ਸਵੀਡਨ ਨੇੜੇ ਮਿਲਿਆ 19ਵੀਂ ਸਦੀ ਵਿਚ ਡੁੱਬਿਆ ਜਹਾਜ਼

ਸਵੀਡਨ ਨੇੜੇ ਬਾਲਟਿਕ ਸਾਗਰ ਵਿਚ 19ਵੀਂ ਸਦੀ ਦੌਰਾਨ ਡੁੱਬੇ ਜਹਾਜ਼ ਦਾ ਮਲਬਾ ਬਰਾਮਦ ਕੀਤਾ ਗਿਆ ਹੈ ਜਿਸ ਵਿਚ ਸ਼ੈਂਪੇਨ ਦੀਆਂ ਬੋਤਲਾਂ ਅਤੇ ਸੈਰੇਮਿਕ ਲੱਦਿਆ ਹੋਇਆ ਸੀ।

Update: 2024-07-27 11:21 GMT

ਸਟੌਕਹੋਮ : ਸਵੀਡਨ ਨੇੜੇ ਬਾਲਟਿਕ ਸਾਗਰ ਵਿਚ 19ਵੀਂ ਸਦੀ ਦੌਰਾਨ ਡੁੱਬੇ ਜਹਾਜ਼ ਦਾ ਮਲਬਾ ਬਰਾਮਦ ਕੀਤਾ ਗਿਆ ਹੈ ਜਿਸ ਵਿਚ ਸ਼ੈਂਪੇਨ ਦੀਆਂ ਬੋਤਲਾਂ ਅਤੇ ਸੈਰੇਮਿਕ ਲੱਦਿਆ ਹੋਇਆ ਸੀ। ਜਹਾਜ਼ ਦਾ ਮਲਬਾ ਸਵੀਡਨ ਦੇ ਓਲੈਂਡ ਕਸਬੇ ਤੋਂ 37 ਕਿਲੋਮੀਟਰ ਦੱਖਣ ਵੱਲ ਮਿਲਿਆ ਹੈ। ਇਹ ਦੁਨੀਆਂ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਡੁੱਬੇ ਹੋਏ ਜਹਾਜ਼ ਤੋਂ ਮਹਿੰਗੀ ਸ਼ਰਾਬ ਦੀਆਂ 100 ਤੋਂ ਵੱਧ ਬੋਤਲਾਂ ਮਿਲੀਆਂ ਹੋਣ। ਜਹਾਜ਼ ਤਕਰੀਬਨ 170 ਸਾਲ ਪਹਿਲਾਂ ਡੁੱਬਿਆ ਸੀ ਅਤੇ ਮਲਬਾ ਲੱਭਣ ਵਾਲੇ ਪੋਲੈਂਡ ਦੇ ਡਰਾਈਵਰ ਸਟੈਚੁਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਹਾਜ਼ਾਂ ਦੇ ਮਲਬੇ ਦੀਆਂ ਤਸਵੀਰਾਂ ਖਿੱਚਣ ਦਾ ਸ਼ੌਕ ਹੈ ਅਤੇ ਇਸੇ ਦੌਰਾਨ ਇਹ ਜਹਾਜ਼ ਮਿਲ ਗਿਆ। ਜਹਾਜ਼ ਤੋਂ ਜਿਸ ਕਿਸਮ ਦੀ ਸ਼ੈਂਪੇਨ ਮਿਲੀ ਉਹ 19ਵੀਂ ਸਦੀ ਦੇ ਸਭ ਤੋਂ ਮਹਿੰਗੇ ਬਰੈਂਡਜ਼ ਵਿਚ ਗਿਣੀ ਸੀ ਅਤੇ ਇਸ ਨੂੰ ਆਮ ਤੌਰ ’ਤੇ ਸ਼ਾਹੀ ਪਰਵਾਰ ਦੇ ਮੈਂਬਰ ਹੀ ਖਰੀਦਦੇ ਸਨ।

ਮਹਿੰਗੀ ਸ਼ੈਂਪੇਨ ਦੀਆਂ 100 ਬੋਤਲਾਂ ਵੀ ਮਿਲੀਆਂ

ਇਸ ਤੋਂ ਇਲਾਵਾ ਦਵਾਈਆਂ ਵਿਚ ਵੀ ਇਸ ਦੀ ਵਰਤੋਂ ਹੁੰਦੀ ਸੀ। ਜਰਮਨੀ ਦੇ ਸੈਲਟਰਜ਼ ਸ਼ਹਿਰ ਦੇ ਨਾਂ ’ਤੇ ਵਾਈਨ ਦਾ ਨਾਂ ਰੱਖਿਆ ਗਿਆ ਸੀ ਅਤੇ ਜਹਾਜ਼ ਵਿਚ ਲੱਦੀ ਸ਼ਰਾਬ 800 ਸਾਲ ਪਹਿਲਾਂ ਬੋਤਲਾਂ ਵਿਚ ਭਰੀ ਗਈ। ਸਟੈਚੁਰਾ ਦੀ ਕੰਪਨੀ ਨੇ ਦੱਸਿਆ ਕਿ ਵਾਈਨ ਐਨੀ ਕੀਮਤੀ ਹੁੰਦੀ ਸੀ ਕਿ ਇਸ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਵੇਲੇ ਪੁਲਿਸ ਮੁਲਾਜ਼ਮ ਵੀ ਨਾਲ ਹੁੰਦੇ। ਸਵੀਡਨ ਸਰਕਾਰ ਨੂੰ ਜਹਾਜ਼ ਦੇ ਮਲਬੇ ਬਾਰੇ ਦੱਸ ਦਿਤਾ ਗਿਆ ਅਤੇ ਇਸ ਨੂੰ ਕੱਢਣ ਵਿਚ ਇਕ ਸਾਲ ਦਾ ਸਮਾਂ ਲੱਗ ਸਕਦਾ ਹੈ। ਇਹ ਜਹਾਜ਼ ਕਿਥੇ ਜਾ ਰਿਹਾ ਸੀ ਅਤੇ ਕਿਵੇਂ ਡੁੱਬਿਆਂ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਬ੍ਰਿਟਿਸ਼ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਬਾਲਟਿਕ ਸਾਗਰ ਵਿਚ ਇਕ ਲੱਖ ਤੋਂ ਵੱਧ ਜਹਾਜ਼ਾਂ ਦਾ ਮਲਬਾ ਮੌਜੂਦ ਹੈ ਜਿਸ ਦੇ ਮੱਦੇਨਜ਼ਰ ਪੁਰਾਣੀਆਂ ਚੀਜ਼ਾਂ ਦੇ ਸ਼ੌਕੀਨ ਅਤੇ ਸਮੁੰਦਰੀ ਲੁਟੇਰੇ ਇਥੇ ਆਉਂਦੇ ਰਹਿੰਦੇ ਹਨ। ਇਥੇ ਦਸਣਾ ਬਣਦਾ ਹੈ ਕਿ 2 ਦਿਨ ਪਹਿਲਾਂ ਆਸਟ੍ਰੇਲੀਆ ਨੇੜੇ 55 ਸਾਲ ਪਹਿਲਾਂ ਡੁੱਬੇ ਜਹਾਜ਼ ਦਾ ਮਲਬਾ ਮਿਲਿਆ ਸੀ।

Tags:    

Similar News