ਅਮਰੀਕਾ : ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰ ਰਹੇ ਮਹਿਕਮੇ ਵਿਚ ਘਪਲਾ

ਅਮਰੀਕਾ ਵਿਚੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢ ਰਹੇ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਮਹਿਕਮੇ ਨਾਲ ਸਬੰਧਤ ਵੱਡਾ ਘਪਲਾ ਸਾਹਮਣੇ ਆਇਆ ਹੈ

Update: 2025-12-18 13:51 GMT

ਵਾਸ਼ਿੰਗਟਨ : ਅਮਰੀਕਾ ਵਿਚੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢ ਰਹੇ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਮਹਿਕਮੇ ਨਾਲ ਸਬੰਧਤ ਵੱਡਾ ਘਪਲਾ ਸਾਹਮਣੇ ਆਇਆ ਹੈ ਅਤੇ ਮੁਲਕ ਦੀ ਗ੍ਰਹਿ ਸੁਰੱਖਿਆ ਮੰਤਰੀ ਦੇ ਕਥਿਤ ਪ੍ਰੇਮੀ ’ਤੇ ਗੰਭੀਰ ਦੋਸ਼ ਲੱਗੇ ਹਨ। ਜੀ ਹਾਂ, ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਆਈਸ ਦਾ ਡਾਇਰੈਕਟਰ ਬਣਨ ਦੀ ਦੌੜ ਵਿਚ ਮੋਹਰੀ ਮੰਨਿਆ ਜਾ ਰਿਹਾ ਹੈ 52 ਸਾਲ ਦਾ ਕੌਰੀ ਲੈਵਾਂਦੌਸਕੀ ਫੈਡਰਲ ਸਰਕਾਰ ਵੱਲੋਂ ਜਾਰੀ ਹਥਿਆਰ ਚਾਹੁੰਦਾ ਹੈ ਜਦਕਿ ਅਜਿਹਾ ਹੱਕ ਸਿਰਫ਼ ਫੈਡਰਲ ਸਰਕਾਰ ਤੋਂ ਸਿਖਲਾਈ ਪ੍ਰਾਪਤ ਅਫ਼ਸਰਾਂ ਨੂੰ ਹੀ ਹਾਸਲ ਹੈ।

ਟਰੰਪ ਦੀ ਮਹਿਲਾ ਮੰਤਰੀ ਦਾ ਪ੍ਰੇਮੀ ਮਾਰ ਰਿਹਾ ਉਡਾਰੀਆਂ

‘ਦਾ ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਲੈਵਾਂਦੌਸਕੀ ਟਰੰਪ ਸਰਕਾਰ ਵਿਚ ਆਰਜ਼ੀ ਤੌਰ ’ਤੇ ਵਿਸ਼ੇਸ਼ ਸਰਕਾਰੀ ਮੁਲਾਜ਼ਮ ਵਜੋਂ ਕੰਮ ਕਰ ਰਿਹਾ ਹੈ ਅਤੇ ਉਸ ਵੱਲੋਂ ਬੀਤੀ ਬਸੰਤ ਰੁੱਤ ਵੇਲੇ ਆਈਸ ਦੇ ਸਾਬਕਾ ਫ਼ੀਲਡ ਡਾਇਰੈਕਟਰ ਟੌਮ ਫ਼ੀਲੀ ਨੂੰ ਹਥਿਆਰ ਵਾਸਤੇ ਗੁਜ਼ਾਰਿਸ਼ ਭੇਜੀ ਗਈ। ਘੱਟੋ ਦੋ ਸੂਤਰਾਂ ਨੇ ਤਸਦੀਕ ਕੀਤੀ ਕਿ ਲੈਵਾਂਦੌਸਕੀ ਲਗਾਤਾਰ ਪਸਤੌਲ ਵਾਸਤੇ ਦਬਾਅ ਪਾ ਰਿਹਾ ਸੀ ਜਿਸ ਦੇ ਜਵਾਬ ਵਿਚ ਟੌਮ ਫ਼ੀਲੀ ਨੇ ਕਿਹਾ ਕਿ ਤੁਸੀਂ ਕੋਈ ਪੁਲਿਸ ਮੁਲਾਜ਼ਮ ਨਹੀਂ ਅਤੇ ਪਸਤੌਲ ਹਾਸਲ ਕਰਨ ਤੋਂ ਪਹਿਲਾਂ ਰਸਮੀ ਸਿਖਲਾਈ ਲਾਜ਼ਮੀ ਹੈ। ਸੰਭਾਵਤ ਤੌਰ ’ਤੇ ਲੈਵਾਂਦੌਸਕੀ ਨੂੰ ਜਵਾਬ ਦੇਣਾ ਮਹਿੰਗਾ ਪਿਆ ਅਤੇ ਫ਼ੀਲੀ ਨੂੰ ਆਈਸ ਦੇ ਫ਼ੀਲਡ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਦਿਤਾ ਗਿਆ।

ਮੀਡੀਆ ਅਦਾਰਿਆਂ ਨੂੰ ਦੇ ਰਿਹਾ ਮੁਕੱਦਮੇ ਭੁਗਤਣ ਦੀਆਂ ਧਮਕੀਆਂ

ਪੱਤਰਕਾਰਾਂ ਨੇ ਜਦੋਂ ਲੈਵਾਂਦੌਸਕੀ ਤੋਂ ਹਥਿਆਰ ਨਾਲ ਸਬੰਧਤ ਦਾਅਵਿਆਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਕੋਰਾ ਝੂਠ ਹੈ। ਇਥੋਂ ਤੱਕ ਕਿ ਫ਼ੀਲੀ ਨਾਲ ਕੋਈ ਗੱਲਬਾਤ ਹੋਣ ਤੋਂ ਵੀ ਇਨਕਾਰ ਕਰ ਦਿਤਾ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦੇ ਕਾਨੂੰਨ ਮੁਤਾਬਕ ਤੁਹਾਡੇ ਕੋਲ ਨਿਜੀ ਹਥਿਆਰ ਜਿੰਨੇ ਮਰਜ਼ੀ ਹੋਣ ਪਰ ਤੁਸੀਂ ਇਨ੍ਹਾਂ ਨੂੰ ਦਫ਼ਤਰ ਨਹੀਂ ਲਿਜਾ ਸਕਦੇ। ਫੈਡਰਲ ਹਥਿਆਰ ਹਾਸਲ ਕਰਨ ਵਾਸਤੇ ਲਾਅ ਐਨਫ਼ੋਰਸਮੈਂਟ ਅਫ਼ਸਰ ਹੋਣਾ ਲਾਜ਼ਮੀ ਹੈ। ਦਿਲਚਸਪ ਤੱਥ ਇਹ ਹੈ ਕਿ ਲੈਵਾਂਦੌਸਕੀ ਖੁਦ ਕਬੂਲ ਕਰ ਚੁੱਕੇ ਹਨ ਕਿ 2022 ਵਿਚ ਉਨ੍ਹਾਂ ਨੂੰ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਪੈ ਗਈ ਅਤੇ ਇਸ ਦਾ ਇਲਾਜ ਕਰਵਾਉਣਾ ਪਿਆ। ਇਥੋਂ ਤੱਕ ਪਾਰਟਨਰ ਰਿਸ਼ਤਿਆਂ ਵਿਚ ਟਕਰਾਅ ਦੀਆਂ ਕਨਸੋਆਂ ਵੀ ਮਿਲੀਆਂ।

Tags:    

Similar News