ਇਸ ਮੱਛੀ ਦੇ ਦਿਸਣ ਮਗਰੋਂ ਕਿਉਂ ਡਰ ਰਹੇ ਪੂਰੀ ਦੁਨੀਆ ਦੇ ਲੋਕ

ਡੂਮਸਡੇ ਫਿਸ਼ ਯਾਨੀ ਕਿਆਮਤ ਜਾਂ ਪ੍ਰਲਯ ਦੀ ਮੱਛੀ,,, ਇਹ ਮੱਛੀ ਪਿਛਲੇ ਕਾਫ਼ੀ ਦਿਨਾਂ ਤੋਂ ਚਰਚਾ ਵਿਚ ਆਈ ਹੋਈ ਐ, ਜਿਸ ਨੂੰ ਕੁੱਝ ਦਿਨ ਪਹਿਲਾਂ ਤਾਮਿਲਨਾਡੂ ਦੇ ਇਕ ਸਮੁੰਦਰੀ ਕਿਨਾਰੇ ’ਤੇ ਦੇਖਿਆ ਗਿਆ ਸੀ। ਇਸ ਮੱਛੀ ਨੂੰ ਓਰਫਿਸ਼ ਵੀ ਕਿਹਾ ਜਾਂਦੈ,,, ਪਰ ਜਦੋਂ ਤੋਂ ਇਹ ਮੱਛੀ ਦਿਖਾਈ ਦਿੱਤੀ ਐ, ਉਦੋਂ ਤੋਂ ਲੋਕਾਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਏ।

Update: 2025-06-20 13:44 GMT

ਚੰਡੀਗੜ੍ਹ : ਡੂਮਸਡੇ ਫਿਸ਼ ਯਾਨੀ ਕਿਆਮਤ ਜਾਂ ਪ੍ਰਲਯ ਦੀ ਮੱਛੀ,,, ਇਹ ਮੱਛੀ ਪਿਛਲੇ ਕਾਫ਼ੀ ਦਿਨਾਂ ਤੋਂ ਚਰਚਾ ਵਿਚ ਆਈ ਹੋਈ ਐ, ਜਿਸ ਨੂੰ ਕੁੱਝ ਦਿਨ ਪਹਿਲਾਂ ਤਾਮਿਲਨਾਡੂ ਦੇ ਇਕ ਸਮੁੰਦਰੀ ਕਿਨਾਰੇ ’ਤੇ ਦੇਖਿਆ ਗਿਆ ਸੀ। ਇਸ ਮੱਛੀ ਨੂੰ ਓਰਫਿਸ਼ ਵੀ ਕਿਹਾ ਜਾਂਦੈ,,, ਪਰ ਜਦੋਂ ਤੋਂ ਇਹ ਮੱਛੀ ਦਿਖਾਈ ਦਿੱਤੀ ਐ, ਉਦੋਂ ਤੋਂ ਲੋਕਾਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਏ। ਕਿਹਾ ਇਹ ਜਾ ਰਿਹਾ ਏ ਕਿ ਜਦੋਂ ਜਦੋਂ ਇਹ ਮੱਛੀ ਨਜ਼ਰ ਆਉਂਦੀ ਐ ਤਾਂ ਉਦੋਂ ਉਦੋਂ ਦੁਨੀਆ ਵਿਚ ਕੁੱਝ ਨਾ ਕੁੱਝ ਅਪਸ਼ਗਨ ਹੁੰਦਾ ਏ। ਇਸ ਮੱਛੀ ਨੂੰ ਇਸ ਸਾਲ ਦੁਨੀਆ ਦੇ ਕਈ ਹਿੱਸਿਆਂ ਵਿਚ ਦੇਖਿਆ ਜਾ ਚੁੱਕਿਆ ਏ। ਦੇਖੋ, ਸਾਡੀ ਇਹ ਖ਼ਾਸ ਰਿਪੋਰਟ।


