ਪਰਿਵਾਰ ਨੂੰ ਮਿਲਿਆ ਇਕ ਸਾਲ ਪਹਿਲਾਂ ਗੁੰਮ ਹੋਇਆ ਬੱਚਾ
ਅੰਮ੍ਰਿਤਸਰ ਦੇ 88 ਫੁਟਾ ਰੋਡ ਤੋਂ ਗੁੰਮ ਹੋਇਆ ਬੱਚਾ ਕਰੀਬ ਇਕ ਸਾਲ ਬਾਅਦ ਆਪਣੇ ਮਾਪਿਆਂ ਨੂੰ ਵਾਪਸ ਮਿਲ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਖ਼ੁਸ਼ੀ ਦੀ ਕੋਈ ਟਿਕਾਣਾ ਨਹੀਂ ਰਿਹਾ। ਇਹ ਬੱਚਾ ਕਰੀਬ ਇਕ ਸਾਲ ਪਹਿਲਾਂ ਗੁੰਮ ਹੋਇਆ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਜਿੱਥੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ,;
ਅੰਮ੍ਰਿਤਸਰ : ਅੰਮ੍ਰਿਤਸਰ ਦੇ 88 ਫੁਟਾ ਰੋਡ ਤੋਂ ਗੁੰਮ ਹੋਇਆ ਬੱਚਾ ਕਰੀਬ ਇਕ ਸਾਲ ਬਾਅਦ ਆਪਣੇ ਮਾਪਿਆਂ ਨੂੰ ਵਾਪਸ ਮਿਲ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਖ਼ੁਸ਼ੀ ਦੀ ਕੋਈ ਟਿਕਾਣਾ ਨਹੀਂ ਰਿਹਾ। ਇਹ ਬੱਚਾ ਕਰੀਬ ਇਕ ਸਾਲ ਪਹਿਲਾਂ ਗੁੰਮ ਹੋਇਆ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਜਿੱਥੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਉਥੇ ਹੀ ਖ਼ੁਦ ਵੀ ਬੱਚੇ ਦੀ ਕਾਫ਼ੀ ਭਾਲ ਕੀਤੀ ਪਰ ਹੁਣ ਇਸ ਬੱਚੇ ਨੂੰ ਪੁਲਿਸ ਨੇ ਪਰਿਵਾਰ ਦੇ ਹਵਾਲੇ ਕਰ ਦਿੱਤਾ।
ਅੰਮ੍ਰਿਤਸਰ ਦੇ ਇਕ ਪਰਿਵਾਰਕ ਦੀ ਉਸ ਸਮੇਂ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਨ੍ਹਾਂ ਨੂੰ ਉਨ੍ਹਾਂ ਦਾ ਗੁੰਮ ਹੋਇਆ ਬੱਚਾ ਦੁਬਾਰਾ ਵਾਪਸ ਮਿਲ ਗਿਆ ਜੋ ਅੰਮ੍ਰਿਤਸਰ ਦੇ 88 ਫੁਟਾ ਰੋਡ ਤੋਂ ਕਰੀਬ ਇਕ ਸਾਲ ਪਹਿਲਾਂ ਗੁੰਮ ਹੋਇਆ ਸੀ। ਇਸ ਮੌਕੇ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਉਹ ਧੰਨਵਾਦ ਕਰਦੇ ਨੇ ਐਨਜੀਓ ਅਤੇ ਪੁਲਿਸ ਦਾ, ਜਿਨ੍ਹਾਂ ਕਰਕੇ ਸਾਡਾ ਬੱਚਾ ਸਾਨੂੰ ਦੁਬਾਰਾ ਵਾਪਸ ਮਿਲ ਸਕਿਆ ਏ। ਉਨ੍ਹਾਂ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਇਸ ਤਰ੍ਹਾਂ ਗੁੰਮ ਹੋਇਆ ਬੱਚਾ ਮਿਲਦਾ ਏ ਤਾਂ ਪੁਲਿਸ ਨੂੰ ਜ਼ਰੂਰ ਇਸ ਦੀ ਸੂਚਨਾ ਦੇਵੇ।
ਇਸ ਮੌਕੇ ਜਦੋਂ ਬੱਚੇ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਗ਼ਲਤੀ ਨਾਲ ਆਪਣੇ ਘਰ ਦਾ ਰਸਤਾ ਭੁੱਲ ਗਿਆ ਸੀ, ਫਿਰ ਉਸ ਨੂੰ ਇਕ ਵਿਅਕਤੀ ਆਪਣੇ ਘਰ ਲੈ ਗਿਆ, ਜਿਸ ਨੇ ਉਸ ਨੂੰ ਰੋਟੀ ਪਾਣੀ ਖੁਆਇਆ। ਉਸ ਤੋਂ ਬਾਅਦ ਅੱਜ ਇਕ ਸਾਲ ਬਾਅਦ ਮੈਂ ਆਪਣੇ ਘਰ ਪਹੁੰਚ ਸਕਿਆ ਹਾਂ। ਉਸ ਨੂੰ ਬਹੁਤ ਖ਼ੁਸ਼ੀ ਹੋ ਰਹੀ ਐ।
ਉਧਰ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਬੱਚਾ ਆਪਣੀ ਮਾਸੀ ਦੇ ਘਰ ਗਿਆ ਸੀ, ਜਿੱਥੋਂ ਇਹ ਗੁੰਮ ਹੋ ਗਿਆ ਸੀ ਪਰ ਪੁਲਿਸ ਨੇ ਕਾਫ਼ੀ ਥਾਵਾਂ ’ਤੇ ਇਸ ਬੱਚੇ ਦੀ ਭਾਲ ਕੀਤੀ, ਜਿਸ ਤੋਂ ਬਾਅਦ ਇਕ ਸਾਲ ਬਾਅਦ ਜਾ ਕੇ ਇਹ ਬੱਚਾ ਬਰਾਮਦ ਹੋਇਆ ਜੋ ਸਹੀ ਸਲਾਮਤ ਐ।
ਦੱਸ ਦਈਏ ਕਿ ਇਸ ਮੌਕੇ ਪਰਿਵਾਰ ਵੱਲੋਂ ਬੱਚਾ ਮਿਲਣ ਦੀ ਖ਼ੁਸ਼ੀ ਵਿਚ ਥਾਣੇ ਵਿਚ ਮਠਿਆਈ ਵੰਡੀ ਗਈ ਅਤੇ ਵਾਰ ਵਾਰ ਪੁਲਿਸ ਦਾ ਧੰਨਵਾਦ ਕੀਤਾ ਗਿਆ।