ਟਰਬੁਲੈਂਸ ਵਿਚ ਫਸਿਆ ਏਅਰ ਯੂਰੋਪਾ ਦਾ ਜਹਾਜ਼, 30 ਲੋਕ ਜ਼ਖ਼ਮੀ
ਸਪੇਨ ਦੀ ਰਾਜਧਾਨੀ ਮੈਡ੍ਰਿਡ ਤੋਂ ਰਵਾਨਾ ਹੋਇਆ ਇਕ ਜਹਾਜ਼ ਟਰਬੁਲੈਂਸ ਵਿਚ ਫਸ ਗਿਆ, ਜਿਸ ਕਾਰਨ ਜਹਾਜ਼ ਵਿਚ ਸਵਾਰ 30 ਯਾਤਰੀ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਜਹਾਜ਼ ਦਾ ਰੂਟ ਡਾਇਵਰਟ ਕਰਕੇ ਬ੍ਰਾਜ਼ੀਲ ਦੇ ਨਾਤਲ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਹ ਜਹਾਜ਼ ਮੈਡ੍ਰਿਡ ਤੋਂ ਉਰੂਗਵੇ
ਮੈਡ੍ਰਿਡ : ਸਪੇਨ ਦੀ ਰਾਜਧਾਨੀ ਮੈਡ੍ਰਿਡ ਤੋਂ ਰਵਾਨਾ ਹੋਇਆ ਇਕ ਜਹਾਜ਼ ਟਰਬੁਲੈਂਸ ਵਿਚ ਫਸ ਗਿਆ, ਜਿਸ ਕਾਰਨ ਜਹਾਜ਼ ਵਿਚ ਸਵਾਰ 30 ਯਾਤਰੀ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਜਹਾਜ਼ ਦਾ ਰੂਟ ਡਾਇਵਰਟ ਕਰਕੇ ਬ੍ਰਾਜ਼ੀਲ ਦੇ ਨਾਤਲ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਹ ਜਹਾਜ਼ ਮੈਡ੍ਰਿਡ ਤੋਂ ਉਰੂਗਵੇ ਜਾ ਰਿਹਾ ਸੀ। ਜਹਾਜ਼ ਦੀਆਂ ਕੁੱਝ ਤਸਵੀਰਾਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਨੇ। ਦੇਖੋ ਪੂਰੀ ਖ਼ਬਰ।
ਸਪੇਨ ਦੀ ਰਾਜਧਾਨੀ ਮੈਡ੍ਰਿਡ ਤੋਂ ਰਵਾਨਾ ਹੋਏ ਇਕ ਜਹਾਜ਼ ਦੀ ਉਸ ਸਮੇਂ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਜਦੋਂ ਏਅਰ ਯੂਰੋਪਾ ਦਾ ਜਹਾਜ਼ ਟਰਬੁਲੈਂਸ ਵਿਚ ਫਸ ਗਿਆ, ਜਿਸ ਵਿਚ 30 ਯਾਤਰੀ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਜਹਾਜ਼ ਨੂੰ ਬ੍ਰਾਜ਼ੀਲ ਦੇ ਨਾਤਲ ਹਵਾਈ ਅੱਡੇ ’ਤੇ ਲੈਂਡ ਕਰਵਾਇਆ ਗਿਆ। ਟਰਬੁਲੈਂਸ ਦੌਰਾਨ ਜਹਾਜ਼ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਨੇ। ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਏ ਕਿ ਘਟਨਾ ਦੇ ਸਮੇਂ ਜਹਾਜ਼ ਦੇ ਇਕ ਹਿੱਸੇ ਦੀ ਛੱਤ ਨੂੰ ਨੁਕਸਾਨ ਪਹੁੰਚਿਆ ਏ, ਜਦਕਿ ਕਈ ਸੀਟਾਂ ਵੀ ਡੈਮੇਜ਼ ਹੋ ਗਈਆਂ ਨੇ।
