ਤਰੱਕੀ ਤੋਂ ਪਹਿਲਾਂ ਮੁਹੰਮਦ ਸ਼ਮੀ ਚੁੱਕਣ ਜਾ ਰਹੇ ਸੀ ਇਹ ਖੌਫਨਾਕ ਕਦਮ, ਜਾਣੋ ਖਬਰ

ਮੁਹੰਮਦ ਸ਼ਮੀ ਨੂੰ ਹਾਲ ਹੀ ਦੇ ਸਮੇਂ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਚੋਟੀ ਦੇ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਪਰ ਜੇਕਰ ਉਨ੍ਹਾਂ ਦੇ ਕਰਿਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਸਫ਼ਰ ਚੁਣੌਤੀਆਂ ਤੋਂ ਭਰਿਆ ਰਿਹਾ ।

Update: 2024-07-24 08:24 GMT

ਦਿੱਲੀ : ਮੁਹੰਮਦ ਸ਼ਮੀ ਨੂੰ ਹਾਲ ਹੀ ਦੇ ਸਮੇਂ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਚੋਟੀ ਦੇ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਪਰ ਜੇਕਰ ਉਨ੍ਹਾਂ ਦੇ ਕਰਿਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਸਫ਼ਰ ਚੁਣੌਤੀਆਂ ਤੋਂ ਭਰਿਆ ਰਿਹਾ । ਉਹ ਵਨਡੇ ਵਿਸ਼ਵ ਕੱਪ ਦੇ ਪਿਛਲੇ ਤਿੰਨ ਐਡੀਸ਼ਨਾਂ ਵਿੱਚ ਭਾਰਤ ਦਾ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਸੀ ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੇ ਵੀ ਕਈ ਸਾਲਾਂ ਦੌਰਾਨ ਸੁਰਖੀਆਂ ਬਟੋਰੀਆਂ । ਪਰ 2018 ਵਿੱਚ ਉਨ੍ਹਾਂ ਦੀ ਜ਼ਿੰਦਗੀ ਵਿੱਚ ਚੀਜ਼ਾਂ ਪਹਿਲਾਂ ਵਾਂਗ ਨਹੀਂ ਸਨ ਜਦੋਂ ਉਹ ਇੱਕ ਮੈਚ ਫਿਕਸਿੰਗ ਸਕੈਂਡਲ ਵਿੱਚ ਵੀ ਫਸ ਗਿਏ ਸਨ । ਇਹ ਸਿਰਫ ਫਿਕਸਿੰਗ ਸਕੈਂਡਲ ਹੀ ਨਹੀਂ ਸੀ ਜੋ ਇਸ ਤੇਜ਼ ਗੇਂਦਬਾਜ਼ ਨੂੰ ਪਰੇਸ਼ਾਨ ਕਰ ਰਿਹਾ ਸੀ, ਬਲਕਿ ਇਹ ਉਸਦੀ ਪਤਨੀ ਹਸੀਨ ਜਹਾਂ ਦੁਆਰਾ ਲਗਾਏ ਗਏ ਦੋਸ਼ ਵੀ ਸਨ ।

ਸ਼ਮੀ ਦੇ ਦੋਸਤ ਉਮੇਸ਼ ਕੁਮਾਰ ਨੇ ਇਕ ਹੈਰਾਨ ਕਰਨ ਵਾਲੀ ਘਟਨਾ ਨੂੰ ਯਾਦ ਕੀਤਾ ਜਦੋਂ ਭਾਰਤੀ ਤੇਜ਼ ਗੇਂਦਬਾਜ਼ ਨੇ ਵੀ ਖੁਦਕੁਸ਼ੀ ਕਰਨ ਬਾਰੇ ਸੋਚਿਆ ਸੀ । ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਅਲੱਗ ਹੋਣ ਤੋਂ ਪਹਿਲਾਂ ਸ਼ਮੀ ਖਿਲਾਫ ਘਰੇਲੂ ਹਿੰਸਾ ਅਤੇ ਇੱਕ ਪਾਕਿਸਤਾਨੀ ਔਰਤ ਤੋਂ ਪੈਸੇ ਲੈ ਕੇ ਮੈਚ ਫਿਕਸਿੰਗ ਦਾ ਦੋਸ਼ ਵੀ ਲਾਇਆ ਸੀ । ਉਨ੍ਹਹਾਂ ਇਸ ਗੱਲ ਵਾਰੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ “ਇਹ ਵੀ ਖ਼ਬਰਾਂ ਵਿਚ ਆਇਆ ਕਿ ਉਹ ਉਸ ਰਾਤ ਕੁਝ ਸਖ਼ਤ ਕਦਮ ਚੁੱਕਣਾ ਚਾਹੁੰਦੇ ਸਨ, ਜਿਸ ਚ ਉਨ੍ਹਾਂ ਵੱਲੋਂ (ਆਪਣੀ ਜ਼ਿੰਦਗੀ ਦਾ ਅੰਤ) ਕਰਨ ਦੀ ਤਿਆਰੀ ਸੀ ।