ਓਰਫਿਸ਼, ਜਿਸ ਨੂੰ ਕਿਆਮਤ ਦੀ ਮੱਛੀ ਵੀ ਕਿਹਾ ਜਾਂਦੈ, ਇਸ ਨੂੰ ਲੈ ਕੇ ਦੁਨੀਆ ਭਰ ਵਿਚ ਕਾਫ਼ੀ ਚਰਚਾ ਛਿੜੀ ਹੋਈ ਐ। ਦਰਅਸਲ ਇਹ ਮੱਛੀ ਇਸੇ ਸਾਲ ਦੁਨੀਆ ਦੇ ਕਈ ਹਿੱਸਿਆਂ ਵਿ ਦਿਖਾਈ ਦੇ ਚੁੱਕੀ ਐ, ਜਿਸ ਬਾਰੇ ਇਹ ਕਿਹਾ ਜਾ ਰਿਹਾ ਏ ਕਿ ਜਦੋਂ ਕਦੇ ਵੀ ਇਹ ਮੱਛੀ ਦਿਖਾਈ ਦਿੰਦੀ ਐ ਤਾਂ ਕੋਈ ਨਾ ਕੋਈ ਆਫ਼ਤ ਜ਼ਰੂਰ ਆਉਂਦੀ ਐ। ਹੁਣ ਜਦੋਂ ਪਿਛਲੇ ਦਿਨੀਂ ਇਹ ਮੱਛੀ ਤਾਮਿਲਨਾਡੂ ਦੇ ਇਕ ਸਮੁੰਦਰੀ ਕਿਨਾਰੇ ’ਤੇ ਦੇਖੀ ਗਈ ਤਾਂ ਉਦੋਂ ਤੋਂ ਹੀ ਲੋਕ ਕਾਫ਼ੀ ਜ਼ਿਆਦਾ ਡਰੇ ਹੋਏ ਨੇ ਕਿ ਪਤਾ ਨਹੀਂ ਹੁਣ ਕੀ ਆਫ਼ਤ ਆਵੇਗੀ?

ਦਰਅਸਲ ਓਰਫਿਸ਼ ਕਾਫ਼ੀ ਲੰਬੀ, ਕਿਸੇ ਰਿਬਨ ਵਰਗੀ ਦਿਖਾਈ ਦਿੰਦੀ ਐ ਅਤੇ ਇਹ ਕਰੀਬ 30 ਫੁੱਟ ਲੰਬੀ ਸੀ। ਵਿਗਿਆਨਕ ਭਾਸ਼ਾ ਵਿਚ ਇਸ ਨੂੰ ਰੀਗਲੇਕਸ ਗਲੇਸਨੀ ਕਿਹਾ ਜਾਂਦੈ। ਇਹ ਦੁਨੀਆ ਦੀ ਸਭ ਤੋਂ ਲੰਬੀ ਬੋਨੀ ਫਿਸ਼ ਵਿਚੋਂ ਇਕ ਐ ਅਤੇ ਆਮ ਤੌਰ ’ਤੇ ਸਮੁੰਦਰ ਵਿਚ 200 ਤੋਂ 1000 ਮੀਟਰ ਯਾਨੀ ਲਗਭਗ 3300 ਫੁੱਟ ਦੀ ਗਹਿਰਾਈ ਵਿਚ ਰਹਿੰਦੀ ਐ। ਇਸ ਲਈ ਇਸ ਨੂੰ ਦੇਖ ਸਕਣਾ ਲਗਭਗ ਮੁਸ਼ਕਲ ਹੁੰਦਾ ਹੈ ਪਰ ਜਦੋਂ ਵੀ ਇਹ ਦਿਖਾਈ ਦਿੰਦੀ ਐ ਤਾਂ ਆਪਣੇ ਨਾਲ ਕਿਆਮਤ ਦੀਆਂ ਕਈ ਕਹਾਣੀਆਂ ਲੈ ਕੇ ਆਉਂਦੀ ਐ। ਇਸ ਦਾ ਸਰੀਰ ਇਕਦਮ ਚਾਂਦੀ ਵਰਗਾ ਦਿਖਾਈ ਦਿੰਦਾ ਏ ਅਤੇ ਇਸਦਾ ਧੜ ਲਾਲ ਰੰਗ ਦਾ ਦਿਖਾਈ ਦਿੰਦਾ ਹੈ। ਇਸ ਵਜ੍ਹਾ ਕਰਕੇ ਕੁੱਝ ਲੋਕ ਇਸ ਨੂੰ ਪੁਰਾਣਾਂ ਨਾਲ ਵੀ ਜੋੜਦੇ ਨੇ।


