ਤਿੰਨ ਪੁਲਿਸ ਅਧਿਕਾਰੀਆਂ ਦੇ ਪਾਪਾਂ ਦਾ ਘੜਾ ਭਰਿਆ, ਹੋਈ ਉਮਰਕੈਦ
1992 ਦੇ ਵਿੱਚ ਜ਼ਿਲ੍ਹਾ ਤਰਨ ਤਰਨ ਵਿੱਚ ਇਹਨਾਂ ਤਿੰਨ ਪੁਲਿਸ ਅਧਿਕਾਰੀਆਂ ਵੱਲੋਂ ਜਿਨਾਂ ਦਾ ਨਾਮ ਗੁਰਬਚਨ ਸਿੰਘ ਰੇਸ਼ਮ ਸਿੰਘ ਅਤੇ ਹੰਸਰਾਜ ਹੈ। ਇਹਨਾਂ ਵੱਲੋਂ ਪੁਲਿਸ ਮਹਿਕਮੇ ਵਿੱਚ ਤਰੱਕੀਆਂ ਲੈਣ ਦੇ ਲਈ ਕਈ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਮੌਤ ਦੇ ਘਾਟ ਉਤਾਰਿਆ ਗਿਆ, ਜਿਸ ਦੇ ਚਲਦੇ ਇਹਨਾਂ ਵੱਲੋਂ 1992 ਦੇ ਵਿੱਚ 30 ਨਵੰਬਰ 1992 ਨੂੰ ਨੂਰਦੀ ਪਿੰਡ ਜੋ ਕਿ ਤਰਨਤਰਨ ਦੇ ਵਿੱਚ ਪੈਂਦਾ ਹੈ.
ਅੰਮ੍ਰਿਤਸਰ : ਪਿਛਲੇ ਦਿਨੀ ਮੋਹਾਲੀ ਦੀ ਸੀਬੀਆਈ ਕੋਰਟ ਦੇ ਵਿੱਚ ਤਿੰਨ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਆਓ ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਕਿਉਂ ਸੁਣਾਈ ਗਈ? ਇਹਨਾਂ ਦਾ ਕੀ ਦੋਸ਼ ਸੀ?
ਤੁਹਾਨੂੰ ਦੱਸ ਦਈਏ ਕਿ 1992 ਦੇ ਵਿੱਚ ਜ਼ਿਲ੍ਹਾ ਤਰਨ ਤਰਨ ਵਿੱਚ ਇਹਨਾਂ ਤਿੰਨ ਪੁਲਿਸ ਅਧਿਕਾਰੀਆਂ ਵੱਲੋਂ ਜਿਨਾਂ ਦਾ ਨਾਮ ਗੁਰਬਚਨ ਸਿੰਘ ਰੇਸ਼ਮ ਸਿੰਘ ਅਤੇ ਹੰਸਰਾਜ ਹੈ। ਇਹਨਾਂ ਵੱਲੋਂ ਪੁਲਿਸ ਮਹਿਕਮੇ ਵਿੱਚ ਤਰੱਕੀਆਂ ਲੈਣ ਦੇ ਲਈ ਕਈ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਮੌਤ ਦੇ ਘਾਟ ਉਤਾਰਿਆ ਗਿਆ, ਜਿਸ ਦੇ ਚਲਦੇ ਇਹਨਾਂ ਵੱਲੋਂ 1992 ਦੇ ਵਿੱਚ 30 ਨਵੰਬਰ 1992 ਨੂੰ ਨੂਰਦੀ ਪਿੰਡ ਜੋ ਕਿ ਤਰਨਤਰਨ ਦੇ ਵਿੱਚ ਪੈਂਦਾ ਹੈ, ਉਸ ਪਿੰਡ ਦੇ ਗੁਰਨਾਮ ਸਿੰਘ ਪਾਲੀ ਨਾਂ ਦਾ ਨੌਜਵਾਨ ਜੋ ਕਿ ਹੋਮਗਾਰਡ ਦੇ ਵਿੱਚ ਨੌਕਰੀ ਕਰਦਾ ਸੀ ਤੇ ਉਸ ਦੇ ਘਰ ਚਾਰ ਪੁਲਿਸ ਅਧਿਕਾਰੀ ਜਾਂਦੇ ਹਨ ਤੇ ਉਸ ਨੂੰ ਆਪਣੇ ਨਾਲ ਡਿਊਟੀ ਦਾ ਬਹਾਨਾ ਦੇ ਕੇ ਨਾਲ ਲੈ ਕੇ ਜਾਂਦੇ ਹਨ।
