ਚੰਦਰਮਾ ਦੇ ਹਨੇਰੇ ਵਾਲੇ ਹਿੱਸੇ 'ਚੋਂ ਕੱਢੀ 2 ਕਿਲੋ ਮਿੱਟੀ, ਚੀਨ ਦਾ ਚੰਦਰਮਾ ਲੈਂਡਰ ਆ ਰਿਹਾ ਵਾਪਸ, ਜੇਕਰ ਹੋਇਆ ਸਫ਼ਲ ਤਾਂ ਬਣੇਗਾ ਇਹ ਕਰਨ ਵਾਲਾ ਪਹਿਲਾਂ ਦੇਸ਼

ਚੀਨ ਨੇ ਪਿਛਲੇ ਮਹੀਨੇ 3 ਮਈ ਨੂੰ ਚਾਂਗਈ-6 ਚੰਦਰਮਾ ਲੈਂਡਰ ਲਾਂਚ ਕੀਤਾ ਸੀ। ਹੁਣ ਇਹ ਚੰਦਰਮਾ ਲੈਂਡਰ ਚੰਦਰਮਾ ਦੇ ਹਨੇਰੇ ਹਿੱਸੇ ਤੋਂ ਮਿੱਟੀ ਕੱਢਣ ਵਿੱਚ ਕਾਮਯਾਬ ਹੋ ਗਿਆ ਹੈ। ਜਾਣੋ ਕੀ ਹੁਣ ਚੀਨ ਹੋ ਸਕੇਗਾ ਸਫ਼ਲ?

Update: 2024-06-05 06:43 GMT

ਚੀਨ: ਚੀਨ ਨੇ ਪਿਛਲੇ ਮਹੀਨੇ 3 ਮਈ ਨੂੰ ਚਾਂਗਈ-6 ਚੰਦਰਮਾ ਲੈਂਡਰ ਲਾਂਚ ਕੀਤਾ ਸੀ। ਹੁਣ ਇਹ ਚੰਦਰਮਾ ਲੈਂਡਰ ਚੰਦਰਮਾ ਦੇ ਹਨੇਰੇ ਹਿੱਸੇ ਤੋਂ ਮਿੱਟੀ ਕੱਢਣ ਵਿੱਚ ਕਾਮਯਾਬ ਹੋ ਗਿਆ ਹੈ। ਇਹ ਜਾਣਕਾਰੀ ਚੀਨੀ ਪੁਲਾੜ ਮਿਸ਼ਨ ਨੇ ਦਿੱਤੀ ਹੈ। ਨਿਊਜ਼ ਵੈੱਬਸਾਈਟ ਅਲਜਜ਼ੀਰਾ ਮੁਤਾਬਕ ਚੀਨ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਚੰਦਰਮਾ ਦੇ ਦੱਖਣੀ ਹਿੱਸੇ ਤੋਂ ਮਿੱਟੀ ਦੇ ਨਮੂਨੇ ਇਕੱਠੇ ਕਰਨ ਲਈ, ਮੂਨ ਲੈਂਡਰ ਵਿੱਚ ਇੱਕ ਮਕੈਨੀਕਲ ਬਾਂਹ ਨੂੰ ਡ੍ਰਿਲ ਅਤੇ ਖੋਦਣ ਅਤੇ ਫਿਰ ਮਲਬੇ ਨੂੰ ਚੁੱਕਣ ਲਈ ਲਗਾਇਆ ਗਿਆ ਸੀ।

ਚੀਨ ਦੀ ਵੱਡੀ ਪਹਿਲ ਕਦਮੀ 

ਚੀਨ ਦੀ ਪੁਲਾੜ ਏਜੰਸੀ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਇਸ ਨਮੂਨੇ ਦਾ ਵਿਸ਼ਲੇਸ਼ਣ ਕਰਕੇ ਪੁਲਾੜ ਵਿਗਿਆਨੀ ਚੰਦਰਮਾ, ਧਰਤੀ ਅਤੇ ਸੂਰਜੀ ਮੰਡਲ ਦੇ ਗਠਨ ਅਤੇ ਵਿਕਾਸ ਨਾਲ ਸਬੰਧਤ ਸੁਰਾਗ ਪ੍ਰਾਪਤ ਕਰ ਸਕਣਗੇ। ਇਹ ਡੇਟਾ ਚੀਨ ਦੇ ਆਉਣ ਵਾਲੇ ਚੰਦਰਮਾ ਮਿਸ਼ਨਾਂ ਵਿੱਚ ਵੀ ਵਰਤਿਆ ਜਾਵੇਗਾ।

