ਆਓ ਮਿਲ ਕੇ ਅਭਿਆਨ ਚਲਾਈਏ, ਨਸ਼ਾ ਮੁਕਤ ਪੰਜਾਬ ਬਣਾਈਏ

ਪੰਜਾਬ ਵਿਚ ਨਸ਼ਿਆਂ ਦਾ ਫੈਲਾਅ ਮੁੱਖ ਸਮੱਸਿਆ ਹੈ। ਸਮੇਂ ਸਮੇਂ ਇਸ ਵਿਚ ਪੰਜਾਬ ਪੁਲੀਸ ਵੱਲੋਂ ਨਸ਼ਾਂ ਤਸਕਰਾਂ ਦੀ ਗ੍ਰਿਫ਼ਤਾਰੀ ਇਸ ਤੱਥ ਦੀ ਨਿਸ਼ਾਨਦੇਹੀ ਕਰਦੀ ਹੈ ਕਿ ਨਸ਼ਿਆਂ ਦਾ ਵੱਡਾ ਫੈਲਾਅ ਨਸ਼ਾ ਤਸਕਰਾਂ ਦੇ ਗੱਠਜੋੜ ਤੋਂ ਬਿਨਾਂ ਨਹੀਂ ਹੋ ਸਕਦਾ।;

Update: 2024-07-19 12:46 GMT

ਚੰਡੀਗੜ੍ਹ: ਪੰਜਾਬ ਵਿਚ ਨਸ਼ਿਆਂ ਦਾ ਫੈਲਾਅ ਮੁੱਖ ਸਮੱਸਿਆ ਹੈ। ਸਮੇਂ ਸਮੇਂ ਇਸ ਵਿਚ ਪੰਜਾਬ ਪੁਲੀਸ ਵੱਲੋਂ ਨਸ਼ਾਂ ਤਸਕਰਾਂ ਦੀ ਗ੍ਰਿਫ਼ਤਾਰੀ ਇਸ ਤੱਥ ਦੀ ਨਿਸ਼ਾਨਦੇਹੀ ਕਰਦੀ ਹੈ ਕਿ ਨਸ਼ਿਆਂ ਦਾ ਵੱਡਾ ਫੈਲਾਅ ਨਸ਼ਾ ਤਸਕਰਾਂ ਦੇ ਗੱਠਜੋੜ ਤੋਂ ਬਿਨਾਂ ਨਹੀਂ ਹੋ ਸਕਦਾ। ਪੰਜਾਬ ਨੂੰ ਨਸ਼ਾਂ ਮੁਕਤ ਪੰਜਾਬ ਬਣਾਉਣ ਲਈ ਸਮੇਂ ਸਮੇਂ ਦੀਆਂ ਸਰਕਾਰਾਂ ਨਸ਼ਿਆਂ ਵਿਰੁੱਧ ਮੁਹਿੰਮਾਂ ਵਿੱਢਦੀਆਂ ਹਨ ਪਰ ਕਿਤੇ ਨਾ ਕਿਤੇ ਸਮੇਂ ਸਮੇਂ ਦੀਆਂ ਸਰਕਾਰਾਂ ਅਸਫ਼ਲ ਹੀ ਨਜ਼ਰ ਆਈਆਂ ਹਨ।

