ਕੌਣ ਨੇ ਬਾਬਾ Gurinder Singh Dhillon, ਇਸ ਵਾਰ ਕਿਵੇਂ ਬਣਨਗੇ King Maker
ਬੀਤੇ ਦਿਨ ਬੇਸ਼ਕ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆਕੇ ਪੰਜਾਬ ਦੀ ਸਿਆਸਤ ਦਾ ਸਿਆਸੀ ਪਾਰਾ ਵਧਾ ਦਿੱਤਾ ਹੈ। ਪਰ ਪਿੱਛਲੇ 3 ਦਿਨਾਂ ਤੋਂ ਪੰਜਾਬ 'ਚ ਬਿਕਰਮ ਮਜੀਠੀਆ ਤੋਂ ਇਲਾਵਾ ਇਕ ਹੋਰ ਨਾਂਮ ਕਾਫੀ ਚਰਚਾ ਦੇ ਵਿਚ ਹੈ। ਕੁੱਝ ਲੋਕ ਇਸ ਨਾਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੇ ਚੇਹਰੇ ਵਜੋਂ ਤਰਜ਼ੀਹ ਦੇ ਰਹੇ ਨੇ ਅਤੇ ਪੰਜਾਬ ਦੇ ਲੱਖਾਂ ਲੋਕ ਇਸ ਨਾਮ ਨੂੰ ਪੰਜਾਬ ਦੇ ਅੱਗਲੇ ਮੁੱਖ ਮੰਤਰੀ ਦੇ ਚੇਹਰੇ ਵਜੋਂ ਦੇਖ ਰਹੇ ਨੇ। ਪਰ ਮਾਹਿਰ ਤੇ ਸਿਆਸੀ ਪੰਡਿਤ ਇਸ ਨਾਮ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿਚਕਾਰ ਸਮਝੌਤਾ ਕਰਵਾਉਣ ਵਾਲੀ ਕੜੀ ਦੇ ਰੂਪ 'ਚ ਦੇਖ ਰਹੇ ਨੇ। ਜੀ ਹਾਂ ਮੈ ਗੱਲ ਕਰ ਰਿਹਾ ਹਾਂ ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਦਰਅਸਲ ਪਿੱਛਲੇ 3 ਦਿਨਾਂ ਤਾਂ ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਕਾਫੀ ਚਰਚਾ ਦੇ ਵਿਚਨੇ ਕਿਉ ਜਿਵੇਂ ਹੀ ਸਵੇਰੇ ਬਾਬਾ ਜੀ ਬਿਕਰਮ ਮਜੀਠੀਆ ਨੂੰ ਮਿਲਕੇ ਬਾਹਰ ਆਉਂਦੇ ਅਤੇ ਮੀਡਿਆ ਨਾਲ ਗੱਲ ਬਾਤ ਕਰਦੇ ਹੋਏ ਮਜੀਠੀਆ ਨੂੰ ਬੇਕਸੂਰ ਦੱਸਦੇ ਨੇ ਉਸ ਦੇ ਕੁੱਝ ਮਿੰਟਾਂ ਬਾਅਦ ਹੀ ਮਜੀਠੀਆ ਨੂੰ ਜਮਾਨਤ ਮਿਲ ਜਾਂਦੀ ਹੈ|
ਚੰਡੀਗੜ੍ਹ(ਵਿਵੇਕ ਕੁਮਾਰ): ਬੀਤੇ ਦਿਨ ਬੇਸ਼ਕ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆਕੇ ਪੰਜਾਬ ਦੀ ਸਿਆਸਤ ਦਾ ਸਿਆਸੀ ਪਾਰਾ ਵਧਾ ਦਿੱਤਾ ਹੈ। ਪਰ ਪਿੱਛਲੇ 3 ਦਿਨਾਂ ਤੋਂ ਪੰਜਾਬ 'ਚ ਬਿਕਰਮ ਮਜੀਠੀਆ ਤੋਂ ਇਲਾਵਾ ਇਕ ਹੋਰ ਨਾਂਮ ਕਾਫੀ ਚਰਚਾ ਦੇ ਵਿਚ ਹੈ। ਕੁੱਝ ਲੋਕ ਇਸ ਨਾਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੇ ਚੇਹਰੇ ਵਜੋਂ ਤਰਜ਼ੀਹ ਦੇ ਰਹੇ ਨੇ ਅਤੇ ਪੰਜਾਬ ਦੇ ਲੱਖਾਂ ਲੋਕ ਇਸ ਨਾਮ ਨੂੰ ਪੰਜਾਬ ਦੇ ਅੱਗਲੇ ਮੁੱਖ ਮੰਤਰੀ ਦੇ ਚੇਹਰੇ ਵਜੋਂ ਦੇਖ ਰਹੇ ਨੇ। ਪਰ ਮਾਹਿਰ ਤੇ ਸਿਆਸੀ ਪੰਡਿਤ ਇਸ ਨਾਮ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿਚਕਾਰ ਸਮਝੌਤਾ ਕਰਵਾਉਣ ਵਾਲੀ ਕੜੀ ਦੇ ਰੂਪ 'ਚ ਦੇਖ ਰਹੇ ਨੇ। ਜੀ ਹਾਂ ਮੈ ਗੱਲ ਕਰ ਰਿਹਾ ਹਾਂ ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਦਰਅਸਲ ਪਿੱਛਲੇ 3 ਦਿਨਾਂ ਤਾਂ ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਕਾਫੀ ਚਰਚਾ ਦੇ ਵਿਚਨੇ ਕਿਉ ਜਿਵੇਂ ਹੀ ਸਵੇਰੇ ਬਾਬਾ ਜੀ ਬਿਕਰਮ ਮਜੀਠੀਆ ਨੂੰ ਮਿਲਕੇ ਬਾਹਰ ਆਉਂਦੇ ਅਤੇ ਮੀਡਿਆ ਨਾਲ ਗੱਲ ਬਾਤ ਕਰਦੇ ਹੋਏ ਮਜੀਠੀਆ ਨੂੰ ਬੇਕਸੂਰ ਦੱਸਦੇ ਨੇ ਉਸ ਦੇ ਕੁੱਝ ਮਿੰਟਾਂ ਬਾਅਦ ਹੀ ਮਜੀਠੀਆ ਨੂੰ ਜਮਾਨਤ ਮਿਲ ਜਾਂਦੀ ਹੈ। ਕੁੱਝ ਲੋਕ ਇਸ ਸਭ ਨੂੰ ਬਾਬਾ ਜੀ ਕਿਰਪਾ ਦਸ ਰਹੇ ਨੇ ਅਤੇ ਕੁਝ ਲੋਕ ਇਸ ਇਤੇਫਾਕ ਪਰ ਅੱਜ ਦੀ ਇਸ ਰਿਪੋਰਟ 'ਚ ਅਸੀਂ ਤੁਹਾਨੂੰ ਦਸਾਂਗੇ ਕਿ ਕੌਣ ਨੇ ਬਾਬਾ ਗੁਰਿੰਦਰ ਢਿੱਲੋਂ ਇਹਨਾਂ ਦਾ ਪਿਛੋਕੜ ਕਿ ਹੈ ਅਤੇ ਪੰਜਾਬ ਸਮੇਤ ਦੇਸ਼ ਦੀ ਸਿਆਸਤ ਵਿੱਚ ਕੀ ਹੈ ਇਹਨਾਂ ਦਾ ਰਸੂਖ਼
ਕੌਣ ਨੇ ਬਾਬਾ ਗੁਰਿੰਦਰ ਢਿੱਲੋਂ ਤੇ ਕੀ ਹੈ ਪਿਛੋਕੜ
ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਪਿਛੋਕੜ ਉਪਰ ਜੇ ਇੱਕ ਝਾਤ ਮਾਰੀਏ ਤਾਂ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੀ ਅਧਿਕਾਰਤ ਵੈਬਸਾਈਟ ਦੇ ਮੁਤਾਬਕ ਬਾਬਾ ਗੁਰਿੰਦਰ ਸਿੰਘ ਦਾ ਜਨਮ ਸਾਲ 1954 ਵਿੱਚ ਹੋਇਆ ਸੀ। ਉਹ ਪੰਜਾਬ ਦੇ ਕਿਸਾਨੀ ਨਾਲ ਸਬੰਧਤ ਪਰਿਵਾਰ ਤੋਂ ਆਉਂਦੇ ਹਨ।