ਇਨ੍ਹਾਂ ਰਾਸ਼ੀ ਵਾਲਿਆਂ ਨੂੰ ਹੋਵੇਗਾ ਧਨ ਲਾਭ, ਜਾਣੋ ਕਿਸ ਰਾਸ਼ੀ ਵਾਲਿਆਂ ਦੀ ਚਮਕੀ ਕਿਸਮਤ

ਇਸ ਰਾਸ਼ੀ ਵਾਲੇ ਲੋਕਾਂ ਦੀ ਬਦਲੇਗੀ ਕਿਸਮਤ, ਜਲਦ ਹੋਣ ਵਾਲਾ ਹੈ ਇਹ ਵੱਡਾ ਲਾਭ

Update: 2024-07-08 05:45 GMT

ਜੁਲਾਈ ਦਾ ਦੂਸਰਾ ਹਫਤਾ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ , ਇਹ ਹਫਤਾ 8 ਜੁਲਾਈ ਤੋਂ 14 ਜੁਲਾਈ ਤੱਕ ਰਹਿਣ ਵਾਲਾ ਹੈ, ਜੇਕਰ ਜੋਤਸ਼ਿਆਂ ਦੀ ਮੰਨਿਏ ਤਾਂ ਇਹ ਹਫਤਾ ਬੇਹੱਦ ਖਾਸ ਰਹਿਣ ਵਾਲਾ ਹੈ ਕਿਉਂਕਿ ਇਸ ਹਫਤੇ ਦੀ ਸ਼ੁਰੂਆਤ ਵਿਨਾਯਕ ਚਤੁਰਥੀ ਅਤੇ ਕਰਕ ਸਕ੍ਰਾਂਤੀ ਤੋਂ ਹੋਣ ਵਾਲੀ ਹੈ । ਇਸ ਹਫਤੇ ਮੇਸ਼, ਮਿਥੁਨ, ਸਿੰਘ, ਧਨੁ ਅਤੇ ਕੁੰਭ ਰਾਸ਼ੀ ਦੇ ਧਨ 'ਚ ਲਾਭ ਹੋਣ ਦੇ ਯੋਗ ਬਣ ਸਕਦੇ ਨੇ , ਜਦ ਕਿ ਕੁਝ ਰਾਸ਼ਿਆਂ 'ਤੇ ਇਹ ਹਫਤਾ ਮੁਸ਼ਕਿਲ ਲੈਕੇ ਆ ਸਕਦਾ ਹੈ । ਆਓ ਜਾਣਦੇ ਹਾਂ ਇਹ ਹਫਤਾ ਰਾਸ਼ੀਆਂ ਲਈ ਕਿਹੋ ਜਿਹਾ ਰਹਿਣ ਵਾਲਾ ਹੈ ।

1. ਮੇਸ਼ - ਮੇਸ਼ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਬੇਹਦ ਚੰਗਾ ਰਹਿਣ ਵਾਲਾ ਹੈ ਜਿਸ 'ਚ ਇਸ ਰਾਸ਼ੀ ਦੇ ਲੋਕਾਂ ਲਈ ਜ਼ਿੰਮੇਵਾਰੀ ਵੱਧਣ ਦੇ ਆਸਾਰ ਬਣਦੇ ਦਿਖਾਈ ਦਿੰਦੇ ਨੇ ਅਤੇ ਜੋਤਿਸ਼ਾਂ ਅਨੁਸਾਰ ਇਸ ਰਾਸ਼ੀ ਦੇ ਲੋਕਾਂ ਵੱਲੋਂ ਆਪਣੇ ਪਰਿਵਾਰ ਦਾ ਵਧਿਆ ਤਾਲਮੇਲ ਦੇਖਣ ਨੂੰ ਮਿਲ ਸਕਦਾ ਹੈ ।