ਅਜਿਹੇ ਵਿੱਚ ਹੁਣ ਪੰਜਾਬ ਸਰਕਾਰ ਯਾਨੀ ਆਮ ਆਧਮੀ ਪਾਰਟੀ ਦੀ ਸਰਕਾਰ ਵੱਲਂ ਦਿੱਤੇ ਹੁਕੱਮਾਂ ਤਹਿਤ ਪੰਜਾਬ ਪੁਲਿਸ ਸਤਰਕ ਨਜ਼ਰ ਆ ਰਹੀ ਹੈ। ਸੂਬਾ ਸਰਕਾਰ, ਪ੍ਰਸ਼ਾਸਨ ਅਤੇ ਪੁਲੀਸ ਵਿਭਾਗ ਵੱਲੋਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਲਈ ਮੁਹਿੰਮਾਂ ਵਿੱਢੀਆਂ ਹੋਈਆਂ ਹਨ। ਇਸੇ ਲੜੀ ਤਹਿਤ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ’ਚ ਤਾਇਨਾਤ ਉੱਚ ਅਧਿਕਾਰੀਆਂ ਵੱਲੋਂ ਪਿੰਡ-ਪਿੰਡ ਦਸਤਕ ਦਿੱਤੀ ਜਾ ਰਹੀ ਹੈ। ਅੱਜ ਡੀਐੱਸਪੀ ਤਰਲੋਚਨ ਸਿੰਘ ਨੇ ਹਠੂਰ ਬਲਾਕ ਦੇ ਪਿੰਡ ਡੱਲਾ, ਚਕਰ ਤੇ ਝੋਰੜਾਂ ’ਚ ਪੰਚਾਇਤਾਂ, ਕਲੱਬਾਂ ਅਤੇ ਸਮਾਜ ਸੇਵਾ ’ਚ ਲੱਗੀਆਂ ਸੰਸਥਾਵਾਂ ਦੇ ਮੁਖੀਆਂ ਅਤੇ ਪਿੰਡਾਂ ਦੇ ਵਸਨੀਕਾਂ ਨਾਲ ਨਸ਼ਾ ਮੁਕਤ ਪੰਜਾਬ’ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਮੀਟਿੰਗਾਂ ਕੀਤੀਆਂ।

ਡੀਐੱਸਪੀ ਤਰਲੋਚਨ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੁਲੀਸ ਦਾ ਸਾਥ ਦੇ ਕੇ ਨਸ਼ੇ ਦੇ ਸੌਦਾਗਰਾਂ ਅਤੇ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਮੁੜਨ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਲੋਕ ਹਰ ਔਖੀ ਘੜੀ ਦਾ ਡਟ ਕੇ ਮੁਕਾਬਲਾ ਕਰਨ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਆਖਿਆ ਕਿ ਅਸੀਂ ਆਪਣੀ ਜਵਾਨੀ ਨੂੰ ਬਚਾਉਣ ਲਈ ਆਪਾ ਵਾਰਨ ਤੋਂ ਗੁਰੇਜ਼ ਨਹੀਂ ਕਰਾਂਗੇ ਜਦਕਿ ਲੋਕਾਂ ਦਾ ਸੱਚਾ ਸਾਥ ਅਤੇ ਅਗਵਾਈ ਹੀ ਪੰਜਾਬ ਦੀ ਨੌਜਵਾਨੀ ਨੂੰ ਬਚਾ ਸਕਦੀ ਹੈ। ਇਸ ਮੌਕੇ ਲੋਕਾਂ ਨੇ ਨਸ਼ਾ ਮੁਕਤੀ ਮੁਹਿੰਮ ਦੀ ਸਫਲਤਾ ਲਈ ਸੁਝਾਅ ਵੀ ਦਿੱਤੇ।

ਥਾਣਾ ਹਠੂਰ ਦੇ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਆਖਿਆ ਕਿ ਨਸ਼ਿਆਂ ਦੀ ਦਲ-ਦਲ ’ਚ ਫਸੀ ਨੌਜਵਾਨੀ ਨੂੰ ਸਰਕਾਰੀ ਹਸਪਤਾਲਾਂ ’ਚ ਮਿਲ ਰਹੇ ਮੁਫਤ ਇਲਾਜ ਸਹੂਲਤ ਨਾਲ ਮੋੜਿਆ ਜਾ ਸਕਦਾ ਹੈ। ਪੰਜਾਬ ਵਿੱਚ ਕਿਤੇ ਵੀ ਤੁਹਾਨੂੰ ਨਸ਼ਿਆਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ ਤਾਂ ਤੁਸੀਂ ਤੁਰੰਤ ਪੁਲਿਸ ਨੂੰ ਇਸ ਬਾਬਤ ਜਾਣਕਾਰੀ ਜ਼ਰੂਰ ਦਿਓ ਕਿਉਂਕਿ ਪੰਜਾਬ ਸਰਕਾਰ, ਪੰਜਾਬ ਪੁਲਿਸ, ਤੇ ਪ੍ਰਸ਼ਾਸ਼ਨ ਤਾਂ ਤਿਆਰ ਹੈ ਪੰਜਾਬੀਆਂ ਦੀ ਮਦਦ ਲਈ, ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਤੇ ਉਨ੍ਹਾਂ ਦੀ ਪੰਜਾਬ ਨੂੰ ਨਸ਼ਾਂ ਮੁਕਤ ਬਣਾਉਣ ਦੀ ਮੁਹਿਮ ਸਫ਼ਲ ਵੀ ਹੋਵੇਗੀ ਜੇ ਤੁਹਾਡਾ ਸਾਥ ਓਨਾਂ ਨੂੰ ਮਿਲੇਗਾ।

