ਟਰੰਪ ਦੇ ਵਿਰੋਧ ਵਿਚ ਨਿਤਰੇ ਰਿਪਬਲਿਕਨ ਪਾਰਟੀ ਦੇ 38 ਸੰਸਦ ਮੈਂਬਰ

ਡੌਨਲਡ ਟਰੰਪ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਹੀ ਕੁਝ ਰਿਪਬਲਿਕਨ ਉਨ੍ਹਾਂ ਦਾ ਵਿਰੋਧ ਕਰਦੇ ਨਜ਼ਰ ਆਏ ਜਦੋਂ 38 ਸੰਸਦ ਮੈਂਬਰਾਂ ਨੇ ਟਰੰਪ ਦੀ ਹਮਾਇਤ ਵਾਲੇ ਖਰਚਾ ਬਿਲ ਨੂੰ ਰੋਕ ਦਿਤਾ;

Update: 2024-12-20 12:53 GMT

ਵਾਸ਼ਿੰਗਟਨ : ਡੌਨਲਡ ਟਰੰਪ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਹੀ ਕੁਝ ਰਿਪਬਲਿਕਨ ਉਨ੍ਹਾਂ ਦਾ ਵਿਰੋਧ ਕਰਦੇ ਨਜ਼ਰ ਆਏ ਜਦੋਂ 38 ਸੰਸਦ ਮੈਂਬਰਾਂ ਨੇ ਟਰੰਪ ਦੀ ਹਮਾਇਤ ਵਾਲੇ ਖਰਚਾ ਬਿਲ ਨੂੰ ਰੋਕ ਦਿਤਾ ਅਤੇ ਸਰਕਾਰ ਦਾ ਕੰਮਕਾਜ ਠੱਪ ਹੋਣ ਦਾ ਖਤਰਾ ਮੰਡਰਾਉਣ ਲੱਗਾ। ਰਿਪਬਲਿਕਨ ਪਾਰਟੀ ਦੇ ਮੈਂਬਰ ਨਾ ਮੰਨੇ ਤਾਂ ਆਉਣ ਵਾਲੇ ਦਿਨਾਂ ਵਿਚ ਮੁਸ਼ਕਲਾਂ ਵਧ ਸਕਦੀਆਂ ਹਨ। ਫਿਲਹਾਲ ਸ਼ਟਡਾਊਨ ਤੋਂ ਬਚਾਅ ਦੀ ਸਪੱਸ਼ਟ ਯੋਜਨਾ ਪੇਸ਼ ਨਹੀਂ ਕੀਤੀ ਗਈ ਅਤੇ ਅੱਗੇ ਕ੍ਰਿਸਮਸ ਦੀਆਂ ਛੁੱਟੀਆਂ ਆ ਰਹੀਆਂ ਹਨ। ਟਰੰਪ ਦਾ ਇਸ਼ਾਰਾ ਖਰਚਾ ਵਧਾਉਣ ਵਾਲਾ ਮੰਨਿਆ ਜਾ ਰਿਹਾ ਹੈ ਜਦਕਿ ਰਿਪਬਲਿਕਨ ਪਾਰਟੀ ਦੇ ਕੁਝ ਮੈਂਬਰ ਫੈਡਰਲ ਸਰਕਾਰ ਸਿਰ ਚੜ੍ਹੇ 36 ਖਰਬ ਡਾਲਰ ਦੇ ਕਰਜ਼ੇ ਦੀ ਦੁਹਾਈ ਦੇ ਰਹੇ ਹਨ।

ਨਵੇਂ ਚੁਣੇ ਰਾਸ਼ਟਰਪਤੀ ਦੀ ਹਮਾਇਤ ਵਾਲਾ ਖਰਚਾ ਬਿਲ ਰੋਕਿਆ

ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿਚ ਰਿਪਬਲਿਕਨ ਪਾਰਟੀ ਦੇ ਮੈਂਬਰ ਚਿਤ ਰਾਏ ਨੇ ਕਿਹਾ ਕਿ ਵਿੱਤੀ ਜ਼ਿੰਮੇਵਾਰੀਆਂ ਦਾ ਸਿਰਫ਼ ਪ੍ਰਚਾਰ ਕੀਤਾ ਗਿਆ ਜਦਕਿ ਅਸਲੀਅਤ ਵਿਚ ਇਨ੍ਹਾਂ ਨੂੰ ਨਿਭਾਇਆ ਨਹੀਂ ਜਾ ਰਿਹਾ। ਟਰੰਪ ਦੀ ਇੱਛਾ ਵਾਲੇ ਖਰਚਾ ਬਿਲ ਦੇ ਹੱਕ ਵਿਚ 174 ਅਤੇ ਵਿਰੋਧ ਵਿਚ 235 ਵੋਟਾਂ ਪਈਆਂ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦੀ ਸੈਨੇਟ ਅਤੇ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੋਹਾਂ ਵਿਚ ਰਿਪਬਲਿਕਨ ਪਾਰਟੀ ਨੂੰ ਬਹੁਤ ਹਾਸਲ ਹੈ ਪਰ ਹੇਠਲੇ ਸਦਨ ਵਿਚ ਵਿਵਾਦ ਪੈਦਾ ਹੋ ਚੁੱਕਾ ਹੈ। ਉਧਰ ਸਦਨ ਦੇ ਸਪੀਕਰ ਮਾਈਕ ਜੌਹਨਸਨ ਵੱਲੋਂ ਪੱਤਰਕਾਰਾਂ ਦੇ ਉਸ ਸਵਾਲ ਦਾ ਕੋਈ ਤਸੱਲੀਬਖ਼ਸ਼ ਜਵਾਬ ਨਾ ਦਿਤਾ ਗਿਆ ਜਿਸ ਰਾਹੀਂ ਪੁੱਛਿਆ ਗਿਆ ਸੀ ਕਿ ਹੁਣ ਕਿਹੜੀ ਰਣਨੀਤੀ ਅਖਤਿਆਰ ਕੀਤੀ ਜਾਵੇਗੀ। ਸਰਕਾਰੀ ਖਰਚਾ ਚਲਾਉਣ ਲਈ ਮਿਲ ਰਹੇ ਫੰਡ ਸ਼ੁੱਕਰਵਾਰ ਅੱਧੀ ਰਾਤ ਤੋਂ ਬੰਦ ਹੋ ਜਾਣਗੇ ਅਤੇ ਐਨੀ ਜਲਦੀ ਕੋਈ ਉਪਾਅ ਨਿਕਲਦਾ ਮਹਿਸੂਸ ਨਹੀਂ ਹੋ ਰਿਹਾ।

Tags:    

Similar News