2. ਵ੍ਰਸ਼- ਇਹ ਹਫਤਾ ਇਸ ਰਾਸ਼ੀ ਦੇ ਲੋਕਾਂ ਲਈ ਆਮ ਸਮੇਂ ਦੀ ਤਰ੍ਹਾਂ ਹੀ ਫਲ ਦਾਇਕ ਰਹਿਣ ਵਾਲਾ ਹੈ , ਜਿਸ 'ਚ ਲੋਕਾਂ ਦੀ ਨੌਕਰੀ 'ਚ ਟ੍ਰਾਂਸਫਰ ਹੋਣ ਦਾ ਯੋਗ ਬਣਦਾ ਨਜ਼ਰ ਆ ਰਿਹਾ ਹੈ ਅਤੇ ਵਪਾਰੀਆਂ ਲਈ ਇਹ ਹਫਤਾ ਲਾਭ ਲਿਆ ਸਕਦਾ ਹੈ ਜਿਸ ਚ ਵਪਾਰੀਆਂ ਨੂੰ ਅਚਾਨਕ ਕਿਸੇ ਪਾਸੋਂ ਧਨ ਦੀ ਪ੍ਰਾਪਤੀ ਹੋਣ ਦਾ ਯੋਗ ਬਣ ਸਕਦਾ ਹੈ ।

3. ਮਿਥੁਨ - ਇਹ ਹਫਤਾ ਤੁਹਾਡੇ ਲਈ ਇੱਕ ਮੱਧਮ ਰੂਪ ਨਾਲ ਫਲ ਦੇਣ ਵਾਲਾ ਹੋ ਸਕਦਾ ਹੈ । ਇਸ ਹਫਤੇ ਤੁਹਾਡੀ ਤਨਖਾਹ ਚ ਵਾਧੇ ਦੇ ਨਾਲ ਖਰਚੇ ਘੱਟ ਹੋਣ ਦੇ ਯੋਗ ਬਣ ਸਕਦੇ ਨੇ , ਉੱਥੇ ਹੀ ਵਿਦਿਆਰਥੀ ਲਈ ਇਹ ਹਫਤਾ ਚੰਗੇ ਪਰਿਣਾਮ ਰਹਿਣ ਵਾਲੇ ਨੇ ।

4. ਕਰਕ - ਇਹ ਹਫਤਾ ਤੁਹਾਡੇ ਲਈ ਚੰਗਾ ਰਹਿਣ ਵਾਲਾ ਹੈ , ਜਿਸ 'ਚ ਪਰਿਵਾਰਕ ਸੁਖ ਦੇ ਨਾਲ-ਨਾਲ ਤੁਹਾਨੂੰ ਆਪਣੀ ਨੌਕਰੀ ਤੇ ਕੰਮ 'ਚ ਵੀ ਕਾਫੀ ਲਾਭ ਮਿਲ ਸਕਦਾ ਹੈ ।

5. ਸਿੰਘ- ਇਸ ਹਫਤੇ ਦੀ ਸ਼ੁਰੂਆਤ ਤੁਹਾਡੇ ਲਈ ਥੋੜੀ ਮੁਸ਼ਕਲ ਹੋ ਸਕਦੀ ਹੈ ਪਰ ਹਫਤੇ ਦੇ ਅੰਤ ਚ ਤਰੱਕੀ ਦੇ ਨਾਲ-ਨਾਲ ਕੁਝ ਵੱਡਾ ਪ੍ਰਾਪਤ ਹੋਣ ਦੇ ਯੋਗ ਵੀ ਬਣ ਸਕਦੇ ਨੇ ।

6. ਕੰਨਿਆ - ਯਾਤਰਾ ਕਰਨ ਲਈ ਇਹ ਹਫਤਾ ਤੁਹਾਡੇ ਲਈ ਬਹੁਤ ਲਾਭ ਵਾਲਾ ਹੋ ਸਕਦਾ ਜਿਸ 'ਚ ਵਿਦੇਸ਼ 'ਚ ਯਾਤਰਾ ਕਰ ਤੁਸੀਂ ਆਪਣੇ ਜੀਵਨ ਚ ਇੱਕ ਨਵਾਂ ਅਨੁਭਵ ਹਾਸਲ ਕਰ ਸਕਦੇ ਹੋ । ਕੁਝ ਲੋਕਾਂ ਵੱਲੋਂ ਇਸ ਹਫਤੇ ਚ ਤੁਹਾਡਾ ਫਾਇਦਾ ਵੀ ਚੁੱਕ ਸਕਦੇ ਨੇ ਜਿਸ ਤੋਂ ਤੁਹਾਨੂੰ ਚੌਕੰਨਾ ਰਹਿਣ ਦੀ ਜ਼ਰੂਰਤ ਹੈ ।

