ਤਾਮਿਲਨਾਡੂ ਦੀ ਸਿਆਸੀ ਪਾਰਟੀ ਕਰੇਗੀ ਕੁਲਵਿੰਦਰ ਕੌਰ ਦਾ ਸਨਮਾਨ, ਤਿਆਰ ਕਰਵਾਈ ਸੋਨੇ ਦੀ ਅੰਗੂਠੀ

ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਸਾਂਸਦ ਚੁਣੀ ਗਈ ਫਿਲਮ ਅਦਾਕਾਰਾ ਕੰਗਣਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ ’ਤੇ ਇਕ ਪੰਜਾਬਣ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ , ਪੰਜਾਬ ਦੇ ਜ਼ਿਆਦਾਤਰ ਲੋਕਾਂ ਵੱਲੋਂ ਕੁਲਵਿੰਦਰ ਦੀ ਤਾਰੀਫ਼ ਕੀਤੀ ਜਾ ਰਹੀ ।

Update: 2024-06-12 10:09 GMT

ਕੋਇੰਬਟੂਰ: ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਸਾਂਸਦ ਚੁਣੀ ਗਈ ਫਿਲਮ ਅਦਾਕਾਰਾ ਕੰਗਣਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ ’ਤੇ ਇਕ ਪੰਜਾਬਣ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ , ਪੰਜਾਬ ਦੇ ਜ਼ਿਆਦਾਤਰ ਲੋਕਾਂ ਵੱਲੋਂ ਕੁਲਵਿੰਦਰ ਦੀ ਤਾਰੀਫ਼ ਕੀਤੀ ਜਾ ਰਹੀ ਪਰ ਹੁਣ ਤਾਮਿਲਨਾਡੂ ਦੀ ਇਕ ਰਾਜਨੀਤਕ ਪਾਰਟੀ ਵੱਲੋਂ ਕੁਲਵਿੰਦਰ ਕੌਰ ਦਾ ਸੋਨੇ ਦੀ ਅੰਗੂਠੀ ਨਾਲ ਸਨਮਾਨ ਕਰਨ ਦਾ ਐਲਾਨ ਕੀਤਾ ਗਿਆ ਹੈ।

ਚੰਡੀਗੜ੍ਹ ਏਅਰਪੋਰਟ ’ਤੇ ਭਾਜਪਾ ਦੀ ਸਾਂਸਦ ਅਤੇ ਫਿਲਮ ਅਦਾਕਾਰਾ ਕੰਗਣਾ ਰਣੌਤ ਦੇ ਇਕ ਸੀਆਈਐਸਐਫ ਮੁਲਾਜ਼ਮ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰੇ ਜਾਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਕੁਲਵਿੰਦਰ ਕੌਰ ਦੀ ਤਾਰੀਫ਼ ਕੀਤੀ ਜਾ ਰਹੀ ਹੈ ਕਿਉਂਕਿ ਕੰਗਣਾ ਵੱਲੋਂ ਜਿੱਥੇ ਕਿਸਾਨ ਔਰਤਾਂ ਖ਼ਿਲਾਫ਼ ਟਿੱਪਣੀ ਕੀਤੀ ਸੀ, ਉਥੇ ਹੀ ਹੁਣ ਸਾਰੇ ਪੰਜਾਬੀਆਂ ਲਈ ਵੱਖਵਾਦੀ ਅਤੇ ਅੱਤਵਾਦੀ ਸ਼ਬਦ ਵਰਤੇ ਗਏ ਹਨ। ਕੁਲਵਿੰਦਰ ਕੌਰ ਦੀ ਹੌਂਸਲਾ ਅਫ਼ਜ਼ਾਈ ਦੇ ਲਈ ਇਕ ਐਨਆਰਆਈ ਵੱਲੋਂ 5 ਲੱਖ ਅਤੇ ਇਕ ਵੱਲੋਂ ਇਕ ਲੱਖ ਰੁਪਏ ਦੇਣ ਦੀ ਗੱਲ ਆਖੀ ਗਈ ਸੀ ਪਰ ਹੁਣ ਤਾਮਿਲਨਾਡੂ ਦੀ ਇਕ ਰਾਜਨੀਤਕ ਪਾਰਟੀ ਥਾਨਥਾਈ ਪੋਰੀਆਰ ਦ੍ਰਵਿਦਾਰ ਕੜਗਮ ਵੱਲੋਂ ਕੁਲਵਿੰਦਰ ਕੌਰ ਨੂੰ ਸੋਨੇ ਦੀ ਅੰਗੂਠੀ ਭੇਜਣ ਦਾ ਫ਼ੈਸਲਾ ਕੀਤਾ ਗਿਆ ਏ ਜੋ ਪਾਰਟੀ ਨੇ ਤਿਆਰ ਵੀ ਕਰਵਾ ਲਈ ਐ। ਇਸ ਅੰਗੂਠੀ ’ਤੇ ਪਾਰਟੀ ਦੇ ਸੰਸਥਾਪਕ ਪੋਰੀਆਰ ਦੀ ਤਸਵੀਰ ਵੀ ਲੱਗੀ ਹੋਈ ਐ।