ਜਪਾਨ ਵਿਚ ਲੋਕ ਮੰਨਦੇ ਨੇ ਕਿ ਜੇਕਰ ਇਹ ਮੱਛੀ ਦਿਖਾਈ ਦਿੰਦੀ ਐ ਤਾਂ ਦੇਸ਼ ਵਿਚ ਭੂਚਾਲ ਜਾਂ ਸੂਨਾਮੀ ਆਉਂਦੀ ਐ। ਦੱਸਿਆ ਜਾਂਦਾ ਹੈ ਕਿ ਸਾਲ 2011 ਵਿਚ ਇਹ ਮੱਛੀ ਨਜ਼ਰ ਆਈ ਸੀ ਅਤੇ ਉਸ ਤੋਂ ਬਾਅਦ ਭਿਆਨਕ ਸੂਨਾਮੀ ਆਈ ਸੀ, ਜਿਸ ਵਿਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ। ਕਈ ਦੱਖਣ ਪੂਰਬ ਏਸ਼ੀਆਈ ਦੇਸ਼ਾਂ ਵਿਚ ਵੀ ਓਰਫਿਸ਼ ਦੇ ਦਿਸਣ ਨੂੰ ਲੰਬੇ ਸਮੇਂ ਤੋਂ ਕੁਦਰਤੀ ਆਫ਼ਤਾਂ ਦੀਆਂ ਕਹਾਣੀਆਂ ਨਾਲ ਜੋੜਿਆ ਜਾਂਦਾ ਰਿਹਾ ਏ। ਕੁੱਝ ਦੇਸ਼ਾਂ ਵਿਚ ਤਾਂ ਇਹ ਵੀ ਮੰਨਿਆ ਜਾਂਦੈ ਕਿ ਇਸ ਮੱਛੀ ਦੇ ਅਚਾਨਕ ਦਿਖਾਈ ਦੇਣ ਨੂੰ ਇਤਿਹਾਸਕ ਤੌਰ ’ਤੇ ਇਕ ਚਿਤਾਵਨੀ ਵਾਂਗ ਦੇਖਿਆ ਜਾਂਦਾ ਹੈ ਕਿ ਧਰਤੀ ਜਲਦ ਹੀ ਹਿੱਲ ਸਕਦੀ ਐ।