ਜਦੋਂ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦਾ ਬੱਚਾ ਘਰ ਨਹੀਂ ਆਇਆ ਤੇ ਉਹ ਪਤਾ ਲਗਾਉਂਦੇ ਹਨ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹਨਾਂ ਪੁਲਿਸ ਅਧਿਕਾਰੀਆਂ ਵੱਲੋਂ ਉਸ ਨੂੰ ਝੂਠੇ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਹੈ। ਇਸ ਦੇ ਨਾਲ ਹੀ ਉਸ ਦਾ ਇੱਕ ਹੋਰ ਸਾਥੀ ਵੀ ਝੂਠਾ ਮੁਕਾਬਲਾ ਬਣਾ ਕੇ ਉਸ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਹੋਰ ਤਾਂ ਹੋਰ ਇਨ੍ਹਾਂ ਜ਼ਾਲਮ ਪੁਲਿਸ ਵਾਲਿਆ ਨੇ ਉਨ੍ਹਾਂ ਮੁੰਡਿਆਂ ਦੀਆਂ ਲਾਸ਼ਾਂ ਪਰਿਵਾਰ ਨੂੰ ਨਹੀਂ ਦਿੱਤੀਆਂ ਸੀ।
ਪਰਿਵਾਰ ਨੇ ਦੱਸਿਆ ਕਿ ਉਹਨਾਂ ਕਿਹਾ ਕਿ ਉਹਨਾਂ ਦੇ ਬੱਚੇ ਨੂੰ ਲਵਾਰਸ ਕਹਿ ਕੇ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ। ਜਦੋਂ ਉਹਨਾਂ ਵੱਲੋਂ ਇਸ ਕੇਸ ਨੂੰ ਸੀਬੀਆਈ ਅਦਾਲਤ ਨੂੰ ਸੌਂਪਿਆ ਗਿਆ। ਉਹਨਾਂ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਵੱਲੋਂ ਇਹ ਬਿਨਾਂ ਕਿਸੇ ਪੈਸੇ ਤੋਂ ਫਰੀ ਦੇ ਵਿੱਚ ਇਹ ਕੇਸ ਲੜਿਆ ਗਿਆ ਤੇ ਅੱਜ 32 ਸਾਲ ਬਾਅਦ ਇੰਨਾ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਇਸ ਮੌਕੇ ਪੀੜਿਤ ਪਰਿਵਾਰ ਨੇ ਕਿਹਾ ਕਿ ਇਹਨਾਂ ਪੁਲਿਸ ਮੁਲਾਜ਼ਮਾਂ ਵੱਲੋਂ ਇਕੱਲੇ ਸਾਡੇ ਭਰਾ ਨੂੰ ਨਹੀਂ ਬਲਕਿ ਹੋਰ ਵੀ ਕਈ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਕੇ ਤਰੱਕੀ ਹਾਸਿਲ ਕੀਤੀ ਸੀ। ਜਿਸਦਾ ਅੱਜ ਸਾਨੂੰ 32 ਸਾਲ ਬਾਅਦ ਇਨਸਾਫ ਮਿਲਿਆ ਹੈ। ਅਸੀਂ ਪਰਮਾਤਮਾ ਦਾ ਸ਼ੁਕਰ ਅਦਾ ਕਰਦੇ ਹਾਂ ਕਿ ਅਸੀਂ ਕਾਨੂੰਨ ’ਤੇ ਪੂਰਾ ਭਰੋਸਾ ਰੱਖਿਆ ਤੇ ਸਾਡੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਪੂਰੀ ਬਹਾਦਰੀ ਤੇ ਦਲੇਰੀ ਦੇ ਨਾਲ ਸਾਡਾ ਕੇਸ ਲੜ ਕੇ ਸਾਨੂੰ ਇਨਸਾਫ ਦਿਵਾਇਆ ਅਸੀਂ ਇਹਨਾਂ ਦੇ ਧੰਨਵਾਦੀ ਹਾਂ।