ਸਾਲ 1990 ਵਿੱਚ ਬਾਬਾ ਗੁਰਿੰਦਰ ਸਿੰਘ ਨੂੰ ਉਨ੍ਹਾਂ ਦੇ ਸੰਤਾਂ ਨੇ ਰਾਧਾਸੁਆਮੀ ਸਤਿਸੰਗ ਬਿਆਸ ਦੇ ਅਧਿਆਤਮਿਕ ਗੁਰੂ ਵਜੋਂ ਥਾਪਿਆ ਸੀ। ਗੱਦੀ 'ਤੇ ਬੈਠਣ ਤੋਂ ਪਹਿਲਾਂ ਗੁਰਿੰਦਰ ਸਿੰਘ ਸਪੇਨ ਵਿੱਚ ਰਹਿੰਦੇ ਸਨ ਅਤੇ ਬਾਬਾ ਗੁਰਿੰਦਰ ਢਿੱਲੋਂ ਨੇ ਆਪਣੀ ਸਿੱਖਿਆ ਯੂਰਪ ਦੇ ਸਿੱਖਿਆ ਸੰਸਥਾਨਾਂ ਤੋਂ ਪ੍ਰਾਪਤ ਕੀਤੀ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਦੋ ਲੜਕੇ ਹਨ, ਜੋ ਵਿਦੇਸ਼ਾਂ ਵਿੱਚ ਕਾਰੋਬਾਰ ਨੂੰ ਸਾਂਭਦੇ ਹਨ ਅਤੇ ਉਨ੍ਹਾਂ ਦੇ ਪਤਨੀ ਸਵਰਗਵਾਸ ਹੋ ਚੁੱਕੇ ਹਨ।ਡੇਰੇ ਬਿਆਸ ਦੇ ਮੁਤਾਬਕ ਹੁਣ ਬਾਬਾ ਗੁਰਿੰਦਰ ਢਿੱਲੋਂ ਸੇਵਾਮੁਕਤ ਹੋ ਚੁਕੇ ਨੇ ਅਤੇ ਆਪਣੀ ਆਮਦਨੀ ਨਾਲ ਆਪਣਾ ਗੁਜ਼ਾਰਾ ਕਰਦੇ ਨੇ । ਸੇਵਾ ਦੇ ਨਿਯਮਾਂ ਅਨੁਸਾਰ ਉਹ ਸੰਸਥਾ ਤੋਂ ਕੋਈ ਤਨਖ਼ਾਹ ਨਹੀਂ ਲੈਂਦੇ।ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ ਨੇ ਸਤੰਬਰ 2024 ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਅਗਲਾ ਉੱਤਰਾਅਧਿਕਾਰੀ ਜਸਦੀਪ ਸਿੰਘ ਗਿੱਲ ਨੂੰ ਨਿਯੁਕਤ ਕੀਤਾ ਸੀ। ਜਿਸ ਤੋਂ ਬਾਅਦ ਗੁਰਿੰਦਰ ਢਿੱਲੋਂ ਦੀ ਪੰਜਾਬ ਦੀ ਸਿਆਸਤ ਵਿੱਚ ਸਰਗਰਮੀ ਵਧਦੀ ਦੇਖੀ ਗਈ।
ਪੰਜਾਬ ਦੀ ਸਿਆਸਤ 'ਚ ਵੱਧ ਦੀ ਸਰਗਰਮੀ
ਡੇਰਾ ਬਿਆਸ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਲਗਾਤਾਰ ਹੀ ਬਾਬਾ ਗੁਰਿੰਦਰ ਸਿੰਘ ਦੀਆ ਸਿਆਸੀ ਸਰਗਰਮੀਆਂ ਵੱਧਦੀਆ ਦਿਖਾਈ ਦੇ ਰਹੀਆਂ ਨੇ। ਚਾਹੇ ਕੋਈ ਧਾਰਮਿਕ ਸਮਾਗਮ ਹੋਵੇ ਜਾਂ ਸਿਆਸੀ ਬਾਬਾ ਗੁਰਿੰਦਰ ਢਿੱਲੋਂ ਕੀਤੇ ਨਾ ਕੀਤੇ ਨਜ਼ਰ ਆ ਹੀ ਜਾਂਦੇ ਨੇ।ਚਾਹੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਹੋਣ ਜਾਂ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਹੋਣ ਇਹ ਵੀ ਕਈ ਵਾਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਨਜ਼ਰ ਆ ਚੁਕੇ ਨੇ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ 'ਚ ਬਾਬਾ ਗੁਰਿੰਦਰ ਸਿੰਘ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਮੁਲਾਕਾਤ ਕਰਦੇ ਨਜ਼ਰ ਆਏ ਨੇ। ਪੰਜਾਬ ਤੋਂ ਬਾਹਰ ਜੇਕਰ ਗੱਲ ਕੀਤੀ ਜਾਵੇ ਤਾਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਦੇ ਦੇਹਾਂਤ ਦੇ ਸਮੇ ਵੀ ਬਾਬਾ ਗੁਰਿੰਦਰ ਸਿੰਘ ਪਰਿਵਾਰ ਨਾਲ ਦੁੱਖ ਮਨਾਉਂਦੇ ਨਜ਼ਰ ਆਏ। ਇਸ ਤੋਂ ਇਲਾਵਾ ਵੀ ਪੰਜਾਬ ਸਮੇਤ ਦੇਸ਼ ਦੀਆਂ ਕਈ ਵਡੀਆਂ ਪਾਰਟੀਆਂ ਦੇ ਆਗੂ ਵੀ ਬਾਬਾ ਗੁਰਿੰਦਰ ਦੇ ਨਜ਼ਦੀਕੀ ਮਨੇ ਜਾਂਦੇ ਨੇ।
ਚਰਚਾ ਵਿੱਚ ਰਹੀਆਂ ਮੁਲਾਕਾਤਾਂ
ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਪਿਛਲੇ ਦਿਨਾ 'ਚ ਕੀਤੀਆਂ ਕਈ ਮੁਲਾਕਾਤਾਂ ਵੀ ਚਰਚਾ 'ਚ ਰਹੀਆਂ ਨੇ। ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨਾਲ ਬਾਬਾ ਗੁਰਿੰਦਰ ਸਿੰਘ 2 ਵਾਰ ਜੇਲ੍ਹ 'ਚ ਮੁਲਾਕਾਤ ਕੀਤੀ ਕਬੀਲੇ ਗੋਰ ਗੱਲ ਇਹ ਹੈ ਕਿ ਪਹਿਲੀ ਵਾਰ ਡੇਰਾ ਬਿਆਸ ਮੁਖੀ ਪਹਿਲੀ ਵਾਰ ਕਿਸੇ ਨੂੰ ਜੇਲ੍ਹ 'ਚ ਮਿਲਣ ਪਹੁੰਚੇ ਅਤੇ ਪਹਿਲੀ ਵਾਰ ਹੀ ਹੈ ਕਿ ਡੇਰਾ ਬਿਆਸ ਮੁੱਖੀ ਦੇ ਵਲੋਂ ਮੀਡੀਆ ਦੇ ਨਾਲ ਗਲਬਾਤ ਕੀਤੀ ਹੋਵੇ ਅਤੇ ਖੁਲਕੇ ਕਿਸੇ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਗਈ ਹੋਵੇ। ਜਿਕਰ ਯੋਗ ਹੈ ਕਿ ਇਸ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਬਿਕਰਮ ਮਜੀਠੀਆ ਦੀ ਪਤਨੀ ਬੀਬਾ ਗਨਿਵ ਕੌਰ ਦੇ ਡੇਰਾ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਪਰਿਵਾਰਕ ਸੰਬੰਧ ਵੀ ਨੇ।
