ਖਾੜੀ ਮੁਲਕਾਂ 'ਚ ਪੰਜਾਬਣਾਂ 'ਤੇ ਤਸ਼ੱਦਦ ! 9 ਕੁੜੀਆਂ ਪਰਤੀਆਂ ਵਤਨ

ਹਾਲੇ ਵੀ ਖਾੜੀ ਦੇਸ਼ਾਂ ’ਚ ਕੁੜੀਆਂ ਨੂੰ ਵੇਚਣ ਦਾ ਸਿਲਸਿਲਾ ਨਹੀਂ ਰੁੱਕ ਰਿਹਾ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਸ ਤਹਿਤ 9 ਭਾਰਤੀ ਕੁੜੀਆਂ ਆਪਣੇ ਵਤਨ ਵਾਪਸ ਪਰਤੀਆਂ ਹਨ। ਟਰੈਵਲ ਏਜੰਟਾਂ ਵੱਲੋਂ ਮਨੁੱਖੀ ਤਸਕਰੀ ਕਰ ਕੇ ਇਨ੍ਹਾਂ ਕੁੜੀਆਂ ਨੂੰ ਖਾੜੀ ਦੇਸ਼ਾਂ ਵਿੱਚ ਵੇਚੀਆਂ ਗਈਆਂ ਸਨ ਜਿਨ੍ਹਾਂ ਵਿੱਚੋਂ ਨੌਂ ਕੁੜੀਆਂ ਵਤਨ ਪਰਤ ਆਈਆਂ ਹਨ।;

Update: 2024-09-29 11:17 GMT

ਕਪੁਰਥਲਾ . ਕਵਿਤਾ:  ਹਾਲੇ ਵੀ ਖਾੜੀ ਦੇਸ਼ਾਂ ’ਚ ਕੁੜੀਆਂ ਨੂੰ ਵੇਚਣ ਦਾ ਸਿਲਸਿਲਾ ਨਹੀਂ ਰੁੱਕ ਰਿਹਾ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਸ ਤਹਿਤ 9 ਭਾਰਤੀ ਕੁੜੀਆਂ ਆਪਣੇ ਵਤਨ ਵਾਪਸ ਪਰਤੀਆਂ ਹਨ। ਟਰੈਵਲ ਏਜੰਟਾਂ ਵੱਲੋਂ ਮਨੁੱਖੀ ਤਸਕਰੀ ਕਰ ਕੇ ਇਨ੍ਹਾਂ ਕੁੜੀਆਂ ਨੂੰ ਖਾੜੀ ਦੇਸ਼ਾਂ ਵਿੱਚ ਵੇਚੀਆਂ ਗਈਆਂ ਸਨ ਜਿਨ੍ਹਾਂ ਵਿੱਚੋਂ ਨੌਂ ਕੁੜੀਆਂ ਵਤਨ ਪਰਤ ਆਈਆਂ ਹਨ।

ਇਨ੍ਹਾਂ ਕੁੜੀਆਂ ਨੂੰ ਇਰਾਕ, ਓਮਾਨ ਅਤੇ ਕਤਰ ਦੇਸ਼ਾਂ ਵਿੱਚ ਟਰੈਵਲ ਏਜੰਟਾਂ ਨੇ ਮੋਟੀਆਂ ਰਕਮਾਂ ਲੈ ਕੇ ਵੇਚ ਦਿੱਤਾ ਸੀ। ਖਾੜੀ ਦੇਸ਼ਾਂ ਤੋਂ ਪਰਤੀਆਂ ਲੜਕੀਆਂ ਨੇ ਦੱਸਿਆ ਕਿ ਓਮਾਨ ਵਿੱਚ ਇੱਕ ਥਾਂ ’ਤੇ 20 ਤੋਂ 25 ਕੁੜੀਆਂ ਫਸੀਆਂ ਹੋਈਆਂ ਸਨ।

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 9 ਲੜਕੀਆਂ ਨੂੰ ਜਿਹੜੀਆਂ ਕਿ ਖਾੜੀ ਦੇਸ਼ਾਂ ਵਿੱਚ ਮੁਸੀਬਤ ਵਿੱਚ ਹੋਈਆਂ ਸਨ ਤੇ ਉਹਨਾਂ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਵਾਪਿਸ ਲਿਆਂਦਾ ਗਿਆ ਹੈ।

