ਵਿਵਾਦਾਂ ਵਿੱਚ ਪੰਜਾਬੀ ਸੈਨਸੇਸ਼ਨ ਦੋਸਾਂਝਾਵਾਲਾ, ਫਿਰ ਤੋਂ ਦੇਣੀ ਪਈ ਸਫਾਈ

ਪੰਜਾਬੀ ਸੈਨਸੇਸ਼ਨ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਟੂਰ 'ਦਿਲ-ਲੁਮੀਨਾਟੀ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਚੰਡੀਗੜ੍ਹ 'ਚ ਪਰਫਾਰਮ ਕੀਤਾ ਸੀ। ਜਿਸਤੋਂ ਬਾਦ ਇੱਕ ਤੋਂ ਬਾਅਦ ਇੱਕ ਨਵਾਂ ਵਿਵਾਦ ਦੇਖਣ ਨੂੰ ਮਿਲਿਆ। ਦਰਅਸਲ ਦਿਲਜੀਤ ਦੁਸਾਂਝ ਨੇ ਹਾਲ ਹੀ 'ਚ ਚੰਡੀਗੜ੍ਹ ਦੇ ਸ਼ੋਅ ਕਿਹਾ ਸੀ ਕਿ ਜਦੋਂ ਤੱਕ ਸਰਕਾਰ ਕੰਸਰਟ ਲਈ ਬੁਨਿਆਦੀ ਢਾਂਚੇ 'ਚ ਸੁਧਾਰ ਨਹੀਂ ਕਰਦੀ, ਉਦੋਂ ਤੱਕ ਉਹ ਉੱਥੇ ਕੋਈ ਸਮਾਰੋਹ ਨਹੀਂ ਕਰਨਗੇ।;

Update: 2024-12-17 08:57 GMT

ਚੰਡੀਗੜ੍ਹ, ਕਵਿਤਾ : ਪੰਜਾਬੀ ਸੈਨਸੇਸ਼ਨ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਟੂਰ 'ਦਿਲ-ਲੁਮੀਨਾਟੀ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਚੰਡੀਗੜ੍ਹ 'ਚ ਪਰਫਾਰਮ ਕੀਤਾ ਸੀ। ਜਿਸਤੋਂ ਬਾਦ ਇੱਕ ਤੋਂ ਬਾਅਦ ਇੱਕ ਨਵਾਂ ਵਿਵਾਦ ਦੇਖਣ ਨੂੰ ਮਿਲਿਆ। ਦਰਅਸਲ ਦਿਲਜੀਤ ਦੁਸਾਂਝ ਨੇ ਹਾਲ ਹੀ 'ਚ ਚੰਡੀਗੜ੍ਹ ਦੇ ਸ਼ੋਅ ਕਿਹਾ ਸੀ ਕਿ ਜਦੋਂ ਤੱਕ ਸਰਕਾਰ ਕੰਸਰਟ ਲਈ ਬੁਨਿਆਦੀ ਢਾਂਚੇ 'ਚ ਸੁਧਾਰ ਨਹੀਂ ਕਰਦੀ, ਉਦੋਂ ਤੱਕ ਉਹ ਉੱਥੇ ਕੋਈ ਸਮਾਰੋਹ ਨਹੀਂ ਕਰਨਗੇ। ਉਨ੍ਹਾਂ ਸੰਗੀਤ ਸਮਾਰੋਹ ਦੌਰਾਨ ਮਾੜੇ ਬੁਨਿਆਦੀ ਢਾਂਚੇ 'ਤੇ ਨਿਰਾਸ਼ਾ ਜ਼ਾਹਰ ਕੀਤੀ। ਪਰ ਸੋਸ਼ਲ ਮੀਡੀਆ 'ਤੇ ਦਿਲਜੀਤ ਦੇ ਇਸ ਬਿਆਨ ਨੂੰ ਪੂਰੇ ਭਾਰਤ ਦੇ ਬੁਨਿਆਦੀ ਢਾਂਚੇ ਨਾਲ ਜੋੜਿਆ ਜਾਣ ਲੱਗਾ ਜਿਸ ਕਾਰਨ ਅੱਜ ਉਨ੍ਹਾਂ ਨੂੰ ਆਪਣੇ ਬਿਆਨ 'ਤੇ ਸਪੱਸ਼ਟੀਕਰਨ ਦੇਣਾ ਪਿਆ।

