ਨੌਰਥ ਮੈਸੇਡੋਨੀਆ ਦੇ ਨਾਈਟ ਕਲੱਬ ਵਿਚ ਅੱਗ, 59 ਮੌਤਾਂ

ਯੂਰਪੀ ਮੁਲਕ ਨੌਰਥ ਮੈਸੇਡੋਨੀਆ ਦੇ ਇਕ ਨਾਈਟ ਕਲੱਬ ਵਿਚ ਅੱਗ ਲੱਗਣ ਕਾਰਨ 59 ਜਣਿਆਂ ਦੀ ਮੌਤ ਹੋ ਗਈ ਅਤੇ 155 ਹੋਰ ਜ਼ਖਮੀ ਹੋਣ ਦੀ ਰਿਪੋਰਟ ਹੈ।;

Update: 2025-03-17 12:35 GMT

ਕੋਕੈਨੀ : ਯੂਰਪੀ ਮੁਲਕ ਨੌਰਥ ਮੈਸੇਡੋਨੀਆ ਦੇ ਇਕ ਨਾਈਟ ਕਲੱਬ ਵਿਚ ਅੱਗ ਲੱਗਣ ਕਾਰਨ 59 ਜਣਿਆਂ ਦੀ ਮੌਤ ਹੋ ਗਈ ਅਤੇ 155 ਹੋਰ ਜ਼ਖਮੀ ਹੋਣ ਦੀ ਰਿਪੋਰਟ ਹੈ। ਸਿਰਫ 20 ਲੱਖ ਦੀ ਆਬਾਦੀ ਵਾਲੇ ਮੁਲਕ ਨੂੰ ਹਾਦਸੇ ਨੂੰ ਝੰਜੋੜ ਕੇ ਰੱਖ ਦਿਤਾ ਹੈ ਜਿਸ ਦੇ ਇਤਿਹਾਸ ਵਿਚ ਕਦੇ ਵੀ ਐਨਾ ਜਾਨੀ ਨੁਕਸਾਨ ਨਹੀਂ ਹੋਇਆ। ਮੀਡੀਆ ਰਿਪੋਰਟਾਂ ਮੁਤਾਬਕ ਕਲੱਬ ਦੀ ਛੱਤ ਤੋਂ ਅੱਗ ਸ਼ੁਰੂ ਹੋਈ ਅਤੇ ਲੋਕ ਜਾਨ ਬਚਾਉਣ ਲਈ ਇਧਰ ਉਧਰ ਦੌੜਨ ਲੱਗੇ। ਸਿਹਤ ਸਹੂਲਤਾਂ ਦੀ ਘਾਟ ਹੋਣ ਕਾਰਟ ਗੁਆਂਢੀ ਮੁਲਕਾਂ ਅਲਬਾਨੀਆ, ਬੁਲਗਾਰੀਆ, ਗਰੀਸ ਅਤੇ ਸਰਬੀਆ ਤੋਂ ਸਹਾਇਤਾ ਪੁੱਜ ਰਹੀ ਹੈ।

155 ਜ਼ਖਮੀਆਂ ਵਿਚੋਂ ਕਈਆਂ ਦੀ ਹਾਲਤ ਨਾਜ਼ੁਕ

ਦੂਜੇ ਪਾਸੇ ਹਾਦਸੇ ਮਗਰੋਂ ਹਸਪਤਾਲਾਂ ਦੇ ਬਾਹਰ ਭੀੜ ਇਕੱਤਰ ਸ਼ੁਰੂ ਹੋਣ ਲੱਗੀ ਕਿਉਂਕਿ ਲੋਕਾਂ ਨੂੰ ਮਰਨ ਵਾਲਿਆਂਦੀ ਸ਼ਨਾਖਤ ਬਾਰੇ ਕੋਈ ਜਾਣਕਾਰੀ ਨਹੀਂ ਸੀ ਦਿਤੀ ਜਾ ਰਹੀ। ਨੌਰਥ ਮੈਸੇਡੋਨੀਆ ਦੇ ਰਾਸ਼ਟਰਪਤੀ ਜ਼ਖਮੀਆਂ ਦਾ ਹਾਲ-ਚਾਲ ਪੁੱਛਣ ਹਸਪਤਾਲ ਗਏ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਵੀ ਲਿਆ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਅਪਲੋਡ ਕਰਦਿਆਂ ਕਿਹਾ ਕਿ ਮੁਲਕ ਦੇ ਇਤਿਹਾਸ ਵਿਚ ਸੋਗ ਵਾਲਾ ਦਿਨ ਹੈ। ਵੱਡੀ ਗਿਣਤੀ ਵਿਚ ਲੋਕਾਂ ਨੇ ਜਾਨ ਗਵਾ ਦਿਤੀ ਅਤੇ ਦਰਜਨਾ ਹੋਰ ਜ਼ਖਮੀ ਹੋ ਗਏ। ਪੀੜਤ ਪਰਵਾਰਾਂ ਦਾ ਦਰਦ ਸਮਝਣਾ ਬੇਹੱਦ ਮੁਸ਼ਕਲ ਹੈ। ਦੱਸਿਆ ਜਾ ਰਿਹਾ ਹੈ ਕਿ ਕਲੱਬ ਇਕ ਪੁਰਾਣੀ ਇਮਾਰਤ ਵਿਚ ਬਣਾਇਆ ਗਿਆ ਜਿਥੇ ਕਿਸੇ ਵੇਲੇ ਗਲੀਚਿਆਂ ਦਾ ਗੋਦਾਮ ਹੁੰਦਾ ਸੀ ਅਤੇ ਸੰਭਾਵਤ ਤੌਰ ’ਤੇ ਇਸੇ ਕਰ ਕੇ ਇਕ ਵਾਰ ਸ਼ੁਰੂ ਹੋਈ ਅੱਗ ਬੁਝਾਉਣੀ ਮੁਸ਼ਕਲ ਹੋ ਗਈ।

Similar News