Team India: PM ਮੋਦੀ ਨਾਲ ਵਿਸ਼ਵ ਜੇਤੂ ਭਾਰਤੀ ਟੀਮ, ਹੋਇਆ ਹਾਸਾ ਮਜ਼ਾਕ, ਟਰਾਫੀ ਨਾਲ ਤਸਵੀਰ

ਭਾਰਤੀ ਟੀਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਟੀਮ ਇੰਡੀਆ ਨੇ ਪ੍ਰਧਾਨ ਮੰਤਰੀ ਨਿਵਾਸ 'ਤੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ।

Update: 2024-07-04 09:40 GMT

Team India: ਭਾਰਤੀ ਟੀਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਟੀਮ ਇੰਡੀਆ ਨੇ ਪ੍ਰਧਾਨ ਮੰਤਰੀ ਨਿਵਾਸ 'ਤੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਭਾਰਤੀ ਖਿਡਾਰੀਆਂ ਨੇ ਨਾਸ਼ਤਾ ਕੀਤਾ ਅਤੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਵੀ ਕੀਤੀ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਭਾਰਤੀ ਖਿਡਾਰੀਆਂ ਅਤੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਗੱਲਬਾਤ ਦੌਰਾਨ ਖੂਬ ਹਾਸਾ-ਠੱਠਾ ਹੋਇਆ।



ਪ੍ਰਧਾਨ ਮੰਤਰੀ ਨੇ ਚੈਪੀਅਨ ਖਿਡਾਰੀਆਂ ਅਤੇ ਟਰਾਫੀ ਨਾਲ ਇਕ ਤਸਵੀਰ ਖਿਚਵਾਈ। ਇਸ ਤੋਂ ਬਾਅਦ ਭਾਰਤੀ ਖਿਡਾਰੀ ਇਕ ਬੱਸ ਵਿੱਚ ਬੈਠ ਕੇ ਦਿੱਲੀ ਏਅਰਪੋਰਟ ਦੇ ਲਈ ਰਵਾਨਾ ਹੋ ਗਏ। ਇੱਥੋ ਭਾਰਤੀ ਖਿਡਾਰੀ ਮੁੰਬਾਈ ਜਾਣਗੇ। ਮੁੰਬਈ ਵਿੱਚ ਸਟੇਡੀਅਮ ਵਿੱਚ ਖਿਡਾਰੀ ਜੇਤੂ ਪਰੇਡ ਵਿੱਚ ਹਿੱਸਾ ਲੈਣਗੇ।



ਸਭ ਤੋਂ ਪਹਿਲਾ ਰੋਹਿਤ ਸ਼ਰਮਾ ਟਰਾਲੀ ਨਾਲ ਐਂਟਰੀ ਕਰਦੇ ਹਨ। ਇਸ ਤੋਂ ਬਾਅਦ ਬਾਕੀ ਦੇ ਖਿਡਾਰੀ ਅਤੇ ਸਪੋਰਟ ਸਟਾਫ ਅੰਦਰ ਜਾਂਦੇ ਹਨ। ਇਸ ਮੌਕੇ ਅਧਿਕਾਰੀਆਂ ਵੱਲੋਂ ਤਾੜੀਆ ਮਾਰ ਕੇ ਸਵਾਗਤ ਕੀਤਾ ਗਿਆ। ਖਿਡਾਰੀ ਤੋਂ ਬਆਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਂਟਰੀ ਹੁੰਦੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨਾਲ ਗੱਲਾਂ ਕੀਤੀਆਂ। ਇਸ ਮੌਕੇ ਖਿਡਾਰੀਆਂ ਨੇ ਆਪਣੇ ਅਨੁਭਵ ਪ੍ਰਧਾਨ ਮੰਤਰੀ ਨਾਲ ਸਾਂਝੇ ਕੀਤੇ।




Tags:    

Similar News