Harjit Kaur: ਅਮਰੀਕਾ ਤੋਂ ਡੀਪੋਰਟ ਹੋ ਕੇ ਪੰਜਾਬ ਆਈ ਹਰਜੀਤ ਕੌਰ ਦਾ ਛਲਕਿਆ ਦਰਦ, ਬੋਲੀ - "ਮੇਰੇ ਨਾਲ ਬਦਸਲੂਕੀ ਹੋਈ"
8 ਸਤੰਬਰ ਨੂੰ ਕੀਤਾ ਗਿਆ ਸੀ ਗ੍ਰਿਫਤਾਰ
Harjit Kaur Return To Punjab From USA: ਤਿੰਨ ਦਹਾਕਿਆਂ ਤੱਕ ਅਮਰੀਕਾ ਵਿੱਚ ਰਹਿਣ ਤੋਂ ਬਾਅਦ, 73 ਸਾਲਾ ਸਿੱਖ ਔਰਤ ਹਰਜੀਤ ਕੌਰ ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਏਜੰਸੀ ਨੇ ਗ੍ਰਿਫ਼ਤਾਰ ਕਰਕੇ ਭਾਰਤ ਭੇਜ ਦਿੱਤਾ। ਮੋਹਾਲੀ ਪਹੁੰਚਣ 'ਤੇ, ਉਸਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਅਮਰੀਕਾ ਵਿੱਚ ਹਿਰਾਸਤ ਦੌਰਾਨ ਉਹਨਾਂ ਨਾਲ ਬਦਸਲੂਕੀ ਹੋਈ। "ਮੈਨੂੰ 8 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ... ਮੈਨੂੰ ਬੇਕਰਸਫੀਲਡ, ਫਿਰ ਐਰੀਜ਼ੋਨਾ, ਅਤੇ ਉੱਥੋਂ ਦਿੱਲੀ ਲਿਜਾਇਆ ਗਿਆ।"
ਦਵਾਈ ਲੈਣ ਲਈ ਪਾਣੀ ਦੀ ਥਾਂ ਬਰਫ਼ ਦਿੱਤੀ ਗਈ
ਕੌਰ ਨੇ ਕਿਹਾ ਕਿ ਉਸਦੀ ਨਜ਼ਰਬੰਦੀ ਦੌਰਾਨ, ਉਸਨੂੰ ਖਾਣ ਲਈ ਸਿਰਫ਼ ਚਿਪਸ ਅਤੇ ਕੂਕੀਜ਼ ਦਿੱਤੀਆਂ ਗਈਆਂ। "ਦੋਵੇਂ ਗੋਡਿਆਂ ਦੀ ਸਰਜਰੀ ਹੋਣ ਦੇ ਬਾਵਜੂਦ, ਉਹਨਾਂ ਨੂੰ 60 ਤੋਂ 70 ਘੰਟੇ ਬਿਸਤਰੇ ਤੋਂ ਬਿਨਾਂ ਫਰਸ਼ 'ਤੇ ਸੌਣਾ ਪਿਆ। ਪਾਣੀ ਦੀ ਬਜਾਏ, ਕੌਰ ਨੂੰ ਦਵਾਈ ਲੈਣ ਲਈ ਸਿਰਫ਼ ਬਰਫ਼ ਦਿੱਤੀ ਗਈ। ਦੁਖੀ ਮਨ ਨਾਲ ਓਹਨਾਂ ਨ ਕਿਹਾ ਕਿ ਹੁਣ, ਮੇਰੇ ਬੱਚੇ ਉੱਥੇ ਕੁਝ ਕਰਨਗੇ। ਮੈਂ ਕੁਝ ਨਹੀਂ ਕਰ ਸਕਦੀ।"
ਤਿੰਨ ਦਹਾਕਿਆਂ ਤੋਂ ਚੱਲੀ ਆ ਰਹੀ ਸੰਘਰਸ਼
ਹਰਜੀਤ ਕੌਰ 1991 ਵਿੱਚ ਆਪਣੇ ਦੋ ਪੁੱਤਰਾਂ ਨਾਲ ਕੈਲੀਫੋਰਨੀਆ ਚਲੀ ਗਈ ਅਤੇ ਉੱਥੇ ਸੈਟਲ ਹੋ ਗਈ। ਇਸ ਸਮੇਂ ਦੌਰਾਨ, ਉਸਨੇ ਕਈ ਵਾਰ ਪੀ ਆਰ ਲਈ ਅਰਜ਼ੀ ਦਿੱਤੀ, ਪਰ ਅਸਫਲ ਰਹੀ। ਇਹ ਮਾਮਲਾ ਨੌਵੀਂ ਸਰਕਟ ਕੋਰਟ ਆਫ਼ ਅਪੀਲਜ਼ ਤੱਕ ਪਹੁੰਚਿਆ, ਪਰ ਹਰ ਅਪੀਲ ਰੱਦ ਕਰ ਦਿੱਤੀ ਗਈ। 19 ਸਤੰਬਰ ਨੂੰ, ਉਸਨੂੰ ਜਾਰਜੀਆ ਦੇ ਇੱਕ ਨਜ਼ਰਬੰਦੀ ਕੇਂਦਰ ਵਿੱਚ ਰੱਖਿਆ ਗਿਆ ਅਤੇ 22 ਸਤੰਬਰ ਨੂੰ ਭਾਰਤ ਭੇਜ ਦਿੱਤਾ ਗਿਆ। ਉਸਨੂੰ ਆਪਣੇ ਅਮਰੀਕੀ ਘਰ ਜਾਂ ਪਰਿਵਾਰ ਨੂੰ ਸਹੀ ਢੰਗ ਨਾਲ ਅਲਵਿਦਾ ਕਹਿਣ ਦਾ ਮੌਕਾ ਵੀ ਨਹੀਂ ਮਿਲਿਆ।
ਭਾਰਤ ਸਰਕਾਰ ਦਾ ਸਟੈਂਡ
ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਨਵਰੀ 2025 ਤੋਂ ਹੁਣ ਤੱਕ 2,417 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਹੈ ਜਾਂ ਵਾਪਸ ਭੇਜਿਆ ਗਿਆ ਹੈ। ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, "ਭਾਰਤ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਵਿਰੁੱਧ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕ ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣ। ਜਦੋਂ ਵੀ ਕਿਸੇ ਵੀ ਦੇਸ਼ ਦੁਆਰਾ ਸਾਡੇ ਨਾਗਰਿਕਾਂ ਦੀ ਪਛਾਣ ਦੀ ਪੁਸ਼ਟੀ ਕੀਤੀ ਜਾਂਦੀ ਹੈ, ਅਸੀਂ ਉਨ੍ਹਾਂ ਨੂੰ ਵਾਪਸ ਲੈਣ ਲਈ ਤਿਆਰ ਹਾਂ।"