸ਼ੱਕ ਜਤਾਇਆ ਹੈ ਕਿ ਚੀਨ ਅਪਣੇ ਇਸ ਖ਼ਤਰਨਾਕ ਪ੍ਰਯੋਗ ਨਾਲ ਅਣੂਵੰਸ਼ਿਕ ਤੌਰ ’ਤੇ ਉੱਨਤ ਮਹਾਂਬਲੀ ਸੈਨਿਕ ਤਿਆਰ ਕਰੇਗਾ ਜੋ ਪੂਰੀ ਦੁਨੀਆ ਲਈ ਵੱਡਾ ਖ਼ਤਰਾ ਬਣ ਸਕਦੇ ਨੇ।
ਇਸ ਦੇ ਨਾਲ ਹੀ ਅਮਰੀਕਾ ਨੂੰ ਇਕ ਵੱਡਾ ਡਰ ਇਹ ਵੀ ਸਤਾ ਰਿਹਾ ਏ ਕਿ ਚੀਨ ਇਸ ਤਕਨੀਕ ਜ਼ਰੀਏ ਰੋਗ ਪੈਦਾ ਕਰਨ ਵਾਲੇ ਜੀਵਾਣੂ, ਵਿਸ਼ਾਣੂ ਵਿਕਸਤ ਕਰਕੇ ਗੰਭੀਰ ਬਿਮਾਰੀਆਂ ਵੀ ਫੈਲਾਆ ਸਕਦਾ ਏ। ਇਕ ਸਾਬਕਾ ਅਮਰੀਕੀ ਕਾਊਂਟਰ ਇੰਟੈਲੀਜੈਂਸ ਅਫਸਰ ਦਾ ਕਹਿਣਾ ਏ ਕਿ ਚੀਨ ਅਪਣੇ ਇੱਥੇ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਰਾਸ਼ਟਰੀ ਸੁਰੱਖਿਆ ਦੇ ਨਾਂਅ ’ਤੇ ਸਹਿਯੋਗ ਕਰਨ ਲਈ ਮਜਬੂਰ ਕਰ ਸਕਦਾ ਏ।
ਚੀਨ ਡੀਐਨਏ ਡਾਟਾ ਵਿਸਲੇਸ਼ਣ ਦੇ ਆਧਾਰ ’ਤੇ ਚੀਨੀ ਫ਼ੌਜ ਅਤੇ ਬੀਜੀਆਈ ਗਰੁੱਪ ਦੇ ਨਾਲ ਮਿਲ ਕੇ ਫ਼ੌਜੀਆਂ ਦੇ ਜੀਨ ਵਿਚ ਬਦਲਾਅ ਕਰਕੇ ਉਨ੍ਹਾਂ ਨੂੰ ਗੰਭੀਰ ਬਿਮਾਰੀਆਂ ਤੋਂ ਸੁਰੱਖਿਅਤ ਕਰਨ ਦੀ ਯੋਜਨਾ ਬਣਾ ਰਿਹਾ ਏ। ਮੰਨਿਆ ਜਾ ਰਿਹੈ ਕਿ ਇਸ ਨਾਲ ਚੀਨੀ ਫ਼ੌਜੀਆਂ ਨੂੰ ਜ਼ਿਆਦਾ ਉਚਾਈ ਵਾਲੇ ਮੋਰਚਿਆਂ ’ਤੇ ਬਿਮਾਰੀ ਅਤੇ ਸੁਣਨ ਦੀ ਸਮਰੱਥਾ ਵਿਚ ਕਮੀ ਸਬੰਧੀ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਏ।
ਰਿਪੋਰਟਾਂ ਦੇ ਮੁਤਾਬਕ ਪਿਛਲੇ ਕਰੀਬ ਸਾਲ ਭਰ ਤੋਂ ਭਾਰਤ-ਚੀਨ ਸਰਹੱਦ ’ਤੇ ਤਾਇਨਾਤ ਜ਼ਿਆਦਾਤਰ ਚੀਨੀ ਫ਼ੌਜੀ ਬਿਮਾਰ ਪਏ ਹੋਏ ਨੇ, ਜਿਨ੍ਹਾਂ ਨੂੰ ਇਸ ਪ੍ਰਯੋਗ ਵਿਚ ਸ਼ਾਮਲ ਕੀਤਾ ਗਿਆ ਏ। ਜੇਕਰ ਚੀਨ ਆਪਣੇ ਇਸ ਪ੍ਰਯੋਗ ਵਿਚ ਸਫ਼ਲ ਹੋ ਜਾਂਦਾ ਹੈ ਤਾਂ ਯਕੀਨਨ ਤੌਰ ’ਤੇ ਭਾਰਤ ਸਮੇਤ ਹੋਰ ਕਈ ਦੇਸ਼ਾਂ ਲਈ ਇਹ ਵੱਡੇ ਖ਼ਤਰੇ ਦੀ ਘੰਟੀ ਹੋਵੇਗਾ।
ਸੋ ਚੀਨ ਦੇ ਇਸ ਪ੍ਰਯੋਗ ਬਾਰੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਜ਼ਰੂਰ ਸਾਂਝੀ ਕਰੋ। ਹੋਰ ਦਿਲਚਸਪ ਜਾਣਕਾਰੀ ਤੇ ਤਾਜ਼ਾ ਅਪਡੇਟ ਲਈ ਦੇਖਦੇ ਰਹੋ ਹਮਦਰਦ ਟੀਵੀ