ਟੀ-20 ਵਰਲਡ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੇ ਕੀਤਾ ਅਭਿਆਸ, ਇੱਕ ਜੂਨ ਨੂੰ ਬੰਗਲਾਦੇਸ਼ ਦੇ ਖ਼ਿਲਾਫ਼ ਮੁਕਾਬਲਾ
ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਇਸ ’ਚ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਉਹ ਅਜੇ ਟੀਮ ’ਚ ਸ਼ਾਮਲ ਨਹੀਂ ਹੋਏ,ਆਲ ਰਾਊਂਡਰ ਹਾਰਦਿਕ ਪੰਡਿਆ ਨੇ ਕਰੀਬ ਅੱਧਾ ਘੰਟਾ ਗੇਂਦਬਾਜ਼ੀ ਕੀਤੀ ਨਿਊਯਾਰਕ ਵਿੱਚ ਮੌਸਮ ਸੁਹਾਵਣਾ;
ਨਿਊਯਾਰਕ, ਭਾਰਤੀ ਟੀਮ ਨੇ ਟੀ-20 ਵਿਸ਼ਵ ਕੱਪ ਵਿਚ ਅਪਣੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਨਿਊਯਾਰਕ ਵਿਚ ਅਪਣੇ ਪਹਿਲੇ ਟਰੇਨਿੰਗ ਸੀਜ਼ਨ ਵਿਚ ਅਭਿਆਸ ਕੀਤਾ। ਭਾਰਤ ਨੂੰ ਪੰਜ ਜੂਨ ਨੂੰ ਆਇਰਲੈਂਡ ਦੇ ਖ਼ਿਲਾਫ਼ ਟੂਰਨਾਮੈਂਟ ਵਿਚ ਅਪਣਾ ਪਹਿਲਾ ਖੇਡਣਾ ਹੈ। ਉਸ ਤੋਂ ਪਹਿਲਾਂ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੱਕ ਜੂਨ ਨੂੰ ਬੰਗਲਾਦੇਸ਼ ਦੇ ਖ਼ਿਲਾਫ਼ ਅਭਿਆਸ ਮੁਕਾਬਲਾ ਖੇਡੇਗੀ। ਅਭਿਆਸ ਦੌਰਾਨ ਆਲ ਰਾਊਂਡਰ ਹਾਰਦਿਕ ਪੰਡਿਆ ਨੇ ਕਰੀਬ ਅੱਧਾ ਘੰਟਾ ਗੇਂਦਬਾਜ਼ੀ ਕੀਤੀ ਅਤੇ ਬੱਲੇਬਾਜ਼ੀ ਦਾ ਅਭਿਆਸ ਵੀ ਕੀਤਾ।
ਭਾਰਤੀ ਟੀਮ ਨਿਊਯਾਰਕ ’ਚ
ਭਾਰਤੀ ਟੀਮ ਨੇ ਨਿਊਯਾਰਕ ’ਚ ਬਣੇ ਨਵੇਂ ਨਸਾਊ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ’ਚ ਅਭਿਆਸ ਕੀਤਾ। ਟੀਮ ਦੇ ਟਰੇਨਿੰਗ ਸੀਜ਼ਨ ਦੌਰਾਨ ਨਿਊਯਾਰਕ ਵਿੱਚ ਮੌਸਮ ਸੁਹਾਵਣਾ ਰਿਹਾ। ਹਾਲਾਂਕਿ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਇਸ ’ਚ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਉਹ ਅਜੇ ਟੀਮ ’ਚ ਸ਼ਾਮਲ ਨਹੀਂ ਹੋਏ ਹਨ। ਕੋਹਲੀ ਵੀਰਵਾਰ ਰਾਤ ਨਿਊਯਾਰਕ ਲਈ ਰਵਾਨਾ ਹੋ ਗਏ ਅਤੇ ਜਲਦੀ ਹੀ ਟੀਮ ਨਾਲ ਜੁੜਨ ਜਾ ਰਹੇ ਹਨ। ਹਾਲਾਂਕਿ ਬੰਗਲਾਦੇਸ਼ ਖਿਲਾਫ ਅਭਿਆਸ ਮੈਚ ’ਚ ਕੋਹਲੀ ਦੇ ਖੇਡਣ ’ਤੇ ਸ਼ੱਕ ਬਰਕਰਾਰ ਹੈ।
ਉਪ-ਕਪਤਾਨ ਹਾਰਦਿਕ
ਭਾਰਤੀ ਟੀਮ ਦੇ ਉਪ-ਕਪਤਾਨ ਹਾਰਦਿਕ, ਜੋ ਪਿਛਲੇ ਕੁਝ ਸਮੇਂ ਤੋਂ ਖਰਾਬ ਦੌਰ ਤੋਂ ਗੁਜ਼ਰ ਰਿਹਾ ਹੈ, ਅਭਿਆਸ ਸੈਸ਼ਨ ਦੌਰਾਨ ਖੂਬ ਪਸੀਨਾ ਵਹਾਉਂਦਾ ਰਿਹਾ ਅਤੇ ਸਿਖਲਾਈ ਸੈਸ਼ਨ ਦਾ ਮੁੱਖ ਆਕਰਸ਼ਣ ਬਣਿਆ ਰਿਹਾ। ਇਸ ਦੌਰਾਨ ਹਾਰਦਿਕ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਸਖ਼ਤ ਅਭਿਆਸ ਕੀਤਾ। ਹਾਰਦਿਕ ਇਸ ਹਫਤੇ ਦੀ ਸ਼ੁਰੂਆਤ ’ਚ ਟੀਮ ’ਚ ਸ਼ਾਮਲ ਹੋਏ ਸਨ ਅਤੇ ਨੈੱਟ ’ਤੇ ਕਰੀਬ ਇਕ ਘੰਟੇ ਤੱਕ ਗੇਂਦਬਾਜ਼ੀ ਕੀਤੀ। ਹਾਰਦਿਕ ਆਈਪੀਐਲ 2024 ਵਿੱਚ ਮੁੰਬਈ ਇੰਡੀਅਨਜ਼ ਲਈ ਲਗਾਤਾਰ ਗੇਂਦਬਾਜ਼ੀ ਨਹੀਂ ਕਰ ਰਿਹਾ ਸੀ, ਇਸ ਲਈ ਉਸਨੇ ਆਪਣੀ ਫਿਟਨੈਸ ਸਾਬਤ ਕਰਨ ਲਈ ਨੈੱਟ ਵਿੱਚ ਜ਼ਿਆਦਾ ਸਮਾਂ ਗੇਂਦਬਾਜ਼ੀ ਕੀਤੀ। ਗੇਂਦਬਾਜ਼ੀ ਤੋਂ ਬਾਅਦ ਹਾਰਦਿਕ ਨੇ ਨੈੱਟ ’ਤੇ ਵੀ ਲੰਬੇ ਸਮੇਂ ਤੱਕ ਬੱਲੇਬਾਜ਼ੀ ਕੀਤੀ। ਹਾਰਦਿਕ ਆਖਰਕਾਰ ਬੱਲੇਬਾਜ਼ੀ ਲਈ ਬਾਹਰ ਆਇਆ ਅਤੇ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਨਾਲ ਵੀ ਚਰਚਾ ਕੀਤੀ।
ਆਈਪੀਐਲ 2024
