ਪੁਸ਼ਪਾ 2 ਦਾ ਚੱਲਿਆ ਜਾਦੂ, ਫਿਲਮ ਦੇਖ ਫੈਨਜ਼ ਵਜਾ ਰਹੇ ਸੀਟੀਆਂ
ਅੱਲੂ ਅਰਜੁਨ ਅਤੇ ਰਸ਼ਮਿਕਾ ਮੰਦਾਨਾ ਸਟਾਰਰ ਪੁਸ਼ਪਾ 2 ਦ ਰੂਲ, 5 ਦਸੰਬਰ ਨੂੰ ਵੱਡੇ ਰਿਕਾਰਡ ਆਪਣੇ ਨਾਅ ਦਰਜ ਕਰਦਿਆਂ ਰਿਲੀਜ਼ ਹੋ ਗਈ ਹੈ। 2021 ਦੀ ਬਲਾਕਬਸਟਰ ਪੁਸ਼ਪਾ : ਦ ਰਾਈਜ਼ ਫੈਨਜ਼ ਨੂੰ ਪੁਸ਼ਪਾ ਰਾਜ ਦੀ ਇੰਟਰਸਟਿੰਗ ਜਰਨੀ ਵੱਲ ਲੈ ਜਾਣ ਦਾ ਵਾਅਦਾ ਕਰਦਾ ਹੈ। ਜੋ ਲਾਲ ਚੰਦਨ ਦੀ ਲੱਕੜ ਦੀ ਤਸਕਰੀ ਦੇ ਕਾਰੋਬਾਰ 'ਤੇ ਹਾਵੀ ਹੈ। ਅੱਲੂ ਅਰਜੁਨ, ਜਿਸ ਨੇ ਪੁਸ਼ਪਾ ਰਾਜ ਦੀ ਭੂਮਿਕਾ ਲਈ ਰਾਸ਼ਟਰੀ ਪੁਰਸਕਾਰ ਜਿੱਤਿਆ। ਹੁਣ ਬੇਮਿਸਾਲ ਢੰਗ ਨਾਲ ਪਰਦੇ 'ਤੇ ਵਾਪਸੀ ਕੀਤੀ ਹੈ।;
ਚੰਡੀਗੜ੍ਹ, ਕਵਿਤਾ: ਅੱਲੂ ਅਰਜੁਨ ਅਤੇ ਰਸ਼ਮਿਕਾ ਮੰਦਾਨਾ ਸਟਾਰਰ ਪੁਸ਼ਪਾ 2 ਦ ਰੂਲ, 5 ਦਸੰਬਰ ਨੂੰ ਵੱਡੇ ਰਿਕਾਰਡ ਆਪਣੇ ਨਾਅ ਦਰਜ ਕਰਦਿਆਂ ਰਿਲੀਜ਼ ਹੋ ਗਈ ਹੈ। 2021 ਦੀ ਬਲਾਕਬਸਟਰ ਪੁਸ਼ਪਾ : ਦ ਰਾਈਜ਼ ਫੈਨਜ਼ ਨੂੰ ਪੁਸ਼ਪਾ ਰਾਜ ਦੀ ਇੰਟਰਸਟਿੰਗ ਜਰਨੀ ਵੱਲ ਲੈ ਜਾਣ ਦਾ ਵਾਅਦਾ ਕਰਦਾ ਹੈ। ਜੋ ਲਾਲ ਚੰਦਨ ਦੀ ਲੱਕੜ ਦੀ ਤਸਕਰੀ ਦੇ ਕਾਰੋਬਾਰ 'ਤੇ ਹਾਵੀ ਹੈ। ਅੱਲੂ ਅਰਜੁਨ, ਜਿਸ ਨੇ ਪੁਸ਼ਪਾ ਰਾਜ ਦੀ ਭੂਮਿਕਾ ਲਈ ਰਾਸ਼ਟਰੀ ਪੁਰਸਕਾਰ ਜਿੱਤਿਆ। ਹੁਣ ਬੇਮਿਸਾਲ ਢੰਗ ਨਾਲ ਪਰਦੇ 'ਤੇ ਵਾਪਸੀ ਕੀਤੀ ਹੈ। ਰਸ਼ਮਿਕਾ ਮੰਦਾਨਾ ਪੁਸ਼ਪਾ ਦੀ ਸਮਰਪਿਤ ਪਤਨੀ ਸ਼੍ਰੀਵੱਲੀ ਦੀ ਭੂਮਿਕਾ ਨੂੰ ਦੁਹਰਾਉਂਦੀ ਹੈ।
