ਮਹਿਲਾ ਅਫ਼ਸਰ ਨੇ 58 ਜੂਨੀਅਰਾਂ ਨਾਲ ਬਣਾਏ ਸਰੀਰਕ ਸਬੰਧ
ਇਕ ਮਹਿਲਾ ਅਫ਼ਸਰ ਨੂੰ ਆਪਣੇ ਹੀ ਸਟਾਫ ਦੇ 58 ਜੂਨੀਅਰਾਂ ਦੇ ਨਾਲ ਯੌਨ ਸਬੰਧ ਬਣਾਉਣ ਅਤੇ ਮੋਟੀ ਰਿਸ਼ਵਤ ਲੈਣ ਦੇ ਦੋਸ਼ਾਂ ਵਿਚ 13 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਐ ਅਤੇ ਨਾਲ ਹੀ ਇਕ ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਏ।
ਬੀਜਿੰਗ : ਇਕ ਮਹਿਲਾ ਅਫ਼ਸਰ ਨੂੰ ਆਪਣੇ ਹੀ ਸਟਾਫ ਦੇ 58 ਜੂਨੀਅਰਾਂ ਦੇ ਨਾਲ ਯੌਨ ਸਬੰਧ ਬਣਾਉਣ ਅਤੇ ਮੋਟੀ ਰਿਸ਼ਵਤ ਲੈਣ ਦੇ ਦੋਸ਼ਾਂ ਵਿਚ 13 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਐ ਅਤੇ ਨਾਲ ਹੀ ਇਕ ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਏ। ਇਕ ਰਿਪੋਰਟ ਮੁਤਾਬਕ ਇਹ ਲੇਡੀ ਅਫ਼ਸਰ ਰਿਸ਼ਵਤ ਦੇ ਤੌਰ ’ਤੇ 70 ਕਰੋੜ ਰੁਪਏ ਲੈ ਚੁੱਕੀ ਐ।
ਇਕ ਮਹਿਲਾ ਅਧਿਕਾਰੀ ਨੇ ਆਪਣੇ ਸਟਾਫ਼ ਦੇ 58 ਜੂਨੀਅਰ ਅਫ਼ਸਰਾਂ ਨਾਲ ਸਬੰਧ ਬਣਾਏ ਅਤੇ ਮੋਟੀਆਂ ਰਿਸ਼ਵਤਾਂ ਖਾਧੀਆਂ, ਜਿਸ ਦੇ ਦੋਸ਼ ਵਿਚ ਹੁਣ ਇਸ ਮਹਿਲਾ ਅਧਿਕਾਰੀ ਨੂੰ 13 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਐ। ਦਰਅਸਲ ਇਹ ਮਾਮਲਾ ਚੀਨ ਤੋਂ ਸਾਹਮਣੇ ਆਇਆ ਏ। ਚੀਨੀ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਦੋਸ਼ੀ ਪਾਈ ਗਈ ਮਹਿਲਾ ਅਧਿਕਾਰੀ ਦਾ ਨਾਮ ਝੋਂਗ ਯਾਂਗ ਐ, ਜਿਸ ਦੀ ਉਮਰ 52 ਸਾਲ ਐ।
ਉਹ ਗੁਈਝੋਊ ਦੇ ਕਿਆਨਾਨ ਵਿਚ ਚੀਨ ਦੀ ਕਮਿਊਨਿਸਟ ਪਾਰਟੀ ਦੇ ਨਾਲ ਗਵਰਨਰ ਅਤੇ ਉਪ ਸਕੱਤਰ ਦੇ ਰੂਪ ਵਿਚ ਕੰਮ ਕਰ ਚੁੱਕੀ ਐ। ਝੋਂਗ ਯਾਂਗ 22 ਸਾਲ ਦੀ ਉਮਰ ਤੋਂ ਪਾਰਟੀ ਦੇ ਨਾਲ ਜੁੜੀ ਹੋਈ ਸੀ। ਅਪ੍ਰੈਲ 2023 ਵਿਚ ਉਸ ਨੂੰ ਕਈ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸੇ ਸਾਲ ਪਾਰਟੀ ਨੇ ਉਸ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਸੀ। ਹੁਣ ਇਸ ਮਹਿਲਾ ਅਧਿਕਾਰੀ ਦੇ ਕੇਸ ਦਾ ਫ਼ੈਸਲਾ ਆਇਆ ਏ।
