ਜਾਣੋ ਕਿਉਂ ਸੂਰਜ ਨੂੰ ਜਲ ਚੜ੍ਹਾਉਂਦੇ ਨੇ ਦਿੰਦੇ ਨੇ ਲੋਕ ?

ਕਿਹਾ ਜਾਂਦਾ ਹੈ ਕਿ ਹਰ ਰੋਜ਼ ਚੜ੍ਹਦੇ ਸੂਰਜ ਨੂੰ ਅਰਘ ਦੇਣ ਨਾਲ ਚੰਗੀ ਕਿਸਮਤ ਮਿਲਦੀ ਹੈ ਅਤੇ ਇੱਜ਼ਤ ਵਧਦੀ ਹੈ। ਵਿਆਹ 'ਚ ਹੋ ਰਹੀ ਦੇਰੀ ਨੂੰ ਦੂਰ ਕਰਨ ਲਈ ਵੀ ਸੂਰਜ ਨੂੰ ਜਲ ਅਰਪਿਤ ਕੀਤਾ ਜਾਂਦਾ ਹੈ ।

Update: 2024-07-12 02:22 GMT

ਹਿੰਦੂ ਧਰਮ ਵਿੱਚ ਸੂਰਜ ਗ੍ਰਹਿ ਨੂੰ ਖਾਸ ਮਾਨਤਾ ਦਿੱਤੀ ਗਈ ਹੈ ਅਤੇ ਕਈ ਲੋਕਾਂ ਵੱਲੋਂ ਇਸ ਦੀ ਪੂਜਾ ਵੀ ਕੀਤੀ ਜਾਂਦੀ ਹੈ । ਜ਼ਿਆਦਾਤਰ ਲੋਕ ਸਵੇਰੇ ਚੜ੍ਹਦੇ ਸੂਰਜ ਨੂੰ ਅਰਘ ਦਿੰਦੇ ਹਨ। ਕਿਹਾ ਜਾਂਦਾ ਹੈ ਕਿ ਹਰ ਰੋਜ਼ ਚੜ੍ਹਦੇ ਸੂਰਜ ਨੂੰ ਅਰਘ ਦੇਣ ਨਾਲ ਚੰਗੀ ਕਿਸਮਤ ਮਿਲਦੀ ਹੈ ਅਤੇ ਇੱਜ਼ਤ ਵਧਦੀ ਹੈ। ਇਸ ਤੋਂ ਇਲਾਵਾ ਜੇਕਰ ਵਿਆਹ 'ਚ ਦੇਰੀ ਹੁੰਦੀ ਹੈ ਤਾਂ ਨਿਯਮਿਤ ਰੂਪ 'ਚ ਸੂਰਜ ਨੂੰ ਜਲ ਚੜ੍ਹਾਉਣ ਨਾਲ ਜਲਦੀ ਹੀ ਚੰਗੇ ਰਿਸ਼ਤੇ ਬਣਦੇ ਹਨ ।

ਸੂਰਜ ਨੂੰ ਜਲ ਚੜ੍ਹਾਉਂਦੇ ਹੋਏ ਇਨ੍ਹਾਂ ਗੱਲਾਂ ਦਾ ਰੱਖਿਆ ਜਾਂਦਾ ਹੈ ਖਾਸ ਧਿਆਨ ! 

1. ਜੇਕਰ ਜੋਤਿਸ਼ ਦੀ ਜਾਣਕਾਰੀ ਦੀ ਗੱਲ ਕੀਤੀ ਜਾਵੇਂ ਤਾਂ ਜੋਤਿਸ਼ ਅਨੁਸਾਰ ਸੂਰਜ ਨੂੰ ਸਿਹਤ, ਪਿਤਾ ਅਤੇ ਆਤਮਾ ਦਾ ਕਰਤਾ ਮੰਨਿਆ ਜਾਂਦਾ ਹੈ । ਜੋਤਿਸ਼ ਅੁਨੁਸਾਰ ਸੂਰਜ ਇੱਕ ਵਿਅਕਤੀ ਦੇ ਜੀਵਨ ਵਿੱਚ ਇੱਕ ਵੱਡੀ ਭੂਮਿਕਾ ਅਦਾ ਕਰਦਾ ਹੈ. ਜੇਕਰ ਕੁੰਡਲੀ ਵਿੱਚ ਸੂਰਜ ਦੀ ਸਥਿਤੀ ਬਲਵਾਨ ਹੋਵੇ ਤਾਂ ਵਿਅਕਤੀ ਨੂੰ ਜੀਵਨ ਵਿੱਚ ਬਹੁਤ ਸਫਲਤਾ ਅਤੇ ਪ੍ਰਸਿੱਧੀ ਮਿਲਦੀ ਹੈ। ਇਸ ਲਈ ਲੋਕ ਸੂਰਜ ਦੀ ਪੂਜਾ ਕਰਦੇ ਹਨ ਅਤੇ ਅਰਘ ਦਿੰਦੇ ਹਨ ।

