5 ਸਵਾਲਾਂ ਚੋ 4 ਦੇ ਦਿੱਤੇ ਸਹੀ ਜਵਾਬ, ਫਿਰ ਵੀ ਮਾਸਟਰ ਨੇ ਬੁਰੀ ਤਰਾਂ ਕੁਟਿਆ ਮਾਸੂਮ
ਜ਼ਿਲ੍ਹਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਪਿੰਡ ਚਣੋ ਦੇ ਸਰਕਾਰੀ ਮਿਡਲ ਸਕੂਲ ਦੇ ਅਧਿਆਪਕ 'ਤੇ ਅੱਠਵੀਂ ਜਮਾਤ 'ਚ ਪੜ੍ਹਦੇ 12 ਸਾਲਾ ਵਿਦਿਆਰਥੀ ਦੀ ਕਥਿਤ ਤੌਰ ਤੇ ਕੁੱਟਮਾਰ ਕੀਤੇ ਜਾਣ ਦੇ ਇਲਜ਼ਾਮ ਲੱਗੇ ਨੇ। ਜਿਸ ਉਪਰੰਤ ਬੱਚੇ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਬਚੇ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਸ਼੍ਰੀ ਫਤਹਿਗੜ੍ਹ ਸਾਹਿਬ (ਵਿਵੇਕ ਕੁਮਾਰ): ਜ਼ਿਲ੍ਹਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਪਿੰਡ ਚਣੋ ਦੇ ਸਰਕਾਰੀ ਮਿਡਲ ਸਕੂਲ ਦੇ ਅਧਿਆਪਕ 'ਤੇ ਅੱਠਵੀਂ ਜਮਾਤ 'ਚ ਪੜ੍ਹਦੇ 12 ਸਾਲਾ ਵਿਦਿਆਰਥੀ ਦੀ ਕਥਿਤ ਤੌਰ ਤੇ ਕੁੱਟਮਾਰ ਕੀਤੇ ਜਾਣ ਦੇ ਇਲਜ਼ਾਮ ਲੱਗੇ ਨੇ। ਜਿਸ ਉਪਰੰਤ ਬੱਚੇ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਬਚੇ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਦਿਆਰਥੀ ਦੇ ਪਿਤਾ ਸਵਰਨਜੀਤ ਸਿੰਘ ਨੇ ਦਸਿਆ ਕਿ ਅਧਿਆਪਕ ਵਲੋਂ ਉਹਨਾਂ ਦੇ ਪੁੱਤਰ ਤੋਂ 5 ਸਵਾਲ ਪੁੱਛੇ ਗਏ ਅਤੇ ਉਹਨਾਂ ਦੇ ਬੇਟੇ 5 ਚੋ 4 ਸਵਾਲਾਂ ਦੇ ਸਹੀ ਜਵਾਬ ਦਿਤੇ ਪਰ ਇਕ ਸਵਾਲ ਦਾ ਠੀਕ ਜਵਾਬ ਨਹੀਂ ਦੇ ਸਕਿਆ ਜਿਸ ਤੋਂ ਬਾਅਦ ਅਧਿਆਪਕ ਦੇ ਵਲੋਂ ਡੰਡੇ ਦੇ ਨਾਲ ਬੁਰੀ ਤਰਾਂ ਬਚੇ ਦੀ ਕੁੱਟਮਾਰ ਕੀਤੀ ਗਈ।ਜਿਸ ਤੋਂ ਬਾਅਦ ਬਚੇ ਨੂੰ ਸਰਕਾਰੀ ਹਸਪਤਾਲ ਚਨਾਰਥਲ ਕਲਾ ਵਿਖੇ ਦਾਖਿਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਰੈਫਰ ਕਰ ਦਿੱਤਾ।ਇਸ ਦੇ ਨਾਲ ਹੀ ਪੀੜਤ ਬਚੇ ਦੇ ਪਿਤਾ ਨੇ ਦਸਿਆ ਕਿ ਅਧਿਆਪਕ ਲਗਾਤਾਰ ਉਹਨਾਂ ਨੂੰ ਧਮਕੀਆਂ ਦੇ ਰਿਹਾ ਕਿ ਜੇਕਰ ਉਹਨਾਂ ਨੇ ਇਸ ਦੀ ਸ਼ਿਕਾਇਤ ਕਿਸੇ ਨੂੰ ਕੀਤੀ ਤਾਂ ਨਤੀਜੇ ਬੁਰੇ ਆਉਣਗੇ ਪਰ ਫਿਰ ਵੀ ਇਸ ਸਬੰਧੀ ਥਾਣਾ ਮੁਲੇਪੁਰ ਨੂੰ ਵੀ ਸੂਚਿਤ ਕਰ ਦਿੱਤਾ ਹੈ।
ਉਧਰ ਦੂਸਰੇ ਪਾਸੇ ਅਧਿਆਪਕ ਹਰਵਿੰਦਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਉਹਨਾਂ ਨੇ ਕਿਸੇ ਵੀ ਵਿਦਿਆਰਥੀ ਨੂੰ ਕੁੱਟਿਆ ਨਹੀਂ। ਸਗੋ ਉਹ ਬੱਚੇ ਨੂੰ ਡਰਾਉਣ ਲਈ ਧਰਤੀ ਤੇ ਜਰੂਰ ਸੋਟੀਆਂ ਮਾਰ ਰਿਹਾ ਸੀ l ਪਰ ਬੱਚੇ ਦੇ ਕੋਈ ਵੀ ਸੋਟੀ ਨਹੀਂ ਮਾਰੀ ਹੈ। ਉਹਨਾਂ ਧਮਕੀਆਂ ਦੇਣ ਵਾਲੀ ਗੱਲ ਨੂੰ ਵੀ ਝੂਠਾ ਦੱਸਿਆl