ਮਾਂ ਨੇ ਪੁੱਤ ਨੂੰ 24 ਵੋਟਾਂ ਨਾਲ ਹਰਾ ਕੇ ਜਿੱਤੀ ਸਰਪੰਚੀ

ਪੰਜਾਬ ਦੀਆਂ 9398 ਪੰਚਾਇਤਾਂ ਵਿਚ ਸਰਪੰਚ ਅਤੇ ਪੰਚ ਦੇ ਅਹੁਦੇ ਲਈ ਮੰਗਲਵਾਰ ਨੂੰ ਵੋਟਿੰਗ ਹੋਈ ਅਤੇ ਦੇਰ ਸ਼ਾਮ ਚੋਣ ਨਤੀਜੇ ਐਲਾਨ ਕੀਤੇ। ਇਸੇ ਦੌਰਾਨ ਫਿਰੋਜ਼ਪੁਰ ਵਿਚ ਇਕ ਬਹੁਤ ਹੀ ਰੋਮਾਂਚਿਕ ਮੁਕਾਬਲਾ ਦੇਖਣ ਨੂੰ ਮਿਲਿਆ, ਜਿੱਥੇ ਇਕ ਮਾਂ ਅਤੇ ਬੇਟੇ ਵਿਚਕਾਰ ਟੱਕਰ ਹੋ ਰਹੀ ਸੀ;

Update: 2024-10-16 14:14 GMT

ਫ਼ਿਰੋਜ਼ਪੁਰ : ਪੰਜਾਬ ਦੀਆਂ 9398 ਪੰਚਾਇਤਾਂ ਵਿਚ ਸਰਪੰਚ ਅਤੇ ਪੰਚ ਦੇ ਅਹੁਦੇ ਲਈ ਮੰਗਲਵਾਰ ਨੂੰ ਵੋਟਿੰਗ ਹੋਈ ਅਤੇ ਦੇਰ ਸ਼ਾਮ ਚੋਣ ਨਤੀਜੇ ਐਲਾਨ ਕੀਤੇ। ਇਸੇ ਦੌਰਾਨ ਫਿਰੋਜ਼ਪੁਰ ਵਿਚ ਇਕ ਬਹੁਤ ਹੀ ਰੋਮਾਂਚਿਕ ਮੁਕਾਬਲਾ ਦੇਖਣ ਨੂੰ ਮਿਲਿਆ, ਜਿੱਥੇ ਇਕ ਮਾਂ ਅਤੇ ਬੇਟੇ ਵਿਚਕਾਰ ਟੱਕਰ ਹੋ ਰਹੀ ਸੀ ਪਰ ਜਦੋਂ ਚੋਣ ਨਤੀਜੇ ਸਾਹਮਣੇ ਆਏ ਤਾਂ ਬੇਟੇ ਨੂੰ ਮਾਂ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਮਾਂ ਚੋਣ ਜਿੱਤ ਕੇ ਪਿੰਡ ਦੀ ਸਰਪੰਚ ਬਣ ਗਈ।

ਫਿਰੋਜ਼ਪੁਰ ਦੇ ਪਿੰਡ ਕੋਠੇ ਕਿੱਲੀ ਵਿਚ ਸਰਪੰਚੀ ਦੀਆਂ ਚੋਣਾਂ ਦੌਰਾਨ ਇਕ ਮਾਂ ਅਤੇ ਪੁੱਤ ਦੇ ਵਿਚਾਲੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ, ਪਰ ਚੋਣ ਨਤੀਜੇ ਆਉਣ ਤੋਂ ਬਾਅਦ ਸੁਮਿੱਤਰਾ ਬਾਈ ਨੇ ਆਪਣੇ ਬੇਟੇ ਨੂੰ 24 ਵੋਟਾਂ ਦੇ ਨਾਲ ਹਰਾ ਕੇ ਸਰਪੰਚੀ ਹਾਸਲ ਕਰ ਲਈ।

ਦਰਅਸਲ ਸੁਮਿੱਤਰਾ ਬਾਈ ਦਾ ਵੱਡੇ ਬੇਟੇ ਨੇ ਸਰਪੰਚੀ ਲਈ ਕਾਗਜ਼ ਦਾਖ਼ਲ ਕੀਤੇ ਸੀ ਪਰ ਉਸ ਦੇ ਕਾਗਜ਼ ਰੱਦ ਹੋ ਗਏ, ਜਿਸ ਤੋਂ ਬਾਅਦ ਸੁਮਿੱਤਰਾ ਬਾਈ ਰਿਕਵਰਿੰਗ ਕੈਂਡੀਡੇਟ ਸੀ, ਇਸ ਕਰਕੇ ਉਸ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਪਰ ਇਸੇ ਦੌਰਾਨ ਉਸ ਦਾ ਛੋਟਾ ਬੇਟਾ ਬੋਹੜ ਸਿੰਘ ਆਪਣੀ ਮਾਂ ਦੇ ਖਿਲਾਫ਼ ਖੜ੍ਹਾ ਗਿਆ। ਸੁਮਿੱਤਰਾ ਬਾਈ ਨੇ ਆਖਿਆ ਕਿ ਜੇਕਰ ਅੱਜ ਇਸ ਖ਼ੁਸ਼ੀ ਵਿਚ ਉਨ੍ਹਾਂ ਦਾ ਬੇਟਾ ਵੀ ਸ਼ਾਮਲ ਹੁੰਦਾ ਤਾਂ ਬਹੁਤ ਚੰਗਾ ਹੁੰਦਾ।

ਦੱਸ ਦਈਏ ਕਿ ਪਿੰਡ ਕੋਠੇ ਕਿੱਲੀ ਵਿਚ 254 ਲੋਕਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ, ਜਿਨ੍ਹਾਂ ਵਿਚੋਂ ਸੁਮਿੱਤਰਾ ਬਾਈ ਨੂੰ 129 ਵੋਟਾਂ ਮਿਲੀਆਂ ਜਦਕਿ ਉਸ ਦੇ ਬੇਟੇ ਬੋਹੜ ਸਿੰਘ ਨੂੰ 105 ਵੋਟਾਂ ਹੀ ਪੈ ਸਕੀਆਂ।

Tags:    

Similar News