ਇਸ ਮੌਕੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਦੋ ਨੌਜਵਾਨ ਨੇ ਇੱਕ ਜਗਦੀਪ ਸਿੰਘ ਮੱਖਣ ਦੂਜਾ ਗੁਰਨਾਮ ਸਿੰਘ ਪਾਲੀ ਇਹਨਾਂ ਨੂੰ ਨਵੰਬਰ 1992 ਚ ਇਹਨਾਂ ਦੇ ਘਰਾਂ ਤੋਂ ਪੁਲਿਸ ਨੇ ਚੁੱਕ ਕੇ ਕਈ ਦਿਨ ਨਾਜਾਇਜ਼ ਹਿਰਾਸਤ ਵਿਚ ਰੱਖਿਆ। 30 ਨਵੰਬਰ 1992 ਨੂੰ ਇੱਕ ਝੂਠੇ ਮੁਕਾਬਲੇ ਚ ਮਾਰ ਦਿੱਤਾ ਸੀ।
ਪੁਲਿਸ ਗੁਰਨਾਮ ਪਾਲੀ ਨੂੰ ਹਥਿਆਰਾਂ ਦੇ ਰਿਕਵਰੀ ਲਈ ਪਹਿਲੇ ਇੱਕ ਬਾਗ ਹੀ ਉੱਥੇ ਲੈ ਕੇ ਗਈ ਤੇ ਅੱਤਵਾਦੀਆਂ ਨੇ ਹਮਲਾ ਕਰਤਾ ਉਹ ਗੋਲਾਬਾਰੀ ਵਿਚ ਜਿਹੜਾ ਗੁਰਨਾਮ ਪਾਲੀ ਮਾਰਿਆ ਗਿਆ ਤੇ ਜਿਹੜਾ ਇੱਕ ਅਣਪਛਾਤਾ ਅੱਤਵਾਦੀ ਵੀ ਮਾਰਿਆ ਗਿਆ, ਜਿਹੜਾ ਪੁਲਿਸ ਵਾਲਿਆਂ ਨੇ ਅਣਪਛਾਤਾ ਅੱਤਵਾਦੀ ਦੱਸਿਆ ਸੀ। ਉਹਦੀ ਬਾਅਦ ਵਿਚ ਇਹਨਾਂ ਨੇ ਪਹਿਛਾਣ ਜਗਦੀਪ ਮੱਖਣ ਵਜੋਂ ਕੀਤੀ। ਫਿਰ ਇਸ ਦੇ ਵਿੱਚ ਜਿਹੜਾ ਪੁਲਿਸ ਨੇ ਆਪਣੀ ਕਾਰਵਾਈ ਕਰਕੇ ਕੇਸ ਬੰਦ ਕਰ ਦਿੱਤਾ ਸੀ।
ਮਾਨਯੋਗ ਸੁਪਰੀਮ ਕੋਰਟ ਨੇ ਜਿਹੜਾ ਬਾਅਦ ਵਿਚ ਲਵਾਰਿਸ ਲਾਸ਼ਾਂ ਦੇ ਕੇਸ ਸੀਬੀਆਈ ਨੂੰ ਇਨਕੁਆਇਰੀ ਕਰਨ ਲਈ ਕਿਹਾ ਸੀ। ਉਸ ਕੇਸ ਵਿੱਚ ਜਗਦੀਪ ਮੱਖਣ ਦੇ ਪਿਤਾ ਪ੍ਰੀਤਮ ਸਿੰਘ ਹੁਰਾਂ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਮੁੰਡੇ ਨੂੰ ਨਜਾਇਜ਼ ਚੁੱਕ ਕੇ ਤੇ ਝੂਠੇ ਮੁਕਾਬਲੇ ਵਿਚ ਮਾਰਿਆ ਸੀ। ਕਰਤਾਰ ਕੌਰ ਜਿਹੜੀ ਗੁਰਨਾਮ ਪਾਲੀ ਦੀ ਮਾਤਾ ਸੀ ਉਹਨਾਂ ਨੇ ਵੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਸੀਬੀਆਈ ਨੇ ਇਨਕੁਇਰੀ ਕਰਕੇ ਤੇ ਉਹਨਾਂ ਨੇ ਚਾਰ ਪੁਲਿਸ ਅਫਸਰਾਂ ਨੂੰ ਜਿਹੜਾ ਉਹ ਚਾਰਜ ਸ਼ੀਟ ਕੀਤਾ।
