ਅਮਰੀਕਾ ਵਿਚ 5 ਸਾਲ ਦੇ ਬੱਚੇ ਨੇ ਮਾਰੀ ਖੁਦ ਨੂੰ ਗੋਲੀ

ਅਮਰੀਕਾ ਦੇ ਯੂਟਾਹ ਸੂਬੇ ਵਿਚ ਪੰਜ ਸਾਲ ਦੇ ਇਕ ਬੱਚੇ ਨੇ ਖੁਦ ਨੂੰ ਗੋਲੀ ਮਾਰ ਲਈ। ਸੈਂਟਾਕੁਇਨ ਸ਼ਹਿਰ ਵਿਚ ਵਾਪਰੇ ਹੌਲਨਾਕ ਹਾਦਸੇ ਬਾਰੇ ਪੁਲਿਸ ਨੇ ਦੱਸਿਆ ਕਿ ਬੱਚੇ ਦੇ ਮਾਪੇ ਉਸ ਵੇਲੇ ਘਰ ਵਿਚ ਹੀ ਮੌਜੂਦ ਸਨ ਜਦੋਂ ਗੋਲੀ ਚੱਲੀ।;

Update: 2024-08-26 12:21 GMT

ਸਾਲਟ ਲੇਕ ਸਿਟੀ : ਅਮਰੀਕਾ ਦੇ ਯੂਟਾਹ ਸੂਬੇ ਵਿਚ ਪੰਜ ਸਾਲ ਦੇ ਇਕ ਬੱਚੇ ਨੇ ਖੁਦ ਨੂੰ ਗੋਲੀ ਮਾਰ ਲਈ। ਸੈਂਟਾਕੁਇਨ ਸ਼ਹਿਰ ਵਿਚ ਵਾਪਰੇ ਹੌਲਨਾਕ ਹਾਦਸੇ ਬਾਰੇ ਪੁਲਿਸ ਨੇ ਦੱਸਿਆ ਕਿ ਬੱਚੇ ਦੇ ਮਾਪੇ ਉਸ ਵੇਲੇ ਘਰ ਵਿਚ ਹੀ ਮੌਜੂਦ ਸਨ ਜਦੋਂ ਗੋਲੀ ਚੱਲੀ। ਪਰਵਾਰ ਵੱਲੋਂ ਬੱਚੇ ਦੀ ਸ਼ਨਾਖਤ ਬਰੂਕਸ ਥੌਮਸ ਵਿਲਸਨ ਵਜੋਂ ਕੀਤੀ ਗਈ ਹੈ ਜਿਸ ਨੂੰ ਘਰ ਦੇ ਇਕ ਕਮਰੋਂ ਵਿਚੋਂ 9 ਐਮ.ਐਮ. ਦੀ ਹੈਂਡਗੰਨ ਮਿਲ ਗਈ ਅਤੇ ਖਿਡੌਣਾ ਸਮਝ ਕੇ ਇਸ ਨੂੰ ਚਲਾਉਣ ਲੱਗਾ। ਗੋਲੀ ਚੱਲਣ ਦੀ ਆਵਾਜ਼ ਆਉਂਦਿਆਂ ਹੀ ਬੱਚੇ ਦਾ ਪਿਤਾ ਕਮਰੇ ਵੱਲ ਦੌੜਿਆ ਅਤੇ ਸੀ.ਪੀ.ਆਰ. ਸ਼ੁਰੂ ਕਰ ਦਿਤਾ ਪਰ ਬੱਚਾ ਦਮ ਤੋੜ ਗਿਆ। ਪੁਲਿਸ ਵੱਲੋਂ ਮਾਮਲੇ ਵਿਚ ਕੋਈ ਸਾਜ਼ਿਸ਼ ਹੋਣ ਦਾ ਸ਼ੱਕ ਜ਼ਾਹਰ ਨਹੀਂ ਕੀਤਾ ਗਿਆ ਅਤੇ ਫਿਲਹਾਲ ਮਾਪਿਆਂ ਵਿਰੁੱਧ ਕੋਈ ਕਾਰਵਾਈ ਕੀਤੇ ਜਾਣ ਦੀ ਰਿਪੋਰਟ ਨਹੀਂ।