ਹੁਣ ਪੂਰਾ ਭਾਰਤ ਵਿੱਚ ਦਿਲਜੀਤ ਵੱਲੋਂ ਸ਼ੋਅ ਨਾ ਕਰਨ ਵਾਲੀ ਖਬਰ ਨੂੰ ਲੈ ਕੇ ਦਿਲਜੀਤ ਦੋਸਾਂਝ ਨੇ ਮੁੜ ਤੋਂ ਇਸ ਮੁੱਦੇ ਉੱਤੇ ਸਪੱਸ਼ਟੀਕਰਨ ਦਿੱਤਾ ਹੈ। ਦਿਲਜੀਤ ਦੋਸਾਂਝ ਨੇ ਸਪੱਸ਼ਟੀਕਰਨ ਵਿੱਚ ਕਿਹਾ- ਮੈਂ ਸਿਰਫ ਚੰਡੀਗੜ੍ਹ ਦੀ ਗੱਲਕਰ ਰਿਹਾ ਹਾਂ, ਭਾਰਤ ਦੀ ਨਹੀਂ। ਦਿਲਜੀਤ ਨੇ ਆਪਣੀ ਸੋਸ਼ਲ ਮੀਡੀਆ ਪੋਸਟ 'ਤੇ ਲਿਖਿਆ- ਨਹੀਂ, ਇਹ ਗਲਤ ਹੈ। ਮੈਂ ਕਿਹਾ ਚੰਡੀਗੜ੍ਹ ਵਿੱਚ ਥਾਂ ਦੀ ਸਮੱਸਿਆ ਹੈ। ਇਸ ਲਈ ਜਦੋਂ ਤੱਕ ਚੰਡੀਗੜ੍ਹ ਵਿੱਚ ਸਹੀ ਥਾਂ ਨਹੀਂ ਮਿਲ ਜਾਂਦੀ, ਮੈਂ ਇੱਥੇ ਸ਼ੋਅ ਨਹੀਂ ਕਰਾਂਗਾ।

ਤੁਹਾਨੂੰ ਦੱਸ ਦਈਏ ਕਿ ਦਿਲਜੀਤ ਦੋਸਾਂਝ ਦੇ ਸ਼ੋਅ 'ਚ ਲੋਕਾਂ ਦੀ ਵੱਡੀ ਭੀੜ ਇਕੱਠੀ ਹੁੰਦੀ ਹੈ ਜਿਸ ਕਾਰਨ ਕਈ ਵਾਰ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਦਿਲਜੀਤ ਨੇ ਕਿਹਾ- ਸਾਨੂੰ ਪਰੇਸ਼ਾਨ ਕਰਨ ਦੀ ਬਜਾਏ ਸਥਾਨ ਅਤੇ ਪ੍ਰਬੰਧਨ ਦਾ ਫੈਸਲਾ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਦਿਲਜੀਤ 26 ਅਕਤੂਬਰ 2024 ਤੋਂ ਪੂਰੇ ਭਾਰਤ ਦਾ ਦੌਰਾ ਕਰ ਰਹੇ ਹਨ। ਉਸ ਨੇ ਆਪਣੇ ਟੂਰ ਦਾ ਨਾਂ ਦਿਲ-ਲੁਮਿਨਾਟੀ ਟੂਰ ਰੱਖਿਆ ਹੈ। ਇਸ ਦੇ ਤਹਿਤ ਉਨ੍ਹਾਂ ਨੇ ਆਪਣਾ ਪਹਿਲਾ ਸ਼ੋਅ 26 ਅਕਤੂਬਰ ਨੂੰ ਦਿੱਲੀ 'ਚ ਕੀਤਾ ਸੀ। ਇਸ ਤੋਂ ਬਾਅਦ ਉਸਨੇ ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਕਾਤਾ, ਬੈਂਗਲੁਰੂ ਅਤੇ ਇੰਦੌਰ ਵਿੱਚ ਸ਼ੋਅ ਕੀਤੇ।

ਇਨ੍ਹਾਂ ਹੀ ਨਹੀਂ ਦਿਲਜੀਤ ਦੋਸਾਂਝ ਦੇ ਚੰਡੀਗੜ੍ਹ ਸ਼ੋਅ ਤੋਂ ਬਾਅਦ ‘ਪੰਜਾਬ ਬਨਾਮ ਪੰਜਾਬ’ ਵਿਵਾਦ ਵੀ ਸ਼ੁਰੂ ਹੋ ਗਿਆ ਹੈ ਜਿਸਤੋਂ ਬਾਅਦ ਹੁਣ ਭਾਰਤੀ ਮੂਲ ਦੀ ਵਕੀਲ ਹਰਮੀਤ ਕੇ ਢਿੱਲੋਂ, ਜਿਨ੍ਹਾਂ ਨੂੰ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਨਵੇਂ ਪ੍ਰਸ਼ਾਸਨ ਵਿੱਚ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ ਹੈ, ਉਹਨਾਂ ਨੇ ਆਪਣੇ ਸ਼ੋਸਲ ਮੀਡੀਆ ਹੈਂਡਲ ਉੱਤੇ ਪੰਜਾਬ ਲਿਖਿਆ ਹੈ।

