ਬਠਿੰਡਾ ਦੇ ਨੌਜਵਾਨਾਂ ਨੇ ਚਮਕਾਇਆ ਪੰਜਾਬ ਦਾ ਨਾਮ
ਬਠਿੰਡਾ ਦੇ ਹਾਊਸਫੈਡ ਕਲੋਨੀ ਦੇ ਦੋ ਨੌਜਵਾਨਾਂ ਨੇ ਭਾਰਤੀ ਫੌਜ ਵਿਚ ਅਫ਼ਸਰ ਬਣ ਕੇ ਬਠਿੰਡੇ ਤੇ ਸਮੂਚੇ ਪੰਜਾਬ ਦਾ ਮਾਣ ਵਧਾਇਆ ਹੈ। ਇਹ ਦੋਨੋਂ ਨੌਜਵਾਨ ਇੱਕੋ ਹੀ ਕੋਲਨੀ ਦੇ ਰਹਿਣ ਵਾਲੇ ਹਨ ਅਤੇ ਦੋਨੋਂ ਹੀ ਪੱਕੇ ਦੋਸਤ ਹਨ। ਦੋਨਾਂ ਦੇ ਲੈਫਟੀਨੈਂਟ ਬਣਨ ’ਤੇ ਪਰਿਵਾਰ ਨੇ ਮਿਠਾਈਆਂ ਖਵਾ ਕੇ ਖੁਸ਼ੀ ਸਾਂਝੀ ਕੀਤੀ।;
ਚੰਡੀਗੜ੍ਹ, ਕਵਿਤਾ : ਬਠਿੰਡਾ ਦੇ ਹਾਊਸਫੈਡ ਕਲੋਨੀ ਦੇ ਦੋ ਨੌਜਵਾਨਾਂ ਨੇ ਭਾਰਤੀ ਫੌਜ ਵਿਚ ਅਫ਼ਸਰ ਬਣ ਕੇ ਬਠਿੰਡੇ ਤੇ ਸਮੂਚੇ ਪੰਜਾਬ ਦਾ ਮਾਣ ਵਧਾਇਆ ਹੈ। ਇਹ ਦੋਨੋਂ ਨੌਜਵਾਨ ਇੱਕੋ ਹੀ ਕੋਲਨੀ ਦੇ ਰਹਿਣ ਵਾਲੇ ਹਨ ਅਤੇ ਦੋਨੋਂ ਹੀ ਪੱਕੇ ਦੋਸਤ ਹਨ। ਦੋਨਾਂ ਦੇ ਲੈਫਟੀਨੈਂਟ ਬਣਨ ’ਤੇ ਪਰਿਵਾਰ ਨੇ ਮਿਠਾਈਆਂ ਖਵਾ ਕੇ ਖੁਸ਼ੀ ਸਾਂਝੀ ਕੀਤੀ।
ਦੋਵਾਂ ਦੇ ਲੈਫਟੀਨੈਂਟ ਬਣਨ ਤੇ "ਵਿਕਰਮ ਸਿੰਘ" ਅਤੇ ਉਸਦੇ ਦੋਸਤ ਲੈਫਟੀਨੈਂਟ "ਉੱਤਮ ਮਲਿਕ" ਦਾ ਬਠਿੰਡਾ ਘਰ ਪਹੁੰਚਣ ’ਤੇ ਪਰਿਵਾਰ ਨੇ ਜ਼ੋਰਦਾਰ ਸਵਾਗਤ ਕੀਤਾ। ਤੁਹਾਨੂੰ ਦੱਸ ਦਈਏ ਕਿ ਦੋਨਾਂ ਨੇ ਹੀ ਬਠਿੰਡਾ ਤੋਂ ਪੜ੍ਹਾਈ ਕੀਤੀ ਹੈ। ਐਨਡੀਏ ਵਿੱਚ ਚਾਰ ਸਾਲ ਦੀ ਟ੍ਰੇਨਿੰਗ ਤੋਂ ਬਾਅਦ ਓਨ੍ਹਾਂ ਨੇ ਲੈਫਟੀਨੈਂਟ ਬਣਨ ਦਾ ਸੁਪਣਾ ਪੂਰਾ ਕੀਤਾ। ਇੱਕ ਦਾ ਨਾਂ ਵਿਕਰਮ ਸਿੰਘ ਹੈ ਤੇ ਦੂਜੇ ਦਾ ਨਾਂ ਉੱਤਮ ਮਲਿਕ ਹੈ ਦੋਵਾਂ ਦੇ ਪਰਿਵਾਰ ਨੇ ਇੱਕਠੇ ਮਿਲ ਕੇ ਖੁਸ਼ੀਆਂ ਮਨਾਈਆਂ
ਪਰਿਵਾਰ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਭਾਰਤੀ ਸੈਨਾ ਵਿਚ ਜਾਣਾ ਚਾਹੁੰਦੇ ਸਨ ਜਿਸ ਨੂੰ ਲੈ ਕੇ ਉਹਨਾਂ ਨੇ ਕੜੀ ਮਿਹਨਤ ਕੀਤੀ ਅਤੇ ਅੱਜ ਉਹ ਪਰਿਵਾਰ ਦੀ ਸਪੋਰਟ ਨਾਲ ਭਾਰਤੀ ਸੈਨਾ ’ਚ ਅਫ਼ਸਰ ਬਣੇ ਹਨ, ਜਿਸ ਦੀ ਉਹਨਾਂ ਨੂੰ ਵੱਡੀ ਖੁਸ਼ੀ ਹੈ। ਉਨ੍ਹਾਂ ਨੇ ਆਪਣੇ ਮਾਪਿਆਂ ਦਾ ਤੇ ਆਪਣਾ ਸਪਨਾ ਸਕਾਰ ਕੀਤਾ।