ਅਮਰੀਕਾ ਵਿਚ ਜਿਊਂਦੇ ਸੜੇ 4 ਭਾਰਤੀ ਨੌਜਵਾਨ

ਅਮਰੀਕਾ ਵਿਚ ਵਾਪਰੇ ਹੌਲਨਾਕ ਹਾਦਸੇ ਦੌਰਾਨ ਚਾਰ ਭਾਰਤੀ ਜਿਊਂਦੇ ਸੜ ਗਏ। ਟੈਕਸਸ ਸੂਬੇ ਦੀ ਕੌਲਿਨ ਕਾਊਂਟੀ ਵਿਚ ਵਾਈਟ ਸਟ੍ਰੀਟ ਨੇੜੇ ਕਈ ਗੱਡੀਆਂ ਆਪਸ ਵਿਚ ਭਿੜ ਗਈਆਂ

Update: 2024-09-04 10:12 GMT

ਟੈਕਸਸ : ਅਮਰੀਕਾ ਵਿਚ ਵਾਪਰੇ ਹੌਲਨਾਕ ਹਾਦਸੇ ਦੌਰਾਨ ਚਾਰ ਭਾਰਤੀ ਜਿਊਂਦੇ ਸੜ ਗਏ। ਟੈਕਸਸ ਸੂਬੇ ਦੀ ਕੌਲਿਨ ਕਾਊਂਟੀ ਵਿਚ ਵਾਈਟ ਸਟ੍ਰੀਟ ਨੇੜੇ ਕਈ ਗੱਡੀਆਂ ਆਪਸ ਵਿਚ ਭਿੜ ਗਈਆਂ ਅਤੇ ਇਨ੍ਹਾਂ ਵਿਚੋਂ ਇਕ ਐਸ.ਯੂ.ਵੀ. ਨੂੰ ਅੱਗ ਲੱਗ ਗਈ। ਭਾਰਤੀ ਨੌਜਵਾਨਾਂ ਦੀ ਸ਼ਨਾਖਤ ਆਰਿਅਨ ਰਘੂਨਾਥ, ਦਰਸ਼ਿਨੀ ਵਾਸੂਦੇਵਨ, ਫਾਰੂਕ ਸ਼ੇਖ ਅਤੇ ਲੋਕੇਸ਼ ਪਲਾਚਾਰਲਾ ਵਜੋਂ ਕੀਤੀ ਗਈ ਹੈ। ਆਰਿਅਨ ਰਘੂਨਾਥ ਅਤੇ ਉਸ ਦਾ ਦੋਸਤ ਫਾਰੂਕ ਸ਼ੇਖ ਆਪਣੇ ਦੋਸਤ ਨੂੰ ਮਿਲ ਕੇ ਡੈਲਸ ਤੋਂ ਵਾਪਸ ਆ ਰਹੇ ਸਨ ਜਦਕਿ ਲੋਕੇਸ਼ ਆਪਣੀ ਪਤਨੀ ਨੂੰ ਮਿਲਣ ਬੈਂਟਨਵਿਲ ਜਾ ਰਿਹਾ ਸੀ।

ਟੈਕਸ ਵਿਚ ਕਈ ਗੱਡੀਆਂ ਦੀ ਟੱਕਰ ਮਗਰੋਂ ਐਸ.ਯੂ.ਵੀ. ਨੂੰ ਲੱਗੀ ਅੱਗ

ਦੂਜੇ ਪਾਸੇ ਟੈਕਸਸ ਯੂਨੀਵਰਸਿਟੀ ਤੋਂ ਮਾਸਟਰਜ਼ ਡਿਗਰੀ ਕਰ ਚੁੱਕੀ ਦਰਸ਼ਿਨੀ ਵਾਸੂਦੇਵਨ ਆਪਣੇ ਰਿਸ਼ਤੇਦਾਰ ਨੂੰ ਮਿਲਣ ਬੈਂਟਨਵਿਲ ਜਾ ਰਹੀ ਸੀ। ਚਾਰੇ ਜਣਿਆਂ ਨੇ ਇਕ ਕਾਰਪੂÇਲੰਗ ਐਪ ਰਾਹੀਂ ਇਕੱਠਿਆਂ ਸਫਰ ਕਰਨ ਦਾ ਮਨ ਬਣਾਇਆ ਜਿਸ ਨਾਲ ਖਰਚਾ ਘੱਟ ਹੋਣਾ ਸੀ। ਹੈਦਰਾਬਾਦ ਨਾਲ ਸਬੰਧਤ ਆਰਿਅਨ ਰਘੂਨਾਥ ਭਾਰਤ ਵਿਚ ਆਪਣੀ ਇੰਜਨੀਅਰਿੰਗ ਦੀ ਡਿਗਰੀ ਮੁਕੰਮਲ ਕਰਨ ਮਗਰੋਂ ਉਚੇਰੀ ਸਿੱਖਿਆ ਲਈ ਅਮਰੀਕਾ ਆਇਆ ਅਤੇ ਹਾਲ ਹੀ ਵਿਚ ਯੂਨੀਵਰਸਿਟੀ ਆਫ ਟੈਕਸਸ ਤੋਂ ਕੋਰਸ ਪੂਰਾ ਕਰ ਲਿਆ। ਆਰਿਅਨ ਨੇ ਦੋ ਸਾਲ ਹੋਰ ਅਮਰੀਕਾ ਵਿਚ ਰਹਿਣ ਦਾ ਫੈਸਲਾ ਲਿਆ ਅਤੇ ਇਸ ਮਗਰੋਂ ਭਾਰਤ ਜਾਣ ਦੀ ਯੋਜਨਾ ਸੀ। ਆਰਿਅਨ ਦਾ ਦੋਸਤ ਫਾਰੂਕ ਸ਼ੇਖ ਤਿੰਨ ਸਾਲ ਪਹਿਲਾਂ ਅਮਰੀਕਾ ਪੁੱਜਾ ਅਤੇ ਮਾਸਟਰਜ਼ ਡਿਗਰੀ ਹਾਸਲ ਕਰ ਲਈ।

ਆਰਿਅਨ, ਦਰਸ਼ਿਨੀ, ਫਾਰੂਕ ਅਤੇ ਲੋਕੇਸ਼ ਵਜੋਂ ਕੀਤੀ ਗਈ ਸ਼ਨਾਖਤ

ਦਰਸ਼ਿਨੀ ਵਾਸੂਦੇਵਨ ਦੇ ਪਿਤਾ ਨੇ ਐਕਸ ਰਾਹੀਂ ਇਕ ਪੋਸਟ ਅਪਲੋਡ ਕਰਦਿਆਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਦੇਹ ਵਾਪਸ ਲਿਆਉਣ ਵਿਚ ਮਦਦ ਕੀਤੀ ਜਾਵੇ। ਇਸੇ ਦੌਰਾਨ ਕੌਲਿਨ ਕਾਊਂਟੀ ਦੇ ਸ਼ੈਰਿਫ ਦਫ਼ਤਰ ਨੇ ਦੱਸਿਆ ਕਿ ਹਾਦਸੇ ਦੌਰਾਨ ਘੱਟੋ ਘੱਟ ਪੰਜ ਗੱਡੀਆਂ ਦੀ ਟੱਕਰ ਹੋਈ ਅਤੇ ਇਕੋ ਕਾਰ ਵਿਚ ਸਵਾਰ ਚਾਰ ਜਣੇ ਦਮ ਤੋੜ ਗਏ। ਤਿੰਨ ਜ਼ਖਮੀਆਂ ਨੂੰ ਇਲਾਜ ਵਾਸਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮੁਤਾਬਕ ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਐਸ.ਯੂ.ਵੀ. ਵਿਚ ਸਵਾਰ ਮੁਸਾਫਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਾ ਮਿਲ ਸਕਿਆ। ਟੈਕਸਸ ਵਿਚ ਹੀ ਵਾਪਰੇ ਇਕ ਹੋਰ ਹਾਦਸੇ ਦੌਰਾਨ ਇਕ ਵੈਨ ਪਲਟਣ ਕਰ ਕੇ 4 ਜਣਿਆਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋਣ ਦੀ ਰਿਪੋਰਟ ਹੈ। ਪੁਲਿਸ ਨੇ ਦੱਸਿਆ ਕਿ ਵੈਨ ਵਿਚ ਸਵਾਰ ਸਿਰਫ ਇਕ ਮੁਸਾਫਰ ਨੇ ਸੀਟ ਬੈਲਟ ਲਾਈ ਹੋਈ ਸੀ ਅਤੇ ਇਸੇ ਕਰ ਕੇ ਜਾਨੀ ਨੁਕਸਾਨ ਜ਼ਿਆਦਾ ਹੋਇਆ।

Tags:    

Similar News