ਦੁਬਈ ਗਏ ਨੌਜਵਾਨ ਨੇ ਲਿਆ ਫ਼ਾਹਾ,ਪਰਿਵਾਰ ਵਲੋਂ ਕੰਪਨੀ 'ਤੇ ਕਤਲ ਦਾ ਦੋਸ਼
ਹੁਸ਼ਿਆਰ ਦੇ ਪਿੰਡ ਬੱਸੀ ਗ਼ੁਲਾਮ ਹੁਸੈਨ 'ਚ ਉਸ ਵੇਲੇ ਮਾਤਮ ਛਾਅ ਗਿਆ ਜਦੋਂ ਇਸ ਪਿੰਡ ਦੇ ਇੱਕ ਨੌਜਵਾਨ ਦੀ ਦੁਬਈ 'ਚ ਫ਼ਾਹਾ ਲੈਕੇ ਆਤਮ ਹੱਤਿਆ ਕਰਨ ਦੀ ਗੱਲ ਉਸਦੇ ਮਾਪਿਆਂ ਸਮੇਤ ਪਿੰਡ ਵਾਸੀਆਂ ਨੂੰ ਪਤਾ ਲੱਗਦੀ ਹੈ।ਮ੍ਰਿਤਕ ਨੌਜਵਾਨ ਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ,ਜੋ ਕਿ 6 ਦਸੰਬਰ 2023 ਨੂੰ ਪੰਜਾਬ ਦੇ ਬਾਕੀ ਨੌਜਵਾਨਾਂ ਵਾਂਗ ਰੋਜ਼ੀ-ਰੋਟੀ ਦੀ ਭਾਲ ਦੇ ਵਿੱਚ ਵਿਦੇਸ਼ ਗਿਆ ਸੀ।;

ਹੁਸ਼ਿਆਰਪੁਰ,(ਸੁਖਵੀਰ ਸਿੰਘ ਸ਼ੇਰਗਿੱਲ): ਹੁਸ਼ਿਆਰ ਦੇ ਪਿੰਡ ਬੱਸੀ ਗ਼ੁਲਾਮ ਹੁਸੈਨ 'ਚ ਉਸ ਵੇਲੇ ਮਾਤਮ ਛਾਅ ਗਿਆ ਜਦੋਂ ਇਸ ਪਿੰਡ ਦੇ ਇੱਕ ਨੌਜਵਾਨ ਦੀ ਦੁਬਈ 'ਚ ਫ਼ਾਹਾ ਲੈਕੇ ਆਤਮ ਹੱਤਿਆ ਕਰਨ ਦੀ ਗੱਲ ਉਸਦੇ ਮਾਪਿਆਂ ਸਮੇਤ ਪਿੰਡ ਵਾਸੀਆਂ ਨੂੰ ਪਤਾ ਲੱਗਦੀ ਹੈ।ਮ੍ਰਿਤਕ ਨੌਜਵਾਨ ਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ,ਜੋ ਕਿ 6 ਦਸੰਬਰ 2023 ਨੂੰ ਪੰਜਾਬ ਦੇ ਬਾਕੀ ਨੌਜਵਾਨਾਂ ਵਾਂਗ ਰੋਜ਼ੀ-ਰੋਟੀ ਦੀ ਭਾਲ ਦੇ ਵਿੱਚ ਵਿਦੇਸ਼ ਗਿਆ ਸੀ।
ਪਰਿਵਾਰ ਦੇ ਵਲੋਂ ਦੋਸ਼ ਲਾਏ ਗਏ ਹਨ ਕਿ ਉਹਨਾਂ ਦੇ ਪੁੱਤ ਦਾ ਕਤਲ ਕੀਤਾ ਗਿਆ ਹੈ ਕਿਉਂਕਿ ਕੰਪਨੀ ਦੇ ਵਲੋਂ ਉਸਨੂੰ 5 ਮਹੀਨਿਆਂ ਤੋਂ ਤਨਖ਼ਾਹ ਨਹੀਂ ਸੀ ਦਿੱਤੀ ਜਾ ਰਹੀ ਤੇ ਉਸਨੇ ਕੋਰਟ 'ਚ ਇਸ ਬਾਬਤ ਕੰਪਨੀ ਖ਼ਿਲਾਫ਼ ਮੁਕੱਦਮਾ ਕਰ ਰੱਖਿਆ ਸੀ,ਤੇ ਪਰਿਵਾਰ ਦੇ ਦੱਸਣ ਮੁਤਾਬਿਕ ਕੰਪਨੀ ਦੇ ਮਾਲਕ ਉਸਨੂੰ ਕੇਸ ਵਾਪਿਸ ਲੈਣ ਦੀਆਂ ਧਮਕੀਆਂ ਵੀ ਦਿੰਦੇ ਸਨ।ਹੁਣ ਪਰਿਵਾਰ ਨੇ ਮੀਡੀਆ ਨਾਲ ਗੱਲ ਕਰਦਿਆਂ ਸਾਫ਼ ਕਿਹਾ ਹੈ ਉਸ ਕੰਪਨੀ ਦੇ ਵਲੋਂ ਹੀ ਇਸ ਗੱਲ ਦੀ ਚਿੜ ਦੇ ਵਿੱਚ ਉਸਨੂੰ ਜਾਨੋਂ ਮਾਰ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਮ੍ਰਿਤਕ ਗੁਰਪ੍ਰੀਤ ਦੇ ਪਿਤਾ ਜੋਗਿੰਦਰ ਸਿੰਘ ਪਿੰਡ 'ਚ ਮਜ਼ਦੂਰੀ ਕਰਦੇ ਹਨ ਤੇ ਘਰ ਦੇ ਹਾਲਾਤ ਵੀ ਬਹੁਤ ਮਾੜੇ ਨੇ,ਇਸੇ ਕਰਕੇ ਗੁਰਪ੍ਰੀਤ ਦੇ ਵਲੋਂ ਆਪਣੇ ਘਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ ਦਾ ਰੁਖ਼ ਕੀਤਾ ਗਿਆ ਸੀ ਤੇ ਪਰਿਵਾਰ ਨੇ ਔਖੇ-ਸੌਖੇ ਕਰਜ਼ਾ ਚੁੱਕ ਕੇ ਉਸਨੂੰ ਵਿਦੇਸ਼ ਭੇਜਿਆ ਸੀ।ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਸਮੇਤ ਹੋਰਨਾਂ ਪਿੰਡ ਵਾਸੀਆਂ ਨੇ ਵੀ ਦੱਸਿਆ ਹੈ ਕਿ ਗੁਰਪ੍ਰੀਤ ਬਹੁਤ ਹੀ ਮਿਹਨਤੀ ਨੌਜਵਾਨ ਸੀ ਤੇ ਉਸਦੇ ਨਾਲ ਇਸ ਘਟਨਾ ਵਾਪਰਨ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਪਰਿਵਾਰ ਨੇ ਭਾਰਤ ਸਰਕਾਰ,ਪੰਜਾਬ ਸਰਕਾਰ ਤੇ ਦੁਬਈ ਦੀ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਦੇ ਪੁੱਤ ਦੀ ਲਾਸ਼ ਪਿੰਡ ਲਿਆਉਣ ਦੇ ਲਈ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।