ਪੁਸ਼ਪਾ ਪਾਰਟ 1 ਨੇ ਫੈਮਸ ਨੂੰ ਇੱਕ ਮਸਾਲਾ ਭਰਿਆ ਐਂਟਰਟੇਨਮੈਂਟ ਦਿੱਤਾ ਸੀ ਜਿਸ ਵਿੱਚ ਸ਼ਾਨਦਾਰ ਐਕਸ਼ਨ ਤੋਂ ਲੈ ਕੇ ਬਾਕਮਾਲ ਗਾਣੇ, ਸ਼ਾਨਦਾਰ ਅਦਾਕਾਰੀ ਅਤੇ ਸੀਟੀ-ਮਾਰ ਡਾਇਲਾਗਜ਼ ਸਨ। ਅਜਿਹੇ ਵਿੱਚ ਦਰਸ਼ਕਾਂ ਨੂੰ ਫਿਲਮ ਪੁਸ਼ਪਾ 2 ਤੋਂ ਬਹੁਤ ਸਾਰੀਆਂ ਉਮੀਦਾਂ ਸਨ ਅਤੇ ਫਿਲਮ ਚੰਗੀ ਤਰ੍ਹਾਂ, ਉਮੀਦਾਂ 'ਤੇ ਖਰੀ ਉਤਰੀ ਵੀ। ਹੁਣ ਜਦੋਂ ਐਕਸ਼ਨ ਦੀ ਗੱਲ ਆਉਂਦੀ ਹੈ, ਤਾਂ ਅਸਲ ਵਿੱਚ ਇਹ ਫਿਲਮ ਉਮੀਦਾਂ ਤੋਂ ਵੱਧ ਨਿਕਲੀ। ਪੁ
ਸ਼ਪਾ (ਅੱਲੂ ਅਰਜੁਨ) ਹੁਣ ਸਿਰਫ਼ ਇੱਕ ਰਾਸ਼ਟਰੀ ਤਸਕਰ ਨਹੀਂ ਰਹਿ ਗਿਆ , ਸਗੋਂ ਹੁਣ ਲਾਲ ਚੰਦਨ ਦੀ ਤਸਕਰੀ ਰਾਹੀਂ ਅੰਤਰਰਾਸ਼ਟਰੀ ਪਛਾਣ ਵੀ ਹਾਸਲ ਕਰ ਚੁੱਕਿਆ ਹੈ। ਉਹ ਚਿਤੂਰ ਉੱਤੇ ਰਾਜ ਕਰ ਰਿਹਾ ਹੈ ਅਤੇ ਆਪਣੇ ਸ਼ਹਿਰ ਦੇ ਲੋਕਾਂ ਲਈ ਇੱਕ ਦੇਵਤਾ ਵਾਂਗ ਹੈ। ਇੱਕ ਦਿਨ ਉਸਨੂੰ 2000 ਟਨ ਲਾਲ ਚੰਦਨ ਦੀ ਤਸਕਰੀ ਕਰਨ ਦਾ ਵੱਡਾ ਸੌਦਾ ਮਿਲ ਜਾਂਦਾ ਹੈ , ਪਰ SSP ਭੰਵਰ ਸਿੰਘ ਸ਼ੇਖਾਵਤ ਯਾਨੀ ਫਹਾਦ ਫਾਸਿਲ ਉਸਦੇ ਲਈ ਰੁਕਾਵਟ ਬਣ ਜਾਂਦਾ ਹੈ। ਅਜਿਹੇ ਵਿੱਚ ਸਵਾਲ ਖੜੇ ਹੁੰਦੇ ਨੇ ਕੀ ਪੁਸ਼ਪਾ ਦਾ ਰਾਜ ਕਾਯਮ ਰਹੇਗਾ ਜਾਂ ਇਸ ਵਾਰ ਸ਼ੇਖਾਵਤ ਜਿੱਤਣਗੇ? ਖੈਰ, ਇਹ ਜਾਣਨ ਦੇ ਲਈ ਤਾਂ ਤਾਹਾਨੂੰ ਫਿਲਮ ਦੇਖਣੀ ਪੈਣੀ ਹੈ।
ਅੱਲੂ ਅਰਜੁਨ ਨੇ ਫਿਲਮ ਵਿੱਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਸਾਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਜੇਕਰ ਉਹ ਪੁਸ਼ਪਰਾਜ ਦੇ ਰੂਪ ਵਿੱਚ ਆਪਣੇ ਪ੍ਰਦਰਸ਼ਨ ਲਈ ਇੱਕ ਵਾਰ ਫਿਰ ਰਾਸ਼ਟਰੀ ਪੁਰਸਕਾਰ ਜਿੱਤਦੇ ਹਨ। ਬੇਸ਼ੱਕ ਸਾਨੂੰ ਫਿਲਮ ਵਿੱਚ ਸ਼ਕਤੀਸ਼ਾਲੀ ਪੁਸ਼ਪਾ ਦੇਖਣ ਨੂੰ ਮਿਲਦੀ ਹੈ, ਪਰ ਇਸ ਵਾਰ ਸੁਕੁਮਾਰ ਨੇ ਵੀ ਆਪਣਾ ਕਮਜ਼ੋਰ ਪੱਖ ਦਿਖਾਇਆ ਹੈ ਅਤੇ ਅੱਲੂ ਅਰਜੁਨ ਨੇ ਇਸ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਇਆ ਹੈ। ਟੀਜ਼ਰ ਵਿੱਚ ਜੋ ਦ੍ਰਿਸ਼ ਅਸੀਂ ਦੇਖਦੇ ਹਾਂ, ਜਿੱਥੇ ਪੁਸ਼ਪਾ ਨੇ ਸਾੜ੍ਹੀ ਪਾਈ ਹੋਈ ਹੈ, ਬਿਨਾਂ ਸ਼ੱਕ ਫਿਲਮ ਦਾ ਹਾਈਲਾਈਟ ਹੈ, ਅਤੇ ਅੱਲੂ ਅਰਜੁਨ ਇਸ ਵਿੱਚ ਵਾਕਈ ਕਮਾਲ ਦੇ ਵੀ ਨਜ਼ਰ ਆ ਰਹੇ ਹਨ। ਇਸਲਈ ਸਿਰਫ 30 ਮਿੰਟ ਦੇ ਪ੍ਰਦਰਸ਼ਨ ਲਈ ਰਾਸ਼ਟਰੀ ਪੁਰਸਕਾਰ ਮਿਲਣਾ ਤਾਂ ਬਣਦਾ ਹੈ।
ਦੂਜੇ ਪਾਸੇ ਸ਼੍ਰੀਵੱਲੀ ਦੀ ਗੱਲ ਕਰੀਏ ਤਾਂ ਸ਼੍ਰੀਵੱਲੀ ਦੇ ਰੂਪ ਵਿੱਚ ਰਸ਼ਮੀਕਾ ਮੰਦਾਨਾ ਆਪਣੀ ਭੂਮਿਕਾ ਬੇਹਤਰੀਨ ਢੰਗ ਨਾਲ ਅਦਾ ਕੀਤੀ ਹੈ ਅਤੇ ਇਸਨੂੰ ਫਿਲਮ ਵਿੱਚ ਸਭ ਤੋਂ ਮਹੱਤਵਪੂਰਨ ਦ੍ਰਿਸ਼ਾਂ ਵਿੱਚੋਂ ਇੱਕ ਦਿੱਤਾ ਗਿਆ ਹੈ ਜਿਸ ਵਿੱਚ ਅਦਾਕਾਰਾ ਆਪਣੀ ਛਾਪ ਛੱਡਦੀ ਹੈ। ਬਾਕੀ ਸਹਾਇਕ ਅਦਾਕਾਰ ਆਪੋ-ਆਪਣੇ ਰੋਲ ਵਿੱਚ ਚੰਗੇ ਹਨ, ਪਰ ਰਾਓ ਰਮੇਸ਼ ਅਤੇ ਜਗਦੀਸ਼ ਪ੍ਰਤਾਪ ਬਾਂਦਾਰੀ ਨੇ ਸਾਡਾ ਸਭ ਤੋਂ ਵੱਧ ਧਿਆਨ ਖਿੱਚਿਆ।
ਕੁੱਲ ਮਿਲਾ ਕੇ, ਸੁਕੁਮਾਰ ਅਤੇ ਅੱਲੂ ਅਰਜੁਨ ਨੇ ਪੁਸ਼ਪਾ 2 ਵਿੱਚ ਸਾਡੀ ਉਮੀਦਾਂ ਨਾਲੋਂ ਸਾਨੂੰ ਵੱਧ ਹੀ ਦਿੱਤਾ। ਕੁੱਲ ਮਿਲਾ ਕੇ "ਪੁਸ਼ਪਾ 2 ਦ ਰੂਲ ਇਸ ਸਾਲ ਦੀ ਸਭ ਤੋਂ ਵੱਡੀ ਬਲਾਕਬਸਟਰ ਹੈ।