ਇਸ ਸਾਲ ਜਨਵਰੀ ਵਿਚ ਗੁਈਝੋਊ ਰੇਡੀਓ ਅਤੇ ਟੈਲੀਵਿਜ਼ਨ ਨੇ ਇਸ ਮਾਮਲੇ ’ਤੇ ਇਕ ਡਾਕੁਮੈਂਟਰੀ ਬਣਾਈ, ਜਿਸ ਵਿਚ ਝੋਂਗ ਯਾਂਗ ਦੇ ਨਾਲ ਜੁੜੇ ਕਈ ਵਿਵਾਦਾਂ ਬਾਰੇ ਖ਼ੁਲਾਸਾ ਕੀਤਾ ਗਿਆ ਏ। ਰਿਪੋਰਟਾਂ ਵਿਚ ਪਤਾ ਚੱਲਿਆ ਏ ਕਿ ਝੋਂਗ ਨੇ ਆਪਣੇ ਅਹੁਦੇ ਦੀ ਗ਼ਲਤ ਵਰਤੋਂਕੀਤੀ ਅਤੇ ਰਿਸ਼ਵਤ ਲਈ। ਉਸ ਨੇ ਸਰਕਾਰੀ ਨਿਵੇਸ਼ ਦੇ ਬਹਾਨੇ ਕੁੱਝ ਚੋਣਵੀਆਂ ਕੰਪਨੀਆਂ ਨੂੰ ਹੀ ਕੰਮ ਦੇ ਵੱਡੇ ਕੰਟਰੈਕਟ ਦਿਵਾਏ। ਇਸ ਦੇ ਨਾਲ ਹੀ ਇਕ ਕਰੀਬੀ ਕਾਰੋਬਾਰੀ ਦੇ ਲਈ ਹਾਈ ਟੈਕ ਇੰਡਸਟਰੀਅਲ ਅਸਟੇਟ ਦੇ ਡਿਵੈਲਪਮੈਂਟ ਨੂੰ ਵੀ ਮਨਜ਼ੂਰੀ ਦਿੱਤੀ ਸੀ।
ਡਾਕੁਮੈਂਟਰੀ ਵਿਚ ਇਕ ਹੋਰ ਕਾਰੋਬਾਰੀ ਨੇ ਦਾਅਵਾ ਕੀਤਾ ਕਿ ਝੋਂਗ ਉਨ੍ਹਾਂ ਕੰਪਨੀਆਂ ਵੱਲ ਧਿਆਨ ਨਹੀਂ ਦਿੰਦੀ ਸੀ, ਜਿਨ੍ਹਾਂ ਦੇ ਨਾਲ ਉਸ ਦਾ ਵਿਅਕਤੀਗਤ ਸਬੰਧ ਨਹੀਂ ਸੀ। ਡਾਕੁਮੈਂਟਰੀ ਤੋਂ ਪਤਾ ਚੱਲਿਆ ਏ ਕਿ ਸਾਲ 2023 ਵਿਚ ਗੁਈਝੋਊ ਸੂਬਾਈ ਅਨੁਸਾਸ਼ਨੀ ਜਾਂਚ ਅਤੇ ਤਾਲਮੇਲ ਕਮੇਟੀ ਨੇ ਐਲਾਨ ਕੀਤਾ ਸੀ ਕਿ ਝੋਂਗ ’ਤੇ ਗੰਭੀਰ ਅਨੁਸਾਸ਼ਨਾਤਮਕ ਅਤੇ ਕਾਨੂੰਨੀ ਉਲੰਘਣਾ ਕਰਨ ਦਾ ਸ਼ੱਕ ਐ। ਰਿਪੋਰਟ ਮੁਤਾਬਕ ਝੋਂਗ ਰਿਸ਼ਵਤ ਦੇ ਤੌਰ ’ਤੇ 60 ਮਿਲੀਅਨ ਯੁਆਨ ਯਾਨੀ ਕਿ 70 ਕਰੋੜ ਰੁਪਏ ਲੈ ਚੁੱਕੀ ਐ। ਇਸ ਤੋਂ ਇਲਾਵਾ ਝੋਂਗ ਦੇ ਆਪਣੇ 58 ਪੁਰਸ਼ ਜੂਨੀਅਰਾਂ ਦੇ ਨਾਲ ਯੌਨ ਸਬੰਧ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਏ। ਜਾਂਚ ਵਿਚ ਪਤਾ ਚੱਲਿਆ ਏ ਕਿ ਉਨ੍ਹਾਂ ਵਿਚੋਂ ਕੁੱਝ ਲੋਕਾਂ ਨੇ ਫ਼ਾਇਦਾ ਮਿਲਣ ਦੀ ਵਜ੍ਹਾ ਕਰਕੇ ਝੋਂਗ ਦੇ ਨਾਲ ਸਬੰਧ ਬਣਾਏ ਜਦਕਿ ਬਾਕੀਆਂ ਨੇ ਝੋਂਗ ਦੇ ਡਰ ਤੋਂ ਅਜਿਹਾ ਕੀਤਾ।
ਇਕ ਹੋਰ ਰਿਪੋਰਟ ਮੁਤਾਬਕ ਝੋਂਗ ਓਵਰਟਾਈਮ ਕੰਮ ਕਰਨ ਅਤੇ ਕਾਰੋਬਾਰੀ ਟੂਰ ’ਤੇ ਜਾਣ ਦੇ ਬਹਾਨੇ ਲੋਕਾਂ ਦੇ ਨਾਲ ਸਮਾਂ ਬਿਤਾਉਂਦੀ ਸੀ। ਡਾਕੁਮੈਂਟਰੀ ਵਿਚ ਪੂਰੇ ਮਾਮਲੇ ’ਤੇ ਝੋਂਗ ਦਾ ਬਿਆਨ ਵੀ ਸ਼ਾਮਲ ਕੀਤਾ ਗਿਆ ਏ, ਉਸ ਦਾ ਕਹਿਣਾ ਏ ਕਿ ਉਸ ਨੂੰ ਆਪਣੇ ਕੰਮ ’ਤੇ ਪਛਤਾਵਾ ਹੈ ਅਤੇ ਉਹ ਬੇਹੱਦ ਸ਼ਰਮਿੰਦਾ ਹੈ।