ਚੀਨ ਦਾ ਝੰਡਾ ਪਹਿਲੀ ਵਾਰ ਚੰਨ ਦੇ ਦੱਖਣੀ ਪਾਸੇ ਲਹਿਰਾਇਆ

ਚੰਦਰਮਾ ਤੋਂ ਮਿੱਟੀ ਇਕੱਠੀ ਕਰਨ ਤੋਂ ਬਾਅਦ, ਚਾਂਗਏ-6 ਨੇ ਪਹਿਲੀ ਵਾਰ ਚੰਦਰਮਾ ਦੇ ਦੱਖਣੀ ਹਿੱਸੇ 'ਤੇ ਚੀਨੀ ਝੰਡਾ ਲਹਿਰਾਇਆ। ਚੀਨ ਦੇ ਸਰਕਾਰੀ ਮੀਡੀਆ ਮੁਤਾਬਕ ਹੁਣ ਆਪਣਾ ਮਿਸ਼ਨ ਪੂਰਾ ਕਰਨ ਤੋਂ ਬਾਅਦ ਮੂਨ ਲੈਂਡਰ ਚਾਂਗਈ-6 ਵਾਪਸ ਪਰਤ ਰਿਹਾ ਹੈ।

ਚਾਂਗਏ-6 25 ਜੂਨ ਨੂੰ ਕਰੇਗਾ ਵਾਪਸੀ

ਚੀਨੀ ਸਮਾਚਾਰ ਏਜੰਸੀ ਸਿਨਹੂਆ ਨੇ ਚੀਨੀ ਪੁਲਾੜ ਏਜੰਸੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਚਾਂਗਏ-6 ਨੇ ਮੰਗਲਵਾਰ ਸਵੇਰੇ 7:38 ਵਜੇ ਚੰਦਰਮਾ ਤੋਂ ਉਡਾਣ ਭਰੀ। Chang'e-6 ਇਸ ਸਮੇਂ ਚੰਦਰਮਾ ਦੇ ਪੰਧ ਵਿੱਚ ਦਾਖਲ ਹੋ ਗਿਆ ਹੈ। ਯੋਜਨਾ ਦੇ ਅਨੁਸਾਰ, ਚਾਂਗਏ-6 25 ਜੂਨ ਦੇ ਆਸਪਾਸ ਚੀਨ ਦੇ ਅੰਦਰੂਨੀ ਮੰਗੋਲੀਆ ਖੇਤਰ ਦੇ ਰੇਗਿਸਤਾਨ ਵਿੱਚ ਉਤਰੇਗਾ।

ਕੀ ਰਚੇਗਾ ਇਤਿਹਾਸ?

ਇਹ ਚੀਨ ਦਾ ਹੁਣ ਤੱਕ ਦਾ ਸਭ ਤੋਂ ਮੁਸ਼ਕਲ ਚੰਦਰਮਾ ਮਿਸ਼ਨ ਦੱਸਿਆ ਜਾ ਰਿਹਾ ਹੈ। ਜੇਕਰ ਚੀਨੀ ਚੰਦਰਮਾ ਲੈਂਡਰ 25 ਜੂਨ ਨੂੰ ਧਰਤੀ 'ਤੇ ਵਾਪਸ ਪਰਤਣ 'ਚ ਸਫਲ ਹੋ ਜਾਂਦਾ ਹੈ ਤਾਂ ਇਹ ਚੀਨ ਦੇ ਨਾਲ-ਨਾਲ ਸਮੁੱਚੀ ਮਨੁੱਖਤਾ ਲਈ ਵੱਡੀ ਪ੍ਰਾਪਤੀ ਹੋਵੇਗੀ। ਇਸ ਤੋਂ ਪਹਿਲਾਂ ਪਿਛਲੇ ਐਤਵਾਰ ਸਵੇਰੇ, ਚਾਂਗਏ-6 ਨੇ ਚੰਦਰਮਾ ਦੇ ਹਨੇਰੇ ਹਿੱਸੇ ਏਟਕੇਨ ਬੇਸਿਨ 'ਤੇ ਸਫਲ ਲੈਂਡਿੰਗ ਕੀਤੀ ਸੀ।

Tags:    

Similar News