ਬਾਰਬਾਡੋਸ ’ਚ ਫਸੀ ਵਰਲਡ ਚੈਂਪੀਅਨ ਟੀਮ ਇੰਡੀਆ, ਚਾਰਟਡ ਜਹਾਜ਼ ਰਾਹੀਂ ਲਿਆਏਗੀ BCCI

ਇਸ ਵੇਲੇ ਦੀ ਵੱਡੀ ਖ਼ਬਰ ਟੀ 20 ਵਰਲਡ ਕੱਪ ਜਿੱਤਣ ਵਾਲੀ ਟੀਮ ਇੰਡੀਆ ਨੂੰ ਲੈ ਕੇ ਸਾਹਮਣੇ ਆ ਰਹੀ ਐ ਜੋ ਭਾਰੀ ਤੂਫ਼ਾਨ ਕਾਰਨ ਬਾਰਬਾਡੋਸ ਵਿਚ ਫਸ ਚੁੱਕੀ ਐ। ਭਾਵੇਂ ਕਿ ਟੀਮ ਇੰਡੀਆ ਨੂੰ ਉਥੋਂ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਪਰ ਤੂਫ਼ਾਨ ਜ਼ਿਆਦਾ ਤੇਜ਼ ਹੋਣ ਕਾਰਨ ਅਪਰੇਸ਼ਨ ਰੋਕਣਾ ਪਿਆ;

Update: 2024-07-02 07:45 GMT

ਬ੍ਰਿਜਟਾਊਨ : ਇਸ ਵੇਲੇ ਦੀ ਵੱਡੀ ਖ਼ਬਰ ਟੀ 20 ਵਰਲਡ ਕੱਪ ਜਿੱਤਣ ਵਾਲੀ ਟੀਮ ਇੰਡੀਆ ਨੂੰ ਲੈ ਕੇ ਸਾਹਮਣੇ ਆ ਰਹੀ ਐ ਜੋ ਭਾਰੀ ਤੂਫ਼ਾਨ ਕਾਰਨ ਬਾਰਬਾਡੋਸ ਵਿਚ ਫਸ ਚੁੱਕੀ ਐ। ਭਾਵੇਂ ਕਿ ਟੀਮ ਇੰਡੀਆ ਨੂੰ ਉਥੋਂ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਪਰ ਤੂਫ਼ਾਨ ਜ਼ਿਆਦਾ ਤੇਜ਼ ਹੋਣ ਕਾਰਨ ਅਪਰੇਸ਼ਨ ਰੋਕਣਾ ਪਿਆ। ਹਾਲਾਂਕਿ ਟੀਮ ਦੇ ਸਾਰੇ ਖਿਡਾਰੀ ਪੂਰੀ ਤਰ੍ਹਾਂ ਸੁਰੱਖਿਅਤ ਨੇ, ਜਲਦ ਹੀ ਉਨ੍ਹਾਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਲਿਆਂਦਾ ਜਾਵੇਗਾ। ਆਓ ਦੱਸਦੇ ਆਂ, ਕੀ ਐ ਪੂਰੀ ਖ਼ਬਰ।

ਟੀ 20 ਵਰਲਡ ਕੱਪ ਜਿੱਤਣ ਵਾਲੀ ਟੀਮ ਇੰਡੀਆ ਤੂਫ਼ਾਨ ਬੇਰਿਲ ਦੀ ਵਜ੍ਹਾ ਕਰਕੇ ਬਾਰਬਾਡੋਸ ਵਿਚ ਫਸ ਚੁੱਕੀ ਐ। ਵਰਲਡ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ਨੇ ਅਗਲੇ ਦਿਨ ਯਾਨੀ ਇਕ ਜੁਲਾਈ ਨੂੰ ਭਾਰਤ ਵਾਪਸ ਆਉਣਾ ਸੀ ਪਰ ਅਚਾਨਕ ਤੂਫ਼ਾਨ ਆਉਣ ਕਾਰਨ ਭਾਰਤ ਦੀ ਟੀਮ ਬਾਰਬਾਡੋਸ ਤੋਂ ਰਵਾਨਾ ਨਹੀਂ ਹੋ ਸਕੀ ਕਿਉਂਕਿ ਤੂਫ਼ਾਨ ਦੇ ਚਲਦਿਆਂ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ ਸੀ।

ਇਕ ਰਿਪੋਰਟ ਮੁਤਾਬਕ ਅਟਲਾਂਟਿਕ ਵਿਚ ਆਉਣ ਵਾਲੇ ਬੇਰਿਲ ਤੂਫ਼ਾਨ ਦੇ ਕਾਰਨ 210 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਨੇ। ਫੋਰ ਕੈਟਾਗਿਰੀ ਦਾ ਇਹ ਤੂਫ਼ਾਨ ਬਾਰਬਾਡੋਸ ਤੋਂ ਲਗਭਗ 570 ਕਿਲੋਮੀਟਰ ਪੂਰਬ ਦੱਖਣ ਵਿਚ ਸੀ, ਜਿਸ ਦੀ ਵਜ੍ਹਾ ਕਰਕੇ ਹਵਾਈ ਅੱਡੇ ’ਤੇ ਬਚਾਅ ਅਪਰੇਸ਼ਨ ਰੋਕਣਾ ਪੈ ਗਿਆ।