ਉਨ੍ਹਾਂ ਦੇ ਦੋਸਤ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਵੇਰੇ ਕਰੀਬ 4 ਵਜੇ ਦਾ ਸਮਾਂ ਸੀ ਜਦੋਂ ਉਹ ਪਾਣੀ ਪੀਣ ਲਈ ਉੱਠੇ ਤਾਂ ਉਹ ਰਸੋਈ ਵੱਲ ਜਾ ਰਿਹੇ ਸਨ ਜਦੋਂ ਉਨ੍ਹਾਂ ਦੇਖਿਆ ਕਿ ਸ਼ਮੀ ਬਾਲਕੋਨੀ 'ਤੇ ਖੜ੍ਹਾ ਸਨ ਤਾਂ ਇੱਕ ਵਾਰ ਉਨ੍ਹਾਂ ਦਾ ਇਸ ਨਾਲ ਦਿਲ ਦਹਲ ਗਿਆ । ਉਨ੍ਹਾਂ ਦੱਸਿਆ ਕਿ ਇਹ 19ਵੀਂ ਮੰਜ਼ਿਲ ਸੀ ਜਿਸ ਵਿੱਚ ਅਸੀਂ ਰਹਿ ਰਹੇ ਸੀ । ਬਾਅਦ ਵਿੱਚ, ਇੱਕ ਦਿਨ, ਜਦੋਂ ਇਸ ਬਾਰੇ ਚਰਚਾ ਕਰ ਰਹੇ ਸੀ ਤਾਂ ਉਹਨਾਂ ਦੇ ਫੋਨ ਤੇ ਇੱਕ ਮੈਸੇਜ ਆਇਆ ਕਿ ਸ਼ਮੀ ਨੂੰ ਕਲੀਨ ਚਿੱਟ ਮਿਲ ਗਈ ਹੈ । ਉਨ੍ਹਾਂ ਦੱਸਿਆ ਕਿ ਸ਼ਮੀ ਉਸ ਮੈਸੇਜ ਨੂੰ ਪੜ੍ਹ ਸ਼ਾਇਦ ਵਿਸ਼ਵ ਕੱਪ ਜਿੱਤਣ ਨਾਲੋਂ ਜ਼ਿਆਦਾ ਖੁਸ਼ ਸਨ । ਮੁਹੰਮਦ ਸ਼ਮੀ ਬਾਰੇ ਇਹ ਜਾਣਕਾਰੀ ਉਨ੍ਹਾਂ ਦੇ ਦੋਸਤ ਉਮੇਸ਼ ਕੁਮਾਰ ਵੱਲੋਂ ਇੱਕ ਪੋਡਕਾਸਟ ਦੌਰਾਨ ਦਿੱਤੀ ਗਈ , ਜਿਸ ਚ ਪਤਾ ਲੱਗਦਾ ਹੈ ਕਿ ਸ਼ਮੀ ਦੀ ਜ਼ਿੰਦਗੀ 'ਚ ਆਏ ਇਸ ਖਤਰਨਾਕ ਮੌੜ ਨੇ ਕਿਵੇਂ ਉਨ੍ਹਾਂ ਦੇ ਵਿਚਾਰਾਂ ਨੂੰ ਨਾਕਾਰਤਮਕ ਕਰ ਦਿੱਤਾ ਸੀ । ਪਰ ਸ਼ਮੀ ਵੱਲੋਂ ਕੀਤੀ ਮਿਹਨਤ ਅਤੇ ਉਨ੍ਹਾਂ ਦੀ ਖੇਡ ਪ੍ਰਤੀ ਲਗਨ ਨੇ ਉਨ੍ਹਾਂ ਨੂੰ ਮੁੜ ਤੋਂ ਆਪਣਾ ਨਾਮ ਚਮਕਾਉਣ ਵਿੱਚ ਕਾਮਯਾਬੀ ਦਿੱਤੀ ।

Tags:    

Similar News