ਜਿਹੜੀਆਂ ਲੜਕੀਆਂ ਵਾਪਿਸ ਆਈਆਂ ਹਨ, ਉਹ ਜ਼ਿਲ੍ਹਾ, ਕਪੂਰਥਲਾ, ਮੋਗਾ, ਫਿਰੋਜ਼ਪੁਰ ਅਤੇ ਜਲੰਧਰ ਨਾਲ ਸੰਬੰਧਤ ਹਨ। ਅੱਜ ਇਹਨਾਂ 9 ਲੜਕੀਆਂ ਵਿੱਚ ਅੱਜ ਸਾਡੇ ਕੋਲ 4 ਲੜਕੀਆਂ ਪਹੁੰਚੀਆਂ ਹਨ। ਉਹਨਾਂ ਦੀ ਦੁੱਖਭਰੀ ਕਹਾਣੀ ਸੁਣ ਕਿ ਲੂਹ ਕੰਢੇ ਖੜ੍ਹੇ ਹੋ ਜਾਂਦੇ ਹਨ। ਇਹ ਲੜਕੀਆਂ ਅਗਸਤ-ਸਤੰਬਰ ਮਹੀਨੇ ਦੌਰਾਨ ਇਰਾਕ, ਓਮਾਨ ਅਤੇ ਕਤਰ ਵਿੱਚੋਂ ਵਾਪਿਸ ਆਈਆਂ ਹਨ।

ਜਲੰਧਰ ਜ਼ਿਲ੍ਹੇ ਦੀ ਰਹਿਣ ਵਾਲੀ ਪੀੜਤ ਲੜਕੀ ਜਿਹੜੀ ਕਿ ਇਰਾਕ ਵਿੱਚੋ ਵਾਪਿਸ ਆਈ ਨੇ ਦੱਸਿਆ ਕਿ ਉਸਦੀ ਚਾਚੀ ਨੇ ਹੀ ਉਸਨੂੰ ਉੱਥੇ ਬੁਲਾ ਕਿ ਫਸਾ ਦਿੱਤਾ ਸੀ। ਲੜਕੀ ਦੀ ਮਾਂ ਦੇ ਦੱਸੇ ਮੁਤਾਬਿਕ ਇਰਾਕ ਵਿੱਚ ਉਸਦੀ ਲੜਕੀ ਨਾਲ ਇੰਨਾ ਜ਼ਿਆਦਾ ਤਸ਼ਦੱਦ ਕੀਤਾ ਗਿਆ ਕਿ ਵਾਪਸੀ ਤੋਂ ਬਾਅਦ ਉਹ ਅੱਜ ਵੀ ਬਹੁਤ ਜ਼ਿਆਦਾ ਡਰੀ ਤੇ ਸਹਿਮੀ ਹੋਈ ਹੈ। ਇਸੇ ਤਰ੍ਹਾਂ 3 ਹੋਰ ਲੜਕੀਆਂ ਜਿਹੜੀਆਂ ਕਿ ਓਮਾਨ ਵਿੱਚੋਂ ਆਈਆਂ ਹਨ, ਉਹਨਾਂ ਨਾਲ ਵੀ ਧੋਖਾ ਕੀਤਾ ਗਿਆ ਤੇ ਉੱਥੇ ਉਹਨਾਂ ਨੂੰ ਫਸਾ ਦਿੱਤਾ ਗਿਆ ਸੀ।

ਇਹਨਾਂ ਲੜਕੀਆਂ ਦੀ ਵਾਪਸੀ ਨਾਲ ਹੁਣ ਲੜਕੀਆਂ ਦੀ ਗਿਣਤੀ 100 ਤੋਂ ਪਾਰ ਹੋ ਚੁੱਕੀ ਹੈ, ਜਿਹਨਾਂ ਨੂੰ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਵਾਪਿਸ ਲਿਆਂਦਾ ਜਾ ਚੁੱਕਾ ਹੈ।

