ਅਮਰੀਕਾ ਦੇ ਹਵਾਈ ਅੱਡਿਆਂ ’ਤੇ ਮਚ ਗਈ ਹਫੜਾ-ਦਫ਼ੜੀ

ਅਮਰੀਕਾ ਦੇ ਹਵਾਈ ਅੱਡਿਆਂ ’ਤੇ ਐਤਵਾਰ ਨੂੰ ਹਫ਼ੜਾ-ਦਫ਼ੜੀ ਵਾਲਾ ਮਾਹੌਲ ਬਣ ਗਿਆ ਜਦੋਂ ਅਲਾਸਕਾ ਏਅਰਲਾਈਨਜ਼ ਆਪਣੇ ਸਾਰੇ 238 ਜਹਾਜ਼ ਗਰਾਊਂਡ ਕਰਨ ਲਈ ਮਜਬੂਰ ਹੋ ਗਈ।

Update: 2025-07-21 12:50 GMT

ਨਿਊ ਯਾਰਕ : ਅਮਰੀਕਾ ਦੇ ਹਵਾਈ ਅੱਡਿਆਂ ’ਤੇ ਐਤਵਾਰ ਨੂੰ ਹਫ਼ੜਾ-ਦਫ਼ੜੀ ਵਾਲਾ ਮਾਹੌਲ ਬਣ ਗਿਆ ਜਦੋਂ ਅਲਾਸਕਾ ਏਅਰਲਾਈਨਜ਼ ਆਪਣੇ ਸਾਰੇ 238 ਜਹਾਜ਼ ਗਰਾਊਂਡ ਕਰਨ ਲਈ ਮਜਬੂਰ ਹੋ ਗਈ। ਮਾਮਲਾ ਇਥੇ ਹੀ ਨਹੀਂ ਰੁਕਿਆ ਅਤੇ ਸਹਿਯੋਗੀ ਏਅਰਲਾਈਨ ਹੌਰਾਈਜ਼ਨ ਏਅਰ ਦੇ 45 ਜਹਾਜ਼ਾਂ ਦੇ ਉਡਾਣ ਭਰਨ ’ਤੇ ਵੀ ਰੋਕ ਲਾ ਦਿਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਆਈ.ਟੀ. ਸਮੱਸਿਆ ਕਾਰਨ ਜਹਾਜ਼ਾਂ ਦੀ ਆਵਾਜਾਈ ਬੰਦ ਕਰਨੀ ਪਈ। ਅਲਾਸਕਾ ਏਅਰਲਾਈਨਜ਼ ਦੇ ਤਕਰੀਬਨ ਸਾਰੇ ਜਹਾਜ਼ ਬੋਇੰਗ ਕੰਪਨੀ ਦੇ ਹਨ ਅਤੇ ਮੁਢਲੇ ਤੌਰ ’ਤੇ ਫਲਾਈਟਸ ਰੱਦ ਕਰਨ ਦੇ ਹੁਕਮਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਗਿਆ।

ਅਲਾਸਕਾ ਏਅਰਲਾਈਨਜ਼ ਨੇ ਸਾਰੀਆਂ ਫਲਾਈਟਸ ਰੱਦ ਕੀਤੀਆਂ

ਅੰਤਮ ਰਿਪੋਰਟਾਂ ਮਿਲਣ ਤੱਕ ਅਲਾਸਕਾ ਏਅਰਲਾਈਨਜ਼ ਦੀਆਂ ਉਡਾਣਾਂ ਮੁੜ ਸ਼ੁਰੂ ਹੋ ਚੁੱਕੀਆਂ ਹਨ ਪਰ ਇਸ ਤੋਂ ਪਹਿਲਾਂ ਪੈਦਾ ਹੋਇਆ ਮਾਹੌਲ ਮੁਸਾਫਰਾਂ ਦੇ ਦਿਲਾਂ ਵਿਚ ਸਹਿਮ ਪੈਦਾ ਕਰ ਗਿਆ। ਏਅਰਲਾਈਨ ਵੱਲੋਂ ਜਾਰੀ ਬਿਆਨ ਮੁਤਾਬਕ ਐਤਵਾਰ ਸ਼ਾਮ ਤਕਰੀਬਨ 8 ਵਜੇ ਆਈ.ਟੀ. ਸਮੱਸਿਆ ਬਾਰੇ ਪਤਾ ਲੱਗਾ ਜਿਸ ਦੇ ਮੱਦੇਨਜ਼ਰ ਅਮਰੀਕਾ ਦੇ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਨੂੰ ਸਾਰੀਆਂ ਫਲਾਈਟਸ ਗਰਾਊਂਡ ਕਰਨ ਦੀ ਗੁਜ਼ਾਰਿਸ਼ ਕੀਤੀ ਗਈ। ਦੱਸ ਦੇਈਏ ਕਿ ਅਲਾਸਕਾ ਏਅਰਲਾਈਨਜ਼, ਅਮਰੀਕਾ ਦੀ ਪੰਜਵੇਂ ਸਭ ਤੋਂ ਵੱਡੀ ਏਅਰਲਾਈਨ ਹੈ ਅਤੇ ਪੰਜ ਮੁਲਕ ਦੇ 120 ਸ਼ਹਿਰਾਂ ਦਰਮਿਆਨ ਜਹਾਜ਼ ਆਵਾਜਾਈ ਕਰਦੇ ਹਨ। ਸਾਲਾਨਾ ਆਧਾਰ ’ਤੇ ਸਾਢੇ ਕਰੋੜ ਮੁਸਾਫ਼ਰ ਏਅਰਲਾਈਨ ਵਿਚ ਸਫ਼ਰ ਕਰਦੇ ਹਨ। ਉਧਰ ਮੁਸਾਫ਼ਰਾਂ ਨੇ ਹੱਡੀ ਬੀਤੀ ਸੁਣਾਉਂਦਿਆਂ ਦੱਸਿਆ ਕਿ ਉਨ੍ਹਾਂ ਨੂੰ ਕਈ ਘੰਟੇ ਹਵਾਈ ਅੱਡਿਆਂ ’ਤੇ ਖੱਜਲ ਖੁਆਰ ਹੋਣਾ ਪਿਆ।

ਸੋਮਵਾਰ ਵੱਡੇ ਤੜਕੇ ਸੇਵਾਵਾਂ ਮੁੜ ਹੋਈਆਂ ਸ਼ੁਰੂ

ਕਈ ਮਾਮਲਿਆਂ ਵਿਚ ਮੁਸਾਫ਼ਰ ਜਹਾਜ਼ਾਂ ਦੇ ਅੰਦਰ ਫਸੇ ਰਹੇ ਅਤੇ ਫਲਾਈਟ ਰੱਦ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਜਹਾਜ਼ ਵਿਚੋਂ ਉਤਾਰਿਆ ਗਿਆ। ਆਪਣੇ ਨਾਬਾਲਗ ਬੇਟੇ ਨਾਲ ਸਫ਼ਰ ਕਰ ਰਹੀ ਇਕ ਔਰਤ ਨੇ ਕਿਹਾ ਕਿ ਉਹ ਭਵਿੱਖ ਵਿਚ ਕਦੇ ਵੀ ਅਲਾਸਕਾ ਏਅਰਲਾਈਨ ਦੀ ਟਿਕਟ ਨਹੀਂ ਖਰੀਦੇਗੀ। ਚੇਤੇ ਰਹੇ ਕਿ ਅਲਾਸਕਾ ਏਅਰਲਾਈਨ ਦੇ ਹਵਾਈ ਜਹਾਜ਼ ਦਾ ਦਰਵਾਜ਼ਾ ਅਸਮਾਨ ਵਿਚ ਹੀ ਖੁੱਲ੍ਹ ਗਿਆ ਸੀ ਅਤੇ ਕਈ ਦਿਨ ਬਾਅਦ ਮਿਲ ਸਕਿਆ। ਬੋਇੰਗ 737 ਮੈਕਸ ਜਹਾਜ਼ ਵਿਚ 175 ਮੁਸਾਫ਼ਰ ਅਤੇ ਕਰੂ ਮੈਂਬਰ ਸਵਾਰ ਸਨ। ਅਮਰੀਕਾ ਦਾ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਹੁਣ ਵੀ ਮਾਮਲੇ ਦੀ ਪੜਤਾਲ ਕਰ ਰਿਹਾ ਹੈ।

Tags:    

Similar News