ਇਸ ਕੇਸ ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਵਾ ਫਿਰ 2000 ਦੇ ਵਿੱਚ ਉਹਨਾਂ ਨੇ ਚਾਰਜਸ਼ੀਟ ਪੇਸ਼ ਕੀਤੀ। 2022 ਤੱਕ ਜਿਹੜਾ ਅਦਾਲਤ ’ਚ ਕੇਸ ਸਟੇਅ ’ਤੇ ਰਿਹਾ ਪਰ ਹੁਣ ਜਾ ਕੇ 32 ਸਾਲਾਂ ਬਾਅਦ ਕੇਸ ਵਿਚ ਤਿੰਨ ਪੁਲਿਸ ਅਫਸਰ ਗੁਰਬਚਨ ਸਿੰਘ, ਰੇਸ਼ਮ ਸਿੰਘ ਤੇ ਹੰਸਰਾਜ ਨੂੰ ਸਜ਼ਾ ਹੋਈ ਹੈ। ਉਨ੍ਹਾਂ ਕਿਹਾ ਕਿ ਇੱਕ ਦੋਸ਼ੀ ਅਰਜਨ ਸਿੰਘ ਦੀ ਦੌਰਾਨੇ ਟਰਾਇਲ ਮੌਤ ਹੋ ਗਈ ਸੀ ਤੇ ਇਹ ਕੇਸ ਵਿਚ ਜਿਹੜਾ 32 ਸਾਲ ਦਾ ਲੰਮਾਂ ਸਮਾਂ ਜਿਹੜਾ ਪਰਿਵਾਰਾਂ ਨੇ ਬੜਾ ਸੰਤਾਪ ਭੋਗਿਆ।
ਉਨ੍ਹਾਂ ਆਖਿਆ ਕਿ ਫਾਈਨਲੀ ਜਿਹੜਾ ਸ਼੍ਰੀ ਰਕੇਸ਼ ਕੁਮਾਰ ਗੁਪਤਾ ਜਿਹੜੇ ਜੱਜ ਸਾਹਿਬ ਨੇ ਇਸ ਕੇਸ ਵਿਚ ਫੈਸਲਾ ਸੁਣਾਇਆ ਤੇ ਜਿਹੜੇ ਸੀਬੀਆਈ ਦੇ ਵਕੀਲਾਂ ਅਨਮੋਲ ਨਾਰੰਗ ਹੁਰਾਂ ਨੇ ਇਹ ਕੇਸ ਜਿਹੜੀ ਉਹਨਾਂ ਦੀਆਂ ਐਫਰਟ ਕਰਕੇ ਸੀਬੀਆਈ ਦੀ ਐਫਰਟ ਕਰਕੇ ਜਿਹੜਾ ਇਨਸਾਫ ਮਿਲਿਆ।
ਸਰਬਜੀਤ ਸਿੰਘ ਵੇਰਕਾ ਨੇ ਕਿਹਾ ਕਿ ਪੁਰਾਣੇ ਜਿਹੜੇ ਝੂਠੇ ਮੁਕਾਬਲਿਆਂ ਦੇ ਕਰੀਬ 70 ਦੇ ਕਰੀਬ ਕੇਸ ਸੀ, ਜਿਹੜੇ ਮਜੋਰਟੀ ਤੱਕ ਪਹੁੰਚੇ ਸੀ, ਕੋਈ ਕੇਸ ਹੀ ਜਿਹੜੇ 2000 ਦੇ ਕਰੀਬ ਨੇ ਉਹ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਨੂੰ ਚਲੇ ਗਏ। ਉਹਨਾਂ ਵਿੱਚ ਜਿਹੜੇ ਕੰਪਨਸੇਸ਼ਨ ਮਿਲੇ ਸੀ ਤੇ ਇਹਨਾਂ ਵਿਚ ਜਿਹੜੇ ਹੁਣ ਬਕਾਇਆ ਕੇਸ 12 ਹਨ, ਸਾਨੂੰ ਉਮੀਦ ਹੈ ਕਿ ਮਾਰਚ ਤੱਕ ਕਾਫੀ ਖਤਮ ਹੋ ਜਾਣਗੇ ਤੇ 2025 ’ਚ ਜਿੰਨੇ ਵੀ 1990 ਤੋਂ 91- 92 ਦੇ ਕੇਸ ਆ ਉਹ ਸਾਰੇ ਸਾਨੂੰ ਆਸ ਹੈ ਕਿ ਉਹਨਾਂ ਵਿੱਚ ਵੀ ਅਦਾਲਤਾਂ ਦੇ ਫੈਸਲੇ ਆ ਜਾਣਗੇ ਤੇ ਅਸੀਂ ਆਸ ਕਰਦੇ ਆਂ ਸਾਰੇ ਪਰਿਵਾਰਾਂ ਦੇ ਨਾਲ ਇਨਸਾਫ ਹੋਵੇਗਾ।