ਪਸਤੌਲ ਨੂੰ ਖਿਡੌਣਾ ਸਮਝ ਕੇ ਦੱਬ ਦਿਤਾ ਘੋੜਾ

ਸੈਂਟਾਕੁਇਨ ਪੁਲਿਸ ਦੇ ਲੈਫਟੀਨੈਂਟ ਮਾਈਕ ਵਾਲ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਇਹ ਦੱਸਣਾ ਮੁਸ਼ਕਲ ਹੈ ਕਿ ਬੱਚੇ ਦੇ ਹੱਥ ਵਿਚ ਪਸਤੌਲ ਕਿਵੇਂ ਆਈ। ਇਥੇ ਦਸਣਾ ਬਣਦਾ ਹੈ ਕਿ ਬੱਚੇ ਦੀ ਮਾਂ ਕ੍ਰਿਸਟੀਨ ਵਿਲਸਨ ਇਕ ਸਥਾਨਕ ਪ੍ਰੀ ਸਕੂਲ ਵਿਚ ਟੀਚਰ ਹੈ। ਸੈਂਟਕੁਇਨ ਸ਼ਹਿਰ ਵਿਚ ਵਾਪਰੀ ਘਟਨਾ ਮਗਰੋਂ ਪਰਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਦੀ ਭੀੜ ਲੱਗ ਗਈ। ਪ੍ਰਸ਼ਾਸਨ ਵੱਲੋਂ ਜਾਰੀ ਸੋਗ ਸੁਨੇਹੇ ਵਿਚ ਗੋਲੀਬਾਰੀ ਦੀ ਵਾਰਦਾਤ ਨੂੰ ਅਣਕਿਆਸੀ ਤਰਾਸਦੀ ਕਰਾਰ ਦਿਤਾ ਗਿਆ ਜੋ ਹਥਿਆਰਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣ ਦਾ ਸਬਕ ਵੀ ਦਿੰਦੀ ਹੈ। ਸਾਲਟ ਲੇਕ ਸਿਟੀ ਤੋਂ 60 ਮੀਲ ਦੌਰ ਸਥਿਤ ਸੈਂਟਾਕੁਇਨ ਦੀ ਆਬਾਦੀ ਤਕਰੀਬਨ 14 ਹਜ਼ਾਰ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਸਿੱਧੇ ਤੌਰ ’ਤੇ ਸਬੰਧਤ ਨਾ ਹੋਣ ਦੇ ਬਾਵਜੂਦ ਇਕ-ਦੂਜੇ ਨੂੰ ਜਾਣਦੇ ਹਨ। ਸ਼ਹਿਰ ਵਿਚ ਕੋਈ ਸਮੱਸਿਆ ਹੋਵੇ ਤਾਂ ਰਲ-ਮਿਲ ਕੇ ਇਸ ਨੂੰ ਸੁਲਝਾਇਆ ਜਾਂਦਾ ਹੈ। ਅਜਿਹੇ ਵਿਚ ਪੰਜ ਸਾਲ ਦੇ ਬੱਚੇ ਦੀ ਦਰਦਨਾਕ ਮੌਤ ਨੇ ਸਭਨਾਂ ਨੂੰ ਝੰਜੋੜ ਕੇ ਰੱਖ ਦਿਤਾ। ਦੱਸ ਦੇਈਏ ਕਿ ਅਮਰੀਕਾ ਦੇ ਯੂਟਾਹ ਸੂਬੇ ਵਿਚ ਹਥਿਆਰ ਰੱਖਣ ਬਾਰੇ ਸਖ਼ਤ ਨਿਯਮ ਲਾਗੂ ਨਹੀਂ ਅਤੇ ਸੰਭਾਵਤ ਤੌਰ ’ਤੇ ਇਸੇ ਕਾਰਨ ਪੀੜਤ ਪਰਵਾਰ ਦੇ ਘਰ ਵਿਚ ਪਈ ਪਸਤੌਲ ਬੱਚੇ ਦੇ ਹੱਥ ਲੱਗ ਗਈ ਅਤੇ ਭਾਣਾ ਵਰਤ ਗਿਆ।

Tags:    

Similar News