ਬੋਲੀਵੀਆ ’ਚ ਸੜਕ ਹਾਦਸੇ ਦੌਰਾਨ 22 ਲੋਕਾਂ ਦੀ ਮੌਤ
ਬੋਲੀਵੀਆ ਵਿਚ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਬੱਸ ਅਤੇ ਇਕ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ ਅਤੇ ਇਸ ਦੌਰਾਨ 22 ਲੋਕਾਂ ਦੀ ਮੌਤ ਹੋ ਗਈ ਜਦਕਿ 16 ਦੇ ਕਰੀਬ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਹਸਪਾਤਲ ਵਿਚ ਭਰਤੀ ਕਰਵਾਇਆ ਗਿਆ।;
ਲਾ ਪਾਜ਼ (ਬੋਲੀਵੀਆ) : ਬੋਲੀਵੀਆ ਵਿਚ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਬੱਸ ਅਤੇ ਇਕ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ ਅਤੇ ਇਸ ਦੌਰਾਨ 22 ਲੋਕਾਂ ਦੀ ਮੌਤ ਹੋ ਗਈ ਜਦਕਿ 16 ਦੇ ਕਰੀਬ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਹਸਪਾਤਲ ਵਿਚ ਭਰਤੀ ਕਰਵਾਇਆ ਗਿਆ। ਪੁਲਿਸ ਮੁਤਾਬਕ 14 ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਐ ਜਦਕਿ ਬਾਕੀਆਂ ਦੀ ਕੀਤੀ ਜਾ ਰਹੀ ਐ।
ਬੋਲੀਵੀਆ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਐ, ਜਿਸ ਵਿਚ 22 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਅਤੇ 16 ਲੋਕ ਜ਼ਖ਼ਮੀ ਹੋ ਗਏ। ਇਹ ਭਿਆਨਕ ਸੜਕ ਹਾਦਸਾ ਬੋਲੀਵੀਆ ਦੇ ਪਟਾਕਾਮਾਇਆ ਸ਼ਹਿਰ ਅਤੇ ਉਤਰੀ ਚਿੱਲੀ ਦੇ ਟੈਂਬੋ ਕਵੇਮਾਡੋ ਸ਼ਹਿਰ ਦੇ ਵਿਚਕਾਰ ਰਾਜਮਾਰਗ ’ਤੇ ਵਾਪਰਿਆ। ਇਹ ਰਾਜਮਾਰਗ ਬੋਲੀਵੀਆ ਅਤੇ ਚਿੱਲੀ ਨੂੰ ਜੋੜਦਾ ਏ।
ਇਕ ਮੀਡੀਆ ਰਿਪੋਰਟ ਮੁਤਾਬਕ 22 ਵਿਚੋਂ 14 ਮ੍ਰਿਤਕਾਂ ਦੀ ਪਛਾਣ ਕਰ ਲਈ ਐ। ਮਾਰੇ ਗਏ ਲੋਕਾਂ ਵਿਚ ਇਕ ਚਿੱਲੀ ਦਾ ਨਾਗਰਿਕ ਵੀ ਸ਼ਾਮਲ ਐ। ਦਰਅਸਲ ਇਹ ਬੱਸ ਚਿੱਲੀ ਵੱਲ ਜਾ ਰਹੀ ਸੀ, ਜਿਸ ਦੌਰਾਨ ਇਕ ਕਾਰ ਨੂੰ ਓਵਰਟੇਕ ਕਰਨ ਦੇ ਚੱਕਰ ਵਿਚ ਇਕ ਟਰੱਕ ਗ਼ਲਤ ਲੇਨ ਵਿਚ ਦਾਖ਼ਲ ਹੋ ਗਿਆ, ਜਿਸ ਦੀ ਬੱਸ ਦੇ ਨਾਲ ਟੱਕਰ ਹੋ ਗਈ।
ਹਾਦਸੇ ਤੋਂ ਤੁਰੰਤ ਬਾਅਦ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ, ਜਿਸ ਵੱਲੋਂ ਤੁਰੰਤ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰਵਾਏ ਗਏ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਦੱਸ ਦਈਏ ਕਿ ਬੋਲੀਵੀਆ ਵਿਚ ਹਰ ਸਾਲ ਸੜਕ ਹਾਦਸਿਆਂ ਵਿਚ ਲਗਭਗ 1400 ਲੋਕਾਂ ਦੀਆਂ ਮੌਤਾਂ ਹੁੰਦੀਆਂ ਨੇ, ਜਿਨ੍ਹਾਂ ਵਿਚੋਂ ਜ਼ਿਆਦਾਤਰ ਹਾਦਸੇ ਖ਼ਰਾਬ ਡਰਾਈਵਿੰਗ ਅਤੇ ਤਕਨੀਕੀ ਖ਼ਰਾਬੀ ਕਾਰਨ ਵਾਪਰਦੇ ਨੇ।