1,428 ਭਾਰਤੀਆਂ ਨੂੰ ਮਿਲਿਆ ਅਮਰੀਕਾ ਦਾ ਈ.ਬੀ.-5 ਵੀਜ਼ਾ

ਅਮਰੀਕਾ ਦਾਖਲ ਹੋਣ ਦੇ ਜ਼ਿਆਦਾਤਰ ਰਾਹ ਬੰਦ ਹੋ ਜਾਣ ਮਗਰੋਂ ਵੱਡੇ ਨਿਵੇਸ਼ ਵਾਲਾ ਈ.ਬੀ.-5 ਵੀਜ਼ਾ ਹੀ ਬਾਕੀ ਬਚਿਆ ਹੈ ਜਿਸ ਰਾਹੀਂ ਭਾਰਤੀ ਲੋਕ ਆਪਣੇ ਸੁਪਨਿਆਂ ਦੇ ਮੁਲਕ ਪੁੱਜ ਸਕਦੇ ਹਨ

Update: 2025-08-18 13:08 GMT

ਨਿਊ ਯਾਰਕ : ਅਮਰੀਕਾ ਵਿਚ ਦਾਖਲ ਹੋਣ ਦੇ ਜ਼ਿਆਦਾਤਰ ਰਾਹ ਬੰਦ ਹੋ ਜਾਣ ਮਗਰੋਂ ਵੱਡੇ ਨਿਵੇਸ਼ ਵਾਲਾ ਈ.ਬੀ.-5 ਵੀਜ਼ਾ ਹੀ ਬਾਕੀ ਬਚਿਆ ਹੈ ਜਿਸ ਰਾਹੀਂ ਭਾਰਤੀ ਲੋਕ ਸੁਖਾਲੇ ਤਰੀਕੇ ਨਾਲ ਆਪਣੇ ਸੁਪਨਿਆਂ ਦੇ ਮੁਲਕ ਪੁੱਜ ਸਕਦੇ ਹਨ। ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ 2024 ਦੌਰਾਨ 1,428 ਈ.ਬੀ.-5 ਵੀਜ਼ਾ ਜਾਰੀ ਕੀਤੇ ਗਏ ਜੋ ਅੱਜ ਤੱਕ ਸਭ ਤੋਂ ਵੱਡਾ ਅੰਕੜਾ ਬਣਦਾ ਹੈ। 2023 ਵਿਚ 815 ਭਾਰਤੀ ਪਰਵਾਰਾਂ ਨੂੰ ਈ.ਬੀ.-5 ਵੀਜ਼ਾ ਜਾਰੀ ਕੀਤੇ ਗਏ ਸਨ। ਈ.ਬੀ.-5 ਵੀਜ਼ਾ ਅਧੀਨ ਅਰਜ਼ੀਆਂ ਦਾ ਨਿਪਟਾਰਾ ਵੀ ਜਲਦ ਹੋ ਜਾਂਦਾ ਹੈ ਜਦਕਿ ਈ.ਬੀ.-2 ਅਤੇ ਈ.ਬੀ.-3 ਵੀਜ਼ਾ ਸ਼੍ਰੇਣੀ ਵਿਚ ਅਰਜ਼ੀਆਂ ਦਾ ਲੰਮਾ ਚੌੜਾ ਬੈਕਲਾਗ ਮੌਜੂਦ ਹੈ।