ਬਿਕਰਮ ਮਜੀਠੀਆ ਤੋਂ ਇਲਾਵਾ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀਆ ਕਈ ਮੁਲਾਕਤਾਂ ਚਰਚਾ 'ਚ ਰਹੀਆਂ ਨੇ ਸਾਲ 2024 ਵਿੱਚ ਜਦੋ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ 15 ਦਿਨਾਂ ਲਈ ਫਾਰਗ ਕਰ ਦਿੱਤਾ ਗਿਆ ਸੀ ਤਾਂ ਉਸ ਸਮੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਖੁਦ ਗਿਆਨੀ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਦੀ ਬਠਿੰਡਾ ਰਿਹਾਇਸ਼ 'ਤੇ ਵਿਸ਼ੇਸ਼ ਤੌਰ 'ਤੇ ਮਿਲਣ ਪਹੁੰਚੇ ਸਨ। ਉਸ ਸਮੇ ਉਹਨਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਵੀ ਨਜ਼ਰ ਆਏ ਸਨ।
ਇਸ ਤੋਂ ਇਲਾਵਾ ਸਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 5 ਨਵੰਬਰ 2022 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਡੇਰਾ 'ਰਾਧਾ ਸੁਆਮੀ ਸਤਸੰਗ ਬਿਆਸ' ਪਹੁੰਚੇ ਸਨ। ਜਿਥੇ ਉਨ੍ਹਾਂ ਨੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਅਤੇ ਡੇਰੇ ਵਿੱਚ ਘੁੰਮ ਕੇ ਉੱਥੇ ਚੱਲ ਰਹੇ ਕਾਰਜਾਂ ਬਾਰੇ ਵੀ ਜਾਣਿਆ ਸੀ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ 2023 ਵਿੱਚ ਗੁਰਿੰਦਰ ਢਿੱਲੋਂ ਨਾਲ ਡੇਰਾ ਰਾਧਾ ਸੁਆਮੀ ਸਤਿਸੰਗ ਦੇ ਇੱਕ ਸਮਾਗਮ ਵਿੱਚ ਵੀ ਦੇਖਿਆ ਗਿਆ ਸੀ। ਇਸ ਸਮਾਗਮ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ਉਪਰ ਕਾਫੀ ਵਾਇਰਲ ਹੋਈ ਸੀ।
ਇਸ ਸਭ ਤੋਂ ਇਲਾਵਾ ਡੇਰਾ ਮੁਖੀ ਦੀਆਂ ਰਾਸ਼ਟਰੀ ਸਵੈਮ ਸੇਵਕ ਸੰਘ ਜਾਨੀ ਕਿ ਆਰ.ਐਸ.ਐੱਸ ਦੇ ਮੁਖੀ ਮੋਹਨ ਭਾਗਵਤ ਨਾਲ ਮੁਲਾਕਾਤਾਂ ਕਈ ਵਾਰ ਮੀਡੀਆ ਦੀਆਂ ਸੁਰਖ਼ੀਆਂ ਬਣਦੀਆਂ ਰਹੀਆਂ ਹਨ। ਡੇਰੇ ਵਿੱਚ ਅਕਾਲੀ ਦਲ ਦੇ ਮਰਹੂਮ ਆਗੂ ਪ੍ਰਕਾਸ਼ ਸਿੰਘ ਬਾਦਲ ਵੀ ਆਉਂਦੇ ਰਹੇ ਹਨ।
