ਗੁਰਦਾਸਪੁਰ ‘ਚ ਦੁਕਾਨਦਾਰਾਂ ਦੀ ਬਹਾਦੁਰੀ ਨੂੰ ਸਲਾਮ, ਲੁਟੇਰੇ ਕੀਤੇ ਕਾਬੂ
ਪੰਜਾਬ ਵਿੱਚੋਂ ਰੋਜ਼ਾਨਾ ਹੀ ਲੁੱਟਾਂ ਖੋਹਾ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਅਤੇ ਗੁਰਦਾਸਪੁਰ ਵਿੱਚ ਫਿਰ ਤੋਂ ਲੁੱਟ ਦੀ ਵਾਰਦਾਤ ਵਾਪਰੀ ਹੈ। ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਦੇ ਗੌਰਮੈਂਟ ਕਾਲਜ ਰੋਡ ਵਿਖੇ ਇੱਕ ਔਰਤ ਮੋਬਾਈਲ ਉੱਤੇ ਗੱਲ ਕਰ ਰਹੀ ਸੀ ਕਿ ਪਿੱਛਿਓਂ ਮੋਟਰਸਾਈਕਲ ਤੇ ਆਏ ਦੋ ਝਪਟਮਾਰਾਂ ਨੇ ਉਸ ਦਾ ਮੋਬਾਈਲ ਖੋਹ ਲਿਆ ਤੇ ਤੁਰੰਤ ਫਰਾਰ ਹੋ ਗਏ। ਜਦੋਂ ਔਰਤ ਨੇ ਰੌਲਾ ਪਾਇਆ ਤਾਂ ਉੱਥੋਂ ਦੇ ਦੁਕਾਨਦਾਰਾਂ ਨੇ ਉਸੇ ਵੇਲੇ ਝਪਟਮਾਰਾਂ ਦਾ ਪਿੱਛਾ ਕਰਕੇ ਉਹਨਾਂ ਤੋਂ ਮੋਬਾਇਲ ਵਾਪਸ ਲੈ ਲਿਆ।
ਚੰਡੀਗੜ੍ਹ,ਕਵਿਤਾ: ਪੰਜਾਬ ਵਿੱਚੋਂ ਰੋਜ਼ਾਨਾ ਹੀ ਲੁੱਟਾਂ ਖੋਹਾ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਅਤੇ ਗੁਰਦਾਸਪੁਰ ਵਿੱਚ ਫਿਰ ਤੋਂ ਲੁੱਟ ਦੀ ਵਾਰਦਾਤ ਵਾਪਰੀ ਹੈ। ਤੁਹਾਨੂੰ ਦੱਸ ਦਈਏ ਕਿ
ਗੁਰਦਾਸਪੁਰ ਦੇ ਗੌਰਮੈਂਟ ਕਾਲਜ ਰੋਡ ਵਿਖੇ ਇੱਕ ਔਰਤ ਮੋਬਾਈਲ ਉੱਤੇ ਗੱਲ ਕਰ ਰਹੀ ਸੀ ਕਿ ਪਿੱਛਿਓਂ ਮੋਟਰਸਾਈਕਲ ਤੇ ਆਏ ਦੋ ਝਪਟਮਾਰਾਂ ਨੇ ਉਸ ਦਾ ਮੋਬਾਈਲ ਖੋਹ ਲਿਆ ਤੇ ਤੁਰੰਤ ਫਰਾਰ ਹੋ ਗਏ। ਜਦੋਂ ਔਰਤ ਨੇ ਰੌਲਾ ਪਾਇਆ ਤਾਂ ਉੱਥੋਂ ਦੇ ਦੁਕਾਨਦਾਰਾਂ ਨੇ ਉਸੇ ਵੇਲੇ ਝਪਟਮਾਰਾਂ ਦਾ ਪਿੱਛਾ ਕਰਕੇ ਉਹਨਾਂ ਤੋਂ ਮੋਬਾਇਲ ਵਾਪਸ ਲੈ ਲਿਆ।
