ਜਰਮਨ ਗਏ ਪੰਜਾਬੀ ਮੁੰਡੇ ਦੀ ਅੱਖਾਂ ਦੀ ਰੌਸ਼ਨੀ ਹੋਣ ਲੱਗੀ ਖ਼ਤਮ
ਮਾਪੇ ਆਪਣੇ ਬੱਚਿਆਂ ਨੂੰ ਸੁਨਹਿਰੀ ਭਵਿੱਖ ਦੇ ਲਈ ਵਿਦੇਸ਼ ਭੇਜ ਰਹੇ ਨੇ ਪਰ ਜੇਕਰ ਉਥੇ ਬੱਚਿਆਂ ਨੂੰ ਕੋਈ ਸਮੱਸਿਆ ਆ ਜਾਵੇ ਤਾਂ ਮਾਪਿਆਂ ਦੀ ਜਾਨ ’ਤੇ ਬਣ ਜਾਂਦੀ ਐ। ਅਜਿਹਾ ਹੀ ਕੁੱਝ ਵਿਦੇਸ਼ ਗਏ ਅੰਮ੍ਰਿਤਸਰ ਦੇ ਨੌਜਵਾਨ ਰੌਬਨਜੀਤ ਸਿੰਘ ਨਾਲ ਵਾਪਰਿਆ, ਜਿਸ ਦੀ ਅੱਖਾਂ ਦੀ ਰੌਸ਼ਨੀ ਬਿਲਕੁਲ ਖ਼ਤਮ ਹੋਣ ਕਿਨਾਰੇ ਪਹੁੰਚ ਗਈ ਐ;
ਅੰਮ੍ਰਿਤਸਰ : ਮਾਪੇ ਆਪਣੇ ਬੱਚਿਆਂ ਨੂੰ ਸੁਨਹਿਰੀ ਭਵਿੱਖ ਦੇ ਲਈ ਵਿਦੇਸ਼ ਭੇਜ ਰਹੇ ਨੇ ਪਰ ਜੇਕਰ ਉਥੇ ਬੱਚਿਆਂ ਨੂੰ ਕੋਈ ਸਮੱਸਿਆ ਆ ਜਾਵੇ ਤਾਂ ਮਾਪਿਆਂ ਦੀ ਜਾਨ ’ਤੇ ਬਣ ਜਾਂਦੀ ਐ। ਅਜਿਹਾ ਹੀ ਕੁੱਝ ਵਿਦੇਸ਼ ਗਏ ਅੰਮ੍ਰਿਤਸਰ ਦੇ ਨੌਜਵਾਨ ਰੌਬਨਜੀਤ ਸਿੰਘ ਨਾਲ ਵਾਪਰਿਆ, ਜਿਸ ਦੀ ਅੱਖਾਂ ਦੀ ਰੌਸ਼ਨੀ ਬਿਲਕੁਲ ਖ਼ਤਮ ਹੋਣ ਕਿਨਾਰੇ ਪਹੁੰਚ ਗਈ ਐ ਅਤੇ ਪਿੱਛੇ ਮਾਪਿਆਂ ਦਾ ਚਿੰਤਾ ਵਿਚ ਰੋ ਰੋ ਕੇ ਬੁਰਾ ਹਾਲ ਐ।
ਅੰਮ੍ਰਿਤਸਰ ਦੇ ਇਕ ਪਰਿਵਾਰ ਨੇ ਆਪਣੇ ਬੇਟੇ ਰੌਬਨਜੀਤ ਸਿੰਘ ਚੰਗੇ ਭਵਿੱਖ ਦੀ ਖ਼ਾਤਰ ਵਿਦੇਸ਼ ਭੇਜਿਆ ਸੀ ਪਰ ਉਥੇ ਰੌਬਨਜੀਤ ਸਿੰਘ ਦੀ ਅੱਖਾਂ ਦੀ ਰੌਸ਼ਨੀ ਇੰਨੀ ਜ਼ਿਆਦਾ ਘੱਟ ਹੋ ਗਈ ਕਿ ਉਸ ਨੂੰ ਕੁੱਝ ਵੀ ਚੰਗੀ ਤਰ੍ਹਾਂ ਦਿਖਾਈ ਨਹੀਂ ਦਿੰਦਾ। ਜਿਵੇਂ ਇਹ ਗੱਲ ਮਾਪਿਆਂ ਨੂੰ ਪਤਾ ਚੱਲੀ ਤਾਂ ਉਨ੍ਹਾਂ ਦਾ ਚਿੰਤਾ ਵਿਚ ਰੋ ਰੋ ਕੇ ਬੁਰਾ ਹਾਲ ਐ ਅਤੇ ਉਨ੍ਹਾਂ ਨੂੰ ਆਪਣੇ ਬੇਟੇ ਦੀ ਚਿੰਤਾ ਸਤਾ ਰਹੀ ਐ।
ਇਸ ਸਬੰਧੀ ਗੱਲਬਾਤ ਕਰਦਿਆਂ ਰੌਬਨਜੀਤ ਦੇ ਪਿਤਾ ਇਕਬਾਲ ਸਿੰਘ ਅਤੇ ਉਸ ਦੀ ਮਾਂ ਨਰਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਚੰਗੇ ਭਵਿੱਖ ਲਈ ਆਪਣੇ ਬੇਟੇ ਰੌਬਨਜੀਤ ਨੂੰ ਮਾਲਟਾ ਭੇਜਿਆ ਸੀ, ਜਿੱਥੇ ਉਸ ਨੂੰ ਕੋਈ ਸਹੀ ਤਰੀਕੇ ਦਾ ਕੰਮਕਾਰ ਨਹੀਂ ਮਿਲ ਸਕਿਆ, ਜਿਸ ਤੋਂ ਬਾਅਦ ਉਹ ਜਰਮਨ ਚਲਾ ਗਿਆ ਪਰ ਜਰਮਨ ਵਿਚ ਉਸ ਦੀਆਂ ਅੱਖਾਂ ਦੀ ਰੌਸ਼ਨੀ ਕਾਫ਼ੀ ਜ਼ਿਆਦਾ ਘੱਟ ਹੋ ਗਈ, ਉਸਤੋਂ ਸਹੀ ਤਰੀਕੇ ਨਾਲ ਕੰਮ ਵੀ ਨਹੀਂ ਸੀ ਹੁੰਦਾ। ਇਸ ਮਗਰੋਂ ਰੌਬਨਜੀਤ ਇਲਜ ਲਈ ਪੁਰਤਗਾਲ ਚਲਾ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਨਿਗ੍ਹਾ ਬਿਲਕੁਲ ਖ਼ਤਮ ਹੋ ਰਹੀ ਐ।
ਦੱਸ ਦਈਏ ਕਿ ਆਪਣੇ ਬੇਟੇ ਦੀ ਹਾਲਤ ਨੂੰ ਲੈ ਕੇ ਮਾਪਿਆਂ ਵਿਚ ਚਿੰਤਾ ਪਾਈ ਜਾ ਰਹੀ ਐ ਅਤੇ ਉਨ੍ਹਾਂ ਵੱਲੋਂ ਐਨਆਰਆਈ ਭਰਾਵਾਂ ਅਤੇ ਦਾਨੀ ਸੱਜਣਾਂ ਨੂੰ ਮਦਦ ਦੀ ਅਪੀਲ ਕੀਤੀ ਗਈ ਐ ਤਾਂ ਜੋ ਉਨ੍ਹਾਂ ਦੇ ਬੇਟੇ ਦਾ ਸਹੀ ਇਲਾਜ ਹੋ ਸਕੇ ਅਤੇ ਉਹ ਮੁੜ ਤੋਂ ਆਪਣੀ ਮਿਹਨਤ ਕਰ ਸਕੇ।