ਵਿਆਹ 'ਚ ਆ ਰਹੀ ਹੈ ਕੋਈ ਰੁਕਾਵਟ ਤਾਂ ਕਰੋ ਇਹ ਉਪਾਅ, ਜਲਦ ਹੋਵੇਗਾ ਰਿਸ਼ਤਾ

ਜੇਕਰ ਤੁਹਾਡੇ ਵਿਆਹ 'ਚ ਕੋਈ ਰੁਕਾਵਟ ਆ ਰਹੀ ਹੈ ਤੇ ਤੁਹਾਡਾ ਰਿਸ਼ਤਾ ਟੁੱਟ ਰਿਹਾ ਹੈ ਤਾਂ ਜੋਤਿਸ਼ ਵਿਗਿਆਨ ਦੇ ਸੁਝਾਅ ਤੁਹਾਡੇ ਲਈ ਲਾਭਦਾਇਕ ਸਾਬਿਤ ਹੋਣਗੇ। ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਉਪਾਅ ਨਾਲ ਮਨਚਾਹੇ ਵਰ ਦੀ ਪ੍ਰਾਪਤੀ ਹੁੰਦੀ ਹੈ।

Update: 2024-06-27 10:43 GMT

ਨਵੀਂ ਦਿੱਲੀ : ਸਨਾਤਨ ਧਰਮ 'ਚ ਜੋਤਿਸ਼ ਨੂੰ ਵਧੇਰੇ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਵਿਚ ਮਨੁੱਖੀ ਜੀਵਨ ਨਾਲ ਸਬੰਧਤ ਉਪਾਅ ਦੱਸੇ ਗਏ ਹਨ। ਜੇਕਰ ਤੁਹਾਡੇ ਵਿਆਹ 'ਚ ਕੋਈ ਰੁਕਾਵਟ ਆ ਰਹੀ ਹੈ ਤੇ ਤੁਹਾਡਾ ਰਿਸ਼ਤਾ ਟੁੱਟ ਰਿਹਾ ਹੈ ਤਾਂ ਜੋਤਿਸ਼ ਵਿਗਿਆਨ ਦੇ ਸੁਝਾਅ ਤੁਹਾਡੇ ਲਈ ਲਾਭਦਾਇਕ ਸਾਬਿਤ ਹੋਣਗੇ। ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਉਪਾਅ ਨਾਲ ਮਨਚਾਹੇ ਵਰ ਦੀ ਪ੍ਰਾਪਤੀ ਹੁੰਦੀ ਹੈ।

1.ਜੇਕਰ ਤੁਹਾਡੇ ਵਿਆਹ 'ਚ ਕੋਈ ਰੁਕਾਵਟ ਹੈ ਤਾਂ ਸ਼ਰਧਾ ਅਨੁਸਾਰ ਗੁਪਤ ਦਾਨ ਕਰੋ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਵਿਆਹ 'ਚ ਆ ਰਹੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ ਤੇ ਵਿਆਹ ਦੀ ਸੰਭਾਵਨਾ ਵਧ ਜਾਂਦੀ ਹੈ। ਤੁਸੀਂ ਭੋਜਨ ਤੇ ਪੈਸਾ ਦਾਨ ਕਰ ਸਕਦੇ ਹੋ।

2.ਵੀਰਵਾਰ ਨੂੰ ਵਿਆਹ ਸਬੰਧੀ ਸਮੱਸਿਆਵਾਂ ਦੂਰ ਕਰਨ ਲਈ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਪੀਲੇ ਰੰਗ ਦੇ ਕੱਪੜੇ ਪਹਿਨੋ। ਇਸ ਤੋਂ ਬਾਅਦ ਪਿੱਪਲ ਤੇ ਬੋਹੜ ਦੇ ਦਰੱਖਤਾਂ ਨੂੰ ਜਲ ਚੜ੍ਹਾਓ ਤੇ ਦੇਸੀ ਘਿਓ ਦਾ ਦੀਵਾ ਜਗਾਓ। ਇਸ ਤੋਂ ਬਾਅਦ ਹਲਦੀ ਦੀ ਇਕ ਗੰਢ ਨੂੰ ਕੱਪੜੇ 'ਚ ਬੰਨ੍ਹ ਕੇ ਰਾਤ ਨੂੰ ਸਿਰਹਾਣੇ ਹੇਠਾਂ ਰੱਖ ਦਿਓ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਉਪਾਅ ਨੂੰ ਕਰਨ ਨਾਲ ਜਲਦੀ ਵਿਆਹ ਹੋ ਜਾਂਦਾ ਹੈ।

3.ਜਿਨ੍ਹਾਂ ਕੁੜੀਆਂ ਨੂੰ ਮਨਚਾਹਿਆ ਵਰ ਨਹੀਂ ਮਿਲ ਰਿਹਾ, ਉਹ 16 ਸੋਮਵਾਰ ਦਾ ਵਰਤ ਰੱਖਣ। ਵਰਤ ਦੌਰਾਨ ਭਗਵਾਨ ਸ਼ਿਵ ਦੀ ਪੂਜਾ ਕਰੋ ਤੇ ਬੋਹੜ ਦੇ ਦਰੱਖਤ ਦੀ 108 ਵਾਰ ਪਰਿਕਰਮਾ ਕਰੋ। ਇਹ ਕੰਮ ਕਰਨ ਨਾਲ ਮਨਚਾਹੇ ਵਰ ਦੀ ਪ੍ਰਾਪਤੀ ਹੁੰਦੀ ਹੈ।

4.ਸ਼ਾਸਤਰਾਂ ਅਨੁਸਾਰ ਜਗਤ ਜਣਨੀ ਆਦਿਸ਼ਕਤੀ ਮਾਂ ਸੀਤਾ ਦੀ ਵਿਸ਼ੇਸ਼ ਪੂਜਾ ਕਰਨ ਨਾਲ ਸਾਧਕ ਨੂੰ ਮਨਚਾਹਿਆ ਫਲ ਪ੍ਰਾਪਤ ਹੁੰਦਾ ਹੈ। ਮੰਗਲਾ ਗੌਰੀ ਸਤੂਤੀ ਦਾ ਪਾਠ ਵੀ ਕਰਨਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਵਿਆਹ ਸਬੰਧੀ ਰੁਕਾਵਟਾਂ ਤੋਂ ਛੁਟਕਾਰਾ ਮਿਲਦਾ ਹੈ।

Tags:    

Similar News