ਲੱਖਾਂ ਰੁਪਏ ਵਿਚ ਵਿਕਦਾ ਹੈ ‘ਬਲੈਕ ਚਿਕਨ’, ਕੀਮਤ ਜਾਣ ਉਡ ਜਾਣਗੇ ਹੋਸ਼
ਤੁਸੀਂ ਮਹਿੰਗੇ ਤੋਂ ਮਹਿੰਗਾ ਚਿਕਨ ਅਤੇ ਮਟਨ ਕਈ ਵਾਰ ਖਾਧਾ ਹੋਵੇਗਾ ਪਰ ਕੀ ਤੁਸੀਂ ਅਜਿਹਾ ਚਿਕਨ ਖਾਧਾ ਹੈ ਜੋ ਕਾਲੇ ਰੰਗ ਦਾ ਹੋਵੇ। ਜੀ ਹਾਂ, ਕਾਲੇ ਰੰਗ ਦੇ ਮੁਰਗਿਆਂ ਦੀ ਇਹ ਨਸਲ ਭਾਵੇਂ ਵਿਦੇਸ਼ੀ ਹੈ ਪਰ ਇਹ ਭਾਰਤ ਵਿਚ ਵੀ ਪਾਈ ਜਾਂਦੀ ਹੈ।
ਰਾਂਚੀ : ਤੁਸੀਂ ਮਹਿੰਗੇ ਤੋਂ ਮਹਿੰਗਾ ਚਿਕਨ ਅਤੇ ਮਟਨ ਕਈ ਵਾਰ ਖਾਧਾ ਹੋਵੇਗਾ ਪਰ ਕੀ ਤੁਸੀਂ ਅਜਿਹਾ ਚਿਕਨ ਖਾਧਾ ਹੈ ਜੋ ਕਾਲੇ ਰੰਗ ਦਾ ਹੋਵੇ। ਜੀ ਹਾਂ, ਕਾਲੇ ਰੰਗ ਦੇ ਮੁਰਗਿਆਂ ਦੀ ਇਹ ਨਸਲ ਭਾਵੇਂ ਵਿਦੇਸ਼ੀ ਹੈ ਪਰ ਇਹ ਭਾਰਤ ਵਿਚ ਵੀ ਪਾਈ ਜਾਂਦੀ ਹੈ। ਕੁੱਝ ਲੋਕਾਂ ਵੱਲੋਂ ਇਸ ਨੂੰ ਕੜਕਨਾਥ ਕਿਹਾ ਜਾਂਦਾ ਹੈ। ਇਸ ਨਸਲ ਦੀਆਂ ਮੁਰਗੀਆਂ ਦੇ ਆਂਡੇ ਅਤੇ ਮੀਟ ਦੋਵੇਂ ਕਾਫ਼ੀ ਜ਼ਿਆਦਾ ਮਹਿੰਗੇ ਹੁੰਦੇ ਹਨ। ਦਰਅਸਲ ਇਹ ਇਕ ਇੰਡੋਨੇਸ਼ੀਆਈ ਨਸਲ ਹੈ, ਜਿਸ ਦਾ ਅਸਲੀ ਨਾਮ ਆਯਾਮ ਸੇਮਨੀ ਹੈ। ਵਿਦੇਸ਼ਾਂ ਵਿਚ ਇਸ ਦਾ ਮੀਟ ਖ਼ੂਬ ਪਸੰਦ ਕੀਤਾ ਜਾਂਦਾ ਹੈ ਅਤੇ ਕਾਫ਼ੀ ਜ਼ਿਆਦਾ ਮਹਿੰਗਾ ਵਿਕਦਾ ਹੈ।
