ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਝਿੰਜਰ ਨੇ ਟਰਾਲੀ ਚੋਰਾਂ ਨੂੰ ਲਿਆ ਆੜੇ ਹੱਥੀ

ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਧਰਨਾ ਦੇ ਰਹੇ ਸ਼ੰਬੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੰਡੀਗੜ੍ਹ ਵਿਖੇ ਧੋਖੇ ਨਾਲ ਮੀਟਿੰਗ ਲਈ ਬੁਲਾ ਕੇ ਗਿਰਫਤਾਰੀਆਂ ਪਾਉਣ ਵਰਗੇ ਤਸ਼ੱਦਦ ਢਾਹ ਕੇ ਧਰਨੇ ਨੂੰ ਖੁਦੇਡ ਕੇ ਕਿਸਾਨਾਂ ਦੇ ਕੀਮਤੀ ਸਮਾਨ ਸਮੇਤ ਚੋਰੀ ਕੀਤੀਆਂ ਗਈਆਂ

Update: 2025-08-25 08:28 GMT

ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਧਰਨਾ ਦੇ ਰਹੇ ਸ਼ੰਬੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੰਡੀਗੜ੍ਹ ਵਿਖੇ ਧੋਖੇ ਨਾਲ ਮੀਟਿੰਗ ਲਈ ਬੁਲਾ ਕੇ ਗਿਰਫਤਾਰੀਆਂ ਪਾਉਣ ਵਰਗੇ ਤਸ਼ੱਦਦ ਢਾਹ ਕੇ ਧਰਨੇ ਨੂੰ ਖੁਦੇਡ ਕੇ ਕਿਸਾਨਾਂ ਦੇ ਕੀਮਤੀ ਸਮਾਨ ਸਮੇਤ ਚੋਰੀ ਕੀਤੀਆਂ ਗਈਆਂ ਟਰਾਲੀਆਂ ਆਖਿਰਕਾਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਘਰਾਂ, ਪਲਾਟਾਂ ਵਿੱਚੋ ਹੀ ਕਿਉਂ ਮਿਲ ਰਹੀਆਂ ਹਨ?

Full View

ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਹੁਣ ਨਾਭਾ ਦੇ ਇਕ ਆਮ ਆਦਮੀ ਪਾਰਟੀ ਦੇ ਆਗੂ ਦੇ ਪਲਾਟ ਵਿੱਚੋ ਚੋਰੀ ਹੋਇਆ ਟਰਾਲੀਆਂ ਦਾ ਸਮਾਨ ਮਿਲਣਾ ਕੀ ਸਾਬਤ ਕਰਦਾ ਹੈ? ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਵੀ ਇਹ ਮਾਮਲਾ ਉਠਾਇਆ ਗਿਆ ਸੀ ਕਿ ਧਰਨੇ ਨੂੰ ਖਦੇੜਨ ਲਈ ਆਮ ਆਦਮੀ ਪਾਰਟੀ ਦੇ ਹੀ ਆਗੂਆਂ ਵੱਲੋਂ ਸਮਾਨ ਚੁੱਕਣ ਲਈ ਟਰਾਲੀਆਂ ਭੇਜੀਆਂ ਗਈਆਂ ਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਆਗੂਆਂ ਦੇ ਘਰਾਂ ਦੇ ਸੈਡਾਂ ਵਿੱਚੋਂ ਹੀ ਬਰਾਮਦ ਹੋਈਆਂ ਸਨ ।


ਉਹਨਾਂ ਕਿਹਾ ਕਿ ਇਸ ਟਰਾਲੀ ਚੋਰ ਮਹਿਕਮੇ ਵਲੋਂ ਕਿਸ ਤਰ੍ਹਾਂ ਦਾ ਬਦਲਾ ਲਿਆਂਦਾ ਗਿਆ ਕੇ ਦੇਸ਼ ਦੇ ਅੰਨਦਾਤਾ ਕਿਸਾਨ ਦੀ ਮਦਦ ਤਾਂ ਕੀ ਕਰਨੀ ਸੀ ਸਗੋਂ ਉਹਨਾਂ ਦਾ ਸਮਾਨ ਵੀ ਚੋਰੀ ਕਰਕੇ ਲਜਾਇਆ ਗਿਆ ।

Tags:    

Similar News