2. ਕਿਹਾ ਜਾਂਦਾ ਹੈ ਕਿ ਸੂਰਜ ਨੂੰ ਹਮੇਸ਼ਾ ਤਾਂਬੇ ਦੇ ਲੋਟੇ ਨਾਲ ਹੀ ਜਲ ਅਰਪਿਤ ਕਰਨਾ ਚਾਹੀਦਾ ਹੈ , ਇੱਕ ਗੱਲ ਦਾ ਅਹਿਮ ਧਿਆਨ ਦੇਣਾ ਚਾਹੀਦਾ ਹੈ ਕਿ ਹਮੇਸ਼ਾ ਸਵੇਰ ਦੇ ਸਮੇਂ ਹੀ ਸੂਰਜ ਨੂੰ ਜਲ ਚੜ੍ਹਾਉਣਾ ਚਾਹੀਦਾ ਹੈ ।

ਸੂਰਜ ਦੇਵਤਾ ਨੂੰ ਜਲ ਚੜ੍ਹਾਉਣ ਤੋਂ ਪਹਿਲਾਂ ਇਸ਼ਾਨ ਕਰਨਾ ਜ਼ਰੂਰੀ ਮੰਨਿਆ ਗਿਆ ਹੈ ਕਿਉਂਕਿ ਇਸ ਨਾਲ ਮਨੁੱਖੀ ਸ਼ਰੀਰ ਦੀ ਪਵਿੱਤਰਤਾ ਬਣੀ ਰਹਿੰਦੀ ਹੈ ।

3. ਜ਼ਿਆਦਾਤਰ ਲੋਕਾਂ ਵੱਲੋਂ ਮੰਨਿਆ ਜਾਂਦਾ ਹੈ ਕਿ ਜੇਕਰ ਸੂਰਜ ਨੂੰ ਜਲ ਚੜ੍ਹਾਉਣ ਸਮੇਂ ਲਾਲ ਰੰਗ ਦੇ ਕੱਪੜੇ ਪਾਏ ਹੋਣ ਤਾਂ ਉਹ ਆਮ ਨਾਲ ਜ਼ਿਆਦਾ ਲਾਭ ਦੇ ਸਕਦੇ ਨੇ । ਪਰ ਜ਼ਿਆਦਾ ਲੋਕ ਇਸ ਨੂੰ ਨਾ ਮੰਨਦੇ ਹੋਏ ਕੇਵਲ ਜਲ ਚੜ੍ਹਾਉਣ ਨੂੰ ਹੀ ਖਾਸ ਅਹਿਮੀਅਤ ਦਿੰਦੇ ਨੇ । 

4.ਸਵੇਰੇ ਚੜ੍ਹਦੇ ਸੂਰਜ ਨੂੰ ਜਲ ਚੜ੍ਹਾਉਣਾ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ, ਇਸ ਲਈ ਸਵੇਰੇ ਚੜ੍ਹਦੇ ਸੂਰਜ ਨੂੰ ਹੀ ਅਰਗਿਆ ਚੜ੍ਹਾਓ । ਸਵੇਰੇ ਅਰਗਿਆ ਚੜ੍ਹਾਉਣ ਨਾਲ ਜੀਵਨ 'ਤੇ ਸੂਰਜ ਦਾ ਸਕਾਰਾਤਮਕ ਲਾਭ ਹੁੰਦਾ ਹੈ । 

Tags:    

Similar News