ਡੇਰਾ ਬਿਆਸ ਦਾ ਰਾਜਨੀਤਿਕ ਪ੍ਰਭਾਵ
ਜ਼ਿਕਰਯੋਗ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਕਈ ਇਲਾਕਿਆਂ ਵਿੱਚ ਚੰਗਾ ਅਸਰ ਹੈ। ਇਸੇ ਕਾਰਨ ਮਾਹਰਾਂ ਦਾ ਮੰਨਣਾ ਹੈ ਕਿ ਡੇਰਾ ਬਿਆਸ ਰਾਜਨੀਤਿਕ ਤੇ ਸਮਾਜਿਕ ਤੌਰ 'ਤੇ ਅਸਰ ਰਸੂਖ ਰੱਖਦਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਡੇਰਾ ਬਿਆਸ ਪੰਜਾਬ ਦੀ ਸਿਆਸਤ 'ਚ ਕਿੰਗ ਮੇਕਰ ਵੱਡਾ ਰੋਲ ਅਦਾ ਕਰ ਸਕਦਾ ਹੈ। ਕਿਸੇ ਵੱਡੇ ਸਾਮਰਾਜ ਵਾਂਗ ਹੈ ਇਹ ਆਪਣੀ ਤਾਕਤ, ਪ੍ਰਭਾਵ ਤੇ ਫੋਲੋਅਰਜ਼ ਦੀ ਵੱਡੀ ਗਿਣਤੀ ਨਾਲ ਪਿੰਡ ਤੋਂ ਲੈ ਕੇ ਸੂਬੇ ਤੱਕ ਦੀ ਸਿਆਸਤ ਨੂੰ ਪ੍ਰਭਾਵਿਤ ਕਰਨ ਦਾ ਦਮ ਰੱਖਦੇ ਹਨ।
ਪਰ ਓਥੇ ਹੀ ਲੀਡਰ ਉਹ ਚਾਹੇ ਪੰਜਾਬ ਦਾ ਹੋਵੇ, ਹਿਮਾਚਲ ਪ੍ਰਦੇਸ਼ ਜਾਂ ਹਰਿਆਣਾ ਦਾ, ਡੇਰਾ ਬਿਆਸ ਚੋਣਾਂ ਦੇ ਨੇੜੇ ਹਰ ਪਾਰਟੀ ਦੇ ਲੀਡਰ ਨੂੰ ਆਪਣੇ ਵੱਲ ਖਿੱਚਦਾ।
ਅਕਸਰ ਚੋਣਾਂ ਤੋਂ ਪਹਿਲਾਂ ਸਿਆਸੀ ਲੀਡਰਾਂ ਦੀਆਂ ਫੇਰੀਆਂ ਡੇਰਾ ਬਿਆਸ ਵਿੱਚ ਦੇਖੀਆਂ ਜਾਂਦੀਆਂ ਹਨ। ਲੀਡਰਾਂ ਵੱਲੋਂ ਡੇਰਾ ਮੁਖੀ ਗੁਰਿੰਦਰ ਢਿੱਲੋਂ ਨਾਲ ਮੁਲਾਕਾਤ ਕਰਦਿਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉਪਰ ਪਾ ਕੇ ਇੱਕ ਖਾਸ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਪਰ ਡੇਰੇ ਦਾ ਦਾਅਵਾ ਹੈ ਕਿ ਉਹਨਾਂ ਦੀ ਕਿਸੇ ਵੀ ਸਿਆਸੀ ਪਾਰਟੀ ਨਾਲ ਹੋਈ ਰਾਜਨੀਤਿਕ ਜਾਂ ਵਪਾਰਕ ਸਾਂਝ ਨਹੀਂ ਹੈ।ਹਾਲਾਂਕਿ, ਇਸ ਡੇਰੇ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਸਿਆਸੀ ਆਗੂ ਅਕਸਰ ਆਉਂਦੇ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਵੀ ਇਸ ਡੇਰੇ ਉਪਰ ਆ ਚੁੱਕੇ ਹਨ।ਡੇਰੇ ਵੱਲੋਂ ਕਦੇ ਵੀ ਵੋਟਾਂ ਵਿੱਚ ਕਿਸੇ ਪਾਰਟੀ ਨੂੰ ਵੋਟਾਂ ਪਾਉਣ ਲਈ ਨਹੀਂ ਕਿਹਾ ਗਿਆ।