ਗਰੀਨ ਕਾਰਡ ਹਾਸਲ ਕਰਨ ਦਾ ਸਭ ਤੋਂ ਸੌਖਾ ਰਾਹ

ਇੰਮੀਗ੍ਰੇਸ਼ਨ ਵਿਭਾਗ ਮੁਤਾਬਕ ਭਾਰਤ ਅਤੇ ਚੀਨ ਦੇ ਲੋਕਾਂ ਵੱਲੋਂ ਈ.ਬੀ.-5 ਵੀਜ਼ਾ ਦੀ ਗੈਰਰਾਖਵੀਂ ਸ਼ੇ੍ਰਣੀ ਸਭ ਤੋਂ ਵੱਧ ਪਸੰਦ ਕੀਤੀ ਜਾ ਰਹੀ ਹੈਅਤੇ ਇਸ ਵਿਚ ਕਟਆਫ਼ ਦਿਨ ਵਿਚ ਵੱਡੀ ਕਟੌਤੀ ਕੀਤੀ ਗਈ ਹੈ। ਭਾਰਤ ਨਾਲ ਸਬੰਧਤ ਬਿਨੈਕਾਰਾਂ ਲਈ 198 ਦਿਨ ਦੀ ਕਟੌਤੀ ਸਾਹਮਣੇ ਆਈ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਈ.ਬੀ.-5 ਵੀਜ਼ਾ ਵੀਜ਼ੇ ਜਾਰੀ ਕਰਨ ਦੀ ਰਫ਼ਤਾਰ ਕਾਫ਼ੀ ਤੇਜ਼ ਹੋ ਚੁੱਕੀ ਹੈ। ਦੂਜੇ ਪਾਸੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਗੋਲਡ ਕਾਰਡ ਵੀ ਮੌਜੂਦ ਹੈ ਪਰ ਇਸ ਰਾਹੀਂ 50 ਲੱਖ ਡਾਲਰ ਦਾ ਨਿਵੇਸ਼ ਲਾਜ਼ਮੀ ਹੈ। ਗੋਲਡ ਕਾਰਡ ਰਾਹੀਂ ਵੀ ਤਕਰੀਬਨ ਉਸੇ ਕਿਸਮ ਦੀਆਂ ਸਹੂਲਤਾਂ ਮਿਲੀਆਂ ਹਨ ਜਿਵੇਂ ਈ.ਬੀ.-5 ਵੀਜ਼ਾ ਅਧੀਨ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਅਮਰੀਕਾ ਦੇ ਵਣਜ ਮੰਤਰੀ ਹਾਵਰਡ ਲੂਟਨਿਕ ਦਾ ਕਹਿਣਾ ਹੈ ਕਿ ਈ.ਬੀ.-5 ਵੀਜ਼ਾ ਵਿਚ ਢਾਈ ਲੱਖ ਅਰਜ਼ੀਆਂ ਦਾ ਬੈਕਲਾਗ ਹੈ ਅਤੇ ਜੇ ਇਨ੍ਹਾਂ ਵਿਚੋਂ 2 ਲੱਖ ਅਮੀਰ ਲੋਕ ਗੋਲਡ ਕਾਰਡ ਖਰੀਦ ਲੈਂਦੇ ਹਨ ਤਾਂ ਇਕ ਖਰਬ ਡਾਲਰ ਦੀ ਰਕਮ ਅਮਰੀਕਾ ਦੇ ਖ਼ਜ਼ਾਨੇ ਵਿਚ ਆ ਜਾਵੇਗੀ।

ਟਰੰਪ ਦਾ ਗੋਲਡ ਕਾਰਡ ਖਰੀਦਣ ਵਾਲੇ ਵੀ ਵਧਣ ਲੱਗੇ

ਇਥੇ ਦਸਣਾ ਬਣਦਾ ਹੈਕਿ ਅਮਰੀਕਾ ਵਿਚ 1990 ਦੇ ਦਹਾਕੇ ਦੌਰਾਨ ਨਿਵੇਸ਼ ਆਧਾਰਤ ਇੰਮੀਗ੍ਰੇਸ਼ਨ ਪ੍ਰਣਾਲੀ ਆਰੰਭੀ ਗਈ ਜਿਸ ਤਹਿਤ ਉਨ੍ਹਾਂ ਪਰਵਾਰਾਂ ਨੂੰ ਅਮਰੀਕਾ ਵਿਚ ਪੱਕੇ ਤੌਰ ’ਤੇ ਰਹਿਣ ਦਾ ਮੌਕਾ ਦਿਤਾ ਜਾਂਦਾ ਹੈ ਜੋ ਘੱਟੋ ਘੱਟ 10 ਜਣਿਆਂ ਨੂੰ ਰੁਜ਼ਗਾਰ ਦੇਣ ਵਾਲਾ ਉਦਮ ਸਥਾਪਤ ਕਰਨ ਦੇ ਇਰਾਦੇ ਨਾਲ ਤਕਰੀਬਨ 10 ਲੱਖ ਡਾਲਰ ਦਾ ਨਿਵੇਸ਼ ਕਰਨ। ਦੂਜੇ ਪਾਸੇ ਟਰੰਪ ਦੇ ਗੋਲਡ ਕਾਰਡ ਵਿਚ ਕਿਸੇ ਕਿਸਮ ਦੀਆਂ ਸ਼ਰਤਾਂ ਲਾਗੂ ਨਹੀਂ ਅਤੇ ਸਿੱਧੇ ਤੌਰ ’ਤੇ ਭਾਰਤੀ ਪਰਵਾਰ ਗਰੀਨ ਕਾਰਡ ਲੈ ਸਕਦੇ ਹਨ। ਈ.ਬੀ.-5 ਵੀਜ਼ਾ ਵੀਜ਼ਾ ਦੀ ਮੰਗ ਵੀ ਲਗਾਤਾਰ ਵਧ ਰਹੀ ਹੈ ਪਰ ਟਰੰਪ ਦੇ ਗੋਲਡ ਕਾਰਡ ਨੂੰ ਅੱਗੇ ਲਿਜਾਣ ਵਾਸਤੇ ਇਹ ਯੋਜਨਾ ਜਲਦ ਬੰਦ ਹੋਣ ਦੇ ਕਿਆਸੇ ਵੀ ਜਾ ਰਹੇ ਹਨ।

Tags:    

Similar News