ਦੱਸ ਦੀਈਏ ਕਿ ਪੰਜਾਬ ਨੂੰ ਨਸ਼ਾਂ ਮੁਕਤ ਬਣਾਉਣ ਲਈ ਵੱਡੇ ਪਧਰ ਉੱਤੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਕੰਮ ਚੱਲ ਰਿਹਾ ਹੈ। ਇਸੇ ਲੜੀ ਤਹਿਤ ਸਰਹੱਦ ਉੱਤੇ ਸੀਮਾ ਸੁਰੱਖਿਆ ਬਲ ਹਮੇਸ਼ਾ ਚੌਕਸੀ ਨਾਲ ਨਿਗਰਾਨੀ ਕਰਦੀ ਹੈ ਪਰ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਕਾਰਨ ਇਹ ਸੁਰੱਖਿਆ ਕਈ ਗੁਣਾ ਪੁਖਤਾ ਕਰ ਦਿੱਤੀ ਗਈ ਹੈ। ਬੀਐਸਐਫ਼ ਤੇ ਪੰਜਾਬ ਪੁਲਿਸ ਦੇ ਜਵਾਨ ਵਰਦੀ ਤੇ ਸਿਵਲ ਕੱਪੜਿਆ ਵਿਚ ਪਿੰਡ ਦੇ ਆਲੇ-ਦੁਆਲੇ ਤੇ ਗਲ਼ੀਆਂ ਵਿਚ ਘੁੰਮਦੇ ਆਮ ਹੀ ਦਿਖ ਜਾਂਦੇ ਹਨ।

ਇੱਕ ਨਿੱਜੀ ਰਿਪੋਰਟ ਤਹਿਤ ਖੁਲਾਸਾ ਹੋਇਆ ਕਿ ਭਾਰਤ -ਪਾਕਿਸਤਾਨ ਦੀ ਸਰਹੱਦ ਦਾ 553 ਕਿਲੋਮੀਟਰ ਹਿੱਸਾ ਪੰਜਾਬ ਵਿਚ ਪੈਂਦਾ ਹੈ। ਭਾਰਤੀ ਕਿਸਾਨਾਂ ਦੀ ਜ਼ਮੀਨ ਨੂੰ ਪਾਰ ਛੱਡ ਤੇ ਭਾਰਤੀ ਸਰਹੱਦ ਉੱਤੇ ਕੰਡਿਆਲੀ ਤਾਰ ਲਗਾਈ ਗਈ ਹੈ। ਇਸ ਜ਼ਮੀਨ ਉੱਤੇ ਖੇਤੀ ਕਰਨ ਲਈ ਪੰਜਾਬੀ ਕਿਸਾਨਾਂ ਨੂੰ ਬੀਐਸਐਫ਼ ਦੀ ਨਿਗਰਾਨੀ ਹੇਠ ਕੰਡਿਆਲੀ ਤਾਰ ਦੇ ਪਾਰ ਜਾਣਾ ਪੈਂਦਾ ਹੈ। ਗੇਟਾਂ ਉੱਤੇ ਚੈਂਕਿੰਗ ਜਾਣ ਤੇ ਆਉਣ ਦੋਵੇਂ ਵੇਲੇ ਹੁੰਦੀ ਹੈ। ਜਾਣਕਾਰੀ ਮੁਤਾਬਕ ਕੰਡਿਆਲੀ ਤਾਰ ਪਾਰਲੇ ਖੇਤਾਂ ਵਿਚ ਨਸ਼ੇ ਦੇ ਦੱਬੇ ਹੋਏ ਪੈਕੇਟ ਕਈ ਵਾਰ ਮਿਲਦੇ ਹਨ। ਬੀਐਸਐਫ ਕਹਿੰਦੇ ਹਨ, 'ਅਸੀਂ ਨਹੀਂ ਜਾਣਦੇ ਕਿ ਇਹ ਕੌਣ ਦਬਾ ਜਾਂਦਾ ਹੈ।

Tags:    

Similar News