ਹੁਣ ਇਹ ਜਾਣਕਾਰੀ ਸਾਹਮਣੇ ਆ ਰਹੀ ਐ ਕਿ ਬੀਸੀਸੀਆਈ ਵੱਲੋਂ ਚਾਰਟਡ ਜਹਾਜ਼ ਰਾਹੀਂ ਟੀਮ ਇੰਡੀਆ ਨੂੰ ਭਾਰਤ ਲਿਆਂਦਾ ਜਾਵੇਗਾ। ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਮਿਲ ਰਹੀ ਐ ਕਿ ਟੀਮ ਇੰਡੀਆ ਦੇ ਬ੍ਰਿਜਟਾਊਟ ਤੋਂ ਸ਼ਾਮੀਂ 6 ਵਜੇ ਸਕਾਨਕ ਸਮੇਂ ਅਨੁਸਾਰ ਰਵਾਨਾ ਹੋਣ ਅਤੇ ਬੁੱਧਵਾਰ ਸ਼ਾਮੀਂ 7:45 ਵਜੇ ਭਾਰਤੀ ਸਮੇਂ ਅਨੁਸਾਰ ਦਿੱਲੀ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਐ। ਇੱਥੇ ਪਹੁੰਚਣ ਤੋਂ ਬਾਅਦ ਸਾਰੇ ਖਿਡਾਰੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਪਰ ਉਸ ਪ੍ਰੋਗਰਾਮ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਅਤੇ ਨਾ ਹੀ ਬੀਸੀਸੀਆਈ ਵੱਲੋਂ ਹਾਲੇ ਤੱਕ ਕੋਈ ਅਧਿਕਾਰਕ ਬਿਆਨ ਸਾਹਮਣੇ ਆਇਆ ਏ।

ਬਾਰਬਾਡੋਸ ਦੀ ਪ੍ਰਧਾਨ ਮੰਤਰੀ ਮਿਆ ਮੋਟਲੀ ਨੇ ਦੱਸਿਆ ਕਿ ਉਹ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਨੇ ਅਤੇ ਪਲ ਪਲ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਐ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਫਿਰ ਤੋਂ ਸਾਰੀਆਂ ਹਵਾਈ ਸੇਵਾਵਾਂ ਸ਼ੁਰੂ ਕਰ ਦੇਣਗੇ।

ਦੱਸ ਦਈਏ ਕਿ ਟੀਮ ਇੰਡੀਆ ਨੇ 29 ਜੂਨ ਨੂੰ ਟੀ 20 ਵਰਲਡ ਕੱਪ ਜਿੱਤਿਆ ਸੀ। ਇਸ ਟੂਰਨਾਮੈਂਟ ਵਿਚ ਭਾਰਤੀ ਟੀਮ 17 ਸਾਲਾਂ ਮਗਰੋਂ ਵਰਲਡ ਚੈਂਪੀਅਨ ਬਣੀ ਐ। ਇੱਥੇ ਹੀ ਬਸ ਨਹੀਂ, ਭਾਰਤ ਨੇ 11 ਸਾਲਾਂ ਤੋਂ ਬਾਅਦ ਆਈਸੀਸੀ ਟ੍ਰਾਫ਼ੀ ਦੇ ਸੋਕੇ ਨੂੰ ਵੀ ਖ਼ਤਮ ਕੀਤਾ ਏ। ਇਹ ਫਾਈਨਲ ਮੈਚ ਬਾਰਬਾਡੋਸ ਦੇ ਮੈਦਾਨ ਵਿਚ ਹੋਇਆ ਸੀ, ਜਿੱਥੇ ਭਾਰਤ ਨੇ ਸਾਊਥ ਅਫ਼ਰੀਕਾ ਦੇ ਖਿਡਾਰੀਆਂ ਨੂੰ 7 ਦੌੜਾਂ ਨਾਲ ਕਰਾਰੀ ਮਾਤ ਦਿੱਤੀ ਸੀ। ਫਿਲਹਾਲ ਭਾਰਤ ਵਾਸੀਆਂ ਵੱਲੋਂ ਟੀਮ ਇੰਡੀਆ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਐ, ਟੀਮ ਇੰਡੀਆ ਦੇ ਭਾਰਤ ਪਹੁੰਚਦੇ ਹੀ ਇਕ ਵਾਰ ਫਿਰ ਤੋਂ ਜਸ਼ਨ ਦਾ ਮਾਹੌਲ ਦਿਖਾਈ ਦੇਵੇਗਾ।

Tags:    

Similar News