7. ਤੁਲਾ - ਇਹ ਹਫਤਾ ਤੁਹਾਡੇ ਲਈ ਆਮ ਦਿਨਾਂ ਵਾਂਗ ਹੀ ਰਹਿਣ ਵਾਲਾ ਹੈ, ਜਿਸ ਚ ਤੁਹਾਨੂੰ ਸੰਘਰਸ਼ ਆਮ ਨਾਲੋਂ ਜ਼ਿਆਦਾ ਸੰਘਰਸ਼ ਦਾ ਸਾਮਣਾ ਕਰਨਾ ਪੈ ਸਕਦਾ ਹੈ ।

8. ਵ੍ਰਸਚਿਕ - ਨੌਕਰੀ ਵਾਲੇ ਲੋਕਾਂ ਲਈ ਇਹ ਹਫਤਾ ਜ਼ਿਆਦਾ ਲਾਭਦਾਇਕ ਨਹੀਂ ਰਹਿਣ ਵਾਲਾ ਜਿਸ 'ਚ ਨੌਕਰੀ ਪੇਸ਼ਾ ਲੋਕਾਂ ਨੂੰ ਕਾਫੀ ਮੁਸ਼ਕਲਾਂ ਆ ਸਕਦੀਆਂ ਨੇ । ਇਸ ਸਮੇਂ ਚ ਤੁਹਾਨੂੰ ਆਪਣੇ ਸੂਝ-ਬੂਝ ਨਾਲ ਫੈਸਲਾ ਲੈਣ ਦੀ ਜ਼ਰੂਰਤ ਹੈ ।

9. ਧਨੁ - ਇਸ ਹਫਤੇ ਤੁਹਾਨੂੰ ਕਿਸੇ ਤੇ ਭਰੋਸਾ ਕਰਨਾ ਭਾਰੀ ਪੈ ਸਕਦਾ ਹੈ ਜਿਸ 'ਚ ਤੁਹਾਨੂੰ ਥੋਖਾ ਆਪਣੇ ਕਰੀਬੀ ਲੋਕਾਂ ਤੋਂ ਥੋਖਾ ਵੀ ਮਿਲ ਸਕਦਾ ।

10. ਮਕਰ- ਇਹ ਹਫਤਾ ਤੁਹਾਡੇ ਲਈ ਕਾਫੀ ਲਾਭ ਲੈਕੇ ਆ ਸਕਦਾ ਹੈ ਜਿਸ 'ਚ ਤੁਹਾਨੂੰ ਨਵੀਂ ਨੌਕਰੀ ਦੀ ਆਫਰ ਵੀ ਆ ਸਕਦਾ ਹੈ ਅਤੇ ਵਪਾਰੀਆਂ ਨੂੰ ਆਪਣੇ ਕੰਮਾਂ ਚ ਵੱਡੀ ਸਫਲਤਾ ਮਿਲਣ ਦੇ ਪੂਰੇ ਯੋਗ ਬਣ ਸਕਦੇ ਨੇ ।

11. ਕੁੰਭ- ਵਪਾਰੀ ਵਰਗ ਲਈ ਇਹ ਹਫਤਾ ਆਮ ਦਿਨਾਂ ਵਾਂਗ ਹੀ ਰਹੇਗਾ , ਉੱਥੇ ਹੀ ਇਸ ਹਫਤੇ 'ਚ ਜ਼ਿਆਦਾਤਰ ਲੋਕਾਂ ਨੂੰ ਸਿਹਤ ਸਬੰਧੀ ਵੀ ਕਾਫੀ ਦਿੱਕਤਾਂ ਦਾ ਸਾਮਣਾ ਕਰਨਾ ਪੈ ਸਕਦਾ ਹੈ ।

12. ਮੀਨ - ਨੌਕਰੀ ਪੇਸ਼ਾ ਲੋਕਾਂ ਲਈ ਇਹ ਹਫਤਾ ਨਵੇਂ ਆਫਰਾਂ ਦੇ ਨਾਲ-ਨਾਲ ਤੁਹਾਡੀ ਨੌਕਰੀ 'ਚ ਵੀ ਤਰੱਕੀ ਦੇ ਸਕਦਾ ਹੈ ।

ਇਨ੍ਹਾਂ ਰਾਸ਼ੀ ਵਾਲਿਆਂ ਨੂੰ ਹੋਵੇਗਾ ਧਨ ਲਾਭ, ਜਾਣੋ ਕਿਸ ਰਾਸ਼ੀ ਵਾਲੀਆਂ ਦੀ ਚਮਕੀ ਕਿਸਮਤ  

Tags:    

Similar News