ਭਾਰਤ ਵਿਚ ਵੀ ਇਸ ਨਸਲ ਦੇ ਮੁਰਗ਼ੇ ਪਾਏ ਜਾਂਦੇ ਹਨ, ਜਿਨ੍ਹਾਂ ਦੀ ਵਿਲੱਖਣਤਾ ਇਹ ਹੈ ਕਿ ਜਿਥੇ ਇਸ ਮੁਰਗੇ ਦਾ ਰੰਗ ਕਾਲਾ ਹੁੰਦਾ ਹੈ, ਉਥੇ ਹੀ ਇਸਦੇ ਖੰਭ, ਮਾਸ ਅਤੇ ਹੱਡੀਆਂ ਤੱਕ ਸਭ ਕੁੱਝ ਕਾਲੇ ਰੰਗ ਦਾ ਹੁੰਦਾ ਹੈ। ਇਕ ਰਿਪੋਰਟ ਅਨੁਸਾਰ ਇਨ੍ਹਾਂ ਕਾਲੇ ਰੰਗ ਦੇ ਮੁਰਗਿਆਂ ਵਿਚ ਫਾਈਬਰੋਮੇਲਾਨੋਸਿਸ ਕਾਰਨ ਗੂੜ੍ਹਾ ਪਿਗਮੈਂਟ ਬਣਦਾ ਹੈ, ਇਹ ਇਕ ਦੁਰਲੱਭ ਸਥਿਤੀ ਹੈ, ਜਿਸ ਕਾਰਨ ਇਸ ਨਸਲ ਦੇ ਮੁਰਗੀਆਂ ਦੇ ਖੰਭਾਂ, ਮਾਸ ਅਤੇ ਹੱਡੀਆਂ ਦਾ ਰੰਗ ਕਾਲਾ ਸਿਆਹ ਹੋ ਜਾਂਦਾ ਹੈ।
ਭਾਰਤ ਵਿਚ ਇਸ ਨਸਲ ਦੇ ਮੁਰਗੇ ਦਾ ਮੀਟ ਸਭ ਤੋਂ ਮਹਿੰਗਾ ਹੈ। ਭਾਰਤ ਦੇ ਕਈ ਖੇਤਰਾਂ ਵਿਚ ਬਲੈਕ ਚਿਕਨ ਯਾਨੀ ਕੜਕਨਾਥ ਦੀ ਕੀਮਤ ਇਕ ਹਜ਼ਾਰ ਰੁਪਏ ਤੋਂ 1500 ਰੁਪਏ ਤੱਕ ਹੁੰਦੀ ਹੈ।
ਜ਼ਿਆਦਾਤਰ ਲੋਕ ਮੁਰਗੀ ਦੇ ਆਂਡੇ ਖਾਣਾ ਪਸੰਦ ਕਰਦੇ ਹਨ ਪਰ ਬਲੈਕ ਚਿਕਨ ਨਸਲ ਦੇ ਆਂਡੇ ਖਾਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਕਿਉਂਕਿ ਇਸ ਨਸਲ ਦੇ ਮੁਰਗੀ ਦੇ ਅੰਡੇ ਬਹੁਤ ਮਹਿੰਗੇ ਹੁੰਦੇ ਹਨ। ਭਾਰਤ ਵਿਚ ਕਾਲੇ ਰੰਗ ਦੇ ਮੁਰਗੀ ਦੇ ਅੰਡੇ ਦੀ ਕੀਮਤ 1500 ਤੋਂ 2000 ਰੁਪਏ ਤੱਕ ਹੁੰਦੀ ਹੈ।
ਬਲੈਕ ਚਿਕਨ ਦੇ ਨਾਂ ਨਾਲ ਜਾਣੀ ਜਾਂਦੇ ਇਨ੍ਹਾਂ ਮੁਰਗਿਆਂ ਦਾ ਭਾਰ 5 ਕਿਲੋਗ੍ਰਾਮ ਤੱਕ ਹੁੰਦਾ ਹੈ ਅਤੇ ਇਹ ਨਸਲ ਜ਼ਿਆਦਾਤਰ ਜਾਵਾ, ਇੰਡੋਨੇਸ਼ੀਆ ਵਿਚ ਪਾਈ ਜਾਂਦੀ ਹੈ, ਜਿੱਥੇ ਇਨ੍ਹਾਂ ਦੀ ਕੀਮਤ 2 ਲੱਖ ਰੁਪਏ ਤੋਂ ਵੀ ਜ਼ਿਆਦਾ ਹੁੰਦੀ ਹੈ।