ਹਾਰਦਿਕ ਨੂੰ ਆਈਪੀਐਲ 2024 ਸੀਜ਼ਨ ਦੌਰਾਨ ਬੱਲੇ ਅਤੇ ਗੇਂਦ ਨਾਲ ਪ੍ਰਦਰਸ਼ਨ ਕਰਨ ਲਈ ਸੰਘਰਸ਼ ਕਰਦੇ ਦੇਖਿਆ ਗਿਆ ਸੀ। ਉਸਨੇ 14 ਮੈਚਾਂ ਵਿੱਚ 216 ਦੌੜਾਂ ਬਣਾਈਆਂ ਅਤੇ ਲਗਭਗ 11 ਦੀ ਆਰਥਿਕ ਦਰ ਨਾਲ 11 ਵਿਕਟਾਂ ਲਈਆਂ। ਹਾਰਦਿਕ ਦੀ ਕਪਤਾਨੀ ’ਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਅਤੇ ਟੀਮ 14 ’ਚੋਂ ਸਿਰਫ ਚਾਰ ਮੈਚ ਜਿੱਤ ਸਕੀ ਅਤੇ ਅੰਕ ਸੂਚੀ ’ਚ ਸਭ ਤੋਂ ਹੇਠਲੇ ਸਥਾਨ ’ਤੇ ਰਹਿ ਕੇ ਆਪਣੀ ਮੁਹਿੰਮ ਦਾ ਅੰਤ ਕੀਤਾ। ਹਾਲਾਂਕਿ ਹਾਰਦਿਕ ਤੋਂ ਟੀ-20 ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਵੇਗੀ ਕਿਉਂਕਿ ਚੋਣਕਾਰਾਂ ਨੇ 15 ਮੈਂਬਰੀ ਟੀਮ ’ਚ ਸਿਰਫ ਤਿੰਨ ਫੁੱਲ-ਟਾਈਮ ਤੇਜ਼ ਗੇਂਦਬਾਜ਼ਾਂ ਨੂੰ ਸ਼ਾਮਲ ਕੀਤਾ ਹੈ।
ਕਪਤਾਨ ਰੋਹਿਤ ਸ਼ਰਮਾ
ਕਪਤਾਨ ਰੋਹਿਤ ਸ਼ਰਮਾ ਅਤੇ ਸੂਰਿਆਕੁਮਾਰ ਯਾਦਵ ਨੈੱਟ ’ਤੇ ਪਹਿਲਾਂ ਬੱਲੇਬਾਜ਼ੀ ਕਰਨ ਆਏ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੂੰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ ਅਤੇ ਰਿਸਟ ਸਪਿਨਰ ਕੁਲਦੀਪ ਯਾਦਵ ਨੇ ਆਊਟ ਕੀਤਾ। ਦਿਲਚਸਪ ਗੱਲ ਇਹ ਹੈ ਕਿ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਮੁਹੰਮਦ ਸਿਰਾਜ ਨੂੰ ਵੀ ਨੈਟ ’ਤੇ ਬੱਲੇਬਾਜ਼ੀ ਲਈ ਭੇਜਿਆ ਗਿਆ ਅਤੇ ਇਸ ਤੋਂ ਬਾਅਦ ਦੋਵਾਂ ਨੇ ਗੇਂਦਬਾਜ਼ੀ ਦਾ ਅਭਿਆਸ ਵੀ ਕੀਤਾ। ਜਦਕਿ ਹਾਰਦਿਕ, ਰਵਿੰਦਰ ਜਡੇਜਾ, ਅਕਸ਼ਰ ਪਟੇਲ ਅਤੇ ਸ਼ਿਵਮ ਦੂਬੇ ਨੇ ਟ੍ਰੇਨਿੰਗ ਸੀਜ਼ਨ ਦੌਰਾਨ ਆਪਣੇ ਹੁਨਰ ’ਤੇ ਧਿਆਨ ਦਿੱਤਾ। ਹਾਲਾਂਕਿ ਯੁਜਵੇਂਦਰ ਚਾਹਲ, ਅਵੇਸ਼ ਖਾਨ ਅਤੇ ਰਿੰਕੂ ਸਿੰਘ ਨੇ ਹਲਕਾ ਅਭਿਆਸ ਕੀਤਾ।