ਉਨ੍ਹਾਂ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਨ੍ਹਾਂ ਨੂੰ 35 ਤੋਂ 40 ਹਜ਼ਾਰ ਪ੍ਰਤੀ ਮਹੀਨਾ ਤਨਖਾਹ ਦਾ ਲਾਲਚ ਦੇ ਕੇ ਅਣਮਨੁੱਖੀ ਤਸ਼ਦੱਦ ਕੀਤਾ ਗਿਆ। ਜ਼ਿਲ਼੍ਹਾ ਜਲੰਧਰ ਦੇ ਪਿੰਡ ਦੀ ਰਹਿਣ ਵਾਲੀ ਲੜਕੀ, ਜਿਹੜੀ ਹਾਲ ਹੀ ਵਿੱਚ ਇਰਾਕ ਤੋਂ ਆਈ ਹੈ, ’ਤੇ ਮਹਿਲਾ ਟਰੈਵਲ ਏਜੰਟ ਵੱਲੋਂ ਇਸ ਕਦਰ ਤਸ਼ਦੱਦ ਕੀਤਾ ਗਿਆ ਕਿ ਉਹ ਹਾਲੇ ਵੀ ਇਸ ਸਦਮੇ ਵਿੱਚ ਉੱਭਰ ਨਹੀਂ ਰਹੀ। ਜ਼ਿ ਜਲੰਧਰ ਦੀ ਤੇ ਓਮਾਨ ਤੋਂ ਆਈ ਹੋਰ ਲੜਕੀ ਨੇ ਦੱਸਿਆ ਕਿ ਉੱਥੇ ਜਿਸ ਘਰ ਵਿੱਚ ਉਸ ਨੂੰ ਕੰਮ ਕਰਨ ਲਈ ਭੇਜਿਆ ਗਿਆ ਸੀ, ਉੱਥੇ ਉਸ ਨਾਲ ਬਦਸਲੂਕੀ ਤੇ ਸਰੀਰਕ ਸ਼ੋਸ਼ਣ ਕੀਤਾ ਗਿਆ। ਉਸ ਵੱਲੋਂ ਵਿਰੋਧ ਕਰਨ ’ਤੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਸੀ।

ਕੁੜੀਆਂ ਦਾ ਕਹਿਣਾ ਹੈ ਕਿ ਅਸੀ ਵੱਖ-ਵੱਖ ਦੇਸ਼ਾਂ ਵਿੱਚ ਭਾਰਤੀ ਦੂਤਾਵਾਸਾਂ ਤੇ ਵਿਦੇਸ਼ ਮੰਤਰਾਲੇ ਦੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਹਨਾਂ ਵੱਲੋਂ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ। ਨਾਲ ਹੀ ਅਸੀ ਮੁੜ ਤੋਂ ਅਪੀਲ ਕਰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦੇ ਝੂਠੇ ਦਿਲਾਸਿਆਂ ਜਾਂ ਲਾਰੇ ਲੱਪਿਆਂ ਵਿੱਚ ਆ ਕੇ ਆਪਣੀਆਂ ਧੀਆਂ ਨੂੰ ਅਰਬ ਮੁਲਕਾਂ ਵਿੱਚ ਨਾ ਭੇਜੋ। ਆਏ ਦਿਨੀ ਉੱਥੇ ਲੜਕੀਆਂ ਨੂੰ ਲੈ ਕੇ ਆ ਰਹੀਆਂ ਜਾਣਕਾਰੀਆਂ ਬਹੁਤ ਹੀ ਦੁੱਖਭਰੀਆਂ ਹਨ ਕਿ ਕਿਵੇਂ ਉੱਥੇ ਲੜਕੀਆਂ ਨੂੰ ਘਰੇਲੂ ਕੰਮਾਂ ਦੇ ਕਹਿ ਕਿ ਉੱਥੇ ਬੁਲਾ ਕਿ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਸੋ ਲੜਕੀਆਂ ਨੂੰ ਅਰਬ ਮੁਲਕਾਂ ਵਿੱਚ ਭੇਜਣ ਤੋਂ ਗੁਰੇਜ਼ ਕਰੋ। ਅਸੀ ਨਾਲ ਹੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਫਰਜ਼ੀ ਏਜੰਟਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੇ ਮਾਮਲਿਆਂ ਤੇ ਠੱਲ ਪਾਈ ਜਾ ਸਕੇ।

ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਖਾੜੀ ਦੇਸ਼ਾਂ ਵਿੱਚ ਆਪਣੀਆਂ ਧੀਆਂ ਨੂੰ ਭੇਜਣ ਤੋਂ ਗੁਰੇਜ਼ ਕਰਨ ਕਿਉਂਕਿ ਟਰੈਵਲ ਏਜੰਟ ਅਤੇ ਖਾਸ ਕਰਕੇ ਪੀੜਤ ਲੜਕੀਆਂ ਦੇ ਰਿਸ਼ਤੇਦਾਰ ਹੀ ਕੁਝ ਪੈਸਿਆਂ ਦੇ ਲਾਲਚ ਵਿੱਚ ਇਨ੍ਹਾਂ ਲੜਕੀਆਂ ਨੂੰ ਅਰਬ ਦੇਸ਼ਾਂ ਵਿੱਚ ਲਿਜਾ ਕੇ ਫਸਾ ਦਿੰਦੇ ਹਨ।

Tags:    

Similar News