ਬਿੱਟੂ ਦੇ ਬਿਆਨ 'ਤੇ ਰਾਜਾ ਵੜਿੰਗ ਦਾ ਪ੍ਰਤੀਕਰਮ, ਕਿਹਾ– ਪੰਜਾਬ 'ਚ ਬਿੱਟੂ 'ਤੇ ਕੋਈ ਯਕੀਨ ਨਹੀਂ ਕਰਦਾ

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਆਪਣੇ ਇੱਕ ਬਿਆਨ ਨਾਲ਼ ਪੰਜਾਬ ਦੀ ਸਿਆਸਤ ਮੁੜ ਭਖਾ ਦਿੱਤੀ ਹੈ। ਉਨ੍ਹਾਂ ਦੀ ਟਿੱਪਣੀ ਉਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤੁਰੰਤ ਆਪਣਾ ਪ੍ਰਤੀਕਰਮ ਦਿੱਤਾ

Update: 2026-02-19 11:21 GMT

50 ਸਾਲ ਤੋਂ ਵੱਧ ਦੇ ਲੀਡਰਾਂ ਦੀ ਕਾਂਗਰਸ 'ਚੋ਼ ਹੋਵੇਗੀ ਛੁੱਟੀ: ਬਿੱਟੂ

ਚੰਡੀਗੜ੍ਹ: ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਆਪਣੇ ਇੱਕ ਬਿਆਨ ਨਾਲ਼ ਪੰਜਾਬ ਦੀ ਸਿਆਸਤ ਮੁੜ ਭਖਾ ਦਿੱਤੀ ਹੈ। ਉਨ੍ਹਾਂ ਦੀ ਟਿੱਪਣੀ ਉਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤੁਰੰਤ ਆਪਣਾ ਪ੍ਰਤੀਕਰਮ ਦਿੱਤਾ।

ਦਰਅਸਲ, ਰਵਨੀਤ ਸਿੰਘ ਬਿੱਟੂ ਨੇ ਆਖਿਆ ਸੀ ਕਿ ਕਾਂਗਰਸ 'ਚੋਂ ਹੁਣ 50 ਸਾਲ ਤੋਂ ਵੱਧ ਉਮਰ ਦੇ ਲੀਡਰਾਂ ਦੀ ਛੁੱਟੀ ਹੋਣ ਵਾਲ਼ੀ ਹੈ। ਇਸ ਬਿਆਨ ਦੇ ਜਵਾਬ ਵਿੱਚ ਰਾਜਾ ਵੜਿੰਗ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਰਵਨੀਤ ਸਿੰਘ ਬਿੱਟੂ ਦੀ ਗੱਲ ਦਾ ਪੰਜਾਬ ਵਿੱਚ ਕੋਈ ਨੋਟਿਸ ਨਹੀਂ ਲੈਂਦਾ। ਉਨ੍ਹਾਂ ਬਿੱਟੂ ਹੁਰਾਂ ਨੁੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਰਤਾ ਫ਼ੀਲਡ 'ਚ ਜਾ ਕੇ ਵੇਖਣ ਕਿ 'ਲੋਕ ਤੁਹਾਨੂੰ ਕਿਵੇਂ ਗਾਲ਼ਾਂ ਕਢਦੇ ਨੇ।'

ਰਾਜਾ ਵੜਿੰਗ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਹੁਣ ਜੋ ਵੀ ਦਿਲ 'ਚ ਆਉਂਦਾ ਹੈ, ਉਹ ਕਰ ਕੇ ਵੇਖ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ 'ਚ ਹੁਣ ਬਿੱਟੂ ਦਾ ਕੋਈ ਵੀ ਯਕੀਨ ਨਹੀਂ ਕਰਦਾ। 'ਕੀ ਕੋਈ ਗ਼ੈਰ–ਭਰੋਸੇਯੋਗ ਵਿਅਕਤੀ ਦੇ ਸ਼ਬਦਾਂ ਉਤੇ ਯਕੀਨ ਕਰ ਸਕਦਾ ਹੈ?'

ਰਾਜਾ ਵੜਿੰਗ ਨੇ ਦੋਸ਼ ਲਾਇਆ ਕਿ ਜਦੋਂ ਉਹ ਸੰਸਦ ਮੈਂਬਰੀ ਲਈ ਚੋਣਾਂ ਲੜ ਰਹੇ ਸਨ, ਤਦ ਰਵਨੀਤ ਬਿੱਟੂ ਰੋਜ਼ਾਨਾ ਪੰਜਾਬ ਦੇ ਕਿਸਾਨਾਂ ਨੂੰ ਬੁਰਾ–ਭਲਾ ਆਖਿਆ ਕਰਦੇ ਸਨ। ਹੁਣ ਜਿਹੜੇ ਕਿਸਾਨ ਧਰਨੇ ਦੌਰਾਨ ਬਿੱਟੂ ਆਪਣੀ ਪੱਗ ਲੱਥਣ ਦੀ ਗੱਲ ਕਰ ਰਹੇ ਹਨ, ਉਥੇ ਹੀ ਕੁਲਬੀਰ ਸਿੰਘ ਜ਼ੀਰਾ ਵੀ ਮੌਜੂਦ ਸਨ। 'ਜ਼ੀਰਾ ਦੀ ਵੀ ਪੱਗ ਸਿਰਫ਼ ਬਿੱਟੂ ਕਰਕੇ ਲੱਥੀ ਸੀ। ਕਿਉਂਕਿ ਉਹ ਵੀ ਬਿੱਟੂ ਵਾਂਗ ਕਾਂਗਰਸ 'ਚ ਚਲੇ ਗਏ ਸਨ।'

ਰਾਜਾ ਵੜਿੰਗ ਨੇ ਆਖਿਆ ਕਿ ਬਿੱਟੂ ਉਸ ਭਾਜਪਾ ਵਿੱਚ ਸ਼ਾਮਲ ਹੋ ਗਏ, ਜਿਹੜੀ ਸਦਾ ਕਿਸਾਨਾਂ ਖ਼ਿਲਾਫ਼ ਬੋਲਦੀ ਰਹੀ ਹੈ। ਜ਼ੀਰਾ ਨੇ ਤਾਂ ਕਿਸਾਨਾਂ ਖ਼ਿਲਾਫ਼ ਸੰਸਦੀ ਚੋਣ ਤੱਕ ਲੜੀ ਹੈ।

ਇੰਝ ਹੁਣ ਸਹਿਜੇ ਹੀ ਆਖਿਆ ਜਾ ਸਕਦਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਚੋਣ ਵਰ੍ਹੇ ਦੌਰਾਨ ਲੀਡਰਾਂ ਵੱਲੋਂ ਇੱਕ–ਦੂਜੇ ਖ਼ਿਲਾਫ਼ ਦੂਸ਼ਣਬਾਜ਼ੀਆਂ ਦਾ ਦੌਰ ਪੂਰੇ ਸਿਖ਼ਰਾਂ 'ਤੇ ਹੈ। ਇਸ ਨਾਲ਼ ਸਿਰਫ਼ ਪੰਜਾਬ ਤੇ ਪੰਜਾਬੀਆਂ ਦਾ ਹੀ ਅਕਸ ਵਿਗੜਦਾ ਹੈ।

Tags:    

Similar News