ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਨੇ ਡਰਾਏ ਲੋਕ!

ਬਾਬਾ ਵੇਂਗਾ ਬੁਲਗਾਰੀਆ ਦੀ ਵਿਸ਼ਵ ਪ੍ਰਸਿੱਧ ਭਵਿੱਖ ਦੱਸਣ ਵਾਲੀ ਮਾਹਿਰ ਹਸਤੀ ਸੀ, ਜਿਨ੍ਹਾਂ ਦਾ ਜਨਮ ਸਾਲ 1911 ਵਿਚ ਬੁਲਗਾਰੀਆ ਦੇ ਇਕ ਪਿੰਡ ਵਿਚ ਹੋਇਆ ਸੀ। ਹਾਲੇ ਬਾਬਾ ਵੇਂਗਾ ਮਹਿਜ਼ 12 ਸਾਲ ਦੀ ਹੀ ਸੀ ਕਿ ਉਨ੍ਹਾਂ ਦੀਆਂ ਦੋਵੇਂ ਅੱਖਾਂ ਦੀ ਰੌਸ਼ਨੀ ਚਲੀ ਗਈ।;

Update: 2024-06-19 11:53 GMT

ਸੋਫੀਆ : ਵਿਸ਼ਵ ਭਰ ਵਿਚ ਬਹੁਤ ਸਾਰੇ ਮਾਹਿਰਾਂ ਵੱਲੋਂ ਭਾਵੇਂ ਤਰ੍ਹਾਂ ਤਰ੍ਹਾਂ ਦੀਆਂ ਭਵਿੱਖਬਾਣੀਆਂ ਕੀਤੀਆਂ ਜਾਂਦੀਆਂ ਨੇ ਪਰ ਇਨ੍ਹਾਂ ਭਵਿੱਖਬਾਣੀਆਂ ’ਤੇ ਕੋਈ ਜ਼ਿਆਦਾ ਗੌਰ ਨਹੀਂ ਕਰਦਾ ਪਰ ਬੁਲਗਾਰੀਆ ਦੀ ਪ੍ਰਸਿੱਧ ਭਵਿੱਖਵਕਤਾ ਬਾਬਾ ਵੇਂਗਾ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਸੱਚ ਸਾਬਤ ਹੋ ਚੁੱਕੀਆਂ ਨੇ। ਸਾਲ 2024 ਨੂੰ ਲੈ ਕੇ ਵੀ ਉਨ੍ਹਾਂ ਵੱਲੋਂ ਕੁੱਝ ਭਵਿੱਖਬਾਣੀਆਂ ਕੀਤੀਆਂ ਹੋਈਆਂ ਸੀ, ਜਿਨ੍ਹਾਂ ਨੂੰ ਲੈ ਕੇ ਦੁਨੀਆ ਭਰ ਦੇ ਲੋਕ ਡਰੇ ਹੋਏ ਨੇ, ਲੋਕਾਂ ਨੂੰ ਡਰ ਐ ਕਿ ਜੇਕਰ ਇਹ ਭਵਿੱਖਬਾਣੀਆਂ ਵੀ ਸੱਚ ਸਾਬਤ ਹੋ ਗਈਆਂ ਤਾਂ ਦੁਨੀਆ ਦਾ ਕੀ ਬਣੇਗਾ? ਸੋ ਆਓ ਤੁਹਾਨੂੰ ਬਾਬਾ ਵੇਂਗਾ ਦੀਆਂ 2024 ਨੂੰ ਲੈ ਕੇ ਕੀਤੀਆਂ ਭਵਿੱਖਬਾਣੀਆਂ ਤੋਂ ਜਾਣੂ ਕਰਵਾਓਨੇ ਆਂ।