ਹਾਲਾਂਕਿ ਪੰਜਾਬ ਬਨਾਮ ਪੰਜਾਬ ਵਿਵਾਦ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਸਫਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ “ਜੇਕਰ ਮੈਂ ਇੱਕ ਟਵੀਟ ਵਿੱਚ ਭਾਰਤੀ ਝੰਡੇ ਦੇ ਨਾਲ ਪੰਜਾਬੀ ਦਾ ਜ਼ਿਕਰ ਕਰਦਾ ਹਾਂ ਤਾਂ ਇੱਕ ਸਾਜ਼ਿਸ਼ ਹੈ, ਜੇਕਰ ਮੈਂ ਪੰਜਾਬ ਨੂੰ ਪੰਜਾਬ ਲਿਖਦਾ ਹਾਂ ਤਾਂ ਇਸ ਨੂੰ ਵਿਵਾਦ ਮੰਨਿਆ ਜਾਂਦਾ ਹੈ। ਤੁਸੀਂ ਪੰਜਾਬ ਨੂੰ ਪੰਜਾਬ ਲਿਖੋ ਜਾਂ ਨਹੀਂ, ਇਹ ਫਿਰ ਵੀ ਪੰਜਾਬ ਹੀ ਰਹੇਗਾ। ਪੰਜਾ-ਆਬ-5 ਦਰਿਆਵਾਂ। ਜਿਹੜੇ ਗੋਰੇ ਆਦਮੀ ਦੀ ਭਾਸ਼ਾ-ਅੰਗਰੇਜ਼ੀ ਨੂੰ ਵਿਵਾਦ ਪੈਦਾ ਕਰਨ ਲਈ ਵਰਤ ਰਹੇ ਹਨ – ਵਧਾਈਆਂ ਜਾਰੀ ਰੱਖੋ, ਮੈਨੂੰ ਕਿੰਨੀ ਵਾਰ ਸਾਬਤ ਕਰਨਾ ਪਏਗਾ ਕਿ ਅਸੀਂ ਪਿਆਰ ਕਰਦੇ ਹਾਂ ਭਾਰਤ…ਕੁਝ ਨਵਾਂ ਕਰੋ ਜਾਂ ਇਹੀ ਕੰਮ ਤੁਹਾਨੂੰ ਸੌਂਪਿਆ ਗਿਆ ਹੈ?

ਦੇਸ਼ ਤੋਂ ਲੈ ਕੇ ਪੂਰੀ ਦੁਨੀਆ ਵਿੱਚ ਦਿਲਜੀਤ ਦੋਸਾਂਝ ਆਪਣਾ ਜਾਦੂ ਦਿਖਾ ਚੁੱਕੇ ਹਨ ਤੇ ਪੂਰੀ ਦੁਨੀਆ ਵਿੱਚ ਦੋਸਾਂਝੇਵਾਲੇ ਦੇ ਕਰੋੜਾਂ ਦੀ ਗਿਣਤੀ ਵਿੱਚ ਫੈਨ ਵੀ ਹਨ। ਅਜਿਹਾ ਵਿੱਚ ਇੱਕ ਫੈਨ ਨੇ ਦਿਲਜੀਤ ਦੋਸਾਂਝ ਨੂੰ ਨਸੀਹਤ ਦਿੱਤੀ ਕਿ ਲੋਕਾਂ ਦਾ ਕੰਮ ਟਰੋਲ ਕਰਨਾ ਹੈ ਹਰ ਕਿਸੇ ਨੂੰ ਤੁਸੀਂ ਸਫਾਈਆਂ ਨਾ ਦਓ ਜਿਸਤੋਂ ਬਾਦ ਦਿਲਜੀਤ ਦੋਸਾਂਝ ਨੇ ਜਵਾਬ ਵਿਚ ਕਿਹਾ ਕਿ ਕਾਊਂਟਰ ਕਰਨਾ ਜ਼ਰੂਰੀ ਹੈ ਨਹੀਂ ਤਾਂ ਇਹ ਫੇਕ ਨੂੰ ਵੀ ਸਹੀ ਸਾਬਿਤ ਕਰ ਦਿੰਦੇ ਨੇ।

ਖੈਰ ਦਿਲਜੀਤ ਫਿਲਹਾਲ ਕਸ਼ਮੀਰ ਦੀਆਂ ਵਾਦੀਆਂ ਵਿੱਚ ਅੰਨਦ ਲੈ ਰਹੇ ਨੇ। ਜਿਥੋਂ ਦੀਆਂ ਵੀਡੀਓਜ਼ ਤੇ ਤਸਵੀਰਾਂ ਵੀ ਉਨ੍ਹਾਂ ਵੱਲੋਂ ਸਾਂਝੀ ਕੀਤੀ ਜਾ ਰਹੀ ਹੈ। ਹਾਲ ਹੀ ਦੇ ਵਿੱਚ ਓਨਾਂ ਨੇ ਕਾਹਵਾ ਪੀਂਦਿਆਂ ਦੀ ਤੇ ਉਥੇ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤੀ ਹੈ।

Tags:    

Similar News