ਮਰਚੈਂਟ ਨੇਵੀ ’ਚ ਤਾਇਨਾਤ ਪੰਜਾਬੀ ਨੌਜਵਾਨ ਸਮੁੰਦਰ ’ਚ ਲਾਪਤਾ

ਮਰਚੈਂਟ ਨੇਵੀ ਵਿਚ ਕੰਮ ਕਰਦਾ ਅੰਮ੍ਰਿਤਸਰ ਦਾ ਇਕ ਨੌਜਵਾਨ ਡਿਊਟੀ ਦੌਰਾਨ ਸਮੁੰਦਰ ਵਿਚ ਲਾਪਤਾ ਹੋ ਗਿਆ, ਜਿਸ ਦਾ ਅਜੇ ਤੱਕ ਕੁੱਝ ਪਤਾ ਨਹੀਂ ਚੱਲ ਸਕਿਆ। ਜਿਵੇਂ ਹੀ ਇਹ ਖ਼ਬਰ ਪਰਿਵਾਰ ਕੋਲ ਪੁੱਜੀ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ।;

Update: 2024-06-22 09:09 GMT

ਅੰਮ੍ਰਿਤਸਰ : ਮਰਚੈਂਟ ਨੇਵੀ ਵਿਚ ਕੰਮ ਕਰਦਾ ਅੰਮ੍ਰਿਤਸਰ ਦਾ ਇਕ ਨੌਜਵਾਨ ਡਿਊਟੀ ਦੌਰਾਨ ਸਮੁੰਦਰ ਵਿਚ ਲਾਪਤਾ ਹੋ ਗਿਆ, ਜਿਸ ਦਾ ਅਜੇ ਤੱਕ ਕੁੱਝ ਪਤਾ ਨਹੀਂ ਚੱਲ ਸਕਿਆ। ਜਿਵੇਂ ਹੀ ਇਹ ਖ਼ਬਰ ਪਰਿਵਾਰ ਕੋਲ ਪੁੱਜੀ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਲਾਪਤਾ ਨੌਜਵਾਨ ਦੇ ਪਿਓ ਦਾ ਹਾਲ ਕਿਸੇ ਕੋਲੋਂ ਦੇਖਿਆ ਨਹੀਂ ਜਾ ਰਿਹਾ।

ਹਰਜੋਤ ਸਿੰਘ ਦੇ ਪਿਤਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮੇਰਾ ਬੇਟਾ 9 ਸਾਲਾਂ ਤੋਂ ਮਰਚੈਂਟ ਨੇਵੀ ਦੇ ਵਿੱਚ ਆਪਣੀ ਸੇਵਾ ਨੇ ਨਿਭਾਅ ਰਿਹਾ ਹੈ। ਉਹਨਾਂ ਨੂੰ ਦੱਸਿਆ ਕਿ ਸੈਕੰਡ ਆਫਿਸਰ ਵਜੋਂ ਤਾਇਨਾਤ ਮੇਰਾ ਬੇਟਾ ਕਾਫੀ ਵਧੀਆ ਸੁਭਾਅ ਦਾ ਸੀ ਹਰਜੋਤ ਸਿੰਘ ਦੇ ਪਿਤਾ ਨੇ ਦੱਸਿਆ ਕਿ 16 ਜੂਨ ਨੂੰ ਫਾਦਰ ਡੇਅ ਮੌਕੇ ਮੇਰੇ ਬੇਟੇ ਨੇ ਸਾਰੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ, ਮੇਰਾ ਬੇਟਾ ਬਹੁਤ ਖੁਸ਼ ਸੀ ਜਦੋਂ ਵੀ ਪਰਿਵਾਰ ਨੂੰ ਪੈਸੇ ਦੀ ਜ਼ਰੂਰਤ ਪਈ ਹੈ ਮੇਰੇ ਬੇਟੇ ਨੇ ਤੁਰੰਤ ਹੀ ਪੈਸੇ ਭੇਜੇ ਨੇ, ਫਿਰ ਇੱਕ ਦਿਨ ਮਰਚੈਂਟ ਨੇਵੀ ਤੋਂ ਕੈਪਟਨ ਦਾ ਫੋਨ ਆਉਂਦਾ ਹੈ ਕਿ ਤੁਹਾਡੇ ਬੇਟੇ ਨੇ ਸਮੁੰਦਰ ਦੇ ਵਿੱਚ ਛਾਲ ਮਾਰ ਦਿੱਤੀ ਹੈ ਪਰ ਕੋਈ ਕਾਰਨ ਨਹੀਂ ਦੱਸਿਆ ਗਿਆ ਅਤੇ ਮੇਰੇ ਕੋਲੋਂ ਪੁੱਛਿਆ ਗਿਆ ਕਿ ਤੁਹਾਡੇ ਬੇਟੇ ਨੂੰ ਤੈਰਨਾ ਆਉਂਦਾ ਹੈ ਜਦ ਕਿ ਇਹ ਸਾਰਾ ਕੰਮ ਮਰਚੈਂਟ ਨੇਵੀ ਦੇ ਅਫਸਰਾਂ ਨੂੰ ਪਤਾ ਹੁੰਦਾ ਹੈ, ਜਦੋਂ ਵੀ ਕੋਈ ਮਰਚੈਂਟ ਨੇਵੀ ਦੇ ਵਿੱਚ ਜਾਂਦਾ ਹੈ ਤਾਂ ਉਸਦੀ ਟਰੇਨਿੰਗ ਬਹੁਤ ਸਖਤ ਹੁੰਦੀ ਹੈ ਕਈ ਕਈ ਘੰਟੇ ਉਹਨਾਂ ਨੂੰ ਤੈਰਾਕੀ ਦੀ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਮਰਚੈਂਟ ਨੇਵੀ ਦੇ ਸਾਰੇ ਅਫਸਰ 24 ਘੰਟੇ ਤੈਰਾਕੀ ਕਰ ਸਕਦੇ ਹਨ।

ਹਰਜੋਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਮੇਰੇ ਬੇਟੇ ਵੱਲੋਂ ਆਪਣੀਆਂ ਛੁੱਟੀਆਂ ਪਾਸ ਕਰਵਾਈਆਂ ਗਈਆਂ ਸਨ ਅਤੇ ਘਰ ਆਉਣ ਦੀ ਗੱਲ ਕਰ ਰਿਹਾ ਸੀ ਲੇਕਿਨ ਇਕਦਮ ਹੀ ਅਜਿਹੀ ਖਬਰ ਸੁਣ ਕੇ ਸਾਡੇ ਪੂਰੇ ਪਰਿਵਾਰ ਦੇ ਉੱਤੇ ਦੁੱਖ ਦਾ ਪਹਾੜ ਟੁੱਟ ਗਿਆ।

ਪਿਤਾ ਕੁਲਦੀਪ ਸਿੰਘ ਨੇ ਆਖਿਆ ਕਿ ਸਾਨੂੰ ਨਹੀਂ ਪਤਾ ਲੱਗ ਰਿਹਾ ਕਿ ਸਾਡੀ ਬੇਟੇ ਨੇ ਸਮੁੰਦਰ ਦੇ ਵਿੱਚ ਛਾਲ ਕਿਉਂ ਮਾਰੀ, ਮੈਨੂੰ ਤੇ ਲੱਗ ਰਿਹਾ ਹੈ ਕਿ ਕੋਈ ਦੂਸਰੀ ਗੱਲ ਹੈ, ਇਸ ਲਈ ਪੰਜਾਬ ਸਰਕਾਰ ਤੋਂ ਅਪੀਲ ਕਰਦਾ ਹਾਂ ਕੀ ਕੋਈ ਕਾਰਵਾਈ ਕੀਤੀ ਜਾਵੇ ਕਿਉਂਕਿ ਮਰਚੈਂਟ ਨੇਵੀ ਦੇ ਕੈਪਟਨ ਵੱਲੋਂ ਕਿਹਾ ਜਾ ਰਿਹਾ ਹੈ ਸੀ ਕਿ ਉਸ ਦੀ ਭਾਲ ਵਿਚ ਹੈਲੀਕਾਪਟਰ ਲੱਗੇ ਹੋਏ ਸਨ। ਹਰਜੋਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਸਾਨੂੰ ਕੋਈ ਵੀ ਅਧਿਕਾਰੀ ਸਹੀ ਤਰੀਕੇ ਨਾਲ ਸਾਰੀ ਗੱਲ ਨਹੀਂ ਦੱਸ ਰਹੇ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਕਹਿੰਦਾ ਹਾਂ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ। ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਦੁੱਖ ਸਾਂਝਾ ਕੀਤਾ ਗਿਆ।

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਰਿਵਾਰ ਨੂੰ ਇਨਸਾਫ ਦਿਵਾਉਣ ਆਇਆ ਹਾਂ ਅਤੇ ਪੰਜਾਬ ਸਰਕਾਰ ਵਲੋਂ ਉੱਥੇ ਦੀ ਸ਼ਿਪਿੰਗ ਮਨਿਸਟਰੀ ਨਾਲ ਗੱਲ ਕਰਾਂਗੇ ਅਤੇ ਪਰਿਵਾਰ ਦਾ ਪੂਰਾ ਸਾਥ ਦੇਵਾਂਗੇ ਅਤੇ ਪੰਜਾਬ ਸਰਕਾਰ ਵਲੋਂ ਕੋਈ ਵੀ ਕਸਰ ਨਹੀਂ ਛੱਡਾਂਗੇ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਘਰ ਦੇ ਵਿੱਚ ਕੋਈ ਵੀ ਦੁੱਖ ਵਾਲੀ ਗੱਲਬਾਤ ਨਹੀਂ ਸੀ, ਜਿਸ ਕਰਕੇ ਹਰਜੋਤ ਸਿੰਘ ਨੇ ਇਸ ਤਰ੍ਹਾਂ ਦਾ ਕਦਮ ਚੁੱਕਿਆ। ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਗੱਲ ਕੋਈ ਹੋਰ ਹੈ, ਸਾਡੇ ਨਾਲ ਸ਼ਿਪਿੰਗ ਅਧਿਕਾਰੀਆਂ ਵੱਲੋਂ ਕੋਈ ਵੀ ਗੱਲ ਸਹੀ ਤਰੀਕੇ ਨਾਲ ਸਾਂਝੀ ਨਹੀਂ ਕੀਤੀ ਜਾ ਰਹੀ ਸਹੀ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਸੀਂ ਕੇਂਦਰ ਨਾਲ ਵੀ ਗੱਲਬਾਤ ਕਰਾਂਗੇ। ਸ਼ਿਪਿੰਗ ਮਨਿਸਟਰੀ ਨਾਲ ਵੀ ਗੱਲਬਾਤ ਕਰਾਂਗੇ ਅਤੇ ਪਰਿਵਾਰ ਦਾ ਪੂਰਾ ਸਾਥ ਦੇਵਾਂਗੇ।ਮਰਚੈਂਟ ਨੇਵੀ ’ਚ ਤਾਇਨਾਤ ਪੰਜਾਬੀ ਨੌਜਵਾਨ ਸਮੁੰਦਰ ’ਚ ਲਾਪਤਾ

Tags:    

Similar News