ਬਾਬਾ ਵੇਂਗਾ ਬੁਲਗਾਰੀਆ ਦੀ ਵਿਸ਼ਵ ਪ੍ਰਸਿੱਧ ਭਵਿੱਖ ਦੱਸਣ ਵਾਲੀ ਮਾਹਿਰ ਹਸਤੀ ਸੀ, ਜਿਨ੍ਹਾਂ ਦਾ ਜਨਮ ਸਾਲ 1911 ਵਿਚ ਬੁਲਗਾਰੀਆ ਦੇ ਇਕ ਪਿੰਡ ਵਿਚ ਹੋਇਆ ਸੀ। ਹਾਲੇ ਬਾਬਾ ਵੇਂਗਾ ਮਹਿਜ਼ 12 ਸਾਲ ਦੀ ਹੀ ਸੀ ਕਿ ਉਨ੍ਹਾਂ ਦੀਆਂ ਦੋਵੇਂ ਅੱਖਾਂ ਦੀ ਰੌਸ਼ਨੀ ਚਲੀ ਗਈ। ਕਿਹਾ ਜਾਂਦਾ ਏ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਇਕ ਅਜਿਹੀ ਸ਼ਕਤੀ ਹਾਸਲ ਹੋਈ, ਜਿਸ ਨਾਲ ਉਨ੍ਹਾਂ ਨੂੰ ਆਉਣ ਵਾਲੀਆਂ ਘਟਨਾਵਾਂ ਦਾ ਪਹਿਲਾਂ ਹੀ ਪਤਾ ਚੱਲ ਜਾਂਦਾ ਸੀ। ਅਗਸਤ 1996 ਵਿਚ ਬਾਬਾ ਵੇਂਗਾ ਦੀ ਮੌਤ ਹੋ ਗਈ ਪਰ ਉਨ੍ਹਾਂ ਨੇ ਆਪਣੀ ਮੌਤ ਤੋਂ ਪਹਿਲਾਂ ਇਕ ਜਾਂ ਦੋ ਸਾਲ ਤੱਕ ਨਹੀਂ ਬਲਕਿ 5079 ਤੱਕ ਦੀਆਂ ਭਵਿੱਖਬਾਣੀਆਂ ਕਰ ਦਿੱਤੀਆਂ ਸਨ, ਜਿਨ੍ਹਾਂ ਵਿਚੋਂ ਅਮਰੀਕਾ ਵਿਚ ਅੱਤਵਾਦੀ ਹਮਲਾ, ਰਾਜਕੁਮਾਰੀ ਡਾਇਨਾ ਦੀ ਮੌਤ ਅਤੇ ਬ੍ਰੈਕਜਿਟ ਸੱਚ ਸਾਬਤ ਹੋ ਚੁੱਕੀਆਂ ਨੇ।

ਬਾਬਾ ਵੇਂਗਾ ਨੇ ਸਾਲ 2024 ਦੇ ਲਈ ਵੀ ਕਈ ਅਜਿਹੀਆਂ ਭਵਿੱਖਬਾਣੀਆਂ ਕੀਤੀਆਂ ਸਨ ਜੋ ਕਾਫ਼ੀ ਜ਼ਿਆਦਾ ਡਰਾਉਣੀਆਂ ਨੇ। ਜੇਕਰ ਇਨ੍ਹਾਂ ਵਿਚੋਂ ਕੋਈ ਵੀ ਭਵਿੱਖਬਾਣੀ ਸੱਚ ਸਾਬਤ ਹੋ ਗਈ ਤਾਂ ਯਕੀਨਨ ਤੌਰ ’ਤੇ ਦੁਨੀਆ ਬਦਲ ਜਾਵੇਗੀ। ਦਰਅਸਲ ਬਾਬਾ ਵੇਂਗਾ ਨੇ ਸਾਲ 2024 ਦੇ ਮੌਸਮ ਨਾਲ ਜੁੜੀ ਵੱਡੀ ਭਵਿੱਖਬਾਣੀ ਕੀਤੀ ਸੀ। ਉਸ ਨੇ ਇਸ ਸਾਲ ਗਲੋਬਲ ਵਾਰਮਿੰਗ ਦੀ ਚਿਤਾਵਨੀ ਦਿੱਤੀ ਸੀ। ਬਾਬਾ ਵੇਂਗਾ ਦੇ ਅਨੁਸਾਰ ਇਸ ਸਾਲ ਪੂਰੀ ਦੁਨੀਆ ਨੂੰ ਮੌਸਮ ਸਬੰਧੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਸਾਲ ਜਿਸ ਤਰੀਕੇ ਨਾਲ ਗਰਮੀ ਨੇ ਤਬਾਹੀ ਮਚਾਈ ਹੋਈ ਐ, ਉਸ ਨੂੰ ਦੇਖਦਿਆਂ ਇੰਝ ਜਾਪਦਾ ਏ ਕਿ ਬਾਬਾ ਵੇਂਗਾ ਦੀ ਭਵਿੱਖਬਾਣੀ ਸੱਚ ਸਾਬਤ ਹੁੰਦੀ ਦਿਖਾਈ ਦੇ ਰਹੀ ਐ।

ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਇਹ ਵੀ ਭਵਿੱਖਬਾਣੀ ਕੀਤੀ ਹੋਈ ਐ ਕਿ ਸਾਲ 2024 ਇਕ ਗਰਮ ਸਾਲ ਵਜੋਂ ਦਰਜ ਕੀਤਾ ਜਾਵੇਗਾ ਜੋ ਇਕ ਰਿਕਾਰਡ ਹੋਵੇਗਾ। ਬਾਬਾ ਵੇਂਗਾ ਨੇ ਇਹ ਵੀ ਆਖਿਆ ਸੀ ਕਿ 2024 ਵਿਚ ਅੱਤ ਦੀ ਗਰਮੀ ਅਤੇ ਗਰਮੀ ਦੀ ਲਹਿਰ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ, ਸੋ ਮੌਜੂਦਾ ਸਮੇਂ ਉਹੀ ਕੁੱਝ ਹੋ ਰਿਹਾ ਏ। ਬਾਬਾ ਵੇਂਗਾ ਦੀ ਭਵਿੱਖਬਾਣੀ ਅਨੁਸਾਰ ਇਸ ਸਾਲ ਕਈ ਅਜਿਹੀਆਂ ਕੁਦਰਤੀ ਆਫ਼ਤਾਂ ਆ ਸਕਦੀਆਂ ਨੇ ਜੋ ਦੁਨੀਆ ਨੂੰ ਤਬਾਹ ਕਰ ਸਕਦੀਆਂ ਨੇ। ਬਾਬਾ ਵੇਂਗਾ ਵੱਲੋਂ ਸਾਲ 2024 ਨੂੰ ਤ੍ਰਾਸਦੀ ਦਾ ਸਾਲ ਦੱਸਿਆ ਗਿਆ ਏ। ਉਨ੍ਹਾਂ ਦੀ ਭਵਿੱਖਬਾਣੀ ਮੁਤਾਬਕ ਸਾਲ 2024 ਵਿਚ ਯੂਰਪ ਵਿਚ ਕਈ ਅੱਤਵਾਦੀ ਹਮਲੇ ਹੋ ਸਕਦੇ ਨੇ।

ਇੱਥੇ ਹੀ ਬਸ ਨਹੀਂ, ਬਾਬਾ ਵੇਂਗਾ ਅਨੁਸਾਰ ਇਸ ਸਾਲ ਦੁਨੀਆ ਦਾ ਕੋਈ ਵੀ ਵੱਡਾ ਦੇਸ਼ ਜੈਵਿਕ ਹਥਿਆਰਾਂ ਦਾ ਪ੍ਰੀਖਣ ਕਰ ਸਕਦਾ ਏ। ਜੇਕਰ ਅਜਿਹਾ ਹੋਇਆ ਤਾਂ ਇਹ ਵਾਕਈ ਬੇਹੱਦ ਡਰਾਵਣਾ ਹੋਵੇਗਾ। ਦਰਅਸਲ ਬਾਬਾ ਵੇਂਗਾ ਵੱਲੋਂ ਕੀਤੀਆਂ ਗਈਆਂ ਜ਼ਿਆਦਾਤਰ ਭਵਿੱਖਬਾਣੀਆਂ ਸੱਚ ਸਾਬਤ ਹੋ ਚੁੱਕੀਆਂ ਨੇ, ਜਿਸ ਕਰਕੇ ਇਨ੍ਹਾਂ ਦੀ ਭਵਿੱਖਬਾਣੀ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ।

ਖ਼ੈਰ,,, ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News