ਹੋਰ ਤਾਂ ਹੋਰ ਤੇਜ਼ ਝਟਕਿਆਂ ਕਾਰਨ ਇਕ ਯਾਤਰੀ ਬੁਰੀ ਤਰ੍ਹਾਂ ਫਸ ਗਿਆ, ਜਿਸ ਨੂੰ ਦੂਜੇ ਲੋਕਾਂ ਨੇ ਮਿਲ ਕੇ ਮਸਾਂ ਕੱਢਿਆ। ਇਸ ਦੌਰਾਨ ਹੋਰ ਵੀ ਕਈ ਲੋਕ ਜਹਾਜ਼ ਦੀ ਛੱਤ ਨਾਲ ਟਕਰਾ ਗਏ, ਜਦਕਿ ਇਕ ਔਰਤ ਦੀ ਗਰਦਨ ਵਿਚ ਬੁਰੀ ਤਰ੍ਹਾਂ ਮੋਚ ਆ ਗਈ। ਉਧਰ ਏਅਰ ਯੁਰੋਪਾ ਕੰਪਨੀ ਦਾ ਕਹਿਣਾ ਏ ਕਿ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਏ ਅਤੇ ਯਾਤਰੀਆਂ ਨੂੰ ਉਰੂਗਵੇ ਪਹੁੰਚਾਉਣ ਲਈ ਇਕ ਦੂਜੇ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ਏ।
ਜਹਾਜ਼ ਵਿਚ ਟਰਬੁਲੈਂਸ ਦਾ ਮਤਲਬ ਜਹਾਜ਼ ਦੇ ਹਵਾ ਦੇ ਉਸ ਵਹਾਅ ਵਿਚ ਰੁਕਾਵਟ ਪਹੁੰਚਣਾ ਹੁੰਦਾ ਏ, ਜੋ ਜਹਾਜ਼ ਨੂੰ ਉਡਣ ਵਿਚ ਮਦਦ ਕਰਦੀ ਐ। ਅਜਿਹਾ ਹੋਣ ’ਤੇ ਜਹਾਜ਼ ਹਿੱਲਣ ਲੱਗ ਜਾਂਦਾ ਏ ਅਤੇ ਬੇਕਾਬੂ ਹੋ ਕੇ ਵਰਟੀਕਲ ਮੋਸ਼ਨ ਵਿਚ ਚਲਾ ਜਾਂਦਾ ਏ, ਯਾਨੀ ਉਹ ਆਪਣੇ ਤੈਅਸ਼ੁਦਾ ਰਸਤੇ ਤੋਂ ਹਟ ਜਾਂਦਾ ਏ। ਇਸੇ ਨੂੰ ਟਰਬੁਲੈਂਸ ਕਿਹਾ ਜਾਂਦਾ ਏ। ਕਈ ਵਾਰ ਟਰਬੁਲੈਂਸ ਨਾਲ ਅਚਾਨਕ ਹੀ ਜਹਾਜ਼ ਉਚਾਈ ਤੋਂ ਕੁੱਝ ਫੁੱਟ ਚਹੇਠਾਂ ਆਉਣਾ ਸ਼ੁਰੂ ਕਰ ਦਿੰਦਾ ਏ। ਇਸ ਦੌਰਾਨ ਯਾਤਰੀਆਂ ਨੂੰ ਇੰਝ ਲੱਗਣ ਲੱਗ ਜਾਂਦਾ ਏ ਕਿ ਜਿਵੇਂ ਜਹਾਜ਼ ਹੇਠਾਂ ਡਿੱਗ ਰਿਹਾ ਹੋਵੇ।
ਦੱਸ ਦਈਏ ਕਿ ਇਸ ਤੋਂ ਪਹਿਲਾਂ 21 ਮਈ ਨੂੰ ਸਿੰਗਾਪੁਰ ਏਅਰਲਾਈਨਜ਼ ਦਾ ਜਹਾਜ਼ ਵੀ ਟਰਬੁਲੈਂਸ ਵਿਚ ਫਸ ਗਿਆ ਗਿਆ ਸੀ, ਜਿਸ ਦੌਰਾਨ ਯਾਤਰੀਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਸਨ।