ਪੰਜਾਬ ਯੂਨੀਵਰਸਿਟੀ ਦੀ ਲਿਫਟ ’ਚ ਫਸੀਆਂ ਵਿਦਿਆਰਥਣਾਂ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ 3 ਨੰਬਰ ਹੋਸਟਲ ਦੀ ਲਿਫ਼ਟ ਅਚਾਨਕ ਅੱਧ ਵਿਚਾਲੇ ਬੰਦ ਹੋ ਗਈ ਅਤੇ ਲਿਫਟ ਵਿਚ ਦੋ ਕੁੜੀਆਂ ਫਸ ਗਈਆਂ। ਅੰਦਰ ਹਨ੍ਹੇਰਾ ਹੋਣ ਕਰਕੇ ਉਹ ਘਬਰਾ ਗਈਆਂ ਅਤੇ ਚੀਕਾਂ ਮਾਰਨ ਲੱਗੀਆਂ। ਕੁੜੀਆਂ ਦੀਆਂ ਚੀਕਾਂ ਸੁਣ ਕੇ ਹੋਸਟਲ ਸਟਾਫ਼ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ 3 ਨੰਬਰ ਹੋਸਟਲ ਦੀ ਲਿਫ਼ਟ ਅਚਾਨਕ ਅੱਧ ਵਿਚਾਲੇ ਬੰਦ ਹੋ ਗਈ ਅਤੇ ਲਿਫਟ ਵਿਚ ਦੋ ਕੁੜੀਆਂ ਫਸ ਗਈਆਂ। ਅੰਦਰ ਹਨ੍ਹੇਰਾ ਹੋਣ ਕਰਕੇ ਉਹ ਘਬਰਾ ਗਈਆਂ ਅਤੇ ਚੀਕਾਂ ਮਾਰਨ ਲੱਗੀਆਂ। ਕੁੜੀਆਂ ਦੀਆਂ ਚੀਕਾਂ ਸੁਣ ਕੇ ਹੋਸਟਲ ਸਟਾਫ਼ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੇ ਸਟਾਫ਼ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਹੋਸਟਲ ਨੰਬਰ ਤਿੰਨ ਸਰੋਜ਼ਨੀ ਨਾਇਡੂ ਹਾਲ ਦੀ ਲਿਫਟ ਅਚਾਨਕ ਅੱਧ ਵਿਚਾਲੇ ਬੰਦ ਹੋ ਗਈ, ਉਸ ਸਮੇਂ ਲਿਫਟ ਵਿਚ ਦੋ ਕੁੜੀਆਂ ਮੌਜੂਦ ਸਨ। ਲਿਫਟ ਬੰਦ ਹੁੰਦੇ ਹੀ ਕੁੜੀਆਂ ਨੇ ਮਦਦ ਲਈ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਰੌਲਾ ਸੁਣ ਕੇ ਰਿਸ਼ੈਪਸ਼ਨ ’ਤੇ ਮੌਜੂਦ ਇਕ ਵਿਦਿਆਰਥੀ ਨੇ ਤੁਰੰਤ ਸਟਾਫ਼ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਸਟਾਫ਼ ਨੇ ਲਿਫਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ।
ਇਸ ਤੋਂ ਬਾਅਦ ਸਥਿਤੀ ਗੰਭੀਰ ਹੁੰਦੀ ਦੇਖ ਹੋਸਟਲ ਸਟਾਫ਼ ਨੇ ਪੁਲਿਸ ਨੂੰ ਬੁਲਾ ਲਿਆ। ਕਰੀਬ ਅੱਧੇ ਘੰਟੇ ਦੀ ਮਸ਼ੱਕਤ ਤੋਂ ਬਾਅਦ ਜਾ ਕੇ ਲਿਫਟ ਦਾ ਦਰਵਾਜ਼ਾ ਖੋਲਿ੍ਹਆ ਗਿਆ ਅਤੇ ਕੁੜੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਲਿਫਟ ਵਿਚੋਂ ਬਾਹਰ ਨਿਕਲਦੇ ਹੀ ਕੁੜੀਆਂ ਨੇ ਸੁੱਖ ਦਾ ਸਾਹ ਲਿਆ ਕਿਉਂਕਿ ਬੰਦ ਹੋਣ ਕਾਰਨ ਉਨ੍ਹਾਂ ਦਾ ਸਾਹ ਘੁਟਣਾ ਸ਼ੁਰੂ ਹੋ ਗਿਆ ਸੀ।
ਦੱਸ ਦਈਏ ਕਿ ਇਹ ਘਟਨਾ ਰਾਤੀਂ ਕਰੀਬ 10 ਵਜੇ ਵਾਪਰੀ ਜਦੋਂ ਦੋ ਕੁੜੀਆਂ ਲਿਫਟ ਵਿਚ ਮੌਜੂਦ ਸਨ ਕਿ ਅਚਾਨਕ ਲਾਈਟ ਭੱਜ ਗਈ ਅਤੇ ਉਹ ਲਿਫਟ ਵਿਚ ਹੀ ਫਸ ਗਈਆਂ।