ਟੀਪੀਡੀਕੇ ਪਾਰਟੀ ਦੇ ਜਨਰਲ ਸਕੱਤਰ ਕੇ ਯੂ ਰਾਮਾਕ੍ਰਿਸ਼ਨ ਨੇ ਆਖਿਆ ਕਿ ਸਾਡੇ ਵੱਲੋਂ 8 ਗ੍ਰਾਮ ਸੋਨੇ ਦੀ ਅੰਗੂਠੀ ਤਿਆਰ ਕਰਵਾਈ ਗਈ ਐ। ਅਸੀਂ ਚਾਹੁੰਦੇ ਆਂ ਕਿ ਕਿਸਾਨਾਂ ਦੇ ਲਈ ਮਜ਼ਬੂਤ ਤਰੀਕੇ ਨਾਲ ਖੜ੍ਹਨ ਵਾਲੀ ਪੰਜਾਬੀ ਮਹਿਲਾ ਨੂੰ ਸਨਮਾਨਿਤ ਕੀਤਾ ਜਾਵੇ। ਰਾਮਾਕ੍ਰਿਸ਼ਨ ਨੇ ਆਖਿਆ ਕਿ ਅਸੀਂ ਕੁਲਵਿੰਦਰ ਕੌਰ ਦੇ ਘਰ ਦੇ ਪਤੇ ’ਤੇ ਇਹ ਅੰਗੂਠੀ ਭੇਜ ਦੇਵਾਂਗੇ, ਜੇਕਰ ਉਹ ਕੋਰੀਅਰ ਨੂੰ ਸਵੀਕਾਰ ਨਹੀਂ ਕਰੇਗੀ ਤਾਂ ਅਸੀਂ ਆਪਣੇ ਕਿਸੇ ਮੈਂਬਰ ਨੂੰ ਉਸ ਦੇ ਘਰ ਭੇਜਾਂਗੇ। ਸਾਡਾ ਕੋਈ ਸਾਥੀ ਟ੍ਰੇਨ ਜਾਂ ਫਲਾਈਟ ਜ਼ਰੀਏ ਉਸ ਦੇ ਘਰ ਜਾਵੇਗਾ ਜੋ ਸੋਨੇ ਦੀ ਅੰਗੂਠੀ ਦੇ ਨਾ ਨਾਲ ਪੋਰੀਆਰ ਦੀਆਂ ਕੁੱਝ ਪੁਸਤਕਾਂ ਵੀ ਕੁਲਵਿੰਦਰ ਕੌਰ ਨੂੰ ਭੇਂਟ ਕਰੇਗਾ।

ਦੱਸ ਦਈਏ ਕਿ ਪੰਜਾਬ ਵਿਚ ਕਿਸਾਨਾਂ ਵੱਲੋਂ ਵੀ ਮੋਹਾਲੀ ਵਿਚ ਕੁਲਵਿੰਦਰ ਕੌਰ ਦੇ ਸਮਰਥਨ ਵਿਚ ਰੈਲੀ ਕੱਢੀ ਗਈ ਸੀ, ਜਿਨ੍ਹਾਂ ਦੀ ਮੰਗ ਸੀ ਕਿ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਕੁਲਵਿੰਦਰ ਕੌਰ ਦੇ ਖ਼ਿਲਾਫ਼ ਦਰਜ ਕੀਤੀ ਗਈ ਐਫਆਈਆਰ ਨੂੰ ਰੱਦ ਕੀਤਾ ਜਾਵੇ। ਫਿਲਹਾਲ ਮੋਹਾਲੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਐਸਆਈਟੀ ਬਣਾਈ ਐ ਜੋ ਐਸਪੀ ਸਿਟੀ ਹਰਬੀਰ ਸਿੰਘ ਅਟਵਾਲ ਦੀ ਅਗਵਾਈ ਵਿਚ ਮਾਮਲੇ ਦੀ ਜਾਂਚ ਕਰੇਗੀ।

Tags:    

Similar News