Punjab News: ਹੜ੍ਹ ਵਰਗੀ ਆਪਦਾ ਵਿੱਚ ਵੀ ਪੰਜਾਬੀਆਂ ਨੂੰ ਆਪਣੇ ਨਾਲੋਂ ਵੱਧ ਜਾਨਵਰਾਂ ਦੀ ਫ਼ਿਕਰ, ਹੜ੍ਹ ਤੋਂ ਕੁੱਤੇ ਨੂੰ ਬਚਾਉਂਦੇ ਕਿਸਾਨ ਦੀ ਤਸਵੀਰ ਵਾਇਰਲ

ਪੂਰੇ ਦੇਸ਼ ਭਰ 'ਚ ਪੰਜਾਬੀਆਂ ਦੀ ਹੋ ਰਹੀ ਤਾਰੀਫ, ਦੇਸ਼ ਦੇ ਕਈ ਹਿੱਸਿਆਂ 'ਚ ਕੁੱਤਿਆਂ ਨੂੰ ਮਾਰਿਆ ਜਾ ਰਿਹਾ, ਪਰ ਪੰਜਾਬ ਤੋਂ ਸਾਹਮਣੇ ਆਈ ਅਲੱਗ ਤਸਵੀਰ

Update: 2025-08-30 10:18 GMT

Punjab Flood News: ਕਹਿੰਦੇ ਹਨ ਕਿ ਇਨਸਾਨ ਤਾਂ ਹਰ ਘਰ ਵਿੱਚ ਪੈਦਾ ਹੁੰਦੇ ਹਨ, ਪਰ ਇਨਸਾਨੀਅਤ ਕਿਤੇ ਕਿਤੇ ਪੈਦਾ ਹੁੰਦੀ ਹੈ। ਇੱਕ ਪਾਸੇ ਜਿੱਥੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਦੇਸ਼ ਭਰ ਵਿੱਚ ਕੁੱਤਿਆਂ 'ਤੇ ਜ਼ੁਲਮ ਵਧਦਾ ਜਾ ਰਿਹਾ ਹੈ, ਦੂਜੇ ਪਾਸੇ ਪੰਜਾਬ 'ਚ ਹੋਰ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਕਈ ਜ਼ਿਲ੍ਹੇ ਇਸ ਸਮੇਂ ਹੜ੍ਹ ਦੀ ਮਾਰ ਝੱਲ ਰਹੇ ਹਨ। ਹੜ੍ਹ ਦੇ ਪਾਣੀ ਨੇ ਪਿੰਡਾਂ ਦੇ ਪਿੰਡ ਤਬਾਹ ਕਰ ਦਿੱਤੇ ਅਤੇ ਲੱਖਾਂ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ। ਉਹ ਆਪਣੀਆਂ ਰਿਹਾਇਸ਼ੀ ਥਾਵਾਂ ਛੱਡਣ ਲਈ ਮਜਬੂਰ ਹੋ ਗਏ ਹਨ। ਅਜਿਹੇ ਹਾਲਾਤ ਵਿੱਚ ਹਰ ਕੋਈ ਆਪਣੇ ਬਾਰੇ ਸੋਚਦਾ ਹੈ, ਪਰ ਮੁਸੀਬਤ ਦੀ ਇਸ ਘੜੀ ਵਿੱਚ ਪੰਜਾਬੀ ਪੂਰੇ ਦੇਸ਼ ਅਤੇ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਬਣ ਕੇ ਉੱਭਰ ਰਹੇ ਹਨ। ਸੋਸ਼ਲ ਮੀਡੀਆ 'ਤੇ ਕੁੱਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜੋ ਕਿ ਬੀਤੇ ਕੱਲ੍ਹ ਦੀਆਂ ਦੱਸੀਆਂ ਜਾਂਦੀਆ ਹਨ। ਇਨ੍ਹਾਂ ਤਸਵੀਰਾਂ 'ਚ ਇੱਕ ਕਿਸਾਨ ਹੜ੍ਹ ਦੇ ਪਾਣੀ 'ਚੋਂ ਇੱਕ ਕੁੱਤੇ ਨੂੰ ਬਾਹਰ ਕੱਢਦਾ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਡੌਗ ਲਵਰਜ਼ ਅਤੇ ਕਈ ਹੋਰ ਯੂਜ਼ਰਸ ਵੱਲੋਂ ਸਲਾਹਿਆ ਜਾ ਰਿਹਾ ਹੈ।