ਦਰਅਸਲ ਗੁਰਦਾਸਪੁਰ ਦੇ ਗੌਰਮੈਂਟ ਕਾਲਜ ਰੋਡ ਵਿਖੇ 2 ਮੁਲਜ਼ਮ ਪਹਿਲਾਂ ਤੋਂ ਹੀ ਆਪਣਾ ਨਿਸ਼ਾਨਾ ਲੱਭ ਰਹੇ ਸੀ ਤੇ ਜਦੋਂ ਓਨ੍ਹਾਂ ਦੇਖਿਆ ਕਿ ਇੱਕ ਔਰਤ ਇਕੱਲੀ ਹੈ ਤੇ ਫੋਨ ਉੱਤੇ ਗੱਲ ਕਰ ਰਹੀ ਹੈ ਤਾਂ ਓਨ੍ਹਾਂ ਲੁਟੇਰਿਆਂ ਨੇ ਔਰਤ ਨੂੰ ਨਿਸ਼ਾਨਾਂ ਬਣਾਇਆ ਤੇ ਫੋਨ ਉੱਤੇ ਗੱਲ ਕਰਦੀ ਔਰਤ ਕੋਲੋਂ ਮੋਬਾਈਲ ਖੋਹ ਕੇ ਫਰਾਰ ਹੋ ਗਏ। ਪਰ ਜਦੋਂ ਘਟਨਾ ਵਾਪਰੀ ਤਾਂ ਔਰਤ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤੇ ਮੌਕੇ ਉੱਤੇ ਮੌਜੂਦ ਕੁਝ ਦੁਕਾਨਦਾਰਾਂ ਨੇ ਆਪਣੀ ਸੂਝ ਬੂਝ ਨਾਲ ਲੁਟੇਰਿਆਂ ਦਾ ਪਿੱਛਾ ਕੀਤਾ ਤੇ ਦੁਕਾਨਦਾਰਾਂ ਨੇ ਲੁੱਟੇਰਿਆਂ ਨੂੰ ਫੜ ਕੇ ਕੁੱਟਾਪਾ ਚਾੜਿਆ।
ਇੱਕ ਪਾਸੇ ਦੁਕਾਨਦਾਰਾਂ ਤੇ ਇਲਾਕੇ ਦੇ ਲੋਕਾਂ ਨੇ ਲੁਟੇਰਿਆਂ ਦਾ ਕੁੱਟਾਪਾ ਚਾੜਿਆ ਤੇ ਦੂਜੇ ਪਾਸੇ ਇਲਾਕੇ ਦੇ ਪੀਸੀਆਰ ਮੁਲਾਜ਼ਮਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਜਿਨ੍ਹਾਂ ਨੇ ਤੁਰੰਤ ਥਾਨਾ ਸਿਟੀ ਗੁਰਦਾਸਪੁਰ ਦੀ ਪੁਲਿਸ ਬੁਲਾ ਕੇ ਦੋਹਾਂ ਝਪੱਟਮਾਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉੱਥੇ ਹੀ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਰੋਡ ਉੱਤੇ ਪਹਿਲਾ ਹੀ ਸਨੈਚਿੰਗ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ।
ਹਾਲਾਂਕਿ ਦੁਕਾਨਦਾਰਾਂ ਦੀ ਮੁਸ਼ਤੈਦੀ ਸਦਕਾ 2 ਲੁੱਟੇਰਿਆਂ ਨੂੰ ਤਾਂ ਕਾਬੂ ਕਰ ਲਿਆ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਦੋਵੇਂ ਮੁਲਜ਼ਮਾਂ ਵੱਲੋਂ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਰ ਕੀ ਖੁਲਾਸੇ ਕੀਤੇ ਜਾਂਦੇ ਨੇ ਤੇ ਪੁਲਿਸ ਵੱਲੋਂ ਕੀ ਕੁੱਝ ਕਾਰਵਾਈ ਕੀਤੀ ਜਾਵੇਗੀ।