ਜੇਕਰ ਵਿਗਿਆਨੀਆਂ ਦੀ ਗੱਲ ਕਰੀਏ ਤਾਂ ਬਾਇਓਲਾਜਿਸਟ ਅਤੇ ਵਿਗਿਆਨੀ ਇਨ੍ਹਾਂ ਕਹਾਣੀਆਂ ਨੂੰ ਨਹੀਂ ਮੰਨਦੇ,, ਉਨ੍ਹਾਂ ਦਾ ਕਹਿਣੈ ਕਿ ਓਰਫਿਸ਼ ਦੇ ਸਤ੍ਹਾ ’ਤੇ ਆਉਣ ਦੇ ਕਈ ਕਾਰਨ ਹੋ ਸਕਦੇ ਨੇ। ਪਹਿਲਾ,,, ਇਹ ਕਿ ਉਹ ਜ਼ਖ਼ਮੀ ਜਾਂ ਬਿਮਾਰ ਹੋਵੇ,, ਦੂਜਾ ਇਹ ਕਿ ਸਮੁੰਦਰ ਦੇ ਅੰਦਰ ਤੇਜ਼ ਵਹਾਅ ਜਾਂ ਤੂਫ਼ਾਨੀ ਧਾਰਾਵਾਂ ਦੀ ਵਜ੍ਹਾ ਕਰਕੇ ਉਹ ਰਸਤਾ ਭਟਕ ਕੇ ਉਪਰ ਆ ਗਈ ਹੋਵੇ। ਤੀਜਾ,,, ਇਹ ਉਹ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਵਿਚ ਹੋਵੇ। ਵਿਗਿਆਨੀਆਂ ਵੱਲੋਂ ਇਸ ’ਤੇ ਰਿਸਰਚ ਵੀ ਕੀਤੀ ਜਾ ਰਹੀ ਐ।


ਸਾਲ 2019 ਵਿਚ ਪ੍ਰਸ਼ਾਂਤ ਮਹਾਸਾਗਰ ਵਿਚ ਇਕ ਸਟੱਡੀ ਹੋਈ ਸੀ, ਜਿਸ ਵਿਚ ਓਰਫਿਸ਼ ਦੇ ਦਿਸਣ ਅਤੇ ਭੂਚਾਲ ਆਉਣ ਦੇ ਵਿਚਕਾਰ ਕੋਈ ਵੀ ਸਿੱਧਾ ਕੁਨੈਕਸ਼ਨ ਨਹੀਂ ਮਿਲਿਆ। ਭਾਰਤ ਦੇ ਇੰਡੀਅਨ ਨੈਸ਼ਨਲ ਸੈਂਟਰ ਫਾਰ ਓਸੀਆਨ ਇੰਫੋਰਮੇਸ਼ਨ ਦੇ ਡਾਕਟਰ ਐਨ ਰਾਘਵੇਂਦਰ ਵੱਲੋਂ ਵੀ ਸਾਫ਼ ਸ਼ਬਦਾਂ ਵਿਚ ਕਿਹਾ ਗਿਆ ਏ ਕਿ ਓਰਫਿਸ਼ ਦੇ ਦਿਸਣ ਅਤੇ ਭੂਚਾਲ ਦੇ ਵਿਚਕਾਰ ਸਬੰਧ ਹੋਣ ਦੇ ਕੋਈ ਵੀ ਵਿਗਿਆਨਕ ਸਬੂਤ ਮੌਜੂਦ ਨਹੀਂ।


ਯਾਨੀ ਕਿ ਵਿਗਿਆਨੀਆਂ ਦੇ ਮੁਤਾਬਕ ਇਸ ਬੇਹੱਦ ਦੁਰਲੱਭ ਅਤੇ ਖ਼ੂਬਸੂਰਤ ਜੀਵ ਦਾ ਦਿਸਣਾ ਕੋਈ ਅਪਸ਼ਗਨ ਨਹੀਂ ਬਲਕਿ ਸਮੁੰਦਰ ਦੀ ਵਿਸ਼ਾਲ ਦੁਨੀਆ ਦੀ ਇਕ ਝਲਕ ਐ। ਇਹ ਡਰ ਅਤੇ ਚਿੰਤਾਵਾਂ ਸਦੀਆਂ ਪੁਰਾਣੀਆਂ ਕਹਾਣੀਆਂ ਦੀ ਵਜ੍ਹਾ ਕਾਰਨ ਨੇ,, ਜਿਨ੍ਹਾਂ ਦਾ ਅੱਜ ਦੇ ਵਿਗਿਆਨਕ ਯੁੱਗ ਵਿਚ ਕੋਈ ਆਧਾਰ ਨਹੀਂ।

ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News