ਕਿੳੇੁਂਕਿ ਇਸ ਸਮੇਂ ਦੇਸ਼ ਦੇ ਕਈ ਹਿੱਸਿਆਂ ਖ਼ਾਸ ਕਰਕੇ ਦਿੱਲੀ ਵਿੱਚ ਕੁੱਤਿਆਂ ਨਾਲ ਰੱਜ ਕੇ ਬੇਰਹਿਮੀ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਦੇ ਕੁੱਤਿਆਂ 'ਤੇ ਫ਼ੈਸਲੇ ਨੂੰ ਕਈ ਅਖ਼ਬਾਰਾਂ ਤੇ ਚੈਨਲਾਂ ਨੇ ਤੋੜ-ਮਰੋੜ ਕੇ ਪੇਸ਼ ਕੀਤਾ ਤਾਂ ਕੁੱਤਿਆਂ ਦੇ ਖ਼ਿਲਾਫ਼ ਹਿੰਸਾ ਸ਼ੁਰੂ ਹੋ ਗਈ। ਦਿੱਲੀ ਵਿੱਚ ਲੋਕ ਬੇਰਹਿਮੀ ਨਾਲ ਕੁੱਤਿਆਂ ਦੇ ਕਤਲ ਤੱਕ ਕਰ ਰਹੇ ਹਨ, ਪਰ ਉੱਥੇ ਦੀਆਂ ਸਰਕਾਰਾਂ, ਪੁਲਿਸ ਅਤੇ ਪ੍ਰਸ਼ਾਸਨ ਕੋਈ ਐਕਸ਼ਨ ਨਹੀਂ ਲੈ ਰਹੇ ਹਨ। ਰੱਬ ਬਣਾਏ ਮਾਸੂਮ ਤੇ ਬੇਜ਼ੁਬਾਨ ਜੀਅ ਨਾਲ ਇਸ ਤਰ੍ਹਾਂ ਤਸ਼ੱਦਦ ਕੀਤਾ ਜਾ ਰਿਹਾ ਹੈ। ਇਸ ਸਭ ਦੇ ਦਰਮਿਆਨ ਪੰਜਾਬ ਤੋਂ ਇਸ ਤਰ੍ਹਾਂ ਦੀ ਤਸਵੀਰ ਸਾਹਮਣੇ ਆਉਣ ਨਾਲ ਹਰ ਕੋਈ ਖ਼ੁਸ਼ ਹੋ ਰਿਹਾ ਹੈ। ਤੁਸੀਂ ਵੀ ਦੇਖੋ ਇਹ ਤਸਵੀਰਾਂ:




 




 ਕਾਬਿਲੇਗ਼ੌਰ ਹੈ ਕਿ 19 ਅਗਸਤ ਨੂੰ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਇਆ ਸੀ ਕਿ ਅਗਰੈਸਿਵ ਯਾਨਿ ਅਕਰਾਮਕ ਕੁੱਤਿਆਂ ਨੂੰ ਚੁੱਕ ਕੇ ਸ਼ੈਲਟਰ 'ਚ ਰੱਖਿਆ ਜਾਵੇ ਅਤੇ ਬਾਕੀ ਕੁੱਤਿਆਂ ਨੂੰ ਨਸਬੰਦੀ ਅਤੇ ਟੀਕਾਕਰਨ ਤੋਂ ਬਾਅਦ ਉਨ੍ਹਾਂ ਦੀਆਂ ਥਾਵਾਂ 'ਤੇ ਛੱਡ ਦਿੱਤਾ ਜਾਵੇ। ਪਰ ਕਈ ਲੋਕ ਇਸ ਫ਼ੈਸਲੇ ਦੇ ਪੱਖ 'ਚ ਨਹੀਂ ਹਨ ਅਤੇ ਉਹ ਬੇਜ਼ੁਬਾਨ ਜਾਨਵਰਾਂ ਦੇ ਨਾਲ ਬਦਸਲੂਕੀ ਕਰ ਰਹੇ ਹਨ। ਦਿੱਲੀ ਵਿੱਚ ਤਾਂ ਕੁੱਤਿਆਂ ਅਤੇ ਕੁੱਤਿਆਂ ਨੂੰ ਖਾਣਾ ਖਿਲਾਉਣ ਵਾਲਿਆਂ ਨੂੰ ਬੇਰਹਿਮੀ ਨਾਲ ਮਾਰਿਆ ਕੁੱਟਿਆ ਜਾ ਰਿਹਾ ਹੈ। ਅਜਿਹੇ 'ਚ ਕਈ ਸੂਬੇ ਅਜਿਹੇ ਵੀ ਹਨ, ਜਿੱਥੋਂ ਹਾਲੇ ਤੱਕ ਕੁੱਤਿਆਂ ਖਿਲਾਫ਼ ਹਿੰਸਾ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ। 

Tags:    

Similar News